ਬਰਮਿੰਘਮ ਏਅਰਪੋਰਟ ‘ਤੇ ਟਲਿਆ ਵੱਡਾ ਹਵਾਈ ਹਾਦਸਾ! ਤੇਜ਼ ਹਵਾਵਾਂ ਕਾਰਨ ਰਨਵੇ ਤੋਂ ਘਾਹ ‘ਚ ਫਿਸਲਿਆ Jet2 ਦਾ ਬੋਇੰਗ ਜਹਾਜ਼

ਲੰਡਨ : ਬ੍ਰਿਟੇਨ ਦੇ ਬਰਮਿੰਘਮ ਏਅਰਪੋਰਟ ‘ਤੇ ਐਤਵਾਰ ਨੂੰ ਇਕ ਵੱਡਾ ਹਵਾਈ ਹਾਦਸਾ ਹੋਣੋਂ ਟਲ ਗਿਆ। ਇਟਲੀ ਦੇ ਵੇਨਿਸ ਤੋਂ ਆ ਰਿਹਾ Jet2 ਏਅਰਲਾਈਨਜ਼ ਦਾ ਬੋਇੰਗ 737-800 ਜਹਾਜ਼ ਲੈਂਡਿੰਗ ਦੌਰਾਨ ਤੇਜ਼ ਹਵਾਵਾਂ ਅਤੇ ਖ਼ਰਾਬ ਮੌਸਮ ਕਾਰਨ ਅਸੰਤੁਲਿਤ ਹੋ ਕੇ ਰਨਵੇ ਦੇ ਨਾਲ ਲੱਗਦੇ ਘਾਹ ਵਾਲੇ ਹਿੱਸੇ ਵੱਲ ਫਿਸਲ ਗਿਆ।

ਹਾਲਾਂਕਿ, ਪਾਇਲਟ ਦੀ ਸੂਝ-ਬੂਝ ਕਾਰਨ ਜਹਾਜ਼ ਤੁਰੰਤ ਮੁੜ ਰਨਵੇ ‘ਤੇ ਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਹਾਜ਼ ਦੇ ਅਸੰਤੁਲਿਤ ਹੋਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਤੇਜ਼ ਹਵਾਵਾਂ ਦੇ ਝੋਕੇ ਕਾਰਨ ਵਿਗੜਿਆ ਜਹਾਜ਼ ਦਾ ਸੰਤੁਲਨ

BBC ਦੀ ਰਿਪੋਰਟ ਮੁਤਾਬਕ, ਇਹ ਘਟਨਾ ਫਲਾਈਟ LS1310 ਨਾਲ ਵਾਪਰੀ, ਜੋ ਵੇਨਿਸ ਦੇ ਮਾਰਕੋ ਪੋਲੋ ਏਅਰਪੋਰਟ ਤੋਂ ਬਰਮਿੰਘਮ ਪਹੁੰਚੀ ਸੀ।

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੈਂਡਿੰਗ ਤੋਂ ਬਾਅਦ ਦੋ ਇੰਜਣਾਂ ਵਾਲਾ ਜਹਾਜ਼ ਅਚਾਨਕ ਖੱਬੇ ਪਾਸੇ ਮੁੜ ਗਿਆ। ਸੰਤੁਲਨ ਵਿਗੜਨ ਕਾਰਨ ਜਹਾਜ਼ ਦਾ ਇਕ ਪਹੀਆ ਰਨਵੇ ਤੋਂ ਬਾਹਰ ਨਿਕਲ ਕੇ ਕਿਨਾਰੇ ਮੌਜੂਦ ਘਾਹ ਵਾਲੇ ਹਿੱਸੇ ‘ਚ ਚਲਾ ਗਿਆ।

ਹਾਲਾਂਕਿ, ਕੁਝ ਹੀ ਸਕਿੰਟਾਂ ‘ਚ ਜਹਾਜ਼ ਦਾ ਸੰਤੁਲਨ ਮੁੜ ਕਾਬੂ ਕਰ ਲਿਆ ਗਿਆ ਅਤੇ ਇਹ ਟਾਰਮੈਕ ‘ਤੇ ਵਾਪਸ ਆ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਟੈਕਸੀ ਕਰਕੇ ਸਟੈਂਡ ਤੱਕ ਲਿਜਾਇਆ ਗਿਆ। ਸਾਰੇ ਯਾਤਰੀਆਂ ਨੂੰ ਬਿਨਾਂ ਕਿਸੇ ਸੱਟ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

