ਬਰਥ ਟੂਰਿਜ਼ਮ ‘ਤੇ ਟਰੰਪ ਸਰਕਾਰ ਦਾ ਐਕਸ਼ਨ, 600 ਤੋਂ ਵੱਧ ਵੀਜ਼ੇ ਰੱਦ; ਯੂਰਪ ਤੋਂ ਲੈ ਕੇ ਅਫ਼ਰੀਕਾ ਤੱਕ ਫੈਲਿਆ ਸੀ ਜਾਲ

ਵਾਸ਼ਿੰਗਟਨ : ਅਮਰੀਕਾ ਨੇ ਯੂਰਪ ਅਤੇ ਅਫ਼ਰੀਕਾ ਵਿੱਚ ਸਰਗਰਮ ‘ਬਰਥ ਟੂਰਿਜ਼ਮ’ ਨੈੱਟਵਰਕ ਦਾ ਭੰਡਾਫੋੜ ਕਰਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਾਰਵਾਈ ਤੇਜ਼ ਕਰਦਿਆਂ 600 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ, ਜਿਨ੍ਹਾਂ ਨੇ ਜਾਅਲੀ ਦਸਤਾਵੇਜ਼ਾਂ, ਏਜੰਟਾਂ ਅਤੇ ਜਥੇਬੰਦਕ ਟ੍ਰੇਨਿੰਗ ਦੇ ਦਮ ‘ਤੇ ਅਮਰੀਕੀ ਨਾਗਰਿਕਤਾ ਪਾਉਣ ਲਈ ਬੱਚੇ ਨੂੰ ਜਨਮ ਦੇਣ ਦੇ ਮਕਸਦ ਨਾਲ ਯਾਤਰਾ ਕੀਤੀ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਵੀਜ਼ਾ ਕੋਈ ਹੱਕ ਨਹੀਂ ਬਲਕਿ ਇੱਕ ਵਿਸ਼ੇਸ਼ ਅਧਿਕਾਰ ਹੈ। ਜੇਕਰ ਯਾਤਰਾ ਦਾ ਮੁੱਖ ਮਕਸਦ ਬੱਚੇ ਨੂੰ ਜਨਮ ਦੇਣਾ ਪਾਇਆ ਗਿਆ ਤਾਂ ਐਂਟਰੀ ਦਸਤਾਵੇਜ਼ਾਂ ਨੂੰ ਤੁਰੰਤ ਖਾਰਜ ਜਾਂ ਰੱਦ ਕਰ ਦਿੱਤਾ ਜਾਵੇਗਾ। ਵੀਜ਼ਾ ਰੱਦ ਕਰਨ ਦੇ ਨਾਲ-ਨਾਲ ਪੱਕੇ ਤੌਰ ‘ਤੇ ਐਂਟਰੀ ਬੈਨ ਵਰਗੀਆਂ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

ਇਹ ਕਦਮ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਸਬੰਧੀ ਕੋਸ਼ਿਸ਼ਾਂ ਦੇ ਅਨੁਕੂਲ ਹੈ, ਜਿਸ ਦੇ ਤਹਿਤ H1-B ਪ੍ਰੋਗਰਾਮ ਵਰਗੇ ਵਰਕ ਵੀਜ਼ਾ ਸਮੇਤ ਕਈ ਸ਼੍ਰੇਣੀਆਂ ਦੇ ਵੀਜ਼ਾ ਬੇਨਤੀਕਰਤਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਰਿਪਬਲਿਕਨ ਪ੍ਰਸ਼ਾਸਨ ਦਾ ਤਰਕ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰਨ ਦੀ ਲੋੜ ਹੈ।

