13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ

ਚੰਡੀਗੜ੍ਹ : ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਲੜਾਈ ਪਹੁੰਚ ਗਈ, ਉਹ ਆਖ਼ਰਕਾਰ ਕੈਨੇਡਾ ‘ਚ ਜ਼ਿੰਦਾ ਮਿਲੀ। ਪਾਸਪੋਰਟ ਰਿਕਾਰਡ, ਇਮੀਗ੍ਰੇਸ਼ਨ ਦਸਤਾਵੇਜ਼, ਰਿਸ਼ਤੇਦਾਰਾਂ ਦੇ ਸਾਹਮਣੇ ਹੋਈ ਵੀਡੀਓ ਕਾਲ ਤੇ ਪੁਲਿਸ ਜਾਂਚ ਦੇ ਅਧਾਰ ‘ਤੇ ਹਾਈ ਕੋਰਟ ਨੇ ਸਾਫ਼ ਕਿਹਾ ਕਿ ਦਵਿੰਦਰ ਕੌਰ ਦੇ ਜ਼ਿੰਦਾ ਹੋਣ ਦੇ ਲੋੜੀਂਦੇ ਤੇ ਭਰੋਸੇਯੋਗ ਸਬੂਤ ਮੌਜੂਦ ਹਨ। ਅਜਿਹੀ ਸਥਿਤੀ ‘ਚ ਉਸਦੇ ਪਿਤਾ ਤੇ ਹੋਰ ਲੋਕਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਚਲਾਉਣ ਜਾਂ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਕੋਈ ਅਧਾਰ ਨਹੀਂ ਬਣਦਾ। ਜਸਟਿਸ ਸੂਰਿਆ ਪ੍ਰਤਾਪ ਸਿੰਘ ਨੇ ਆਤਮਾ ਸਿੰਘ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਰਿਕਾਰਡ ‘ਤੇ ਅਜਿਹਾ ਕੋਈ ਠੋਸ ਸਬੂਤ ਨਹੀਂ ਹੈ ਜਿਸ ਤੋਂ ਇਹ ਮੰਨਿਆ ਜਾ ਸਕੇ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਵਿਚ ਲਾਪਰਵਾਹੀ ਵਰਤੀ ਹੈ ਜਾਂ ਦਵਿੰਦਰ ਕੌਰ ਦੀ ਹੱਤਿਆ ਹੋਈ ਹੈ।

ਮਾਮਲੇ ਅਨੁਸਾਰ ਲੁਧਿਆਣਾ ਦੇ ਪਟੀਸ਼ਨਰ ਆਤਮਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਸਦੀ ਭੈਣ ਹਰਪਾਲ ਕੌਰ ਦਾ ਵਿਆਹ ਸਾਲ 1978 ‘ਚ ਬਲਬੀਰ ਸਿੰਘ ਨਾਲ ਹੋਇਆ ਸੀ ਤੇ ਉਨ੍ਹਾਂ ਦੀ ਇਕ ਧੀ ਦਵਿੰਦਰ ਕੌਰ ਸੀ। ਦੋਸ਼ ਲਗਾਇਆ ਗਿਆ ਕਿ ਬਲਬੀਰ ਸਿੰਘ ਬਾਅਦ ‘ਚ ਜਰਮਨੀ ਜਾ ਕੇ ਵੱਸ ਗਿਆ ਤੇ ਦੂਜਾ ਵਿਆਹ ਕਰ ਲਿਆ। ਸਾਲ 2013 ‘ਚ ਹਰਪਾਲ ਕੌਰ ਰਹੱਸਮਈ ਹਾਲਾਤ ‘ਚ ਗਾਇਬ ਹੋ ਗਈ। ਉਸਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਬਾਅਦ ‘ਚ ਹੱਤਿਆ ਦੇ ਮੁਕੱਦਮੇ ‘ਚ ਬਦਲ ਗਈ। ਪਟੀਸ਼ਨਰ ਦਾ ਦਾਅਵਾ ਸੀ ਕਿ ਉਸੇ ਦੌਰਾਨ ਦਵਿੰਦਰ ਕੌਰ ਵੀ ਗਾਇਬ ਹੋ ਗਈ ਅਤੇ ਪੁਲਿਸ ਨੇ ਉਸਦੀ ਭਾਲ ਲਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ।

ਪਟੀਸ਼ਨ ‘ਚ ਕਿਹਾ ਗਿਆ ਕਿ 13 ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਦੇਵਿੰਦਰ ਕੌਰ ਦਾ ਪਤਾ ਲਗਾਇਆ ਗਿਆ ਅਤੇ ਨਾ ਹੀ ਉਸਦੀ ਸੰਭਾਵਿਤ ਹੱਤਿਆ ਦੀ ਜਾਂਚ ਹੋਈ। ਇਸ ਲਈ ਮਾਮਲੇ ਦੀ ਜਾਂਚ ਕਿਸੇ ਸੁਤੰਤਰ ਐੱਸਆਈਟੀ ਨੂੰ ਸੌਂਪੀ ਜਾਣੀ ਚਾਹੀਦੀ ਹੈ।

