ਕਾਂਗੜਾ ਦੀਆਂ ਪਹਾੜੀਆਂ ’ਚ ਲਾਪਤਾ ਕੈਨੇਡੀਅਨ ਪੈਰਾਗਲਾਈਡਰ ਦੀ ਲੋਕੇਸ਼ਨ ਦਾ ਪਤਾ ਲੱਗਾ

ਕਾਂਗੜਾ ਜ਼ਿਲ੍ਹੇ ਵਿਚ ਧੌਲਾਧਾਰ ਦੀਆਂ ਪਹਾੜੀਆਂ ’ਤੇ ਪੈਰਾਗਲਾਈਡਿੰਗ ਕਰਦਿਆਂ ਲਾਪਤਾ ਹੋਇਆ 27 ਸਾਲਾ ਕੈਨੇਡੀਅਨ ਯਾਤਰੀ ਦੇ ਥਹੁ ਟਿਕਾਣੇ ਦਾ ਪਤਾ ਲੱਗ ਗਿਆ ਹੈ। ਮੇਗਨ ਐਲਿਜ਼ਬੈਥ ਰੌਬਰਟਸ ਪੈਰਾਗਲਾਈਡਿੰਗ ਕਰਦੇ ਹੋਏ ਪਹਾੜਾਂ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਰੌਬਰਟਸ ਨੇ ਸ਼ਨਿੱਚਰਵਾਰ ਨੂੰ ਬੀੜ ਬਿਲਿੰਗ ਤੋਂ ਇਕੱਲਿਆਂ ਉਡਾਣ ਭਰੀ ਸੀ।

ਉਸ ਵੱਲੋਂ ਆਪਣੇ ਸੈਟੇਲਾਈਟ ਫੋਨ ਰਾਹੀਂ ਭੇਜੇ ਗਏ ਨਿਰਦੇਸ਼ਾਂ ਦੇ ਆਧਾਰ ’ਤੇ ਉਸ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਇੱਕ ਟੀਮ 13,000 ਫੁੱਟ ਦੀ ਉਚਾਈ ’ਤੇ ਉਸ ਥਾਂ ਉੱਤੇ ਪਹੁੰਚ ਗਈ ਹੈ ਜਿੱਥੇ ਪੈਰਾਗਲਾਈਡਰ ਹਾਦਸੇ ਤੋਂ ਬਾਅਦ ਉਤਰਿਆ ਸੀ। ਬੈਜਨਾਥ ਦੇ ਸਬ-ਡਿਵੀਜ਼ਨਲ ਮੈਜਿਸਟਰੇਟ (ਐਸਡੀਐਮ) ਸੰਕਲਪ ਗੌਤਮ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਬੱਦਲਾਂ ਕਾਰਨ ਹੈਲੀਕਾਪਟਰ ਉੱਥੇ ਉਤਰਨ ਵਿੱਚ ਅਸਮਰੱਥ ਹੈ, ਜਿਸ ਕਰਕੇ ਪੈਰਾਗਲਾਈਡਰ ਨੂੰ 10,000 ਫੁੱਟ ਦੀ ਉਚਾਈ ’ਤੇ ਹੇਠਾਂ ਲਿਆਂਦਾ ਜਾ ਰਿਹਾ ਹੈ, ਜਿੱਥੋਂ ਉਸ ਨੂੰ ਏਅਰਲਿਫਟ ਕੀਤਾ ਜਾਵੇਗਾ।’’ ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ (ਬੀਪੀਏ) ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ। ਰੌਬਰਟਸ ਦੀ ਭਾਲ ਲਈ ਐਤਵਾਰ ਨੂੰ ਇੱਕ ਨਿੱਜੀ ਹੈਲੀਕਾਪਟਰ ਨੇ ਚਾਰ ਵਾਰ ਉਡਾਣ ਭਰੀ ਸੀ। ਪੈਰਾਗਲਾਈਡਰ ਦੇ ਜਿਊਂਦੇ ਜਾਂ ਮ੍ਰਿਤ ਹੋਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਰੂਸੀ ਤੇਲ ‘ਤੇ ਅਮਰੀਕੀ ਛੋਟ ਖ਼ਤਮ ਹੋਣ ਨਾਲ ਭਾਰਤ ਦੀਆਂ ਵਧੀਆਂ ਮੁਸ਼ਕਲਾਂ

ਟਰੰਪ ਪ੍ਰਸ਼ਾਸਨ ਵੱਲੋਂ 17 ਮਈ ਨੂੰ ਰੂਸੀ ਕੱਚੇ ਤੇਲ ‘ਤੇ ਪਾਬੰਦੀਆਂ ਦੀ ਛੋਟ ਨੂੰ ਖ਼ਤਮ ਕਰਨ ਦੇ ਫੈਸਲੇ ਨੇ ਭਾਰਤ ਸਾਹਮਣੇ ਇੱਕ ਵੱਡਾ ਊਰਜਾ ਸੰਕਟ

Read More »

