ਟਰੰਪ ਵੱਲੋਂ ਪਰਮਾਣੂ ਪ੍ਰੀਖਣ ਕਰਨ ਦੇ ਹੁਕਮ

ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਫੌਜ ਨੂੰ ਤੁਰੰਤ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਨੇ ਇਹ ਐਲਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੁਸਾਨ ’ਚ ਵਪਾਰ ਸਮਝੌਤੇ ਸਬੰਧੀ ਗੱਲਬਾਤ ਲਈ ਰਵਾਨਾ ਹੋਣ ਸਮੇਂ ਕੀਤਾ। ਅਮਰੀਕਾ ਨੇ 33 ਸਾਲਾਂ ਦੇ ਵਕਫ਼ੇ ਬਾਅਦ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰਨ ਦਾ ਫੈਸਲਾ ਲਿਆ ਹੈ। ਟਰੰਪ ਨੇ ਪੈਂਟਾਗਨ ਨੂੰ ਹਦਾਇਤ ਕੀਤੀ ਹੈ ਕਿ ਉਹ ਹੋਰਨਾਂ ਪਰਮਾਣੂ ਮੁਲਕਾਂ ਵੱਲੋਂ ਕੀਤੇ ਜਾਂਦੇ ਟੈਸਟਾਂ ਤਹਿਤ ਹੀ ਪਰਮਾਣੂ ਪ੍ਰੀਖਣ ਕਰਨ। ਅਮਰੀਕੀ ਫੌਜ ਪਹਿਲਾਂ ਤੋਂ ਹੀ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਮਿਜ਼ਾਈਲਾਂ ਦੇ ਪ੍ਰੀਖਣ ਕਰਦੀ ਰਹੀ ਹੈ ਪਰ 1992 ਤੋਂ ਅਮਰੀਕਾ ਨੇ ਪਰਮਾਣੂ ਵਿਸਫੋਟ ਪ੍ਰੀਖਣਾਂ ’ਤੇ ਰੋਕ ਲਗਾਈ ਹੋਈ ਹੈ। ਸ੍ਰੀ ਟਰੰਪ ਨੇ ਕਿਹਾ ਕਿ ਹੁਣ ਤਬਦੀਲੀ ਜ਼ਰੂਰੀ ਹੈ ਕਿਉਂਕਿ ਹੋਰ ਮੁਲਕ ਹਥਿਆਰਾਂ ਦਾ ਪ੍ਰੀਖਣ ਕਰ ਰਹੇ ਹਨ। ਉਂਝ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਮੁਲਕਾਂ ਦੀ ਗੱਲ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਸ੍ਰੀ ਟਰੰਪ ਦੇ ਬਿਆਨ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਪੈਂਟਾਗਨ ਦੇ ਅਧਿਕਾਰੀਆਂ ਨੇ ਵੀ ਪਰਮਾਣੂ ਮਿਜ਼ਾਈਲ ਪ੍ਰੀਖਣਾਂ ਬਾਰੇ ਟਰੰਪ ਦੇ ਐਲਾਨ ’ਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।ਗਿਓਂਗਜੂ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਪਰਮਾਣੂ ਸਮਰੱਥ ਪਣਡੁੱਬੀ ਬਣਾਉਣ ਲਈ ਦੱਖਣੀ ਕੋਰੀਆ ਨਾਲ ਤਕਨਾਲੋਜੀ ਸਾਂਝੀ ਕਰੇਗਾ। ਰਾਸ਼ਟਰਪਤੀ ਲੀ ਜੇਈ ਮਯੁੰਗ ਨਾਲ ਮੁਲਾਕਾਤ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਸ ਦਾ ਐਲਾਨ ਕੀਤਾ। ਦੱਖਣੀ ਕੋਰਿਆਈ ਆਗੂ ਨੇ ਕਿਹਾ ਕਿ ਉਹ ਹਥਿਆਰਾਂ ਦੀ ਬਜਾਏ ਪਰਮਾਣੂ ਈਂਧਨ ਚਾਹੁੰਦੇ ਹਨ। ਜੇ ਪਣਡੁੱਬੀਆਂ ਪਰਮਾਣੂ ਸਮਰੱਥ ਹੋਈਆਂ ਤਾਂ ਇਸ ਨਾਲ ਖਿੱਤੇ ’ਚ ਅਮਰੀਕੀ ਸਰਗਰਮੀਆਂ ਨੂੰ ਸਹਾਇਤਾ ਮਿਲ ਸਕਦੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ

