ਇਜ਼ਰਾਈਲ ਤੇ ਹਮਾਸ ‘ਜੰਗ ਰੋਕਣ ਤੇ ਬੰਧਕਾਂ ਦੀ ਰਿਹਾਈ’ ਦੇ ਪਹਿਲੇ ਗੇੜ ਲਈ ਸਹਿਮਤ

ਇਜ਼ਰਾਈਲ ਤੇ ਹਮਾਸ ਗਾਜ਼ਾ ਵਿੱਚ ਲੜਾਈ ਰੋਕਣ ਅਤੇ ਕੁਝ ਬੰਧਕਾਂ ਤੇ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਏ ਹਨ। ਇਹ ਸਮਝੌਤਾ ਟਰੰਪ ਪ੍ਰਸ਼ਾਸਨ ਦੀ ਵਿਚੋਲਗੀ ਨਾਲ ਸਿਰੇ ਚੜ੍ਹਿਆ ਹੈ ਅਤੇ ਇਹ ਦੋ ਸਾਲਾਂ ਤੋਂ ਜਾਰੀ ਵਿਨਾਸ਼ਕਾਰੀ ਜੰਗ ਨੂੰ ਰੋਕਣ ਲਈ ਕਈ ਮਹੀਨਿਆਂ ਤੋਂ ਜਾਰੀ ਕੋਸ਼ਿਸ਼ਾਂ ਵਿੱਚ ਵੱਡੀ ਸਫਲਤਾ ਹੈ।

ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਇਸ ਦਾ ਮਤਲਬ ਹੈ ਕਿ ਸਾਰੇ ਬੰਧਕਾਂ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ, ਅਤੇ ਇਜ਼ਰਾਈਲ ਕੁਝ ਹੱਦ ਤੱਕ ਆਪਣੀਆਂ ਫੌਜਾਂ ਵਾਪਸ ਬੁਲਾ ਲਵੇਗਾ, ਜੋ ਕਿ ਇੱਕ ਮਜ਼ਬੂਤ, ਟਿਕਾਊ ਅਤੇ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੋਵੇਗਾ। ਸਾਰੀਆਂ ਧਿਰਾਂ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ!’’ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਰੱਬ ਦੀ ਮਿਹਰ ਨਾਲ ਅਸੀਂ ਉਨ੍ਹਾਂ ਸਾਰਿਆਂ ਨੂੰ ਘਰ ਵਾਪਸ ਲਿਆਵਾਂਗੇ।’’

ਇਸ ਦੌਰਾਨ ਹਮਾਸ ਨੇ ਕਿਹਾ ਕਿ ਉਸ ਨੇ ਇੱਕ ਅਜਿਹੇ ਸਮਝੌਤੇ ਲਈ ਸਹਿਮਤੀ ਦਿੱਤੀ ਹੈ, ਜੋ ਗਾਜ਼ਾ ਵਿੱਚ ਜੰਗ ਨੂੰ ਖਤਮ ਕਰੇਗਾ, ਇਜ਼ਰਾਇਲੀ ਫੌਜਾਂ ਦੀ ਵਾਪਸੀ ਹੋਵੇਗੀ, ਗਾਜ਼ਾ ਵਿੱਚ ਮਾਨਵੀ ਸਹਾਇਤਾ ਦੀ ਆਮਦ ਹੋਵੇਗੀ, ਅਤੇ ਬੰਧਕਾਂ ਬਦਲੇ ਕੈਦੀਆਂ ਦੀ ਅਦਲਾ -ਬਦਲੀ ਹੋਵੇਗੀ।

ਹਮਾਸ ਨੇ ਹਾਲਾਂਕਿ ਟਰੰਪ ਅਤੇ ਵਿਚੋਲਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਜ਼ਰਾਈਲ ‘ਬਿਨਾਂ ਕਿਸੇ ਦੇਰੀ ਜਾਂ ਇਨਕਾਰ’ ਦੇ ਸਮਝੌਤੇ ਵਿਚਲੀਆਂ ਉਨ੍ਹਾਂ ਸਾਰੀਆਂ ਸ਼ਰਤਾਂ ਨੂੰ ਲਾਗੂ ਕਰੇ ਜਿਨ੍ਹਾਂ ਬਾਰੇ ਸਹਿਮਤੀ ਹੋਈ ਸੀ।

ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਐਸੋਸੀਏਟਿਡ ਪ੍ਰੈੱਸ (AP) ਨੂੰ ਦੱਸਿਆ ਕਿ ਹਮਾਸ ਇਸ ਹਫਤੇ ਦੇ ਅੰਤ ਵਿੱਚ ਸਾਰੇ 20 ਬਚੇ ਹੋਏ ਬੰਧਕਾਂ ਨੂੰ ਰਿਹਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਦੋਂ ਕਿ ਇਜ਼ਰਾਇਲੀ ਫੌਜਾਂ ਗਾਜ਼ਾ ਦੇ ਜ਼ਿਆਦਾਤਰ ਹਿੱਸੇ ਤੋਂ ਪਿੱਛੇ ਹਟਣਾ ਸ਼ੁਰੂ ਕਰ ਦੇਣਗੀਆਂ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Canada News: ਟੋਰਾਂਟੋ ਪੁਲੀਸ ਦੇ ਸੱਤ ਅਧਿਕਾਰੀ Corruption ਦੇ ਦੋਸ਼ ਹੇਠ ਗ੍ਰਿਫਤਾਰ

