ਕਰਾਚੀ ‘ਚ ਪਾਕਿ ਸੈਨਾ ਦੇ ਬੇਸ ‘ਤੇ ਆਤਮਘਾਤੀ ਹਮਲਾ, 6 ਹਮਲਾਵਰ ਢੇਰ, 4 ਸੈਨਿਕਾਂ ਦੀ ਵੀ ਮੌਤ

ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਸਥਿਤ ਅਰਧ-ਸੈਨਿਕ ਬਲ ‘ਬਾਰਡਰ ਰੇਂਜਰਸ’ ਦੇ ਮੁੱਖ ਦਫ਼ਤਰ ‘ਤੇ ਹੋਏ ਇੱਕ ਆਤਮਘਾਤੀ ਹਮਲੇ ਵਿੱਚ 6 ਅੱਤਵਾਦੀ ਢੇਰ ਹੋ ਗਏ ਹਨ, ਜਦੋਂ ਕਿ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਕਈ ਹੋਰ ਜ਼ਖਮੀ ਹੋਏ ਹਨ। ਦੱਸਿਆ ਗਿਆ ਹੈ ਕਿ ਵਿਸਫੋਟਕਾਂ ਨਾਲ ਭਰਿਆ ਇੱਕ ਵਾਹਨ ਮੁੱਖ ਦਫ਼ਤਰ ਦੀ ਇਮਾਰਤ ਨਾਲ ਟਕਰਾਇਆ ਗਿਆ। ਇਸ ਕਾਰਨ ਪਹਿਲਾਂ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਅਤੇ ਉਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਪਤਾ ਲੱਗਿਆ ਹੈ ਕਿ ਕਾਫ਼ੀ ਦੇਰ ਤੱਕ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਣ ਤੋਂ ਬਾਅਦ ਸਥਿਤੀ ‘ਤੇ ਕਾਬੂ ਪਾਇਆ ਗਿਆ।ਰਾਇਟਰਜ਼ ਮੁਤਾਬਕ, ਹਮਲੇ ਵਿੱਚ ਸ਼ਾਮਲ 6 ਕੱਟੜਪੰਥੀ ਵੀ ਮਾਰੇ ਗਏ ਹਨ। ਜਿਸ ਜਗ੍ਹਾ ‘ਤੇ ਇਹ ਘਟਨਾ ਵਾਪਰੀ, ਉਸ ਦੇ ਨੇੜੇ ਹੀ ਕਈ ਯੂਨੀਵਰਸਿਟੀਆਂ ਅਤੇ ਮੌਸਮ ਵਿਭਾਗ ਦਾ ਦਫ਼ਤਰ ਵੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਮ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਤਹਿਰੀਕ-ਏ-ਤਾਪਾਕਿਸਤਾਨ (TTP) ਦੇ ਇੱਕ ਬੇਰਹਿਮ ਕੱਟੜਪੰਥੀ ਗੁੱਟ, ‘ਜਮਾਤ-ਉਲ-ਅਹਰਾਰ’ (JuA) ਨੇ ਸਿੰਧ ਰੇਂਜਰਸ ਹੈੱਡਕੁਆਰਟਰ ‘ਤੇ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ‘ਖੁਲਾਫਾ-ਏ-ਰਾਸ਼ਿਦੀਨ ਇਸਤਿਸ਼ਹਾਦੀ ਬ੍ਰਿਗੇਡ’ ਨਾਂ ਦੇ ਇੱਕ ਆਤਮਘਾਤੀ ਦਸਤੇ ਦੁਆਰਾ ਕੀਤਾ ਗਿਆ ਸੀ।

ਸਿੰਧ ਦੇ ਮੁੱਖ ਮੰਤਰੀ ਨੇ ਕੀ ਕਿਹਾ

ਸਿੰਧ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਧਮਾਕੇ ਦੀ ਆਵਾਜ਼ ਅਤੇ ਕਥਿਤ ਗੋਲੀਬਾਰੀ ਦੀਆਂ ਖ਼ਬਰਾਂ ਦਾ ਨੋਟਿਸ ਲਿਆ ਹੈ ਅਤੇ ਨਾਲ ਹੀ ਇਸ ਘਟਨਾ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ। ਸਈਅਦ ਮੁਰਾਦ ਅਲੀ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, “ਪੁਲਿਸ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚਣਾ ਚਾਹੀਦਾ ਹੈ, ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ ਅਤੇ ਸਾਰੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।”ਹਾਲ ਹੀ ਦੇ ਸਾਲਾਂ ਵਿੱਚ ਪਾਕਿਸਤਾਨ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਕੱਟੜਪੰਥੀ ਹਮਲਿਆਂ ਵਿੱਚ ਤੇਜ਼ੀ ਆਈ ਹੈ। ਅਧਿਕਾਰੀਆਂ ਨੇ ਇਸ ਹਿੰਸਾ ਲਈ ਜ਼ਿਆਦਾਤਰ ਪਾਕਿਸਤਾਨੀ ਤਾਲਿਬਾਨ ਅਤੇ ਉਸ ਨਾਲ ਜੁੜੇ ਕੱਟੜਪੰਥੀ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ

Read More »

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ

Read More »

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ।

Read More »
ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ
22Jul

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ ਸਟੈਬਿਲਾਇਜ਼ੇਸ਼ਨ ਸਪੋਰਟ ਫੈਸਿਲਿਟੀ’ ਪ੍ਰਦਾਨ ਕਰਨ…

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?
22Jul

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ ਬਰਾਬਰ ਪ੍ਰਭਾਵਿਤ ਨਹੀਂ ਕਰੇਗਾ। ਇਹ…

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?
22Jul

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ। ਘਰੇਲੂ ਬਾਜ਼ਾਰ (Bullion Market) ਤੋਂ…

More News