EXPLAINER: ਪੱਛਮੀ ਏਸ਼ੀਆ ਵਿੱਚ ਵਧਦੀ ਜੰਗ ਦੇ ਦਰਮਿਆਨ ਇਰਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਜ਼ਰਾਈਲੀ ਹਮਲੇ ਵਿੱਚ ਦੇਸ਼ ਦੇ ਕੱਦਵਾਰ ਨੇਤਾ ਅਤੇ ਸੁਪਰੀਮ ਨੈਸ਼ਨਲ

Read More »

US-Israel-Iran War News: ਪਹਿਲਾਂ US-Israel ਨਾਲ ਹਿਸਾਬ ਤੇ ਬਾਅਦ ਵਿਚ ਸ਼ਾਂਤੀ ਬਾਰੇ ਕਰਾਂਗੇ ਗੱਲ: Mojtaba Khamenei

Iran War News:  ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮੇਨੇਈ ਨੇ ਫਿਲਹਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ਬਾਰੇ ਸਾਫ਼ ਤੌਰ ’ਤੇ ਇਨਕਾਰ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਦੋ

Read More »

US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ

US-Israel-Iran War: ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਅ ਕੈਂਟ ਨੇ ਮੰਗਲਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ “ਸਾਫ਼ ਜ਼ਮੀਰ ਨਾਲ” ਟਰੰਪ

Read More »
EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ
17Mar

EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ

EXPLAINER: ਪੱਛਮੀ ਏਸ਼ੀਆ ਵਿੱਚ ਵਧਦੀ ਜੰਗ ਦੇ ਦਰਮਿਆਨ ਇਰਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਜ਼ਰਾਈਲੀ ਹਮਲੇ ਵਿੱਚ ਦੇਸ਼ ਦੇ ਕੱਦਵਾਰ ਨੇਤਾ ਅਤੇ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਮੁਖੀ ਅਲੀ…

US-Israel-Iran War News: ਪਹਿਲਾਂ US-Israel ਨਾਲ ਹਿਸਾਬ ਤੇ ਬਾਅਦ ਵਿਚ ਸ਼ਾਂਤੀ ਬਾਰੇ ਕਰਾਂਗੇ ਗੱਲ: Mojtaba Khamenei
17Mar

US-Israel-Iran War News: ਪਹਿਲਾਂ US-Israel ਨਾਲ ਹਿਸਾਬ ਤੇ ਬਾਅਦ ਵਿਚ ਸ਼ਾਂਤੀ ਬਾਰੇ ਕਰਾਂਗੇ ਗੱਲ: Mojtaba Khamenei

Iran War News:  ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮੇਨੇਈ ਨੇ ਫਿਲਹਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ਬਾਰੇ ਸਾਫ਼ ਤੌਰ ’ਤੇ ਇਨਕਾਰ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਦੋ ਦੇਸ਼ਾਂ ਰਾਹੀਂ ਵਿਦੇਸ਼ ਮੰਤਰਾਲੇ ਤੱਕ…

US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ
17Mar

US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ

US-Israel-Iran War: ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਅ ਕੈਂਟ ਨੇ ਮੰਗਲਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ “ਸਾਫ਼ ਜ਼ਮੀਰ ਨਾਲ” ਟਰੰਪ ਪ੍ਰਸ਼ਾਸਨ ਦੀ ਇਰਾਨ ਵਿੱਚ ਜੰਗ…

Leave a Reply

Your email address will not be published. Required fields are marked *