ਅਮਰੀਕਾ ‘ਚ ਬਰਥ ਟੂਰਿਜ਼ਮ ਗੈਰ-ਕਾਨੂੰਨੀ ਨਹੀਂ

ਦੱਸ ਦੇਈਏ ਕਿ ਅਮਰੀਕਾ ਵਿੱਚ ਬਰਥ ਟੂਰਿਜ਼ਮ ਆਪਣੇ ਆਪ ਵਿੱਚ ਗੈਰ-ਕਾਨੂੰਨੀ ਨਹੀਂ ਹੈ ਪਰ ਇਹ ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਬੇਨਤੀਕਰਤਾ ਵੀਜ਼ਾ ਇੰਟਰਵਿਊ ਦੌਰਾਨ ਆਪਣੇ ਇਰਾਦਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ ਜਾਂ ਅਜਿਹੀਆਂ ਯਾਤਰਾਵਾਂ ਦੀ ਯੋਜਨਾ ਬਣਾਉਣ ਲਈ ਦਲਾਲਾਂ ਅਤੇ ਏਜੰਟਾਂ ‘ਤੇ ਨਿਰਭਰ ਕਰਦੇ ਹਨ।

2020 ਵਿੱਚ ਲਾਗੂ ਕੀਤੇ ਗਏ ਨਿਯਮਾਂ ਨੂੰ ਮਜ਼ਬੂਤ ਕਰਦੇ ਹੋਏ, ਕੌਂਸਲਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਯਾਤਰਾ ਦਾ ਮੁੱਖ ਮਕਸਦ ਅਮਰੀਕਾ ਵਿੱਚ ਬੱਚੇ ਨੂੰ ਜਨਮ ਦੇਣਾ ਹੈ ਤਾਂ ਉਹ ਵਿਜ਼ਿਟਰ ਵੀਜ਼ਾ ਰੱਦ ਕਰ ਦੇਣ।

ਜਾਅਲੀ ਦਸਤਾਵੇਜ਼ਾਂ ਦਾ ਖੁਲਾਸਾ

ਅਮਰੀਕੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕਈ ਮਾਮਲਿਆਂ ਵਿੱਚ ਅਮਰੀਕੀ ਦੂਤਾਵਾਸਾਂ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਜਾਂਚ ਵਿੱਚ ਟ੍ਰੈਵਲ ਪਲੈਨਿੰਗ ਸੇਵਾਵਾਂ, ਜਾਅਲੀ ਦਸਤਾਵੇਜ਼ਾਂ ਅਤੇ ਯੋਜਨਾਬੱਧ ਵੀਜ਼ਾ ਟ੍ਰੇਨਿੰਗ ਨਾਲ ਜੁੜੇ ਗਠਜੋੜ ਦਾ ਖੁਲਾਸਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਸਾਰੇ ਖੇਤਰਾਂ ਵਿੱਚ ਉਸ ਦੀ ਕਾਰਵਾਈ ਦਾ ਉਦੇਸ਼ ਸੰਗਠਿਤ ਨੈੱਟਵਰਕਾਂ ਨੂੰ ਨਿਸ਼ਾਨਾ ਬਣਾਉਣਾ ਹੈ, ਨਾ ਕਿ ਛੋਟੀਆਂ-ਮੋਟੀਆਂ ਘਟਨਾਵਾਂ ਨੂੰ।

ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਪੱਛਮੀ ਅਫ਼ਰੀਕਾ, ਯੂਰਪ ਅਤੇ ਉੱਤਰੀ ਅਫ਼ਰੀਕਾ ਵਿੱਚ ਅਮਰੀਕੀ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ ਬਰਥ ਟੂਰਿਜ਼ਮ ਨਾਲ ਜੁੜੇ ਸੰਗਠਿਤ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਤਹਿਤ ਜਾਅਲੀ ਦਸਤਾਵੇਜ਼ਾਂ, ਵੀਜ਼ਾ ਦਲਾਲਾਂ ਅਤੇ ਟ੍ਰੇਨਿੰਗ ਦੇਣ ਵਾਲੀਆਂ ਕੰਪਨੀਆਂ ਦੀ ਮਦਦ ਨਾਲ ਸਿਰਫ਼ ਬੱਚੇ ਨੂੰ ਜਨਮ ਦੇਣ ਦੇ ਮਕਸਦ ਨਾਲ ਅਮਰੀਕਾ ਜਾਣ ਵਾਲੇ ਸੈਂਕੜੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ।

