Massive fire erupts at Cargo Village of Dhaka’s Hazrat Shahjalal International Airport ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ ’ਤੇ ਅੱਜ ਦੁਪਹਿਰ ਵੇਲੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ। ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਿਆ। ਅਧਿਕਾਰੀਆਂ ਨੇ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਅੱਗ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ ਜਾਂ ਨਹੀਂ। ਇਹ ਪਤਾ ਲੱਗਿਆ ਹੈ ਕਿ ਅੱਗ ਦੁਪਹਿਰ ਦੇ ਸਾਢੇ ਤਿੰਨ ਵਜੇ ਦੇ ਕਰੀਬ ਲੱਗੀ। ਇਹ ਪਤਾ ਲੱਗਿਆ ਹੈ ਕਿ ਰਾਤ ਨੌਂ ਵਜੇ ਦੇ ਕਰੀਬ ਇਸ ਹਵਾਈ ਅੱਡੇ ਤੋਂ ਕੁਝ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਕਾਰਗੋ ਕੰਪਲੈਕਸ ਤੋਂ ਸੰਘਣਾ ਧੂੰਆਂ ਉੱਠਣ ਤੋਂ ਬਾਅਦ ਕਈ ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਤੇ ਕਾਫੀ ਮੁਸ਼ੱਕਤ ਬਾਅਦ ਅੱਗ ਬੁਝਾਈ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਅੱਗ ਲੱਗਣ ਵਾਲੇ ਖੇਤਰ ਨੂੰ ਸੀਲ ਕਰ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਹਨ। ਇਹ ਜਾਣਕਾਰੀ ਮਿਲੀ ਹੈ ਕਿ ਕਾਰਗੋ ਦਾ ਸਾਰਾ ਖੇਤਰ ਅੱਗ ਨਾਲ ਸੜ ਕੇ ਸੁਆਹ ਹੋ ਗਿਆ। ਦਿੱਲੀ ਤੋਂ ਬੰਗਲਾਦੇਸ਼ ਜਾਣ ਵਾਲੀ ਉਡਾਣ ਵੀ ਕੋਲਕਾਤਾ ਭੇਜੀ ਗਈ ਹੈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਹਵਾਈ ਅੱਡੇ ਦਾ ਸਾਰਾ ਖੇਤਰ ਸੰਘਣੇ ਕਾਲੇ ਧੂੰਏਂ ਦੀ ਮਾਰ ਹੇਠ ਆ ਗਿਆ ਜਿਸ ਕਾਰਨ ਆਸ ਪਾਸ ਦੇ ਲੋਕਾਂ ਨੂੰ ਸਾਹ ਦੀ ਸਮੰਸਿਆ ਵੀ ਆਈ।
ਢਾਕਾ ਹਵਾਈ ਅੱਡੇ ਦੇ ਕਾਰਗੋ ਟਰਮੀਨਲ ’ਤੇ ਅੱਗ ਤੋਂ ਬਾਅਦ ਕੁਝ ਉਡਾਣਾਂ ਸ਼ੁਰੂ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ
ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ
ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ
ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ ਆਰਥਿਕ ਗਿਰਾਵਟ ਆਉਣ ਕਾਰਨ ਦੇਸ਼…
ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ
ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ ਆ ਰਿਹਾ ਹੈ। ਸੰਯੁਕਤ ਰਾਸ਼ਟਰ…
ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ
ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ ਅੰਕੜਿਆਂ ਅਨੁਸਾਰ, 11.5 ਲੱਖ ਭਾਰਤੀਆਂ…
More News






‘‘ਤੂੰ ਪਾਗਲ ਹੈਂ, ਜੇ ਮੈਂ ਨਾ ਹੁੰਦਾ ਤਾਂ ਜੇਲ੍ਹ ’ਚ ਹੁੰਦਾ’’: ਟਰੰਪ ਨੇ ਨੇਤਨਯਾਹੂ ਨੂੰ ਜੰਮ ਕੇ ਪਾਈ ਝਾੜ