30 ਸਾਲਾਂ ਬਾਅਦ ਜਾਪਾਨ ‘ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ

ਜਾਪਾਨ ’ਚ ਲਗਪਗ 30 ਸਾਲਾਂ ਤੋਂ ਰਹਿ ਰਹੇ ਭਾਰਤੀ ਰੈਸਟੋਰੈਂਟ ਦੇ ਮਾਲਕ ਮਨੀਸ਼ ਕੁਮਾਰ ਨੂੰ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਜਾਪਾਨ ਛੱਡਣ ਦਾ ਹੁਕਮ ਦਿੱਤਾ ਗਿਆ

Read More »

ਸਾਵਧਾਨ! WHO ਨੇ ਇਬੋਲਾ ਨੂੰ ਲੈ ਕੇ ਜਾਰੀ ਕੀਤਾ ਗਲੋਬਲ ਅਲਰਟ; ਭਾਰਤ ‘ਚ ਸਥਿਤੀ ਕਾਬੂ ਹੇਠ

ਵਿਸ਼ਵ ਸਿਹਤ ਸੰਗਠਨ (WHO) ਨੇ ਐਤਵਾਰ ਨੂੰ ਕਾਂਗੋ ਅਤੇ ਯੂਗਾਂਡਾ ‘ਚ ਇਬੋਲਾ ਦੇ ਪ੍ਰਕੋਪ ਨੂੰ ਕੌਮਾਂਤਰੀ ਚਿੰਤਾ ਦਾ ਜਨਤਕ ਸਿਹਤ ਐਮਰਜੈਂਸੀ (PHEIC) ਐਲਾਨ ਦਿੱਤਾ ਹੈ।

Read More »
ਕੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਰੂਸੀ ਤੇਲ ‘ਤੇ ਅਮਰੀਕੀ ਛੋਟ ਖ਼ਤਮ ਹੋਣ ਨਾਲ ਭਾਰਤ ਦੀਆਂ ਵਧੀਆਂ ਮੁਸ਼ਕਲਾਂ
17May

ਕੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਰੂਸੀ ਤੇਲ ‘ਤੇ ਅਮਰੀਕੀ ਛੋਟ ਖ਼ਤਮ ਹੋਣ ਨਾਲ ਭਾਰਤ ਦੀਆਂ ਵਧੀਆਂ ਮੁਸ਼ਕਲਾਂ

ਟਰੰਪ ਪ੍ਰਸ਼ਾਸਨ ਵੱਲੋਂ 17 ਮਈ ਨੂੰ ਰੂਸੀ ਕੱਚੇ ਤੇਲ ‘ਤੇ ਪਾਬੰਦੀਆਂ ਦੀ ਛੋਟ ਨੂੰ ਖ਼ਤਮ ਕਰਨ ਦੇ ਫੈਸਲੇ ਨੇ ਭਾਰਤ ਸਾਹਮਣੇ ਇੱਕ ਵੱਡਾ ਊਰਜਾ ਸੰਕਟ ਖੜ੍ਹਾ ਕਰ ਦਿੱਤਾ ਹੈ। ਪਿਛਲੇ…

30 ਸਾਲਾਂ ਬਾਅਦ ਜਾਪਾਨ ‘ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ
17May

30 ਸਾਲਾਂ ਬਾਅਦ ਜਾਪਾਨ ‘ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ

ਜਾਪਾਨ ’ਚ ਲਗਪਗ 30 ਸਾਲਾਂ ਤੋਂ ਰਹਿ ਰਹੇ ਭਾਰਤੀ ਰੈਸਟੋਰੈਂਟ ਦੇ ਮਾਲਕ ਮਨੀਸ਼ ਕੁਮਾਰ ਨੂੰ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਜਾਪਾਨ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਸੌਤਾਮਾ ਸੂਬੇ ’ਚ ਰੈਸਟੋਰੈਂਟ…

ਸਾਵਧਾਨ! WHO ਨੇ ਇਬੋਲਾ ਨੂੰ ਲੈ ਕੇ ਜਾਰੀ ਕੀਤਾ ਗਲੋਬਲ ਅਲਰਟ; ਭਾਰਤ ‘ਚ ਸਥਿਤੀ ਕਾਬੂ ਹੇਠ
17May

ਸਾਵਧਾਨ! WHO ਨੇ ਇਬੋਲਾ ਨੂੰ ਲੈ ਕੇ ਜਾਰੀ ਕੀਤਾ ਗਲੋਬਲ ਅਲਰਟ; ਭਾਰਤ ‘ਚ ਸਥਿਤੀ ਕਾਬੂ ਹੇਠ

ਵਿਸ਼ਵ ਸਿਹਤ ਸੰਗਠਨ (WHO) ਨੇ ਐਤਵਾਰ ਨੂੰ ਕਾਂਗੋ ਅਤੇ ਯੂਗਾਂਡਾ ‘ਚ ਇਬੋਲਾ ਦੇ ਪ੍ਰਕੋਪ ਨੂੰ ਕੌਮਾਂਤਰੀ ਚਿੰਤਾ ਦਾ ਜਨਤਕ ਸਿਹਤ ਐਮਰਜੈਂਸੀ (PHEIC) ਐਲਾਨ ਦਿੱਤਾ ਹੈ। ਇਸ ‘ਤੇ ਭਾਰਤੀ ਸਿਹਤ ਮਾਹਰਾਂ…

More News

Leave a Reply

Your email address will not be published. Required fields are marked *