pakistan afghanistan war: ਪਾਕਿਸਤਾਨ ਅਤੇ ਅਫਗਾਨਿਸਤਾਨ ਟਕਰਾਅ; 300 ਹਲਾਕ; 500 ਜ਼ਖ਼ਮੀ

ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ ਫ਼ੌਜੀ ਜੰਗ ਵਿੱਚ ਹੁਣ ਤੱਕ 300 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 500 ਦੇ ਕਰੀਬ ਜ਼ਖ਼ਮੀ ਹੋਏ ਹਨ। ਦੋਵੇਂ ਦੇਸ਼ ਇੱਕ-ਦੂਜੇ ਨੂੰ ਲਗਾਤਾਰ ਹੋਰ ਵੱਡੀਆਂ ਫ਼ੌਜੀ ਕਾਰਵਾਈਆਂ ਦੀਆਂ ਧਮਕੀਆਂ ਦੇ ਰਹੇ ਹਨ। ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਇਸ ਮਾਮਲੇ ਵਿੱਚ ਦਖ਼ਲ ਦੇਵੇਗਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਾਕਿਸਤਾਨ ਨਾਲ ਬਹੁਤ ਚੰਗੇ ਸਬੰਧ ਹਨ। ਟਰੰਪ ਨੇ ਪਾਕਿਸਤਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਜੇਕਰ ਲੋੜ ਪਈ ਤਾਂ ਉਹ ਦਖ਼ਲ ਦੇ ਸਕਦੇ ਹਨ।

ਦੂਜੇ ਪਾਸੇ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਭਾਰਤ ’ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਹੋਣ ਵਾਲੇ ਦਹਿਸ਼ਤੀ ਹਮਲਿਆਂ ਪਿੱਛੇ ਭਾਰਤ ਦਾ ਹੱਥ ਹੈ ਅਤੇ ਇਨ੍ਹਾਂ ਕਾਰਵਾਈਆਂ ਲਈ ਅਫਗਾਨ ਤਾਲਿਬਾਨ ਦੀ ਧਰਤੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਜੰਗ ਉਦੋਂ ਤੇਜ਼ ਹੋਈ ਜਦੋਂ ਅਫਗਾਨਿਸਤਾਨ ਨੇ ਪਾਕਿਸਤਾਨੀ ਹਵਾਈ ਹਮਲਿਆਂ ਦਾ ਜਵਾਬ ਦਿੱਤਾ। ਇਸ ਦੇ ਬਦਲੇ ਵਿੱਚ ਪਾਕਿਸਤਾਨ ਨੇ ਅਪਰੇਸ਼ਨ ਸ਼ੁਰੂ ਕਰ ਦਿੱਤਾ, ਜਿਸ ਤਹਿਤ ਪਾਕਿਸਤਾਨੀ ਹਵਾਈ ਫ਼ੌਜ ਨੇ ਕਾਬੁਲ ਅਤੇ ਕੰਧਾਰ ਸਮੇਤ ਕਈ ਸ਼ਹਿਰਾਂ ਵਿੱਚ ਬੰਬਾਰੀ ਕੀਤੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪਾਕਿ ਵੱਲੋਂ ਅਫ਼ਗਾਨਿਸਤਾਨ ਨਾਲ ‘ਖੁੱਲ੍ਹੀ ਜੰਗ’ ਦਾ ਐਲਾਨ

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਕਿ ‘‘ਸਾਡੇ ਦੇਸ਼ ਦਾ ਧੀਰਜ ਹੁਣ ਜਵਾਬ ਦੇ ਚੁੱਕਾ ਹੈ’’ ਤੇ ਅਫ਼ਗਾਨਿਸਤਾਨ ਖ਼ਿਲਾਫ਼ ‘ਖੁੱਲ੍ਹੀ ਜੰਗ’ ਜਾਰੀ ਹੈ।

Read More »

