ਰੂਸ ਨੇ ਯੂਕਰੇਨ ’ਤੇ ਲਗਪਗ 400 ਡਰੋਨ ਦਾਗੇ

ਯੂਕਰੇਨ ਦੇ ਸ਼ਹਿਰੀ ਇਲਾਕਿਆਂ ’ਤੇ ਰੂਸ ਦੇ ਜ਼ੋਰਦਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 27 ਹੋਰ ਜ਼ਖ਼ਮੀ ਹੋ ਗਏ। ਮਾਸਕੋ ਦੀ ਫੌਜ ਨੇ ਯੂਕਰੇਨ ਦੀ ਮੂਹਰਲੀ ਕਤਾਰ ਦੀ ਰੱਖਿਆ ਪ੍ਰਣਾਲੀ ਨੂੰ ਤੋੜਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜਿਸ ਨੂੰ ਬਸੰਤ ਰੁੱਤ ਦੇ ਸੰਭਾਵੀ ਜ਼ਮੀਨੀ ਹਮਲੇ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ।

ਯੂਕਰੇਨ ਦੀ ਹਵਾਈ ਸੈਨਾ ਅਨੁਸਾਰ, ਰੂਸ ਨੇ ਰਾਤੋ-ਰਾਤ ਲਗਪਗ 400 ਲੰਮੀ ਦੂਰੀ ਦੇ ਡਰੋਨ ਦਾਗੇ, ਜੋ ਪਿਛਲੇ ਕਈ ਹਫ਼ਤਿਆਂ ਵਿੱਚ ਸਭ ਤੋਂ ਵੱਡਾ ਹਮਲਾ ਹੈ। ਰੂਸ ਨੇ ਰਾਤ ਸਮੇਂ 23 ਕਰੂਜ਼ ਮਿਜ਼ਾਈਲਾਂ ਅਤੇ ਸੱਤ ਬੈਲਿਸਟਿਕ ਮਿਜ਼ਾਈਲਾਂ ਵੀ ਦਾਗੀਆਂ, ਜਿਨ੍ਹਾਂ ਨੇ ਦੇਸ਼ ਭਰ ਵਿੱਚ ਘੱਟੋ-ਘੱਟ 10 ਥਾਵਾਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਮੰਗਲਵਾਰ ਸਵੇਰ ਤੱਕ ਜਾਰੀ ਰਿਹਾ, ਜਿਸ ਵਿੱਚ ਦਰਜਨਾਂ ਡਰੋਨਾਂ ਨੇ ਦਿਨ ਦੀ ਰੋਸ਼ਨੀ ਵਿੱਚ ਰਾਜਧਾਨੀ ਕੀਵ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਦੀ ਵਿਚੋਲਗੀ ਵਾਲੀ ਗੱਲਬਾਤ ਦੇ ਬਾਵਜੂਦ ਕੋਈ ਰਾਹਤ ਨਹੀਂ ਮਿਲੀ ਹੈ। ਰੂਸ ਨੇ ਯੂਕਰੇਨ ਦੀ ਜੰਗਬੰਦੀ ਦੀ ਪੇਸ਼ਕਸ਼ ਨੂੰ ਨਕਾਰ ਦਿੱਤਾ ਹੈ। ਨਾਲ ਹੀ, ਹਾਲ ਹੀ ਵਿੱਚ ਇਰਾਨ ਦੀ ਜੰਗ ਕਾਰਨ ਕੌਮਾਂਤਰੀ ਧਿਆਨ ਯੂਕਰੇਨ ਦੇ ਹਾਲਾਤ ਤੋਂ ਹਟ ਗਿਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪਾਕਿਸਤਾਨ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼
24Mar

ਪਾਕਿਸਤਾਨ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼

ਪਾਕਿਸਤਾਨ ਨੂੰ 2025 ਵਿੱਚ ਸੰਸਾਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਕਰਾਰ ਦਿੱਤਾ ਗਿਆ ਹੈ। ਇੱਥੇ ਪੀ ਐੱਮ 2.5 ਦੇ ਨੁਕਸਾਨਦੇਹ ਕਣਾਂ ਦੀ ਮਾਤਰਾ ਵਿਸ਼ਵ ਸਿਹਤ ਸੰਸਥਾ (ਡਬਲਿਊ ਐੱਚ ਓ)…

ਇਰਾਨ ’ਤੇ ਹਮਲੇ ਦਾ ਸੁਝਾਅ ਹੈਗਸੇਥ ਨੇ ਦਿੱਤਾ ਸੀ: ਟਰੰਪ
24Mar

ਇਰਾਨ ’ਤੇ ਹਮਲੇ ਦਾ ਸੁਝਾਅ ਹੈਗਸੇਥ ਨੇ ਦਿੱਤਾ ਸੀ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪੱਛਮੀ ਏਸ਼ੀਆ ਦੇ ਮੁੱਦੇ ’ਤੇ ਨੇੜਲੇ ਸਹਿਯੋਗੀਆਂ ਨਾਲ ਚਰਚਾ ਦੌਰਾਨ ਇਰਾਨ ’ਤੇ ਹਮਲਾ ਕਰਨ ਦਾ ਸੁਝਾਅ ਸਭ ਤੋਂ ਪਹਿਲਾਂ ਰੱਖਿਆ ਮੰਤਰੀ ਪੀਟ ਹੈਗਸੇਥ…

ਰੂਸ ਨੇ ਯੂਕਰੇਨ ’ਤੇ ਲਗਪਗ 400 ਡਰੋਨ ਦਾਗੇ
24Mar

ਰੂਸ ਨੇ ਯੂਕਰੇਨ ’ਤੇ ਲਗਪਗ 400 ਡਰੋਨ ਦਾਗੇ

ਯੂਕਰੇਨ ਦੇ ਸ਼ਹਿਰੀ ਇਲਾਕਿਆਂ ’ਤੇ ਰੂਸ ਦੇ ਜ਼ੋਰਦਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 27 ਹੋਰ ਜ਼ਖ਼ਮੀ ਹੋ ਗਏ। ਮਾਸਕੋ ਦੀ ਫੌਜ ਨੇ…