ਮਾਸਕੋ : ਰੂਸ ਦੇ ਵੋਰੋਨੇਜ਼ ਇਲਾਕੇ ਵਿੱਚ ਡਰੋਨ ਹਮਲੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ 17 ਲੋਕ ਜ਼ਖ਼ਮੀ ਹੋ ਗਏ। ਵੋਰੋਨੇਜ਼ ਦੇ ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਇਲਾਕੇ ਵਿੱਚ 113 ਡਰੋਨਾਂ ਨੂੰ ਮਾਰ ਗਿਰਾਇਆ ਹੈ।
ਉਦਯੋਗਿਕ ਕੰਪਲੈਕਸਾਂ ‘ਚ ਲੱਗੀ ਅੱਗ
ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਮੈਸੇਜਿੰਗ ਐਪ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਤ ਭਰ ਚੱਲੇ ਹਮਲਿਆਂ ਦੌਰਾਨ ਰੂਸੀ ਹਵਾਈ ਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਸਰਗਰਮ ਰਹੀ।
ਇਲਾਕੇ ਵਿੱਚ 113 ਤੋਂ ਵੱਧ ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। ਡਰੋਨਾਂ ਦਾ ਮਲਬਾ ਡਿੱਗਣ ਅਤੇ ਹਮਲਿਆਂ ਕਾਰਨ ਕਈ ਉਦਯੋਗਿਕ ਇਲਾਕਿਆਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਜੁਟੀਆਂ ਹੋਈਆਂ ਹਨ।