ਪੰਜਾਬ ਪੁਲਿਸ ਨੇ ਪੇਸ਼ ਕੀਤੇ ਪੁਖ਼ਤਾ ਸਬੂਤ

ਹਾਲਾਂਕਿ ਪੰਜਾਬ ਪੁਲਿਸ ਨੇ ਅਦਾਲਤ ‘ਚ ਵਿਸਤ੍ਰਿਤ ਹਲਫ਼ਨਾਮਾ ਦਾਇਰ ਕਰ ਕੇ ਦੱਸਿਆ ਕਿ ਜਾਂਚ ਦੌਰਾਨ ਦਵਿੰਦਰ ਕੌਰ ਦੇ ਜ਼ਿੰਦਾ ਹੋਣ ਦੇ ਪੁਖ਼ਤਾ ਸਬੂਤ ਮਿਲੇ ਹਨ। ਪੁਲਿਸ ਅਧਿਕਾਰੀਆਂ ਨੇ ਜਨਵਰੀ 2025 ‘ਚ ਉਸ ਨਾਲ ਵ੍ਹਟਸਐਪ ਵੀਡੀਓ ਕਾਲ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਸਦੀ ਮਾਸੀ ਨਸੀਬ ਕੌਰ ਅਤੇ ਚਚੇਰੀ ਭੈਣ ਕਰਮਜੀਤ ਕੌਰ ਨੇ ਉਸਦੀ ਪਛਾਣ ਦੀ ਪੁਸ਼ਟੀ ਕੀਤੀ। ਵੀਡੀਓ ਕਾਲ ਦੀ ਰਿਕਾਰਡਿੰਗ ਵੀ ਸੁਰੱਖਿਅਤ ਰੱਖੀ ਗਈ ਹੈ।

ਇਸ ਤੋਂ ਇਲਾਵਾ ਖੇਤਰੀ ਪਾਸਪੋਰਟ ਦਫ਼ਤਰ ਅਤੇ ਐੱਫਆਰਆਰਓ ਤੋਂ ਪ੍ਰਾਪਤ ਰਿਕਾਰਡ ‘ਚ ਸਾਹਮਣੇ ਆਇਆ ਕਿ ਦਵਿੰਦਰ ਕੌਰ ਨੂੰ ਸਾਲ 2012 ਵਿੱਚ ਭਾਰਤੀ ਪਾਸਪੋਰਟ ਜਾਰੀ ਹੋਇਆ ਸੀ, ਜਿਸ ਨੂੰ ਬਾਅਦ ‘ਚ ਕੈਨੇਡਾ ਦੇ ਵੈਨਕੂਵਰ ‘ਚ ਰੀਨਿਊ ਕਰਵਾਇਆ ਗਿਆ। ਇਮੀਗ੍ਰੇਸ਼ਨ ਰਿਕਾਰਡ ਤੋਂ ਇਹ ਵੀ ਸਾਬਤ ਹੋਇਆ ਕਿ ਉਹ 26 ਜਨਵਰੀ 2013 ਨੂੰ ਭਾਰਤ ਤੋਂ ਬਾਹਰ ਗਈ ਸੀ ਅਤੇ ਸਾਲ 2016 ਅਤੇ 2024 ਵਿੱਚ ਭਾਰਤ ਆਉਣ ਤੋਂ ਬਾਅਦ ਫਿਰ ਕੈਨੇਡਾ ਪਰਤ ਗਈ।

ਹਾਈ ਕੋਰਟ ਦਾ ਫ਼ੈਸਲਾ

ਅਦਾਲਤ ਨੇ ਕਿਹਾ ਕਿ ਸੀਨੀਅਰ ਆਈਪੀਐੱਸ ਅਧਿਕਾਰੀ ਦੇ ਹਲਫ਼ਨਾਮੇ, ਪਾਸਪੋਰਟ ਅਤੇ ਇਮੀਗ੍ਰੇਸ਼ਨ ਰਿਕਾਰਡ, ਵੀਡੀਓ ਕਾਲ ਪੁਸ਼ਟੀ ਅਤੇ ਰਿਸ਼ਤੇਦਾਰਾਂ ਦੇ ਬਿਆਨਾਂ ਨੂੰ ਦੇਖਦੇ ਹੋਏ ਇਹ ਨਿਰਵਿਵਾਦ ਰੂਪ ਵਿੱਚ ਸਾਬਤ ਹੁੰਦਾ ਹੈ ਕਿ ਦਵਿੰਦਰ ਕੌਰ ਜ਼ਿੰਦਾ ਹੈ ਅਤੇ ਕੈਨੇਡਾ ‘ਚ ਰਹਿ ਰਹੀ ਹੈ। ਇਸ ਲਈ ਉਸਦੀ ਹੱਤਿਆ ਦੀ ਸ਼ੰਕਾ ਸਿਰਫ਼ ਅੰਦਾਜ਼ੇ ‘ਤੇ ਅਧਾਰਿਤ ਹੈ। ਕੋਰਟ ਨੇ ਟਿੱਪਣੀ ਕੀਤੀ ਕਿ ਜਦੋਂ ਸਬੰਧਿਤ ਔਰਤ ਜ਼ਿੰਦਾ ਹੈ ਤਾਂ ਉਸਦੀ ਹੱਤਿਆ ਲਈ ਕਿਸੇ ਖ਼ਲਾਫ਼ ਮੁਕੱਦਮਾ ਚਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਅਧਾਰ ‘ਤੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ

Read More »

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ

Read More »

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ।

Read More »
ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ
22Jul

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ ਸਟੈਬਿਲਾਇਜ਼ੇਸ਼ਨ ਸਪੋਰਟ ਫੈਸਿਲਿਟੀ’ ਪ੍ਰਦਾਨ ਕਰਨ…

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?
22Jul

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ ਬਰਾਬਰ ਪ੍ਰਭਾਵਿਤ ਨਹੀਂ ਕਰੇਗਾ। ਇਹ…

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?
22Jul

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ। ਘਰੇਲੂ ਬਾਜ਼ਾਰ (Bullion Market) ਤੋਂ…

More News