ਮੁਨਾਫ਼ੇ ਲਈ ਰਾਸ਼ਟਰਪਤੀ ਅਹੁਦੇ ਦੀ ਮਰਿਆਦਾ ਨੂੰ ਢਾਹ ਲਾ ਰਹੇ ਟਰੰਪ, ਸਰਵੇਖਣ ਦੇ ਦਾਅਵਿਆਂ ’ਤੇ ਵ੍ਹਾਈਟ ਹਾਊਸ ਨੇ ਕਿਹਾ- ਦੇਸ਼ ਦੇ ਹਿੱਤ ’ਚ ਕਰ ਰਹੇ ਕੰਮ

ਨਿਊਯਾਰਕ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਆਪਣੇ ਅਹੁਦੇ ਦੀ ਵਰਤੋਂ ਨਿੱਜੀ ਮੁਨਾਫ਼ਾ ਕਮਾਉਣ ਲਈ ਕਰਨ ਦੇ ਦੋਸ਼ ਲੱਗ ਰਹੇ ਹਨ। ਐਸੋਸੀਏਟਿਡ ਪ੍ਰੈੱਸ ਤੇ ਐਨਓਆਰਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ’ਚ 60 ਫ਼ੀਸਦੀ ਅਮਰੀਕੀ ਨਾਗਰਿਕਾਂ ਨੇ ਮੰਨਿਆ ਕਿ ਟਰੰਪ ਗੈਰ-ਕਾਨੂੰਨੀ ਜਾਂ ਅਨੈਤਿਕ ਤਰੀਕੇ ਨਾਲ ਆਰਥਿਕ ਲਾਭ ਉਠਾ ਰਹੇ ਹਨ।

ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਆਮ ਨਾਗਰਿਕਾਂ ਦੀਆਂ ਲੋੜਾਂ ਦੀ ਬਜਾਏ ਆਪਣੇ ਵਿੱਤੀ ਹਿੱਤਾਂ ਨੂੰ ਵੱਧ ਤਰਜੀਹ ਦੇ ਰਹੇ ਹਨ। ਹਾਲਾਂਕਿ, ਵ੍ਹਾਈਟ ਹਾਊਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਟਰੰਪ ਪੂਰੀ ਇਮਾਨਦਾਰੀ ਨਾਲ ਦੇਸ਼ ਲਈ ਕੰਮ ਕਰ ਰਹੇ ਹਨ।

ਕਾਰੋਬਾਰ ਤੇ ਪਰਿਵਾਰ ਨੂੰ ਤਰਜੀਹ ਦੇਣ ’ਤੇ ਉੱਠੇ ਸਵਾਲ

ਸਰਵੇਖਣ ’ਚ 56 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਆਪਣੇ ਨਿੱਜੀ ਕਾਰੋਬਾਰ ਵੱਲ ਵੱਧ ਧਿਆਨ ਦੇ ਰਹੇ ਹਨ, ਜਦਕਿ 54 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੇ ਦੋਸਤਾਂ ਤੇ ਪਰਿਵਾਰ ਦੇ ਕਾਰੋਬਾਰੀ ਹਿੱਤਾਂ ਨੂੰ ਤਰਜੀਹ ਦੇ ਰਹੇ ਹਨ। ਲਗਭਗ 10 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਆਪਣੇ ਵਰਗੇ ਲੋਕਾਂ ਦੇ ਹਿੱਤਾਂ ਵੱਲ ਵੱਧ ਧਿਆਨ ਦਿੰਦੇ ਹਨ।

ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ’ਚ ਨਿਊਯਾਰਕ ਟਾਈਮਜ਼ ਨੂੰ ਦਿੱਤੀ ਇੱਕ ਇੰਟਰਵਿਊ ’ਚ ਹਿੱਤਾਂ ਦੇ ਟਕਰਾਅ ਤੋਂ ਇਨਕਾਰ ਕੀਤਾ ਸੀ। ਆਪਣੇ ਪਹਿਲੇ ਕਾਰਜਕਾਲ ਦੇ ਉਲਟ, ਇਸ ਵਾਰ ਉਨ੍ਹਾਂ ਨੇ ਪਰਿਵਾਰਕ ਕਾਰੋਬਾਰੀ ਸੌਦਿਆਂ ’ਤੇ ਲਗਾਈਆਂ ਗਈਆਂ ਕੁਝ ਪਾਬੰਦੀਆਂ ਹਟਾ ਦਿੱਤੀਆਂ ਤੇ ਕ੍ਰਿਪਟੋ ਦੇ ਨਵੇਂ ਕਾਰੋਬਾਰ ਸ਼ੁਰੂ ਕੀਤੇ। ਸੰਘੀ ਵਿੱਤੀ ਖੁਲਾਸਿਆਂ ’ਚ ਉਨ੍ਹਾਂ ਨੇ ਨਵੇਂ ਕ੍ਰਿਪਟੋ ਕਾਰੋਬਾਰਾਂ ਤੋਂ ਇੱਕ ਅਰਬ ਡਾਲਰ ਦੀ ਕਮਾਈ ਹੋਣ ਦੀ ਜਾਣਕਾਰੀ ਦਿੱਤੀ ਹੈ।

ਰਿਪੋਰਟ ਮੁਤਾਬਕ, ਸੰਯੁਕਤ ਅਰਬ ਅਮੀਰਾਤ ਦੇ ਸ਼ਾਹੀ ਪਰਿਵਾਰ ਨੇ ਟਰੰਪ ਦੇ ਕ੍ਰਿਪਟੋ ਕਾਰੋਬਾਰ ’ਚ 50 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਅਮਰੀਕਾ ’ਚ ਕਾਨੂੰਨੀ ਸੰਕਟ ਦਾ ਸਾਹਮਣਾ ਕਰ ਰਹੇ ਇੱਕ ਚੀਨੀ ਅਰਬਪਤੀ ਦੀ ਕ੍ਰਿਪਟੋਕਰੰਸੀ ਕੰਪਨੀ ਨੇ ਵੀ ਉਨ੍ਹਾਂ ਦੇ ਕਾਰੋਬਾਰ ’ਚ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ, ਟਰੰਪ ਆਰਗੇਨਾਈਜ਼ੇਸ਼ਨ ਨੇ ਰੀਅਲ ਅਸਟੇਟ ਖੇਤਰ ’ਚ ਅੱਠ ਦੇਸ਼ਾਂ ’ਚ ਸਮਝੌਤੇ ਕੀਤੇ ਹਨ।

ਸਮਰਥਕਾਂ ’ਚ ਵੀ ਮਤਭੇਦ

ਸਰਵੇਖਣ ’ਚ 40 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਕੁਝ ਗੈਰ-ਕਾਨੂੰਨੀ ਕੰਮ ਕਰ ਰਹੇ ਹਨ, ਜਦਕਿ 20 ਫ਼ੀਸਦੀ ਲੋਕਾਂ ਨੇ ਉਨ੍ਹਾਂ ਦੇ ਵਿਹਾਰ ਨੂੰ ਅਨੈਤਿਕ, ਪਰ ਗੈਰ-ਕਾਨੂੰਨੀ ਨਹੀਂ ਮੰਨਿਆ। ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕਾਂ ’ਚੋਂ 80 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਟਰੰਪ ਨੇ ਕਾਨੂੰਨ ਤੋੜਿਆ ਹੈ। ਇਸ ਦੇ ਉਲਟ, ਰਿਪਬਲਿਕਨ ਪਾਰਟੀ ਦੇ ਸਮਰਥਕਾਂ ’ਚੋਂ 30 ਫ਼ੀਸਦੀ ਲੋਕਾਂ ਨੇ ਮੰਨਿਆ ਕਿ ਟਰੰਪ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਇਨ੍ਹਾਂ ’ਚੋਂ 10 ਫ਼ੀਸਦੀ ਨੇ ਉਨ੍ਹਾਂ ਦੇ ਕੰਮਾਂ ਨੂੰ ਗੈਰ-ਕਾਨੂੰਨੀ, ਜਦਕਿ 20 ਫ਼ੀਸਦੀ ਨੇ ਅਨੈਤਿਕ ਪਰ ਗੈਰ-ਕਾਨੂੰਨੀ ਨਹੀਂ ਦੱਸਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਮੁਨਾਫ਼ੇ ਲਈ ਰਾਸ਼ਟਰਪਤੀ ਅਹੁਦੇ ਦੀ ਮਰਿਆਦਾ ਨੂੰ ਢਾਹ ਲਾ ਰਹੇ ਟਰੰਪ, ਸਰਵੇਖਣ ਦੇ ਦਾਅਵਿਆਂ ’ਤੇ ਵ੍ਹਾਈਟ ਹਾਊਸ ਨੇ ਕਿਹਾ- ਦੇਸ਼ ਦੇ ਹਿੱਤ ’ਚ ਕਰ ਰਹੇ ਕੰਮ

