slap championship: ਪੰਜਾਬੀ ਜੁਝਾਰ ਸਿੰਘ ਨੇ ਰਸ਼ੀਅਨ ਖਿਡਾਰੀ ਕੀਤਾ ਚਿੱਤ, ਬਣਿਆ ਚੈਂਪੀਅਨ 

ਯੂਐੱਫਐੱਸਸੀ ਅਮਰੀਕਾ ਵੱਲੋਂ ਆਬੁਧਾਬੀ ’ਚ ਕਰਵਾਈ ਪਹਿਲੀ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਚਮਕੌਰ ਸਾਹਿਬ ਦੇ ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿੱਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਹੈ।

ਸੰਗਤ ਸਿੰਘ ਵਾਸੀ ਵਾਰਡ ਨੰਬਰ 13 ਚਮਕੌਰ ਸਾਹਿਬ ਦੇ ਨੌਜਵਾਨ ਜੁਝਾਰ ਸਿੰਘ ਢਿੱਲੋਂ ਉਰਫ ਟਾਈਗਰ ਨੇ ਦੱਸਿਆ ਕਿ ਹੁਣ ਉਹ ਫਰਵਰੀ ਮਹੀਨੇ ਵਿੱਚ ਅਮਰੀਕਾ ਵਿੱਚ ਹੋਣ ਵਾਲੇ ਮੁਕਾਬਲਿਆਂ ਦੌਰਾਨ ਹਿੱਸਾ ਲਵੇਗਾ। ਉਨ੍ਹਾਂ ਦੱਸਿਆ ਕਿ 24 ਅਕਤੂਬਰ ਨੂੰ ਹੋਈ ਇਸ ਚੈਪੀਅਨਸਿ਼ਪ  ਉਸ ਨੂੰ ਐੱਮ ਐੱਮ ਏ ਚੈਂਪੀਅਨ ਪੰਕਜ ਖੰਨਾ (ਦੀ ਬੁੱਲ) ਵੱਲੋਂ ਉਨ੍ਹਾਂ ਤੇ ਭਰੋਸਾ ਕਰਦਿਆਂ ਇਸ ਚੈਂਪੀਅਨਸ਼ਿਪ ਲਈ ਉਤਾਰਿਆ।

ਜੁਝਾਰ ਸਿੰਘ ਨੇ ਦੱਸਿਆ ਕਿ ਉਹ ਰਿੰਗ ਵਿੱਚ ਅਰਦਾਸ ਕਰਕੇ ਅਤੇ ਸਰਦਾਰ ਹਰੀ ਸਿੰਘ ਨਲੂਆ ਦੀ ਵਾਰ ਪੜ੍ਹ ਕੇ ਰਿੰਗ ਵਿੱਚ ਉਤਰਿਆ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਵਰਲਡ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਹ ਖ਼ਿਤਾਬ ਜਿੱਤਣ ਤੋਂ ਬਾਅਦ ਜੁਝਾਰ ਸਿੰਘ ਵੱਲੋਂ ਰਿੰਗ ਵਿੱਚ ਪਾਇਆ ਭੰਗੜਾ ਅਤੇ ਮਾਰੀ ਥਾਪੀ ਦੀ ਵੀਡੀਓ ਵਿਸ਼ਵ ਪੱਧਰ ’ਤੇ ਵਾਇਰਲ ਹੋ ਰਹੀ ਹੈ।

