Donald Trump ਨੇ ਸੰਯੁਕਤ ਰਾਸ਼ਟਰ ਵਿੱਚ ‘ਤਿਹਰੀ ਸਾਜ਼ਿਸ਼’ ਜਾਂਚ ਮੰਗੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿੱਚ ਹੋਈਆਂ ਤਿੰਨ ਖ਼ਤਰਨਾਕ ਘਟਨਾਵਾਂ ਦੀ ਜਾਂਚ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਘਟਨਾ ਉਦੋਂ ਵਾਪਰੀ ਜਦੋਂ ਉਹ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਐਸਕੇਲੇਟਰ ’ਤੇ ਸਨ ਅਤੇ ਉਹ ਅਚਾਨਕ ਰੁਕ ਗਿਆ। ਉਨ੍ਹਾਂ ਨੇ ਇਸ ਨੂੰ ‘ਤਿਹਰੀ ਸਾਜ਼ਿਸ਼’ ਦੱਸਿਆ ਹੈ।

ਟਰੰਪ ਨੇ ਬੁੱਧਵਾਰ ਨੂੰ ‘ਟਰੂਥ ਸੋਸ਼ਲ’ ’ਤੇ ਇੱਕ ਪੋਸਟ ਵਿੱਚ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਆਪਣੇ ਆਪ ‘ਤੇ ‘ਸ਼ਰਮ’ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਕੱਲ੍ਹ ਸੰਯੁਕਤ ਰਾਸ਼ਟਰ ਵਿੱਚ ਵੱਡੀਆਂ ਬੇਇੱਜ਼ਤੀ ਵਾਲੀਆਂ ਘਟਨਾਵਾਂ ਹੋਈਆਂ – ਇੱਕ ਨਹੀਂ, ਦੋ ਨਹੀਂ, ਸਗੋਂ ਤਿੰਨ ਬਹੁਤ ਭਿਆਨਕ ਘਟਨਾਵਾਂ।’’

