ਟਰੰਪ ਦਾ ਐਲਾਨ ‘ਗਾਜ਼ਾ ਜੰਗ ਖ਼ਤਮ’, ਇਜ਼ਰਾਈਲ ਤੇ ਹਮਾਸ ਵਿਚਾਲੇ ਅੱਜ ਹੋਵੇਗੀ ਬੰਧਕਾਂ ਤੇ ਕੈਦੀਆਂ ਦੀ ਅਦਲਾ ਬਦਲੀ

ਇਜ਼ਰਾਈਲ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਹਮਾਸ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਗਾਜ਼ਾ ਵਿਚ ਬੰਦੀ ਬਣਾਏ ਗਏ ਸਾਰੇ ਜਿਊਂਦੇ ਬੰਧਕਾਂ ਨੂੰ ਸੋਮਵਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਧਰ ਫ਼ਲਸਤੀਨੀ ਇਜ਼ਰਾਈਲ ਵਿਚ ਬੰਧਕ ਬਣਾਏ ਗਏ ਸੈਂਕੜੇ ਕੈਦੀਆਂ ਦੀ ਰਿਹਾਈ ਤੇ ਮਾਨਵੀ ਸਹਾਇਤਾ ਵਿਚ ਵਾਧੇ ਦੀ ਉਡੀਕ ਵਿਚ ਹਨ। ਇਜ਼ਰਾਈਲ ਦੇ ਫੌਜ ਮੁਖੀ ਲੈਫਟੀਨੈਂਟ ਇਆਲ ਜ਼ਮੀਰ ਨੇ ਇਕ ਬਿਆਨ ਵਿਚ ਕਿਹਾ, ‘‘ਕੁਝ ਹੀ ਘੰਟਿਆਂ ਵਿਚ ਅਸੀਂ ਫਿਰ ਇਕ ਹੋ ਜਾਵਾਂਗੇ।’’

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਿਛਲੇ ਦੋ ਸਾਲਾਂ ਤੋਂ ਜਾਰੀ ਜੰਗ ਵਿੱਚ ਪਿਛਲੇ ਹਫ਼ਤੇ ਐਲਾਨੀ ਗਈ ਜੰਗਬੰਦੀ ਦਾ ਜਸ਼ਨ ਮਨਾਉਣ ਲਈ ਸੋਮਵਾਰ ਨੂੰ ਇਜ਼ਰਾਈਲ ਅਤੇ ਮਿਸਰ ਦੇ ਦੌਰੇ ’ਤੇ ਆ ਰਹੇ ਹਨ। ਟਰੰਪ ਨੇ ਰਵਾਨਗੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜੰਗ ਖ਼ਤਮ ਹੋ ਗਈ ਹੈ। ਉਮੀਦ ਹੈ ਕਿ ਜੰਗਬੰਦੀ ਕਾਇਮ ਰਹੇਗੀ।’’ ਉਂਝ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਗਾਜ਼ਾ ਜਾਣ ’ਤੇ ‘ਮਾਣ’ ਹੋਵੇਗਾ।ਇਜ਼ਰਾਇਲੀ ਸਰਕਾਰ ਦੇ ਬੁਲਾਰੇ ਸ਼ੋਸ਼ ਬੇਡਰੋਸੀਅਨ ਨੇ ਕਿਹਾ ਕਿ ਸਾਰੇ 20 ਜਿਊਂਦੇ ਬੰਧਕਾਂ ਨੂੰ ਇਕੱਠਿਆਂ ਰੈੱਡ ਕਰਾਸ ਹਵਾਲੇ ਕੀਤਾ ਜਾਵੇਗਾ। ਉਪਰੰਤ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾਉਣ ਲਈ ਫੌਜੀ ਅੱਡੇ ’ਤੇ ਲਿਜਾਇਆ ਜਾਵੇਗਾ ਜਾਂ ਫਿਰ ਲੋੜ ਪੈਣ ’ਤੇ ਫੌਰੀ ਹਸਪਤਾਲ ਵੀ ਲਿਜਾਇਆ ਜਾਵੇਗਾ। ਬੰਧਕਾਂ ਦੀ ਰਿਹਾਈ ਤੋਂ ਬਾਅਦ ਇਜ਼ਰਾਈਲ ਕਰੀਬ 2000 ਫਲਸਤੀਨੀ ਬੰਦੀਆਂ ਨੂੰ ਰਿਹਾਅ ਕਰੇਗਾ ਤੇ ਉਨ੍ਹਾਂ 28 ਬੰਧਕਾਂ ਨੂੰ ਆਪਣੇ ਨਾਲ ਲੈ ਕੇ ਜਾਵੇਗਾ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲ ਦੇ ਬੰਧਕਾਂ ਅਤੇ ਲਾਪਤਾ ਲੋਕਾਂ ਲਈ ਕੋਆਰਡੀਨੇਟਰ Gal Hirsch ਨੇ ਕਿਹਾ ਕਿ ਇੱਕ ਕੌਮਾਂਤਰੀ ਟਾਸਕ ਫੋਰਸ ਉਨ੍ਹਾਂ ਮ੍ਰਿਤਕ ਬੰਧਕਾਂ ਨੂੰ ਲੱਭਣ ਲਈ ਕੰਮ ਕਰਨਾ ਸ਼ੁਰੂ ਕਰੇਗੀ ਜੋ 72 ਘੰਟਿਆਂ ਦੇ ਅੰਦਰ ਵਾਪਸ ਨਹੀਂ ਆਉਂਦੇ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਲਾਸ਼ਾਂ, ਸੰਭਵ ਤੌਰ ‘ਤੇ ਮਲਬੇ ਹੇਠ, ਦੀ ਭਾਲ ਵਿੱਚ ਸਮਾਂ ਲੱਗ ਸਕਦਾ ਹੈ।