ਜੁਝਾਰ ਸਿੰਘ ਟਾਈਗਰ ਇਸ ਤੋਂ ਪਹਿਲਾਂ ਕਈ ਐੱਮ ਐੱਮ ਏ ਦੇ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਜਿੱਤ ਚੁੱਕਾ ਹੈ, ਉਹ ਇੱਕ ਚੰਗੇ ਪਹਿਲਵਾਨ ਵਜੋਂ ਵੀ ਜਾਣਿਆ ਜਾਂਦਾ ਹੈ। ਜਿੱਤ ਤੋਂ ਬਾਅਦ ਜੁਝਾਰ ਦੇ ਘਰ ਵਧਾਈਆ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਜਦੋ ਜੁਝਾਰ ਸਿੰਘ ਪਹਿਲਾਂ ਇਹ ਖੇਡ ਜਿੱਤ ਕੇ ਚਮਕੌਰ ਸਾਹਿਬ ਵਿਖੇ ਆਇਆ ਸੀ ਤਾਂ ਉਸ ਦਾ ਪੂਰਾ ਮਾਣ ਸਨਮਾਨ ਕੀਤਾ ਗਿਆ ਸੀ ਅਤੇ ਹੁਣ ਵੀ ਜੁਝਾਰ ਸਿੰਘ ਦਾ ਸਨਮਾਨ ਕੀਤਾ ਜਾਵੇਗਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਸਟਰੇਲੀਆ ਨਾਲ ਸਬੰਧਾਂ ਦੀ ਮਜਬੂਤੀ ’ਤੇ ਜ਼ੋਰ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਸਟਰੇਲੀਆ ਨਾਲ ਆਪਣੇ ਆਰਥਿਕ ਤੇ ਹੋਰ ਸਾਂਝਾਂ ਮਜਬੂਤ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ

Read More »

ਭਾਰਤ ਵੱਲੋਂ ਅਮਰੀਕਾ ਦੀ ਮਦਦ ਕਰਨ ਦੇ ਦਾਅਵੇ ‘ਬੇਤੁਕਾ’ ਅਤੇ ‘ਆਧਾਰਹੀਣ’: ਸਰਕਾਰੀ ਸੂਤਰ

ਭਾਰਤੀ ਜਲ ਸੈਨਾ ਦੇ ਇੱਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦਾਅਵਿਆਂ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕਰ ਦਿੱਤਾ ਕਿ ਭਾਰਤ ਨੇ ਅਮਰੀਕੀ ਜਲ ਸੈਨਾ

Read More »
ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਸਟਰੇਲੀਆ ਨਾਲ ਸਬੰਧਾਂ ਦੀ ਮਜਬੂਤੀ ’ਤੇ ਜ਼ੋਰ
06Mar

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਸਟਰੇਲੀਆ ਨਾਲ ਸਬੰਧਾਂ ਦੀ ਮਜਬੂਤੀ ’ਤੇ ਜ਼ੋਰ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਸਟਰੇਲੀਆ ਨਾਲ ਆਪਣੇ ਆਰਥਿਕ ਤੇ ਹੋਰ ਸਾਂਝਾਂ ਮਜਬੂਤ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਅਤੇ ਆਸਟਰੇਲੀਆ…

ਸਿਆਸੀ ਤੋਹਫ਼ਾ: ਪੰਜਾਬ ’ਚ ਬਿਜਲੀ ਸਸਤੀ ਹੋਈ
06Mar

ਸਿਆਸੀ ਤੋਹਫ਼ਾ: ਪੰਜਾਬ ’ਚ ਬਿਜਲੀ ਸਸਤੀ ਹੋਈ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ’ਚ ਸਾਲ 2026-27 ਲਈ ਬਿਜਲੀ ਦਰਾਂ ’ਚ ਔਸਤ ਇੱਕ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਹਰ ਵਰਗ ਦੇ ਖ਼ਪਤਕਾਰ…

ਭਾਰਤ ਵੱਲੋਂ ਅਮਰੀਕਾ ਦੀ ਮਦਦ ਕਰਨ ਦੇ ਦਾਅਵੇ ‘ਬੇਤੁਕਾ’ ਅਤੇ ‘ਆਧਾਰਹੀਣ’: ਸਰਕਾਰੀ ਸੂਤਰ
06Mar

ਭਾਰਤ ਵੱਲੋਂ ਅਮਰੀਕਾ ਦੀ ਮਦਦ ਕਰਨ ਦੇ ਦਾਅਵੇ ‘ਬੇਤੁਕਾ’ ਅਤੇ ‘ਆਧਾਰਹੀਣ’: ਸਰਕਾਰੀ ਸੂਤਰ

ਭਾਰਤੀ ਜਲ ਸੈਨਾ ਦੇ ਇੱਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦਾਅਵਿਆਂ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕਰ ਦਿੱਤਾ ਕਿ ਭਾਰਤ ਨੇ ਅਮਰੀਕੀ ਜਲ ਸੈਨਾ ਨੂੰ ਈਰਾਨੀ ਜੰਗੀ ਜਹਾਜ਼ IRIS…

Leave a Reply

Your email address will not be published. Required fields are marked *