ਪਹਿਲੀ ਘਟਨਾ ਉਦੋਂ ਵਾਪਰੀ ਜਦੋਂ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਮੁੱਖ ਆਡੀਟੋਰੀਅਮ ਤੱਕ ਜਾਣ ਲਈ ਐਸਕੇਲੇਟਰ ‘ਤੇ ਚੜ੍ਹੇ, ਤਾਂ ਆਟੋਮੈਟਿਕ ਪੌੜੀਆਂ ਅਚਾਨਕ ਰੁਕ ਗਈਆਂ, ਜਿਸ ਕਾਰਨ ਦੋਵਾਂ ਨੂੰ ਪੈਦਲ ਚੱਲ ਕੇ ਉੱਪਰ ਜਾਣਾ ਪਿਆ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਇਹ ਪਲਕ ਝਪਕਦੇ ਹੀ ਰੁਕ ਗਿਆ। ਗਨੀਮਤ ਰਹੀ ਕਿ ਮੇਲਾਨੀਆ ਅਤੇ ਮੈਂ ਮੂੰਹ ਦੇ ਭਾਰ ਅੱਗੇ ਨਹੀਂ ਡਿੱਗੇ। ਅਸੀਂ ਦੋਵਾਂ ਨੇ ਮਜ਼ਬੂਤੀ ਨਾਲ ਹੈਂਡਰੇਲ ਫੜਿਆ ਹੋਇਆ ਸੀ, ਨਹੀਂ ਤਾਂ ਇੱਕ ਵੱਡਾ ਹਾਦਸਾ ਹੋ ਜਾਂਦਾ। ਇਹ ਪੂਰੀ ਤਰ੍ਹਾਂ ਨਾਲ ਸਾਜ਼ਿਸ਼ ਸੀ।’’ ਟਰੰਪ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।ਇਸ ਤੋਂ ਬਾਅਦ ਜਦੋਂ ਟਰੰਪ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ 80ਵੇਂ ਸੈਸ਼ਨ ਨੂੰ ਸੰਬੋਧਨ ਕਰਨ ਲਈ ਮੰਚ ‘ਤੇ ਚੜ੍ਹੇ ਤਾਂ ਟੈਲੀਪ੍ਰੌਂਪਟਰ ਖ਼ਰਾਬ ਹੋ ਗਿਆ। ਟਰੰਪ ਨੇ ਬਿਨਾਂ ਟੈਲੀਪ੍ਰੌਂਪਟਰ ਦੇ 57 ਮਿੰਟ ਦਾ ਭਾਸ਼ਣ ਦਿੱਤਾ। ਹਾਲਾਂਕਿ 15 ਮਿੰਟ ਬਾਅਦ ਟੈਲੀਪ੍ਰੌਂਪਟਰ ਦੁਬਾਰਾ ਕੰਮ ਕਰਨ ਲੱਗਾ। ਉਨ੍ਹਾਂ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਭਾਸ਼ਣ ਨੂੰ ਸ਼ਾਨਦਾਰ ਸਮੀਖਿਆਵਾਂ ਮਿਲੀਆਂ ਹਨ। ਸ਼ਾਇਦ ਲੋਕ ਇਸ ਗੱਲ ਦੀ ਕਦਰ ਕਰਦੇ ਹਨ ਕਿ ਬਹੁਤ ਘੱਟ ਲੋਕ ਉਹ ਕਰ ਸਕਦੇ ਸਨ ਜੋ ਮੈਂ ਕੀਤਾ।’’ਤੀਜੀ ਘਟਨਾ, ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਮਹਾਸਭਾ ਦੇ ਆਡੀਟੋਰੀਅਮ ਵਿੱਚ ਆਵਾਜ਼ ਪੂਰੀ ਤਰ੍ਹਾਂ ਬੰਦ ਸੀ ਅਤੇ ਵਿਸ਼ਵ ਦੇ ਨੇਤਾ  ਸਿਵਾਏ ਦੁਭਾਸ਼ੀਏ ਦੇ ਈਅਰਪੀਸ ਦੀ ਵਰਤੋਂ ਦੇ ਕੁਝ ਵੀ ਸੁਣ ਨਹੀਂ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਮੇਲਾਨੀਆ ਤੋਂ ਪੁੱਛਿਆ, ‘‘ਮੈਂ ਕਿਵੇਂ ਕੀਤਾ? ਤਾਂ ਉਨ੍ਹਾਂ ਕਿਹਾ ਕਿ ‘ਮੈਂਨੂੰ ਤੁਹਾਡੀ ਇੱਕ ਵੀ ਗੱਲ ਨਹੀਂ ਸੁਣੀ।’’

ਟਰੰਪ ਨੇ ਕਿਹਾ ਕਿ ਇਹ ਘਟਨਾਵਾਂ ਮਹਿਜ਼ ਇਤਫ਼ਾਕ ਨਹੀਂ ਸਨ ਬਲਕਿ ਸੰਯੁਕਤ ਰਾਸ਼ਟਰ ਵਿੱਚ ‘ਤਿਹਰੀ ਸਾਜ਼ਿਸ਼’ ਸਨ ਅਤੇ ਇਸ ਸੰਸਥਾ ਨੂੰ ਆਪਣੇ ਆਪ ’ਤੇ ‘ਸ਼ਰਮ’ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਮੈਂ ਇਸ ਪੱਤਰ ਦੀ ਇੱਕ ਕਾਪੀ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੂੰ ਭੇਜ ਰਿਹਾ ਹਾਂ, ਅਤੇ ਮੈਂ ਤੁਰੰਤ ਜਾਂਚ ਦੀ ਮੰਗ ਕਰਦਾ ਹਾਂ। ਇਸ ਵਿੱਚ ਹੈਰਾਨੀ ਨਹੀਂ ਹੈ ਕਿ ਸੰਯੁਕਤ ਰਾਸ਼ਟਰ ਉਹ ਕੰਮ ਨਹੀਂ ਕਰ ਸਕਿਆ ਜਿਸ ਲਈ ਇਸ ਨੂੰ ਸਥਾਪਿਤ ਕੀਤਾ ਗਿਆ ਸੀ।’’