ਇਸ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਬਿਆਨ ਵਿਚ ਕਿਹਾ ਕਿ ਸੋੋਮਵਾਰ ਦਾ ਦਿਨ ‘ਚੰਗਾ ਹੋਵੇਗਾ, ਜੋ ਜ਼ਖ਼ਮਾਂ ’ਤੇ ਮੱਲ੍ਹਮ’ ਦਾ ਕੰਮ ਕਰੇਗਾ। ਕਾਬਿਲੇਗੌਰ ਹੈ ਕਿ ਕਈ ਇਜ਼ਰਾਇਲੀਆਂ ਨੇ ਨੇਤਨਯਾਹੂ ’ਤੇ ਸਿਆਸੀ ਮੰਤਵਾਂ ਲਈ ਜੰਗ ਨੂੰ ਲੰਮਾ ਖਿੱਚਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਨੇਤਨਯਾਹੂ ਇਸ ਤੋਂ ਇਨਕਾਰ ਕਰਦੇ ਰਹੇ ਹਨ।

ਇਜ਼ਰਾਈਲ ਵਿੱਚ ਬੰਦ ਫਲਸਤੀਨੀ ਕੈਦੀਆਂ ਦੀ ਰਿਹਾਈ ਲਈ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿੱਚ 250 ਲੋਕ ਸ਼ਾਮਲ ਹਨ ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਇਸ ਤੋਂ ਇਲਾਵਾ 1,700 ਲੋਕ ਜੰਗ ਦੌਰਾਨ ਗਾਜ਼ਾ ਤੋਂ ਫੜੇ ਗਏ ਸਨ ਅਤੇ ਬਿਨਾਂ ਕਿਸੇ ਦੋਸ਼ ਦੇ ਰੱਖੇ ਗਏ ਹਨ।

ਇੱਕ ਫਲਸਤੀਨੀ ਅਧਿਕਾਰੀ ਨੇ ਕਿਹਾ ਕਿ ਹਮਾਸ ਦਾ ਇੱਕ ਵਫ਼ਦ ਕਾਹਿਰਾ ਵਿੱਚ ਕੈਦੀਆਂ ਦੀ ਸੂਚੀ ਬਾਰੇ ਸਾਲਸਾਂ ਨਾਲ ਗੱਲ ਕਰ ਰਿਹਾ ਹੈ। ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਕਿਹਾ ਕਿ ਹਮਾਸ ਮਕਬੂਲ ਫਲਸਤੀਨੀ ਆਗੂ Marwan Barghouti ਸਮੇਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਹੋਰਨਾਂ ਦੀ ਰਿਹਾਈ ਲਈ ਦਬਾਅ ਪਾ ਰਿਹਾ ਹੈ। ਉਧਰ ਇਜ਼ਰਾਈਲ ਨੇ Barghouti ਨੂੰ ਦਹਿਸ਼ਤੀ ਆਗੂ ਮੰਨਣ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ।

ਇੱਕ ਕੈਦੀ ਦੇ ਪਰਿਵਾਰ ਅਤੇ ਇੱਕ ਫਲਸਤੀਨੀ ਅਧਿਕਾਰੀ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਗੱਲ ਕੀਤੀ, ਮੁਤਾਬਕ ਇਜ਼ਰਾਈਲ ਨੇ ਪੱਛਮੀ ਕੰਢੇ ਵਿੱਚ ਫਲਸਤੀਨੀਆਂ ਨੂੰ ਰਿਹਾਈ ਤੋਂ ਬਾਅਦ ਜਸ਼ਨ ਮਨਾਉਣ ਖਿਲਾਫ਼ ਚੇਤਾਵਨੀ ਦਿੱਤੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ

Read More »

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ

Read More »

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com

Read More »
ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ
10Aug

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਜਿੱਥੇ ਇੱਕ ਪਾਸੇ ਬਿਨਾਂ ਏਥੇਨਾਲ…

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?
10Aug

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ ਦੇ ਮੈਂਬਰਾਂ ਦੁਆਰਾ ਯਾਤਰੀਆਂ ਤੋਂ…

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ
10Aug

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com ਦੀ ਇੱਕ ਰਿਪੋਰਟ ਦੇ ਅਨੁਸਾਰ,…

More News

Leave a Reply

Your email address will not be published. Required fields are marked *