ਚੀਨ ਇਕ ਪੁਲਾੜ ਯਾਤਰੀ ਨੂੰ ਇਕ ਸਾਲ ਲਈ ਆਪਣੇ ਪੁਲਾੜ ਸਟੇਸ਼ਨ ’ਤੇ ਭੇਜੇਗਾ। ਇਹ ਦੇਸ਼ ਦੇ ਪੁਲਾੜ ਯਾਤਰੀ ਲਈ ਇਕ ਰਿਕਾਰਡ ਮਿਆਦ ਹੋਵੇਗੀ। ਬੀਜਿੰਗ 2030 ਤੱਕ ਚੰਦਰਮਾ ’ਤੇ ਮਨੁੱਖੀ ਮਿਸ਼ਨ ਭੇਜਣ ਦੀ ਆਪਣੀ ਖ਼ਾਹਿਸ਼ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਸ਼ੇਨਝੋਊ-23 ਪੁਲਾੜ ਵਾਹਨ ਨੂੰ ਉੱਤਰ-ਪੱਛਮ ਚੀਨ ਦੇ ਜ਼ਿਊਕੁਆਨ ਸੈਟੇਲਾਈਟ ਲਾਂਚਿੰਗ ਕੇਂਦਰ ਤੋਂ ਲਾਂਗ ਮਾਰਚ-2ਐੱਫ ਵਾਈ23 ਰਾਕੇਟ ਦੀ ਮਦਦ ਨਾਲ ਲਾਂਚ ਕੀਤੇ ਜਾਣ ਦੀ ਯੋਜਨਾ ਹੈ। ਇਸ ਵਿਚ ਚੀਨੀ ਪੁਲਾੜ ਯਾਤਰੀ ਸਵਾਰ ਹੋਣਗੇ। ਪੇਲੋਡ ਮਾਹਿਰ ਲੀ ਜ਼ਿਆਇੰਗ, ਜੋ ਹਾਂਗਕਾਂਗ ਦੀ ਸਾਬਕਾ ਪੁਲਿਸ ਸੁਪਰਟੈਂਡ ਹਨ, ਚੀਨੀ ਪੁਲਾੜ ਮਿਸ਼ਨ ’ਚ ਹਿੱਸਾ ਲੈਣ ਵਾਲੀ ਹਾਂਗਕਾਂਗ ਦੀ ਪਹਿਲੀ ਪੁਲਾੜ ਯਾਤਰੀ ਹੋਣਗੇ। ਹੋਰ ਕਰੂ ਦੇ ਮੈਂਬਰ ਕਮਾਂਡਰ ਝੂ ਯਾਂਗਝੂ ਤੇ ਪਾਇਲਟ ਝਾਂਗ ਯੁਆਨਝੀ ਹਨ, ਦੋਵੇਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਪੁਲਾੜ ਯਾਤਰੀ ਵਿਭਾਗ ਤੋਂ ਹਨ। ਇਨ੍ਹਾਂ ਤਿੰਨ ਪੁਲਾੜ ਯਾਤਰੀਆਂ ’ਚੋਂ ਇਕ ਨੂੰ ਤਿਆਂਗੋਂਗ ਪੁਲਾੜ ਸਟੇਸ਼ਨ ’ਤੇ ਇਕ ਸਾਲ ਤੱਕ ਰਹਿਣਾ ਹੈ, ਜੋ ਹੁਣ ਤੱਕ ਦੀਆਂ ਸਭ ਤੋਂ ਲੰਬੀਆਂ ਪੁਲਾੜ ਮੁਹਿੰਮਾਂ ’ਚੋਂ ਇਕ ਹੈ। ਹਾਲਾਂਕਿ, ਇਹ 1995 ’ਚ ਇਕ ਰੂਸੀ ਪੁਲਾੜ ਯਾਤਰੀ ਵੱਲੋਂ ਬਣਾਏ ਗਏ 14-1/2 ਮਹੀਨੇ ਦੇ ਰਿਕਾਰਡ ਤੋਂ ਘੱਟ ਹੈ। ਚੀਨ ਮਨੁੱਖੀ ਪੁਲਾੜ ਏਜੰਸੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮਿਸ਼ਨ ਦੀ ਤਰੱਕੀ ਦੇ ਆਧਾਰ ’ਤੇ ਉਸ ਪੁਲਾੜ ਯਾਤਰੀ ਦੀ ਚੋਣ ਬਾਅਦ ’ਤ ਕੀਤੀ ਜਾਵੇਗੀ। ਚੀਨ ਕਈ ਵਾਰ ਆਪਣੇ ਪੁਲਾੜ ਸਟੇਸ਼ਨ ’ਤੇ ਯਾਤਰੀਆਂ ਨੂੰ ਭੇਜ ਚੁੱਕਾ ਹੈ ਪਰ ਇਹ ਲਾਂਚਿੰਗ ਅਮਰੀਕਾ ਨਾਲ ਚੰਦਰਮਾ ’ਤੇ ਪਹੁੰਚਣ ਦੀ ਵਧਦੀ ਦੌੜ ਵਿਚਾਲੇ ਹੋ ਰਿਹਾ ਹੈ।
ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ
ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ
ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ
ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ ਆਰਥਿਕ ਗਿਰਾਵਟ ਆਉਣ ਕਾਰਨ ਦੇਸ਼…
ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ
ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ ਆ ਰਿਹਾ ਹੈ। ਸੰਯੁਕਤ ਰਾਸ਼ਟਰ…
ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ
ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ ਅੰਕੜਿਆਂ ਅਨੁਸਾਰ, 11.5 ਲੱਖ ਭਾਰਤੀਆਂ…
More News






‘‘ਤੂੰ ਪਾਗਲ ਹੈਂ, ਜੇ ਮੈਂ ਨਾ ਹੁੰਦਾ ਤਾਂ ਜੇਲ੍ਹ ’ਚ ਹੁੰਦਾ’’: ਟਰੰਪ ਨੇ ਨੇਤਨਯਾਹੂ ਨੂੰ ਜੰਮ ਕੇ ਪਾਈ ਝਾੜ