ਨਿਊਯਾਰਕ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਆਪਣੇ ਅਹੁਦੇ ਦੀ ਵਰਤੋਂ ਨਿੱਜੀ ਮੁਨਾਫ਼ਾ ਕਮਾਉਣ ਲਈ ਕਰਨ ਦੇ ਦੋਸ਼ ਲੱਗ ਰਹੇ ਹਨ। ਐਸੋਸੀਏਟਿਡ ਪ੍ਰੈੱਸ ਤੇ ਐਨਓਆਰਸੀ ਸੈਂਟਰ

Read More »

ਹੈਰਾਨ ਕਰ ਦੇਣ ਵਾਲੀ ਘਟਨਾ! 16 ਸਾਲਾ ਕੁੜੀ ਨਾਲ ਰੋਬੋਟ ਨੇ ਕੀਤੀ ਛੇੜਛਾੜ, ਪੁਲਿਸ ਨੇ ਮਸ਼ੀਨ ਕੀਤੀ ਜ਼ਬਤ

ਨਵੀਂ ਦਿੱਲੀ : ਜਰਮਨੀ ਦੇ ਕੋਲੋਨ ਸ਼ਹਿਰ ‘ਚ ਇਕ ਫਾਸਟ-ਫੂਡ ਰੈਸਟੋਰੈਂਟ ਦੇ ਬਾਹਰ ਇਕ ਰੋਬੋਟ ਵੱਲੋਂ ਕਥਿਤ ਤੌਰ ‘ਤੇ 16 ਸਾਲਾ ਕੁੜੀ ਨਾਲ ਛੇੜਛਾੜ ਕਰਨ

Read More »

‘ਮੇਰੇ ਰਾਸ਼ਟਰਪਤੀ… ਮਾਫ਼ ਕਰਨਾ, ਮੇਰੇ ਪਤੀ!’ ਬ੍ਰੀਫਿੰਗ ਦੌਰਾਨ ਟਰੰਪ ਦੀ ਨਵੀਂ ਪ੍ਰੈੱਸ ਸਕੱਤਰ ਦੀ ਤਿਲਕੀ ਜ਼ੁਬਾਨ, VIDEO Viral

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਵੀਂ ਪ੍ਰੈੱਸ ਸਕੱਤਰ ਕੇਟੀ ਜਕਾਰੀਆ ਦੀ ਪਹਿਲੀ ਪ੍ਰੈੱਸ ਬ੍ਰੀਫਿੰਗ ਦੌਰਾਨ ਇਕ ਅਜੀਬ ਘਟਨਾ ਵਾਪਰੀ। ਮੰਗਲਵਾਰ ਨੂੰ ਉਨ੍ਹਾਂ ਨੇ

Read More »
ਮੁਨਾਫ਼ੇ ਲਈ ਰਾਸ਼ਟਰਪਤੀ ਅਹੁਦੇ ਦੀ ਮਰਿਆਦਾ ਨੂੰ ਢਾਹ ਲਾ ਰਹੇ ਟਰੰਪ, ਸਰਵੇਖਣ ਦੇ ਦਾਅਵਿਆਂ ’ਤੇ ਵ੍ਹਾਈਟ ਹਾਊਸ ਨੇ ਕਿਹਾ- ਦੇਸ਼ ਦੇ ਹਿੱਤ ’ਚ ਕਰ ਰਹੇ ਕੰਮ
14Oct

