ਇੱਥੋਂ ਦੇ ਚਿੰਨ੍ਹਟੇਕੁਰ ਨੇੜੇ ਸ਼ੁੱਕਰਵਾਰ ਨੂੰ ਇੱਕ ਹੈਦਰਾਬਾਦ ਜਾ ਰਹੀ ਪ੍ਰਾਈਵੇਟ ਬੱਸ ਦੀ ਇੱਕ ਦੋ-ਪਹੀਆ ਵਾਹਨ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ, ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਾਲਿਆਂ ਵਿੱਚ ਦੋ-ਪਹੀਆ ਵਾਹਨ ਦਾ ਚਾਲਕ ਵੀ ਸ਼ਾਮਲ ਹੈ।ਮੁੱਢਲੀਆਂ ਰਿਪੋਰਟਾਂ ਅਨੁਸਾਰ ਬੱਸ ਵਿੱਚ ਕਰੀਬ 40 ਵਿਅਕਤੀ ਸਵਾਰ ਸਨ। ਜਦੋਂ ਮੋਟਰਸਾਈਕਲ ਬੱਸ ਨਾਲ ਟਕਰਾਇਆ ਅਤੇ ਇਸਦੇ ਹੇਠਾਂ ਫਸ ਕੇ ਘੜੀਸਿਆ ਗਿਆ। ਮੋਟਰਸਾਈਕਲ ਦਾ ਤੇਲ ਕੈਪ (fuel cap) ਖੁੱਲ੍ਹਾ ਹੋਣ ਕਾਰਨ ਅੱਗ ਲੱਗਣ ਦੀ ਘਟਨਾ ਵਾਪਰ ਗਈ।ਕੁਰਨੂਲ ਰੇਂਜ ਦੇ ਡੀ.ਆਈ.ਜੀ. ਕੋਇਆ ਪ੍ਰਵੀਨ ਨੇ ਦੱਸਿਆ, ‘‘19 ਯਾਤਰੀਆਂ, ਦੋ ਬੱਚਿਆਂ ਅਤੇ ਦੋ ਡਰਾਈਵਰਾਂ ਨੂੰ ਹਾਦਸੇ ਵਿੱਚ ਬਚਾ ਲਿਆ ਗਿਆ।’’
ਪੁਲੀਸ ਨੇ ਅੱਗੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਅਤੇ ਵਾਹਨ ਕੁਝ ਹੀ ਮਿੰਟਾਂ ਵਿੱਚ ਪੂਰੀ ਤਰ੍ਹਾਂ ਸੜ ਗਿਆ। ਬਚੇ ਹੋਏ ਜ਼ਿਆਦਾਤਰ ਲੋਕਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਸੀ।










