ਵੈਸਟ ਇੰਡੀਜ਼ ਦੇ ਭਾਰਤੀ ਟੀਮ ਦਰਮਿਆਨ ਖੇਡੇ ਜਾ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਭਾਰਤੀ ਟੀਮ ਨੇ ਦੁਪਹਿਰ ਦੇ ਖਾਣੇ ਤੱਕ 4 ਵਿਕਟਾਂ ਦੇ ਨੁਕਸਾਨ ’ਤੇ 427 ਦੌੜਾਂ ਬਣਾ ਕੇ ਮੇਜ਼ਬਾਨ ਟੀਮ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਬ੍ਰੇਕ ਦੇ ਸਮੇਂ ਗਿੱਲ 75 ਦੌੜਾਂ ’ਤੇ ਬੱਲੇਬਾਜ਼ੀ ਕਰ ਰਿਹਾ ਸੀ, ਜਿਸ ਦਾ ਸਾਥ ਧਰੁਵ ਜੁਰੇਲ (7 ਦੌੜਾਂ) ਦੇ ਰਿਹਾ ਸੀ।
ਭਾਵੇਂ ਕਿ ਦਿਨ ਦੀ ਸ਼ੁਰੂਆਤ ਵਿੱਚ ਯਸ਼ਸਵੀ ਜੈਸਵਾਲ (175 ਦੌੜਾਂ, 258 ਗੇਂਦਾਂ) ਬਦਕਿਸਮਤੀ ਨਾਲ ਰਨ-ਆਊਟ ਹੋ ਗਿਆ, ਪਰ ਗਿੱਲ ਵੱਲੋਂ ਖੇਡੀ ਗਈ ਗਈ ਪਾਰੀ ਨੇ ਟੀਮ ਨੂੰ ਹੌਂਸਲਾ ਦਿੱਤਾ। ਇਸ ਦੌਰਾਨ ਨਿਤੀਸ਼ ਕੁਮਾਰ ਰੈੱਡੀ (54 ਗੇਂਦਾਂ ‘ਤੇ 43 ਦੌੜਾਂ) ਨੇ ਸਿਰਫ਼ 17.1 ਓਵਰਾਂ ਵਿੱਚ ਚੌਥੀ ਵਿਕਟ ਲਈ 91 ਦੌੜਾਂ ਬਣਾਈਆਂ।










