(ਪੀਟੀਆਈ) : ਅਮਰੀਕਾ ਵਿਚ ਟਰੰਪ ਸਰਕਾਰ ਹੁਣ ਵਿਦੇਸ਼ੀ ਕਾਮਿਆਂ ਨੂੰ ਨਵੀਂ ਨੌਕਰੀ ਲੱਭਣ ਲਈ ਮਿਲਣ ਵਾਲੀ 60 ਦਿਨਾਂ ਦੀ ਮੋਹਲਤ ਖ਼ਤਮ ਕਰਨ ਦੇ ਪ੍ਰਸਤਾਵ ’ਤੇ ਵਿਚਾਰ ਕਰ ਰਿਹਾ ਹੈ। ਦਰਅਸਲ, ਅਮਰੀਕਾ ਵਿਚ ਭਾਰਤੀ ਪੇਸ਼ੇਵਰਾਂ ਅਤੇ ਕਾਮਿਆਂ ਦੀ ਵੱਡੀ ਗਿਣਤੀ ਹੈ, ਇਸ ਲਈ ਟਰੰਪ ਸਰਕਾਰ ਦੇ ਇਹੋ-ਜਿਹੇ ਕਿਸੇ ਵੀ ਫ਼ੈਸਲੇ ਦਾ ਭਾਰਤੀਆਂ ’ਤੇ ਵੱਡਾ ਅਸਰ ਪੈਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਹੁਨਰਮੰਦ ਪੇਸ਼ੇਵਰਾਂ ਨੂੰ ਮਿਲਣ ਵਾਲੇ ਐੱਚ-1 ਬੀ ਵੀਜ਼ੇ ਦਾ ਫ਼ਾਇਦਾ ਲੈਣ ਵਾਲੇ ਵਿਦੇਸ਼ੀਆਂ ਵਿਚ ਸਭ ਤੋਂ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ। ਅਮਰੀਕਾ ਵਿਚ ਵਰਕ ਵੀਜ਼ਾ ਵਰਗੇ ਨਾਨ-ਇਮੀਗ੍ਰਾਂਟ ਵੀਜ਼ੇ ’ਤੇ ਆ ਕੇ ਵਿਦੇਸ਼ੀ ਨਾਗਰਿਕ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਹਨ, ਜਿਨ੍ਹਾਂ ਵਿਚ ਭਾਰਤੀ ਨਾਗਰਿਕਾਂ ਦੀ ਗਿਣਤੀ ਵੱਡੀ ਹੈ। ਕਿਸੇ ਕਾਰਨ ਉਨ੍ਹਾਂ ਦੀ ਨੌਕਰੀ ਚਲੀ ਜਾਣ ’ਤੇ ਉਨ੍ਹਾਂ ਨੂੰ ਇਕਰਾਰਨਾਮੇ ’ਤੇ ਅਧਾਰਤ ਹੋਰ ਕੰਮ ਲੱਭਣ ਲਈ 60 ਦਿਨਾਂ ਦੀ ਮੋਹਲਤ ਮਿਲਦੀ ਹੈ ਪਰ ਟਰੰਪ ਹਕੂਮਤ ਇਸ ਮੋਹਲਤ ਨੂੰ ਖ਼ਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਨੌਕਰੀ ਦਾ ਇਕਰਾਰਨਾਮਾ ਖ਼ਤਮ ਹੋਣ ਜਾਂ ਕਿਸੇ ਹੋਰ ਕਾਰਨ ਨੌਕਰੀ ਚਲੀ ਜਾਣ ’ਤੇ ਵਿਦੇਸ਼ੀ ਕਾਮੇ ਅਤੇ ਉਸ ਦੇ ਪਰਿਵਾਰ ਨੂੰ ਤੁਰੰਤ ਅਮਰੀਕਾ ਛੱਡਣਾ ਪਵੇਗਾ। ਇਸ ਸਬੰਧੀ ਜਾਣਕਾਰੀ ਮੈਨੇਜਮੈਂਟ ਐਂਡ ਬਜਟ ਦੇ ਫੈਡਰਲ ਦਫ਼ਤਰ ਦੀ ਵੈੱਬਸਾਈਟ ’ਤੇ ਦਿੱਤੀ ਗਈ ਹੈ। ਪ੍ਰਸਤਾਵ ਦੇ ਹੋਰ ਇੰਤਜ਼ਾਮਾਂ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ। ਕਾਬਿਲੇ ਜ਼ਿਕਰ ਹੈ ਕਿ ਨੌਕਰੀ ਚਲੀ ਜਾਣ ਦੀ ਸਥਿਤੀ ਵਿਚ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 