ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਇੱਕ ਹੋਰ ਕਾਨੂੰਨੀ ਝਟਕਾ ਲੱਗਿਆ ਹੈ। ਮੈਨਹੈਟਨ ਦੀ ਫੈੱਡਰਲ ਕੋਰਟ ਨੇ ਜਨਵਰੀ ਵਿਚ 75 ਦੇਸ਼ਾਂ ਦੇ ਨਾਗਰਿਕਾਂ ’ਤੇ ਲਗਾਏ ਗਏ ਵੀਜ਼ਾ ਪਾਬੰਦੀ ਨੂੰ ਕਾਨੂੰਨ ਖਿਲਾਫ ਕਹਿ ਕੇ ਰੱਦ ਕਰ ਦਿੱਤਾ। ਕੋਰਟ ਨੇ ਕਿਹਾ ਕਿ ਸਿਰਫ ਕਿਸੇ ਵਿਅਕਤੀ ਦੀ ਕੌਮੀਅਤ ਦੇ ਆਧਾਰ ’ਤੇ ਉਸ ਦਾ ਵੀਜ਼ਾ ਰੋਕਣ ਦਾ ਅਧਿਕਾਰ ਵਿਦੇਸ਼ ਮੰਤਰੀ ਮਾਰਕੋ ਰੂਬਿਓ ਕੋਲ ਵੀ ਨਹੀਂ ਹੈ। ਵ੍ਹਾਈਟ ਹਾਊਸ ਨੇ ਫੈਸਲੇ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਟਰੰਪ ਪ੍ਰਸ਼ਾਸਨ ਕੋਲ ਇਸ ਹੁਕਮ ਨੂੰ ਉੱਪਰੀ ਕੋਰਟ ਵਿਚ ਚੁਣੌਤੀ ਦੇਣ ਦਾ ਵਿਕਲਪ ਮੌਜੂਦ ਹੈ।

ਸੀਐੱਨਐੱਨ ਮੁਤਾਬਕ, ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਸਾਲ ਜਨਵਰੀ ਵਿਚ ਬ੍ਰਾਜ਼ੀਲ, ਕੋਲੰਬੀਆ, ਮਿਸਰ, ਹੈਤੀ, ਸੋਮਾਲੀਆ ਅਤੇ ਰੂਸ ਸਮੇਤ 75 ਦੇਸ਼ਾਂ ਦੇ ਨਾਗਰਿਕਾਂ ਲਈ ਕੁਝ ਇਮੀਗ੍ਰੇਸ਼ਨ ਵੀਜ਼ਿਆਂ ’ਤੇ ਪਾਬੰਦੀ ਲਾ ਦਿੱਤੀ ਸੀ। ਇਸ ਦਾ ਕਾਰਨ ਇਹ ਦਿੱਤਾ ਗਿਆ ਸੀ ਕਿ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਅਮਰੀਕਾ ਆ ਕੇ ਸਰਕਾਰੀ ਮਦਦ ’ਤੇ ਨਿਰਭਰ ਹੋ ਸਕਦੇ ਹਨ, ਜਿਸਨੂੰ ‘ਪਬਲਿਕ ਚਾਰਜ’ ਕਿਹਾ ਜਾਂਦਾ ਹੈ।

ਮੈਨਹੈਟਨ ਦੀ ਫੈੱਡਰਲ ਡਿਸਟ੍ਰਿਕਟ ਕੋਰਟ ਦੀ ਜੱਜ ਜੈਨੈਟ ਵਾਰਗਾਸ ਨੇ ਇਸ ਨੀਤੀ ਦੇ ਆਧਾਰ ’ਤੇ ਕੀਤੇ ਗਏ ਵੀਜ਼ਾ ਰੱਦ ਕਰਨ ਦੇ ਫੈਸਲਿਆਂ ਨੂੰ ਪਲਟ ਦਿੱਤਾ। ਉਨ੍ਹਾਂ ਨੇ ਵਿਦੇਸ਼ ਵਿਭਾਗ ਦੇ ਉਸ ਤਰਕ ’ਤੇ ਵੀ ਸਵਾਲ ਚੁੱਕਿਆ, ਜਿਸ ਦੇ ਅਧਾਰ ’ਤੇ ਬਿਨੈਕਾਰਾਂ ਦੀ ਵਿਅਕਤੀਗਤ ਆਰਥਿਕ ਹਾਲਤ ਦੀ ਜਾਂਚ ਕੀਤੇ ਬਿਨਾਂ ਸਿਰਫ ਉਨ੍ਹਾਂ ਦੇ ਦੇਸ਼ ਦੇ ਆਧਾਰ ’ਤੇ ਫੈਸਲਾ ਕੀਤਾ ਜਾ ਰਿਹਾ ਸੀ।

