ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਫੌਜ ਨੂੰ ਤੁਰੰਤ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਨੇ ਇਹ ਐਲਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੁਸਾਨ ’ਚ ਵਪਾਰ ਸਮਝੌਤੇ ਸਬੰਧੀ ਗੱਲਬਾਤ ਲਈ ਰਵਾਨਾ ਹੋਣ ਸਮੇਂ ਕੀਤਾ। ਅਮਰੀਕਾ ਨੇ 33 ਸਾਲਾਂ ਦੇ ਵਕਫ਼ੇ ਬਾਅਦ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰਨ ਦਾ ਫੈਸਲਾ ਲਿਆ ਹੈ। ਟਰੰਪ ਨੇ ਪੈਂਟਾਗਨ ਨੂੰ ਹਦਾਇਤ ਕੀਤੀ ਹੈ ਕਿ ਉਹ ਹੋਰਨਾਂ ਪਰਮਾਣੂ ਮੁਲਕਾਂ ਵੱਲੋਂ ਕੀਤੇ ਜਾਂਦੇ ਟੈਸਟਾਂ ਤਹਿਤ ਹੀ ਪਰਮਾਣੂ ਪ੍ਰੀਖਣ ਕਰਨ। ਅਮਰੀਕੀ ਫੌਜ ਪਹਿਲਾਂ ਤੋਂ ਹੀ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਮਿਜ਼ਾਈਲਾਂ ਦੇ ਪ੍ਰੀਖਣ ਕਰਦੀ ਰਹੀ ਹੈ ਪਰ 1992 ਤੋਂ ਅਮਰੀਕਾ ਨੇ ਪਰਮਾਣੂ ਵਿਸਫੋਟ ਪ੍ਰੀਖਣਾਂ ’ਤੇ ਰੋਕ ਲਗਾਈ ਹੋਈ ਹੈ। ਸ੍ਰੀ ਟਰੰਪ ਨੇ ਕਿਹਾ ਕਿ ਹੁਣ ਤਬਦੀਲੀ ਜ਼ਰੂਰੀ ਹੈ ਕਿਉਂਕਿ ਹੋਰ ਮੁਲਕ ਹਥਿਆਰਾਂ ਦਾ ਪ੍ਰੀਖਣ ਕਰ ਰਹੇ ਹਨ। ਉਂਝ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਮੁਲਕਾਂ ਦੀ ਗੱਲ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਸ੍ਰੀ ਟਰੰਪ ਦੇ ਬਿਆਨ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਪੈਂਟਾਗਨ ਦੇ ਅਧਿਕਾਰੀਆਂ ਨੇ ਵੀ ਪਰਮਾਣੂ ਮਿਜ਼ਾਈਲ ਪ੍ਰੀਖਣਾਂ ਬਾਰੇ ਟਰੰਪ ਦੇ ਐਲਾਨ ’ਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।ਗਿਓਂਗਜੂ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਪਰਮਾਣੂ ਸਮਰੱਥ ਪਣਡੁੱਬੀ ਬਣਾਉਣ ਲਈ ਦੱਖਣੀ ਕੋਰੀਆ ਨਾਲ ਤਕਨਾਲੋਜੀ ਸਾਂਝੀ ਕਰੇਗਾ। ਰਾਸ਼ਟਰਪਤੀ ਲੀ ਜੇਈ ਮਯੁੰਗ ਨਾਲ ਮੁਲਾਕਾਤ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਸ ਦਾ ਐਲਾਨ ਕੀਤਾ। ਦੱਖਣੀ ਕੋਰਿਆਈ ਆਗੂ ਨੇ ਕਿਹਾ ਕਿ ਉਹ ਹਥਿਆਰਾਂ ਦੀ ਬਜਾਏ ਪਰਮਾਣੂ ਈਂਧਨ ਚਾਹੁੰਦੇ ਹਨ। ਜੇ ਪਣਡੁੱਬੀਆਂ ਪਰਮਾਣੂ ਸਮਰੱਥ ਹੋਈਆਂ ਤਾਂ ਇਸ ਨਾਲ ਖਿੱਤੇ ’ਚ ਅਮਰੀਕੀ ਸਰਗਰਮੀਆਂ ਨੂੰ ਸਹਾਇਤਾ ਮਿਲ ਸਕਦੀ ਹੈ।
ਟਰੰਪ ਵੱਲੋਂ ਪਰਮਾਣੂ ਪ੍ਰੀਖਣ ਕਰਨ ਦੇ ਹੁਕਮ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਓਮਾਨ ਨੇੜੇ ਤੇਲ ਟੈਂਕਰ ‘ਤੇ ਡਰੋਨ ਹਮਲੇ ਤੋਂ ਬਾਅਦ ਲੱਗੀ ਭਿਆਨਕ ਅੱਗ, ਦੋ ਭਾਰਤੀ ਨਾਵਿਕ ਲਾਪਤਾ; ਸਾਹਮਣੇ ਆਇਆ ਵੀਡੀਓ
ਓਮਾਨ ਦੇ ਸੋਹਾਰ ਐਂਕਰੇਜ (ਲੰਗਰ ਪਾਉਣ ਵਾਲੀ ਥਾਂ) ‘ਤੇ 11 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਇੱਕ ਟੈਂਕਰ ‘ਤੇ ਡਰੋਨ ਹਮਲੇ