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸਿਰਫ਼ ਯੂਰਪ ਵਿੱਚ ਹੀ 2024 ਤੋਂ ਹੁਣ ਤੱਕ 400 ਤੋਂ ਵੱਧ ਸ਼ੱਕੀ ‘ਬਰਥ ਟੂਰਿਜ਼ਮ’ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਇਸ ਮਾਮਲੇ ਵਿੱਚ ਹੁਣ ਤੱਕ 6 ਕੰਪਨੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਜਦਕਿ ਪੱਛਮੀ ਅਤੇ ਉੱਤਰੀ ਅਫ਼ਰੀਕਾ ਵਿੱਚ ਵੀ ਡੇਟਾ ਵਿਸ਼ਲੇਸ਼ਣ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਤਾਲਮੇਲ ਰਾਹੀਂ ਦੁਰਵਰਤੋਂ ਦੇ ਪੈਟਰਨ ਦਾ ਪਤਾ ਲਗਾ ਕੇ 200 ਤੋਂ ਵੱਧ ਵੀਜ਼ੇ ਰੱਦ ਕੀਤੇ ਗਏ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਐਪਸਟੀਨ ਨੇ ਐਕਸਟ੍ਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ ਸੀ’, ਬਿੱਲ ਗੇਟਸ ਦਾ ਸਨਸਨੀਖੇਜ਼ ਖੁਲਾਸਾ

ਵਾਸ਼ਿੰਗਟਨ : ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿੱਲ ਗੇਟਸ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਦੇ ਸਾਹਮਣੇ ਬੰਦ ਕਮਰੇ ਵਿੱਚ ਹੋਈ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਕਿ ਜੈਫਰੀ ਐਪਸਟੀਨ ਨਾਲ

Read More »

ਡਰੱਗਜ਼, ਸੈਕਸ ਵਰਕਰਜ਼ ਤੇ ਬਲੈਕਮੇਲਿੰਗ… ਕੌਣ ਹੈ ਮਹਿੰਦਰ ਮਖੀਜਾਨੀ ਜਿਸਨੇ ਅਮਰੀਕੀ ਬੈਂਕਾਂ ਨੂੰ ਲਗਾਇਆ 1000 ਕਰੋੜ ਦਾ ਚੂਨਾ

ਭਾਰਤੀ ਮੂਲ ਦੇ ਫਾਈਨੈਂਸਰ ਨੂੰ ਕੈਲੀਫੋਰਨੀਆ ਵਿੱਚ 100 ਮਿਲੀਅਨ ਡਾਲਰ ਦਾ ਬੈਂਕ ਧੋਖਾਧੜੀ ਰੈਕੇਟ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਐਸ਼ੋ-ਆਰਾਮ, ਖੌਫ਼

Read More »

ਬਰਥ ਟੂਰਿਜ਼ਮ ‘ਤੇ ਟਰੰਪ ਸਰਕਾਰ ਦਾ ਐਕਸ਼ਨ, 600 ਤੋਂ ਵੱਧ ਵੀਜ਼ੇ ਰੱਦ; ਯੂਰਪ ਤੋਂ ਲੈ ਕੇ ਅਫ਼ਰੀਕਾ ਤੱਕ ਫੈਲਿਆ ਸੀ ਜਾਲ

ਵਾਸ਼ਿੰਗਟਨ : ਅਮਰੀਕਾ ਨੇ ਯੂਰਪ ਅਤੇ ਅਫ਼ਰੀਕਾ ਵਿੱਚ ਸਰਗਰਮ ‘ਬਰਥ ਟੂਰਿਜ਼ਮ’ ਨੈੱਟਵਰਕ ਦਾ ਭੰਡਾਫੋੜ ਕਰਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਾਰਵਾਈ ਤੇਜ਼

Read More »
‘ਐਪਸਟੀਨ ਨੇ ਐਕਸਟ੍ਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ ਸੀ’, ਬਿੱਲ ਗੇਟਸ ਦਾ ਸਨਸਨੀਖੇਜ਼ ਖੁਲਾਸਾ
10Jun