‘ਬੋਏਲੋ’ ਤੂਫ਼ਾਨ ਦਾ ਦਿਖਿਆ ਅਸਰ

Jet2 ਏਅਰਲਾਈਨਜ਼ ਦੇ ਬੁਲਾਰੇ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ, “ਵੇਨਿਸ ਤੋਂ ਬਰਮਿੰਘਮ ਆ ਰਹੀ ਫਲਾਈਟ LS1310 ਲੈਂਡਿੰਗ ਤੋਂ ਬਾਅਦ ‘ਬੋਏਲੋ’ (Boelo) ਤੂਫ਼ਾਨ ਕਾਰਨ ਪੈਦਾ ਹੋਏ ਗੰਭੀਰ ਮੌਸਮੀ ਹਾਲਾਤਾਂ ਦੇ ਚਲਦਿਆਂ ਕੁਝ ਪਲਾਂ ਲਈ ਰਨਵੇ ਤੋਂ ਬਾਹਰ ਚਲੀ ਗਈ ਸੀ। ਜਹਾਜ਼ ਤੁਰੰਤ ਰਨਵੇ ‘ਤੇ ਵਾਪਸ ਆ ਗਿਆ ਅਤੇ ਆਮ ਤਰੀਕੇ ਨਾਲ ਸਟੈਂਡ ਤੱਕ ਪਹੁੰਚਿਆ। ਅਸੀਂ ਪੁਸ਼ਟੀ ਕਰਦੇ ਹਾਂ ਕਿ ਸਾਰੇ ਯਾਤਰੀ ਸੁਰੱਖਿਅਤ ਹਨ।” AirLive ਦੀ ਰਿਪੋਰਟ ਅਨੁਸਾਰ, ਲੈਂਡਿੰਗ ਸਮੇਂ ਇਲਾਕੇ ‘ਚ ਹਵਾ ਦੀ ਰਫ਼ਤਾਰ ਲਗਭਗ 54 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Mansa News : ਪਰਵਿੰਦਰ ਝੋਟਾ ਦੇ ਪੋਸਟਮਾਰਟਮ ਤੇ ਸਸਕਾਰ ਨੂੰ ਲੈ ਰੇੜਕਾ ਜਾਰੀ, ਮਾਨਸਾ ਤਿੰਨਕੋਣੀ ਤੇ ਡੀਸੀ ਰਿਹਾਇਸ਼ ਨਜ਼ਦੀਕ ਧਰਨਾ ਲਗਾਤਾਰ ਜਾਰੀ

ਮਾਨਸਾ : ਪਰਵਿੰਦਰ ਸਿੰਘ ਝੋਟਾ ਦਾ 14 ਦਿਨਾਂ ਤੱਕ ਵੀ ਪਰਿਵਾਰ ਅਤੇ ਇਨਸਾਫ਼ ਕਮੇਟੀ ਦੀ ਪੋਸਟਮਾਰਟਮ ਅਤੇ ਸਸਕਾਰ ਨੂੰ ਲੈ ਕੇ ਪ੍ਰਸ਼ਾਸਨ ਨਾਲ ਸਹਿਮਤੀ ਨਹੀਂ

Read More »

ਖੁੱਲ੍ਹਦੇ ਹੀ ਫਿਰ ਹੋਇਆ ਰਿਆਦ ਏਅਰਪੋਰਟ ‘ਤੇ ਹਮਲਾ, ਹੂਤੀ ਬਾਗੀਆਂ ਨੇ ਕੀਤਾ ਮਿਜ਼ਾਈਲ ਤੇ ਡਰੋਨ ਨਾਲ ਅਟੈਕ

ਰਿਆਦ : ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਹੂਤੀ ਬਾਗੀਆਂ ਵੱਲੋਂ ਰਿਆਦ ਨੂੰ ਨਿਸ਼ਾਨਾ ਬਣਾ ਕੇ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਅਤੇ ਡਰੋਨਾਂ ਨੂੰ

Read More »

ਰੂਸ ‘ਚ ਯੂਕਰੇਨ ਦਾ ਭਿਆਨਕ ਹਮਲਾ, ਦੋ ਲੋਕਾਂ ਦੀ ਮੌਤ ਤੇ 17 ਜ਼ਖ਼ਮੀ; ਰੇਲ ਸੇਵਾ ‘ਤੇ ਪਿਆ ਅਸਰ

ਮਾਸਕੋ : ਰੂਸ ਦੇ ਵੋਰੋਨੇਜ਼ ਇਲਾਕੇ ਵਿੱਚ ਡਰੋਨ ਹਮਲੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ 17 ਲੋਕ ਜ਼ਖ਼ਮੀ ਹੋ ਗਏ।