ਟੋਰਾਂਟੋ ਪੁਲੀਸ ਦੇ 7 ਅਧਿਕਾਰੀਆਂ ਨੂੰ ਕੁਰੱਪਸ਼ਨ ਅਤੇ ਸੰਗਠਿਤ ਅਪਰਾਧ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਓਂਟਾਰੀਓ ਦੇ ਉੱਤਰ ਪੱਛਮੀ ਖੇਤਰ ’ਚ

Read More »

ਪੰਚਾਇਤਾਂ ਨੇ ਪੰਜਾਬ ਸਰਕਾਰ ਨੂੰ ਦਾਨ ਦੇਣ ਤੋਂ ਮੂੰਹ ਫੇਰਿਆ

ਪੰਜਾਬ ਸਰਕਾਰ ਨੇ ਕੈਂਸਰ ਪੀੜਤਾਂ ਅਤੇ ਨਸ਼ੇੜੀਆਂ ਦੇ ਇਲਾਜ ਲਈ ਗਰਾਮ ਪੰਚਾਇਤਾਂ ਤੋਂ ਦਾਨ ਮੰਗਿਆ ਸੀ ਪਰ ਪੰਚਾਇਤਾਂ ਨੇ ਸਰਕਾਰ ਦੀ ਅਪੀਲ ਨੂੰ ਦਰਕਿਨਾਰ ਕਰ

Read More »
Canada News: ਟੋਰਾਂਟੋ ਪੁਲੀਸ ਦੇ ਸੱਤ ਅਧਿਕਾਰੀ Corruption ਦੇ ਦੋਸ਼ ਹੇਠ ਗ੍ਰਿਫਤਾਰ
06Feb

Canada News: ਟੋਰਾਂਟੋ ਪੁਲੀਸ ਦੇ ਸੱਤ ਅਧਿਕਾਰੀ Corruption ਦੇ ਦੋਸ਼ ਹੇਠ ਗ੍ਰਿਫਤਾਰ

ਟੋਰਾਂਟੋ ਪੁਲੀਸ ਦੇ 7 ਅਧਿਕਾਰੀਆਂ ਨੂੰ ਕੁਰੱਪਸ਼ਨ ਅਤੇ ਸੰਗਠਿਤ ਅਪਰਾਧ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਓਂਟਾਰੀਓ ਦੇ ਉੱਤਰ ਪੱਛਮੀ ਖੇਤਰ ’ਚ ਤਾਇਨਾਤ ਸਨ ਤੇ ਅਪਰੇਸ਼ਨ ਸਾਊਥ…

ਬਠਿੰਡਾ ਮੋਰਚਾ: ਪੁਲੀਸ ਤੇ ਕਿਸਾਨਾਂ ਵਿਚਾਲੇ ਟਕਰਾਅ
06Feb

ਬਠਿੰਡਾ ਮੋਰਚਾ: ਪੁਲੀਸ ਤੇ ਕਿਸਾਨਾਂ ਵਿਚਾਲੇ ਟਕਰਾਅ

‘ਬਠਿੰਡਾ ਮੋਰਚਾ’ ਦੇ ਮੱਦੇਨਜ਼ਰ ਅੱਜ ਮਾਲਵਾ ਖਿੱਤੇ ’ਚ ਕਿਸਾਨਾਂ ਤੇ ਪੁਲੀਸ ਦਰਮਿਆਨ ਟਕਰਾਅ ਹੋਇਆ ਤੇ ਦਿਨ ਭਰ ਤਣਾਅ ਬਣਿਆ ਰਿਹਾ। ਕਈ ਥਾਵਾਂ ’ਤੇ ਪੁਲੀਸ ਤੇ ਕਿਸਾਨਾਂ ਵਿਚਾਲੇ ਝੜਪਾਂ ਹੋਈਆਂ ਅਤੇ…

ਪੰਚਾਇਤਾਂ ਨੇ ਪੰਜਾਬ ਸਰਕਾਰ ਨੂੰ ਦਾਨ ਦੇਣ ਤੋਂ ਮੂੰਹ ਫੇਰਿਆ
06Feb

ਪੰਚਾਇਤਾਂ ਨੇ ਪੰਜਾਬ ਸਰਕਾਰ ਨੂੰ ਦਾਨ ਦੇਣ ਤੋਂ ਮੂੰਹ ਫੇਰਿਆ

ਪੰਜਾਬ ਸਰਕਾਰ ਨੇ ਕੈਂਸਰ ਪੀੜਤਾਂ ਅਤੇ ਨਸ਼ੇੜੀਆਂ ਦੇ ਇਲਾਜ ਲਈ ਗਰਾਮ ਪੰਚਾਇਤਾਂ ਤੋਂ ਦਾਨ ਮੰਗਿਆ ਸੀ ਪਰ ਪੰਚਾਇਤਾਂ ਨੇ ਸਰਕਾਰ ਦੀ ਅਪੀਲ ਨੂੰ ਦਰਕਿਨਾਰ ਕਰ ਦਿੱਤਾ। ਪੇਂਡੂ ਵਿਕਾਸ ਤੇ ਪੰਚਾਇਤ…

Leave a Reply

Your email address will not be published. Required fields are marked *