Satara doctor death: ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਇੱਕ 26 ਸਾਲਾ ਮਹਿਲਾ ਡਾਕਟਰ, ਜਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਖ਼ੁਦਕੁਸ਼ੀ ਕਰ ਲਈ ਸੀ, ਨੇ ਚਾਰ ਪੰਨਿਆਂ ਦਾ ਇੱਕ ਪੱਤਰ ਛੱਡਿਆ ਹੈ। ਇਸ ਪੱਤਰ ਵਿੱਚ ਜਿਸ ਵਿੱਚ ਕਥਿਤ ਜਿਨਸੀ ਹਮਲੇ, ਪਰੇਸ਼ਾਨੀ ਅਤੇ ਭ੍ਰਿਸ਼ਟਾਚਾਰ ਦੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆਏ ਹਨ। ਸ਼ਨਿਚਰਵਾਰ ਨੂੰ ਇਸ ਕੇਸ ਵਿੱਚ ਪੁਲੀਸ ਨੇ ਪੁਣੇ ਤੋਂ ਇਕ ਮੁਲਜ਼ਮ ਬਾਂਕਰ ਨੂੰ ਗ੍ਰਿਫਤਾਰ ਕੀਤਾ ਹੈ।
ਫਲਟਨ ਸਬ-ਡਿਸਟ੍ਰਿਕਟ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੀ ਇਸ ਡਾਕਟਰ ਨੇ ਸਬ-ਇੰਸਪੈਕਟਰ ਗੋਪਾਲ ਬਡਨੇ ’ਤੇ ਚਾਰ ਵਾਰ ਜਬਰ ਜਨਾਹ ਕਰਨ ਅਤੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੱਕ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕਰਨ ਦਾ ਦੋਸ਼ ਲਾਇਆ ਹੈ। ਆਪਣੀ ਜਾਨ ਲੈਣ ਤੋਂ ਪਹਿਲਾਂ ਉਸ ਨੇ ਆਪਣੇ ਹੱਥ ’ਤੇ ਲਿਖਿਆ ਸੀ ਕਿ ਬਡਨੇ ਨੇ ਉਸ ਨਾਲ ਜਬਰ ਜਨਾਹ ਕੀਤਾ ਸੀ।ਫਰਜ਼ੀ ਸਰਟੀਫਿਕੇਟਾਂ ਲਈ ਦਬਾਅ
ਆਪਣੇ ਸੁਸਾਈਡ ਨੋਟ ਵਿੱਚ ਡਾਕਟਰ ਨੇ ਇਹ ਵੀ ਦੋਸ਼ ਲਾਇਆ ਕਿ ਕਈ ਪੁਲੀਸ ਅਧਿਕਾਰੀਆਂ (ਇੱਥੋਂ ਤੱਕ ਕਿ ਇੱਕ ਸੰਸਦ ਮੈਂਬਰ (MP) ਨੇ ਆਪਣੇ ਨਿੱਜੀ ਸਹਾਇਕਾਂ ਸਮੇਤ) ਨੇ ਉਸ ‘ਤੇ ਅਜਿਹੇ ਦੋਸ਼ੀਆਂ ਲਈ ਫਰਜ਼ੀ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਲਈ ਦਬਾਅ ਪਾਇਆ ਜਿਨ੍ਹਾਂ ਨੂੰ ਕਦੇ ਮੈਡੀਕਲ ਜਾਂਚ ਲਈ ਲਿਆਂਦਾ ਹੀ ਨਹੀਂ ਗਿਆ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਇਨਕਾਰ ਕਰ ਦਿੱਤਾ, ਤਾਂ ਉਸ ਨੂੰ ਤੰਗ ਪਰੇਸ਼ਾਨ ਅਤੇ ਡਰਾਇਆ-ਧਮਕਾਇਆ ਗਿਆ।