ਵੋਟਰ ਸੂਚੀਆਂ ‘ਚ ਗੜਬੜੀ ‘ਤੇ ਆਹਮੋ-ਸਾਹਮਣੇ ਹੋਏ ਵਿਰੋਧੀ ਧਿਰ ਤੇ ਚੋਣ ਕਮਿਸ਼ਨ, ਰਾਹੁਲ ਗਾਂਧੀ ਸਮੇਤ 10 ਆਗੂਆਂ ਨੇ ਪਟੀਸ਼ਨ ਦਾਇਰ ਕਰਕੇ ਮੰਗਿਆ ਮੁੱਖ ਚੋਣ ਕਮਿਸ਼ਨਰ ਦਾ ਅਸਤੀਫ਼ਾ
ਨਵੀਂ ਦਿੱਲੀ- ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੋਮਵਾਰ ਨੂੰ ਵਿਰੋਧੀ ਧਿਰ ਦੇ INDI ਗਠਜੋੜ ਦੇ ਮੈਂਬਰਾਂ ਅਤੇ ਹਜ਼ਾਰਾਂ

ਰਿਪੋਰਟ ‘ਚ ਸਨਸਨੀਖੇਜ਼ ਖੁਲਾਸਾ : ਹੂਤੀ ਹਮਲਿਆਂ ਦੇ ਡਰੋਂ ਬੰਕਰਾਂ ਵਾਲੇ ਸੁਰੱਖਿਅਤ ਮਹਿਲਾਂ ‘ਚ ਲੁਕਣ ਲਈ ਮਜਬੂਰ ਹੋਏ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ
ਰਿਆਧ – ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਆਖ਼ਰੀ ਵਾਰ ਜਨਤਕ ਤੌਰ ’ਤੇ ਉਸ ਸਮੇਂ ਦੇਖਿਆ ਗਿਆ ਸੀ, ਜਦੋਂ ਉਹ ਇੱਕ ਰਾਸ਼ਟਰੀ
ਓਮਾਨ ਨੇੜੇ ਤੇਲ ਟੈਂਕਰ ‘ਤੇ ਡਰੋਨ ਹਮਲੇ ਤੋਂ ਬਾਅਦ ਲੱਗੀ ਭਿਆਨਕ ਅੱਗ, ਦੋ ਭਾਰਤੀ ਨਾਵਿਕ ਲਾਪਤਾ; ਸਾਹਮਣੇ ਆਇਆ ਵੀਡੀਓ
ਓਮਾਨ ਦੇ ਸੋਹਾਰ ਐਂਕਰੇਜ (ਲੰਗਰ ਪਾਉਣ ਵਾਲੀ ਥਾਂ) ‘ਤੇ 11 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਇੱਕ ਟੈਂਕਰ ‘ਤੇ ਡਰੋਨ ਹਮਲੇ ਤੋਂ ਬਾਅਦ ਦੋ ਭਾਰਤੀ ਮਲਾਹ…
ਵੋਟਰ ਸੂਚੀਆਂ ‘ਚ ਗੜਬੜੀ ‘ਤੇ ਆਹਮੋ-ਸਾਹਮਣੇ ਹੋਏ ਵਿਰੋਧੀ ਧਿਰ ਤੇ ਚੋਣ ਕਮਿਸ਼ਨ, ਰਾਹੁਲ ਗਾਂਧੀ ਸਮੇਤ 10 ਆਗੂਆਂ ਨੇ ਪਟੀਸ਼ਨ ਦਾਇਰ ਕਰਕੇ ਮੰਗਿਆ ਮੁੱਖ ਚੋਣ ਕਮਿਸ਼ਨਰ ਦਾ ਅਸਤੀਫ਼ਾ