Read More »
Mansa News : ਪਰਵਿੰਦਰ ਝੋਟਾ ਦੇ ਪੋਸਟਮਾਰਟਮ ਤੇ ਸਸਕਾਰ ਨੂੰ ਲੈ ਰੇੜਕਾ ਜਾਰੀ, ਮਾਨਸਾ ਤਿੰਨਕੋਣੀ ਤੇ ਡੀਸੀ ਰਿਹਾਇਸ਼ ਨਜ਼ਦੀਕ ਧਰਨਾ ਲਗਾਤਾਰ ਜਾਰੀ
26Oct

Mansa News : ਪਰਵਿੰਦਰ ਝੋਟਾ ਦੇ ਪੋਸਟਮਾਰਟਮ ਤੇ ਸਸਕਾਰ ਨੂੰ ਲੈ ਰੇੜਕਾ ਜਾਰੀ, ਮਾਨਸਾ ਤਿੰਨਕੋਣੀ ਤੇ ਡੀਸੀ ਰਿਹਾਇਸ਼ ਨਜ਼ਦੀਕ ਧਰਨਾ ਲਗਾਤਾਰ ਜਾਰੀ

ਮਾਨਸਾ : ਪਰਵਿੰਦਰ ਸਿੰਘ ਝੋਟਾ ਦਾ 14 ਦਿਨਾਂ ਤੱਕ ਵੀ ਪਰਿਵਾਰ ਅਤੇ ਇਨਸਾਫ਼ ਕਮੇਟੀ ਦੀ ਪੋਸਟਮਾਰਟਮ ਅਤੇ ਸਸਕਾਰ ਨੂੰ ਲੈ ਕੇ ਪ੍ਰਸ਼ਾਸਨ ਨਾਲ ਸਹਿਮਤੀ ਨਹੀਂ ਬਣੀ। ਸਿਵਲ ਹਸਪਤਾਲ ਦੀ ਮੋਰਚਰੀ…

ਖੁੱਲ੍ਹਦੇ ਹੀ ਫਿਰ ਹੋਇਆ ਰਿਆਦ ਏਅਰਪੋਰਟ ‘ਤੇ ਹਮਲਾ, ਹੂਤੀ ਬਾਗੀਆਂ ਨੇ ਕੀਤਾ ਮਿਜ਼ਾਈਲ ਤੇ ਡਰੋਨ ਨਾਲ ਅਟੈਕ
26Oct

ਖੁੱਲ੍ਹਦੇ ਹੀ ਫਿਰ ਹੋਇਆ ਰਿਆਦ ਏਅਰਪੋਰਟ ‘ਤੇ ਹਮਲਾ, ਹੂਤੀ ਬਾਗੀਆਂ ਨੇ ਕੀਤਾ ਮਿਜ਼ਾਈਲ ਤੇ ਡਰੋਨ ਨਾਲ ਅਟੈਕ

ਰਿਆਦ : ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਹੂਤੀ ਬਾਗੀਆਂ ਵੱਲੋਂ ਰਿਆਦ ਨੂੰ ਨਿਸ਼ਾਨਾ ਬਣਾ ਕੇ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ…

ਰੂਸ ‘ਚ ਯੂਕਰੇਨ ਦਾ ਭਿਆਨਕ ਹਮਲਾ, ਦੋ ਲੋਕਾਂ ਦੀ ਮੌਤ ਤੇ 17 ਜ਼ਖ਼ਮੀ; ਰੇਲ ਸੇਵਾ ‘ਤੇ ਪਿਆ ਅਸਰ
26Oct

ਰੂਸ ‘ਚ ਯੂਕਰੇਨ ਦਾ ਭਿਆਨਕ ਹਮਲਾ, ਦੋ ਲੋਕਾਂ ਦੀ ਮੌਤ ਤੇ 17 ਜ਼ਖ਼ਮੀ; ਰੇਲ ਸੇਵਾ ‘ਤੇ ਪਿਆ ਅਸਰ

ਮਾਸਕੋ : ਰੂਸ ਦੇ ਵੋਰੋਨੇਜ਼ ਇਲਾਕੇ ਵਿੱਚ ਡਰੋਨ ਹਮਲੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ 17 ਲੋਕ ਜ਼ਖ਼ਮੀ ਹੋ ਗਏ। ਵੋਰੋਨੇਜ਼ ਦੇ ਗਵਰਨਰ ਅਲੈਗਜ਼ੈਂਡਰ ਗੁਸੇਵ…

More News