ਇਸ ਦੌਰਾਨ ਟਰੰਪ ਨੇ ‘ਦ ਲੰਡਨ ਟਾਈਮਜ਼’ ਦੀ ਇੱਕ ਖ਼ਬਰ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਦੱਸਿਆ ਗਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਦੇ ਆਉਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਉਹ ਐਸਕੇਲੇਟਰ ਅਤੇ ਲਿਫਟ ਬੰਦ ਕਰ ਸਕਦੇ ਹਨ ਅਤੇ ਰਾਸ਼ਟਰਪਤੀ ਨੂੰ ਇਹ ਦੱਸ ਸਕਦੇ ਹਨ ਕਿ ਉਨ੍ਹਾਂ ਕੋਲ ਪੈਸੇ ਖ਼ਤਮ ਹੋ ਗਏ ਹਨ, ਇਸ ਲਈ ਉਨ੍ਹਾਂ ਨੂੰ ਪੌੜੀਆਂ ਰਾਹੀਂ ਉੱਪਰ ਜਾਣਾ ਪਵੇਗਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ

EXPLAINER: ਪੱਛਮੀ ਏਸ਼ੀਆ ਵਿੱਚ ਵਧਦੀ ਜੰਗ ਦੇ ਦਰਮਿਆਨ ਇਰਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਜ਼ਰਾਈਲੀ ਹਮਲੇ ਵਿੱਚ ਦੇਸ਼ ਦੇ ਕੱਦਵਾਰ ਨੇਤਾ ਅਤੇ ਸੁਪਰੀਮ ਨੈਸ਼ਨਲ

Read More »

US-Israel-Iran War News: ਪਹਿਲਾਂ US-Israel ਨਾਲ ਹਿਸਾਬ ਤੇ ਬਾਅਦ ਵਿਚ ਸ਼ਾਂਤੀ ਬਾਰੇ ਕਰਾਂਗੇ ਗੱਲ: Mojtaba Khamenei

Iran War News:  ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮੇਨੇਈ ਨੇ ਫਿਲਹਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ਬਾਰੇ ਸਾਫ਼ ਤੌਰ ’ਤੇ ਇਨਕਾਰ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਦੋ

Read More »

US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ

US-Israel-Iran War: ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਅ ਕੈਂਟ ਨੇ ਮੰਗਲਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ “ਸਾਫ਼ ਜ਼ਮੀਰ ਨਾਲ” ਟਰੰਪ

Read More »
EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ
17Mar

EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ

EXPLAINER: ਪੱਛਮੀ ਏਸ਼ੀਆ ਵਿੱਚ ਵਧਦੀ ਜੰਗ ਦੇ ਦਰਮਿਆਨ ਇਰਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਜ਼ਰਾਈਲੀ ਹਮਲੇ ਵਿੱਚ ਦੇਸ਼ ਦੇ ਕੱਦਵਾਰ ਨੇਤਾ ਅਤੇ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਮੁਖੀ ਅਲੀ…

US-Israel-Iran War News: ਪਹਿਲਾਂ US-Israel ਨਾਲ ਹਿਸਾਬ ਤੇ ਬਾਅਦ ਵਿਚ ਸ਼ਾਂਤੀ ਬਾਰੇ ਕਰਾਂਗੇ ਗੱਲ: Mojtaba Khamenei
17Mar

US-Israel-Iran War News: ਪਹਿਲਾਂ US-Israel ਨਾਲ ਹਿਸਾਬ ਤੇ ਬਾਅਦ ਵਿਚ ਸ਼ਾਂਤੀ ਬਾਰੇ ਕਰਾਂਗੇ ਗੱਲ: Mojtaba Khamenei

Iran War News:  ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮੇਨੇਈ ਨੇ ਫਿਲਹਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ਬਾਰੇ ਸਾਫ਼ ਤੌਰ ’ਤੇ ਇਨਕਾਰ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਦੋ ਦੇਸ਼ਾਂ ਰਾਹੀਂ ਵਿਦੇਸ਼ ਮੰਤਰਾਲੇ ਤੱਕ…

US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ
17Mar

US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ

US-Israel-Iran War: ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਅ ਕੈਂਟ ਨੇ ਮੰਗਲਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ “ਸਾਫ਼ ਜ਼ਮੀਰ ਨਾਲ” ਟਰੰਪ ਪ੍ਰਸ਼ਾਸਨ ਦੀ ਇਰਾਨ ਵਿੱਚ ਜੰਗ…

Leave a Reply

Your email address will not be published. Required fields are marked *