ਨਵੀਂ ਦਿੱਲੀ- ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੋਮਵਾਰ ਨੂੰ ਵਿਰੋਧੀ ਧਿਰ ਦੇ INDI ਗਠਜੋੜ ਦੇ ਮੈਂਬਰਾਂ ਅਤੇ ਹਜ਼ਾਰਾਂ ਸਮਰਥਕਾਂ ਨੇ ਸੁਪਰੀਮ ਕੋਰਟ ਤੱਕ…
ਰਿਪੋਰਟ ‘ਚ ਸਨਸਨੀਖੇਜ਼ ਖੁਲਾਸਾ : ਹੂਤੀ ਹਮਲਿਆਂ ਦੇ ਡਰੋਂ ਬੰਕਰਾਂ ਵਾਲੇ ਸੁਰੱਖਿਅਤ ਮਹਿਲਾਂ ‘ਚ ਲੁਕਣ ਲਈ ਮਜਬੂਰ ਹੋਏ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ
ਰਿਆਧ – ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਆਖ਼ਰੀ ਵਾਰ ਜਨਤਕ ਤੌਰ ’ਤੇ ਉਸ ਸਮੇਂ ਦੇਖਿਆ ਗਿਆ ਸੀ, ਜਦੋਂ ਉਹ ਇੱਕ ਰਾਸ਼ਟਰੀ ਖ਼ੂਨਦਾਨ ਮੁਹਿੰਮ ਤਹਿਤ ਖ਼ੂਨਦਾਨ ਕਰ…
More News

ਓਮਾਨ ਨੇੜੇ ਤੇਲ ਟੈਂਕਰ ‘ਤੇ ਡਰੋਨ ਹਮਲੇ ਤੋਂ ਬਾਅਦ ਲੱਗੀ ਭਿਆਨਕ ਅੱਗ, ਦੋ ਭਾਰਤੀ ਨਾਵਿਕ ਲਾਪਤਾ; ਸਾਹਮਣੇ ਆਇਆ ਵੀਡੀਓ




ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੁੱਕੇ ਸਵਾਲ, ਕਿਹਾ- ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਹੀਂ ਮਿਲਿਆ ਨਿਆਂ

ਰੂਸ ਨੇ ਯੂਕਰੇਨ ’ਚ ਮੁੜ ਕੀਤਾ ਡਰੋਨ ਹਮਲਾ, ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ; 1 ਦੀ ਮੌਤ

ਸਾਊਦੀ ਅਰਬ ਦੀ ਤੇਲ ਰਿਫਾਇਨਰੀ ‘ਤੇ ਵੱਡਾ ਹਮਲਾ: ਹੂਤੀ ਬਾਗੀਆਂ ਨੇ ਰਿਆਧ ’ਚ ਅਰਾਮਕੋ ਨੂੰ ਬਣਾਇਆ ਨਿਸ਼ਾਨਾ