60 ਦਿਨਾਂ ਤੱਕ ਅਮਰੀਕਾ ਵਿੱਚ ਰਹਿ ਕੇ ਨਵੀਂ ਨੌਕਰੀ ਲੱਭਣ ਦੀ ਸਹੂਲਤ 2017 ਵਿਚ ਦਿੱਤੀ ਗਈ ਸੀ। ਇਸ ਸਹੂਲਤ ਦਾ ਲਾਭ ਈ-1, ਈ-2, ਈ-3, ਐੱਚ-1 ਬੀ, ਐੱਚ-1 ਬੀ 1, ਐੱਲ-1, ਓ-1 ਅਤੇ ਟੀਐੱਨ ਵਰਗੇ ਨਾਨ-ਇਮੀਗ੍ਰੈਂਟ ਵੀਜ਼ਾ ਧਾਰਕਾਂ ਨੂੰ ਮਿਲਦਾ ਹੈ। ਜੇ ਟਰੰਪ ਸਰਕਾਰ ਨੇ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਤਾਂ ਹਰ ਤਰ੍ਹਾਂ ਦੀ ਸ਼੍ਰੇਣੀ ਦੇ ਪੇਸ਼ੇਵਰਾਂ-ਕਾਮਿਆਂ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਜਾਵੇਗੀ। ਅਮਰੀਕਾ ਛੱਡਣ ਲਈ ਜ਼ਰੂਰੀ ਪ੍ਰਬੰਧ ਕਰਨ ਵਾਸਤੇ ਉਨ੍ਹਾਂ ਨੂੰ ਕਿੰਨੇ ਦਿਨਾਂ ਦਾ ਸਮਾਂ ਮਿਲੇਗਾ, ਇਹ ਅਜੇ ਸਪੱਸ਼ਟ ਨਹੀਂ ਹੈ। ਯਾਦ ਰਹੇ, ਅਮਰੀਕਾ ਵਿਚ ਹੁਨਰਮੰਦ ਪੇਸ਼ੇਵਰਾਂ ਨੂੰ ਮਿਲਣ ਵਾਲੇ ਐੱਚ-1 ਬੀ ਵੀਜ਼ੇ ਦਾ ਲਾਭ ਲੈਣ ਵਾਲਿਆਂ ਵਿਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਸਾਲ 2024 ਵਿਚ ਹੀ ਇਸ ਸ਼੍ਰੇਣੀ ਦਾ ਵੀਜ਼ਾ ਹਾਸਲ ਕਰਨ ਵਾਲਿਆਂ ਵਿਚ 71 ਫ਼ੀਸਦੀ ਲੋਕ ਭਾਰਤੀ ਸਨ। ਉਂਜ, ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਕੁੱਲ ਗਿਣਤੀ 52 ਲੱਖ ਹੈ।
ਨੌਕਰੀ ਜਾਣ ’ਤੇ ਅਮਰੀਕਾ ਤੁਰੰਤ ਛੱਡਣਾ ਪਵੇਗਾ, ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਪ੍ਰਸਤਾਵ ’ਤੇ ਵਿਚਾਰ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੈਨੇਡਾ ਦੀ ਰਿਪੋਰਟ ਤੋਂ ਖੁਲਾਸਾ, ਵਿਦਿਆਰਥੀ-ਵਰਕ ਪਰਮਿਟ ਦੀ ਦੁਰਵਤੋਂ ਕਰਕੇ ਫੈਲਿਆ ਲਾਰੈਂਸ ਗੈਂਗ, ਗੋਲਡੀ ਬਰਾੜ ਦੀ ਰਹੀ ਅਹਿਮ ਭੂਮਿਕਾ
ਅੰਮ੍ਰਿਤਸਰ: ਕੈਨੇਡਾ ਦੀ ਸਰਹੱਦੀ ਸੁਰੱਖਿਆ ਏਜੰਸੀ ਦੀ ਇੱਕ ਗੁਪਤ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ कि ਭਾਰਤ ਨਾਲ ਜੁੜੇ ਸੰਗਠਿਤ ਅਪਰਾਧ ਨੈੱਟਵਰਕ ਨੇ ਵਿਦਿਆਰਥੀ ਅਤੇ ਵਰਕ