US Supports Pakistan: ਪਾਕਿਸਤਾਨ ਨੂੰ ਹਮਲਿਆਂ ਤੋਂ ਸੁਰੱਖਿਅਤ ਰਹਿਣ ਦਾ ਪੂਰਾ ਹੱਕ: ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਪੂਰਾ ਸਮਰਥਨ ਕਰਦਾ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨ

Read More »

ਟਰੰਪ ਸਰਕਾਰ ਵੱਲੋਂ ਐਂਥਰੋਪਿਕ AI ਤਕਨਾਲੋਜੀ ’ਤੇ ਪਾਬੰਦੀ

ਰਾਸ਼ਟਰਪਤੀ ਡੋਨਲਡ ਟਰੰਪ ਸਰਕਾਰ ਨੇ ਸਾਰੀਆਂ ਅਮਰੀਕੀ ਸਰਕਾਰੀ ਏਜੰਸੀਆਂ ਨੂੰ ਐਂਥਰੋਪਿਕ (Anthropic) ਕੰਪਨੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨਾਲੋਜੀ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਹੁਕਮ

Read More »
ਪਾਕਿ ਵੱਲੋਂ ਅਫ਼ਗਾਨਿਸਤਾਨ ਨਾਲ ‘ਖੁੱਲ੍ਹੀ ਜੰਗ’ ਦਾ ਐਲਾਨ
27Feb

ਪਾਕਿ ਵੱਲੋਂ ਅਫ਼ਗਾਨਿਸਤਾਨ ਨਾਲ ‘ਖੁੱਲ੍ਹੀ ਜੰਗ’ ਦਾ ਐਲਾਨ

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਕਿ ‘‘ਸਾਡੇ ਦੇਸ਼ ਦਾ ਧੀਰਜ ਹੁਣ ਜਵਾਬ ਦੇ ਚੁੱਕਾ ਹੈ’’ ਤੇ ਅਫ਼ਗਾਨਿਸਤਾਨ ਖ਼ਿਲਾਫ਼ ‘ਖੁੱਲ੍ਹੀ ਜੰਗ’ ਜਾਰੀ ਹੈ। ਇਸਲਾਮਾਬਾਦ ਨੇ ਦਾਅਵਾ ਕੀਤਾ ਸੀ…

US Supports Pakistan: ਪਾਕਿਸਤਾਨ ਨੂੰ ਹਮਲਿਆਂ ਤੋਂ ਸੁਰੱਖਿਅਤ ਰਹਿਣ ਦਾ ਪੂਰਾ ਹੱਕ: ਅਮਰੀਕਾ
27Feb

US Supports Pakistan: ਪਾਕਿਸਤਾਨ ਨੂੰ ਹਮਲਿਆਂ ਤੋਂ ਸੁਰੱਖਿਅਤ ਰਹਿਣ ਦਾ ਪੂਰਾ ਹੱਕ: ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਪੂਰਾ ਸਮਰਥਨ ਕਰਦਾ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ…

ਟਰੰਪ ਸਰਕਾਰ ਵੱਲੋਂ ਐਂਥਰੋਪਿਕ AI ਤਕਨਾਲੋਜੀ ’ਤੇ ਪਾਬੰਦੀ
27Feb

ਟਰੰਪ ਸਰਕਾਰ ਵੱਲੋਂ ਐਂਥਰੋਪਿਕ AI ਤਕਨਾਲੋਜੀ ’ਤੇ ਪਾਬੰਦੀ

ਰਾਸ਼ਟਰਪਤੀ ਡੋਨਲਡ ਟਰੰਪ ਸਰਕਾਰ ਨੇ ਸਾਰੀਆਂ ਅਮਰੀਕੀ ਸਰਕਾਰੀ ਏਜੰਸੀਆਂ ਨੂੰ ਐਂਥਰੋਪਿਕ (Anthropic) ਕੰਪਨੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨਾਲੋਜੀ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਸਰਕਾਰ…

More News