ਏਲਨ ਮਸਕ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ‘ਗਰੋਕ’ (Grok) ਵੱਲੋਂ ਔਰਤਾਂ ਅਤੇ ਨਾਬਾਲਗਾਂ ਦੀਆਂ ਜਿਨਸੀ ਅਤੇ ਅਸ਼ਲੀਲ ਤਸਵੀਰਾਂ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਰੀਓ ਡੀ ਜਨੇਰੋ ਦੀ ਇੱਕ ਸੰਗੀਤਕਾਰ ਜੂਲੀ ਯੂਕਾਰੀ ਨੇ ਦੱਸਿਆ ਕਿ ਜਦੋਂ ਉਸ ਨੇ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਆਪਣੀ ਇੱਕ ਸਾਧਾਰਨ ਤਸਵੀਰ ਪੋਸਟ ਕੀਤੀ, ਤਾਂ ਅਗਲੇ ਹੀ ਦਿਨ ਯੂਜ਼ਰਸ ਨੇ ਗਰੋਕ ਦੀ ਮਦਦ ਨਾਲ ਉਸਨੂੰ ਡਿਜੀਟਲ ਤੌਰ ‘ਤੇ ਨਗਨ ਕਰ ਦਿੱਤਾ ਅਤੇ ਉਸਦੀਆਂ ਅਸ਼ਲੀਲ ਤਸਵੀਰਾਂ X ‘ਤੇ ਵਾਇਰਲ ਕਰ ਦਿੱਤੀਆਂ, ਜਿਸ ਕਾਰਨ ਉਹ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੈ।
ਰਾਈਟਰਜ਼ ਦੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਗਰੋਕ ਨੇ ਕਈ ਮਾਮਲਿਆਂ ਵਿੱਚ ਬੱਚਿਆਂ ਦੀਆਂ ਵੀ ਅਸ਼ਲੀਲ ਤਸਵੀਰਾਂ ਤਿਆਰ ਕੀਤੀਆਂ ਹਨ, ਜਿਸ ਕਾਰਨ ਫਰਾਂਸ ਦੇ ਮੰਤਰੀਆਂ ਨੇ ਇਸ ਨੂੰ ਗੈਰ-ਕਾਨੂੰਨੀ ਦੱਸਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਭਾਰਤ ਦੇ ਆਈਟੀ ਮੰਤਰਾਲੇ ਨੇ ਵੀ X ਦੀ ਸਥਾਨਕ ਇਕਾਈ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਹੈ।