ਅਮਰੀਕੀ ਕਾਨੂੰਨ ਮੁਤਾਬਕ ਇਮੀਗ੍ਰੇਸ਼ਨ ਵੀਜ਼ਾ ਬਿਨੈਕਾਰ ਨੂੰ ਸਿਰਫ ਇਸ ਖਦਸ਼ੇ ਦੇ ਆਧਾਰ ’ਤੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਉਹ ਭਵਿੱਖ ’ਚ ਸਰਕਾਰੀ ਸਹਾਇਤਾ ’ਤੇ ਨਿਰਭਰ ਹੋ ਸਕਦਾ ਹੈ। ਇਸ ਲਈ, ਕੌਂਸਲਰ ਅਧਿਕਾਰੀ ਨੂੰ ਬਿਨੈਕਾਰ ਦੀ ਵਿੱਤੀ ਸਥਿਤੀ, ਉਮਰ, ਸਿਹਤ, ਹੁਨਰ ਅਤੇ ਪਰਿਵਾਰਕ ਹਾਲਾਤਾਂ ਸਮੇਤ ਕਈ ਪਹਿਲੂਆਂ ’ਤੇ ਵਿਚਾਰ ਕਰਨਾ ਪੈਂਦਾ ਹੈ।

ਜੱਜ ਵਰਗਾਸ ਨੇ ਆਪਣੇ ਹੁਕਮ ਵਿਚ ਕਿਹਾ ਕਿ ਇਸ ਨੀਤੀ ਦਾ ਨਤੀਜਾ ਪਹਿਲਾਂ ਹੀ ਤੈਅ ਸੀ। ਉਨ੍ਹਾਂ ਮੰਨਿਆ ਕਿ ਇਹ 1965 ਦੇ ਉਸ ਕਾਨੂੰਨ ਦੇ ਵਿਰੋਧ ਵਿਚ ਹੈ, ਜੋ ਵੀਜ਼ਾ ਜਾਰੀ ਕਰਨ ਵਿਚ ਨਾਗਰਿਕਤਾ ਦੇ ਆਧਾਰ ’ਤੇ ਭੇਦਭਾਵ ਨੂੰ ਰੋਕਦਾ ਹੈ। ਨਾਲ ਹੀ, ਅਦਾਲਤ ਨੇ ਉਸ ਕਾਨੂੰਨ ਦਾ ਵੀ ਜ਼ਿਕਰ ਕੀਤਾ, ਜੋ ਵਿਦੇਸ਼ ਮੰਤਰੀ ਦੇ ਕੌਂਸਲ ਅਧਿਕਾਰੀਆਂ ਦੇ ਨਿੱਜੀ ਕੇਸਾਂ ਵਿਚ ਫੈਸਲੇ ਲੈਣ ਦੇ ਤਰੀਕੇ ਵਿਚ ਨਾਜਾਇਜ਼ ਦਖਲ ਅੰਦਾਜ਼ੀ ਨੂੰ ਸੀਮਿਤ ਕਰਦਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

NRI ਪੰਜਾਬੀਆਂ ਲਈ ਵੱਡੀ ਖ਼ਬਰ: 26 ਅਗਸਤ ਨੂੰ ਬਠਿੰਡਾ ‘ਚ ਲੱਗੇਗੀ NRI ਮਿਲਣੀ, 7 ਜ਼ਿਲ੍ਹਿਆਂ ਦੇ ਲੋਕ ਰੱਖ ਸਕਣਗੇ ਆਪਣੀਆਂ ਸਮੱਸਿਆਵਾਂ