‘ਐਪਸਟੀਨ ਨੇ ਐਕਸਟ੍ਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ ਸੀ’, ਬਿੱਲ ਗੇਟਸ ਦਾ ਸਨਸਨੀਖੇਜ਼ ਖੁਲਾਸਾ

ਵਾਸ਼ਿੰਗਟਨ : ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿੱਲ ਗੇਟਸ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਦੇ ਸਾਹਮਣੇ ਬੰਦ ਕਮਰੇ ਵਿੱਚ ਹੋਈ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਕਿ ਜੈਫਰੀ ਐਪਸਟੀਨ ਨਾਲ ਮਿਲਣਾ ਇੱਕ ਵੱਡੀ ਭੁੱਲ ਸੀ।…

ਡਰੱਗਜ਼, ਸੈਕਸ ਵਰਕਰਜ਼ ਤੇ ਬਲੈਕਮੇਲਿੰਗ… ਕੌਣ ਹੈ ਮਹਿੰਦਰ ਮਖੀਜਾਨੀ ਜਿਸਨੇ ਅਮਰੀਕੀ ਬੈਂਕਾਂ ਨੂੰ ਲਗਾਇਆ 1000 ਕਰੋੜ ਦਾ ਚੂਨਾ
10Jun

ਡਰੱਗਜ਼, ਸੈਕਸ ਵਰਕਰਜ਼ ਤੇ ਬਲੈਕਮੇਲਿੰਗ… ਕੌਣ ਹੈ ਮਹਿੰਦਰ ਮਖੀਜਾਨੀ ਜਿਸਨੇ ਅਮਰੀਕੀ ਬੈਂਕਾਂ ਨੂੰ ਲਗਾਇਆ 1000 ਕਰੋੜ ਦਾ ਚੂਨਾ

ਭਾਰਤੀ ਮੂਲ ਦੇ ਫਾਈਨੈਂਸਰ ਨੂੰ ਕੈਲੀਫੋਰਨੀਆ ਵਿੱਚ 100 ਮਿਲੀਅਨ ਡਾਲਰ ਦਾ ਬੈਂਕ ਧੋਖਾਧੜੀ ਰੈਕੇਟ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਐਸ਼ੋ-ਆਰਾਮ, ਖੌਫ਼ ਅਤੇ ਬਲੈਕਮੇਲਿੰਗ ਦੀ ਦੋਹਰੀ ਜ਼ਿੰਦਗੀ…

ਬਰਥ ਟੂਰਿਜ਼ਮ ‘ਤੇ ਟਰੰਪ ਸਰਕਾਰ ਦਾ ਐਕਸ਼ਨ, 600 ਤੋਂ ਵੱਧ ਵੀਜ਼ੇ ਰੱਦ; ਯੂਰਪ ਤੋਂ ਲੈ ਕੇ ਅਫ਼ਰੀਕਾ ਤੱਕ ਫੈਲਿਆ ਸੀ ਜਾਲ
10Jun

ਬਰਥ ਟੂਰਿਜ਼ਮ ‘ਤੇ ਟਰੰਪ ਸਰਕਾਰ ਦਾ ਐਕਸ਼ਨ, 600 ਤੋਂ ਵੱਧ ਵੀਜ਼ੇ ਰੱਦ; ਯੂਰਪ ਤੋਂ ਲੈ ਕੇ ਅਫ਼ਰੀਕਾ ਤੱਕ ਫੈਲਿਆ ਸੀ ਜਾਲ

ਵਾਸ਼ਿੰਗਟਨ : ਅਮਰੀਕਾ ਨੇ ਯੂਰਪ ਅਤੇ ਅਫ਼ਰੀਕਾ ਵਿੱਚ ਸਰਗਰਮ ‘ਬਰਥ ਟੂਰਿਜ਼ਮ’ ਨੈੱਟਵਰਕ ਦਾ ਭੰਡਾਫੋੜ ਕਰਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਾਰਵਾਈ ਤੇਜ਼ ਕਰਦਿਆਂ 600 ਤੋਂ ਵੱਧ ਵਿਦੇਸ਼ੀ…

More News