ਮੁਨਾਫ਼ੇ ਲਈ ਰਾਸ਼ਟਰਪਤੀ ਅਹੁਦੇ ਦੀ ਮਰਿਆਦਾ ਨੂੰ ਢਾਹ ਲਾ ਰਹੇ ਟਰੰਪ, ਸਰਵੇਖਣ ਦੇ ਦਾਅਵਿਆਂ ’ਤੇ ਵ੍ਹਾਈਟ ਹਾਊਸ ਨੇ ਕਿਹਾ- ਦੇਸ਼ ਦੇ ਹਿੱਤ ’ਚ ਕਰ ਰਹੇ ਕੰਮ

ਨਿਊਯਾਰਕ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਆਪਣੇ ਅਹੁਦੇ ਦੀ ਵਰਤੋਂ ਨਿੱਜੀ ਮੁਨਾਫ਼ਾ ਕਮਾਉਣ ਲਈ ਕਰਨ ਦੇ ਦੋਸ਼ ਲੱਗ ਰਹੇ ਹਨ। ਐਸੋਸੀਏਟਿਡ ਪ੍ਰੈੱਸ ਤੇ ਐਨਓਆਰਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਵੱਲੋਂ…

ਹੈਰਾਨ ਕਰ ਦੇਣ ਵਾਲੀ ਘਟਨਾ! 16 ਸਾਲਾ ਕੁੜੀ ਨਾਲ ਰੋਬੋਟ ਨੇ ਕੀਤੀ ਛੇੜਛਾੜ, ਪੁਲਿਸ ਨੇ ਮਸ਼ੀਨ ਕੀਤੀ ਜ਼ਬਤ
14Oct

ਹੈਰਾਨ ਕਰ ਦੇਣ ਵਾਲੀ ਘਟਨਾ! 16 ਸਾਲਾ ਕੁੜੀ ਨਾਲ ਰੋਬੋਟ ਨੇ ਕੀਤੀ ਛੇੜਛਾੜ, ਪੁਲਿਸ ਨੇ ਮਸ਼ੀਨ ਕੀਤੀ ਜ਼ਬਤ

ਨਵੀਂ ਦਿੱਲੀ : ਜਰਮਨੀ ਦੇ ਕੋਲੋਨ ਸ਼ਹਿਰ ‘ਚ ਇਕ ਫਾਸਟ-ਫੂਡ ਰੈਸਟੋਰੈਂਟ ਦੇ ਬਾਹਰ ਇਕ ਰੋਬੋਟ ਵੱਲੋਂ ਕਥਿਤ ਤੌਰ ‘ਤੇ 16 ਸਾਲਾ ਕੁੜੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।…

‘ਮੇਰੇ ਰਾਸ਼ਟਰਪਤੀ… ਮਾਫ਼ ਕਰਨਾ, ਮੇਰੇ ਪਤੀ!’ ਬ੍ਰੀਫਿੰਗ ਦੌਰਾਨ ਟਰੰਪ ਦੀ ਨਵੀਂ ਪ੍ਰੈੱਸ ਸਕੱਤਰ ਦੀ ਤਿਲਕੀ ਜ਼ੁਬਾਨ, VIDEO Viral
14Oct

‘ਮੇਰੇ ਰਾਸ਼ਟਰਪਤੀ… ਮਾਫ਼ ਕਰਨਾ, ਮੇਰੇ ਪਤੀ!’ ਬ੍ਰੀਫਿੰਗ ਦੌਰਾਨ ਟਰੰਪ ਦੀ ਨਵੀਂ ਪ੍ਰੈੱਸ ਸਕੱਤਰ ਦੀ ਤਿਲਕੀ ਜ਼ੁਬਾਨ, VIDEO Viral

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਵੀਂ ਪ੍ਰੈੱਸ ਸਕੱਤਰ ਕੇਟੀ ਜਕਾਰੀਆ ਦੀ ਪਹਿਲੀ ਪ੍ਰੈੱਸ ਬ੍ਰੀਫਿੰਗ ਦੌਰਾਨ ਇਕ ਅਜੀਬ ਘਟਨਾ ਵਾਪਰੀ। ਮੰਗਲਵਾਰ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਪ੍ਰੈੱਸ ਬ੍ਰੀਫਿੰਗ ਕੀਤੀ।…

More News