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਵੱਡਾ ਐਲਾਨ : 2027 ਦੀਆਂ ਚੋਣਾਂ ਇਕੱਲਿਆਂ ਲੜੇਗੀ ਪਾਰਟੀ, ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਉਠਾਈ ਆਵਾਜ਼
ਜਲੰਧਰ : ਪੰਜਾਬ ਦੀ ਸਿਆਸਤ ’ਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਤੇ ਸੂਬੇ ਦੇ ਅਹਿਮ ਪੰਥਕ ਵਾਤਾਵਰਨ ਨੂੰ ਲੈ ਕੇ ਸਿਆਸੀ ਹਲਚਲ

ਦੁੱਧ ਹੋਵੇਗਾ ਮਹਿੰਗਾ, ਦਹੀਂ ਅਤੇ ਪਨੀਰ ਦੀਆਂ ਕੀਮਤਾਂ ‘ਚ ਵੀ ਹੋਵੇਗਾ ਵਾਧਾ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ
ਮੁੰਬਈ : ਮਹਾਰਾਸ਼ਟਰ ਵਿੱਚ ਦੁੱਧ ਦੀਆਂ ਕੀਮਤਾਂ ਗਾਂ ਅਤੇ ਮੱਝ ਦੋਵਾਂ ਦੇ ਦੁੱਧ ਲਈ ਵਧਣੀਆਂ ਤੈਅ ਹਨ। ਦੁੱਧ ਦੀ ਕੀਮਤ ₹2 ਪ੍ਰਤੀ ਲੀਟਰ ਵਧੇਗੀ। ਨਵੀਆਂ ਦਰਾਂ
ਕੈਨੇਡਾ ਦੀ ਰਿਪੋਰਟ ਤੋਂ ਖੁਲਾਸਾ, ਵਿਦਿਆਰਥੀ-ਵਰਕ ਪਰਮਿਟ ਦੀ ਦੁਰਵਤੋਂ ਕਰਕੇ ਫੈਲਿਆ ਲਾਰੈਂਸ ਗੈਂਗ, ਗੋਲਡੀ ਬਰਾੜ ਦੀ ਰਹੀ ਅਹਿਮ ਭੂਮਿਕਾ
ਅੰਮ੍ਰਿਤਸਰ: ਕੈਨੇਡਾ ਦੀ ਸਰਹੱਦੀ ਸੁਰੱਖਿਆ ਏਜੰਸੀ ਦੀ ਇੱਕ ਗੁਪਤ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ कि ਭਾਰਤ ਨਾਲ ਜੁੜੇ ਸੰਗਠਿਤ ਅਪਰਾਧ ਨੈੱਟਵਰਕ ਨੇ ਵਿਦਿਆਰਥੀ ਅਤੇ ਵਰਕ ਪਰਮਿਟ ਪ੍ਰੋਗਰਾਮਾਂ ਦੀ ਕਥਿਤ ਤੌਰ…
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਵੱਡਾ ਐਲਾਨ : 2027 ਦੀਆਂ ਚੋਣਾਂ ਇਕੱਲਿਆਂ ਲੜੇਗੀ ਪਾਰਟੀ, ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਉਠਾਈ ਆਵਾਜ਼
ਜਲੰਧਰ : ਪੰਜਾਬ ਦੀ ਸਿਆਸਤ ’ਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਤੇ ਸੂਬੇ ਦੇ ਅਹਿਮ ਪੰਥਕ ਵਾਤਾਵਰਨ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਜਲੰਧਰ…
ਦੁੱਧ ਹੋਵੇਗਾ ਮਹਿੰਗਾ, ਦਹੀਂ ਅਤੇ ਪਨੀਰ ਦੀਆਂ ਕੀਮਤਾਂ ‘ਚ ਵੀ ਹੋਵੇਗਾ ਵਾਧਾ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ
ਮੁੰਬਈ : ਮਹਾਰਾਸ਼ਟਰ ਵਿੱਚ ਦੁੱਧ ਦੀਆਂ ਕੀਮਤਾਂ ਗਾਂ ਅਤੇ ਮੱਝ ਦੋਵਾਂ ਦੇ ਦੁੱਧ ਲਈ ਵਧਣੀਆਂ ਤੈਅ ਹਨ। ਦੁੱਧ ਦੀ ਕੀਮਤ ₹2 ਪ੍ਰਤੀ ਲੀਟਰ ਵਧੇਗੀ। ਨਵੀਆਂ ਦਰਾਂ ਮੰਗਲਵਾਰ 11 ਅਗਸਤ ਤੋਂ ਲਾਗੂ…
More News



ਦੁੱਧ ਹੋਵੇਗਾ ਮਹਿੰਗਾ, ਦਹੀਂ ਅਤੇ ਪਨੀਰ ਦੀਆਂ ਕੀਮਤਾਂ ‘ਚ ਵੀ ਹੋਵੇਗਾ ਵਾਧਾ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ


ਭਾਰਤ-ਅਮਰੀਕਾ ਸਬੰਧ: ਅਮਰੀਕੀ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਨੇ ਪੀਐੱਮ ਮੋਦੀ ਨਾਲ ਫੋਨ ‘ਤੇ ਕੀਤੀ ਗੱਲਬਾਤ

ਹੋਰਮੁਜ਼ ਸਟ੍ਰੇਟ ਖੋਲ੍ਹਣ ਲਈ ਈਰਾਨ ਨੇ ਅਮਰੀਕਾ ਸਾਹਮਣੇ ਰੱਖੀਆਂ ਸਖ਼ਤ ਸ਼ਰਤਾਂ; ਪਾਬੰਦੀਆਂ ਹਟਾਉਣ ਦੀ ਕੀਤੀ ਮੰਗ

ਚੀਨ ’ਚ ਟਾਈਫੂਨ ‘ਡਾਲਫਿਨ’ ਦਾ ਖ਼ਤਰਾ: 162 km/h ਦੀ ਰਫ਼ਤਾਰ ਨਾਲ ਵਧ ਰਿਹਾ ਤੂਫ਼ਾਨ, ਸਕੂਲ ਤੇ ਸੈਰ-ਸਪਾਟਾ ਬੰਦ