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਐੱਨਆਰਆਈ ਮਿਲਣੀਆਂ ਦੀ ਲੜੀ ਤਹਿਤ 26 ਅਗਸਤ ਨੂੰ ਬਠਿੰਡਾ ’ਚ ਮਿਲਣੀ ਕਰਵਾਈ

Read More »

ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਇੱਕ ਹੋਰ ਕਾਨੂੰਨੀ ਝਟਕਾ ਲੱਗਿਆ ਹੈ। ਮੈਨਹੈਟਨ ਦੀ ਫੈੱਡਰਲ ਕੋਰਟ ਨੇ ਜਨਵਰੀ ਵਿਚ 75

Read More »

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ

 ਇਸਲਾਮਾਬਾਦ: ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖ ਅੱਡੇ, ਮਰਕਜ਼ ਸੁਭਾਨੱਲ੍ਹਾ ਵਿਖੇ ਵਿਆਪਕ ਬਹਾਲੀ ਦਾ ਕੰਮ ਪੂਰਾ ਹੋ ਗਿਆ ਹੈ, ਜਿਸਨੂੰ ਭਾਰਤ ਦੇ ਜਵਾਬੀ

Read More »

NRI ਪੰਜਾਬੀਆਂ ਲਈ ਵੱਡੀ ਖ਼ਬਰ: 26 ਅਗਸਤ ਨੂੰ ਬਠਿੰਡਾ ‘ਚ ਲੱਗੇਗੀ NRI ਮਿਲਣੀ, 7 ਜ਼ਿਲ੍ਹਿਆਂ ਦੇ ਲੋਕ ਰੱਖ ਸਕਣਗੇ ਆਪਣੀਆਂ ਸਮੱਸਿਆਵਾਂ

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਐੱਨਆਰਆਈ ਮਿਲਣੀਆਂ ਦੀ ਲੜੀ ਤਹਿਤ 26 ਅਗਸਤ ਨੂੰ ਬਠਿੰਡਾ ’ਚ ਮਿਲਣੀ ਕਰਵਾਈ ਜਾਵੇਗੀ। ਇਸ ’ਚ ਬਠਿੰਡਾ ਸਮੇਤ…

ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ
23Aug

ਇਮੀਗ੍ਰੇਸ਼ਨ ਨੀਤੀ ‘ਤੇ ਚੱਲੀ ਅਦਾਲਤੀ ਕੈਂਚੀ: ਟਰੰਪ ਪ੍ਰਸ਼ਾਸਨ ਦੇ ਵੀਜ਼ਾ ਬੈਨ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝਟਕਾ, 75 ਦੇਸ਼ਾਂ ‘ਤੇ ਲਗਾਈ ਪਾਬੰਦੀ ਰੱਦ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਇੱਕ ਹੋਰ ਕਾਨੂੰਨੀ ਝਟਕਾ ਲੱਗਿਆ ਹੈ। ਮੈਨਹੈਟਨ ਦੀ ਫੈੱਡਰਲ ਕੋਰਟ ਨੇ ਜਨਵਰੀ ਵਿਚ 75 ਦੇਸ਼ਾਂ ਦੇ ਨਾਗਰਿਕਾਂ ’ਤੇ ਲਗਾਏ…

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ
23Aug

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ

 ਇਸਲਾਮਾਬਾਦ: ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖ ਅੱਡੇ, ਮਰਕਜ਼ ਸੁਭਾਨੱਲ੍ਹਾ ਵਿਖੇ ਵਿਆਪਕ ਬਹਾਲੀ ਦਾ ਕੰਮ ਪੂਰਾ ਹੋ ਗਿਆ ਹੈ, ਜਿਸਨੂੰ ਭਾਰਤ ਦੇ ਜਵਾਬੀ ਆਪ੍ਰੇਸ਼ਨ ਸਿੰਧੂਰ ਵਿੱਚ ਬੁਰੀ ਤਰ੍ਹਾਂ…

More News