ਦਿੱਲੀ ਵਿੱਚ 30 ਅਕਤੂਬਰ ਦੀ ਸ਼ਾਮ ਦਿਲਜੀਤ ਦੁਸਾਂਝ ਨੇ ਆਪਣੇ ਕੰਸਰਟ ਰਾਹੀਂ ਖਾਸ ਬਣਾ ਦਿੱਤੀ। ਔਰਾ ਇੰਡੀਆ ਟੂਰ 2026 ਰਾਹੀਂ ਉਨ੍ਹਾਂ ਨੇ ਆਪਣੇ ਲੱਖਾਂ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਦਿਲਜੀਤ ਨੇ ਸ਼ੋਅ ਦੌਰਾਨ ਆਪਣੀ ਆਲੋਚਨਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ CJP ਪ੍ਰੋਟੈਸਟ ਅਤੇ ਫਿਲਮ ‘ਸਤਲੁਜ’ ਨੂੰ ਲੈ ਕੇ ਉੱਠੇ ਸਵਾਲਾਂ ਦਾ ਜਵਾਬ ਦਿੱਤਾ।
ਕੰਸਰਟ ਦੌਰਾਨ ਦਿਲਜੀਤ ਦੁਸਾਂਝ ਨੇ ਆਪਣੇ ਉਸ ਬਿਆਨ ਬਾਰੇ ਗੱਲ ਕੀਤੀ, ਜਦੋਂ ਉਨ੍ਹਾਂ ਨੇ NEET ਪੇਪਰ ਲੀਕ ਮਾਮਲੇ ਵਿੱਚ ਹੋਏ ਅੰਦੋਲਨ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਮੁੱਦੇ ਤੋਂ ਦੂਰ ਰੱਖਿਆ ਜਾਵੇ, ਕਿਉਂਕਿ ਉਹ ਇੱਕ ਕਲਾਕਾਰ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ। ਕਾਕਰੋਚ ਜਨਤਾ ਪਾਰਟੀ (CJP) ਦੇ ਅਭਿਜੀਤ ਦੀਪਕੇ ਨੇ ਵੀ ਦਿਲਜੀਤ ‘ਤੇ ਨਿਸ਼ਾਨਾ ਸਾਧਿਆ ਸੀ।
CJP ‘ਤੇ ਦਿਲਜੀਤ ਨੇ ਸਾਧਿਆ ਨਿਸ਼ਾਨਾ
ਹੁਣ ਇਸ ਵਿਵਾਦ ‘ਤੇ ਦਿਲਜੀਤ ਨੇ ਸਿੱਧੇ ਤੌਰ ‘ਤੇ CJP ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, “ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ, ਕਿਉਂਕਿ ਮੈਂ ਇੱਕ ਕਲਾਕਾਰ ਹਾਂ। ਜੇਕਰ ਮੈਂ ਚੁੱਪ ਹਾਂ ਤਾਂ ਮੈਨੂੰ ਚੁੱਪ ਹੀ ਰਹਿਣ ਦਿਓ। ਮੈਂ ਤੁਹਾਡੇ ਸਾਰਿਆਂ ਦਾ ਸਮਰਥਨ ਕਰਦਾ ਹਾਂ, ਪਰ ਪੰਜਾਬੀਆਂ ਨੂੰ ਲੜਨਾ ਨਾ ਸਿਖਾਓ। ਜਿਸ ਫਿਲਮ ਦਾ ਤੁਸੀਂ ਸਟੇਜ ‘ਤੇ ਮਜ਼ਾਕ ਉਡਾ ਰਹੇ ਹੋ, ਜਸਵੰਤ ਸਿੰਘ ਖਾਲੜਾ ਦੀ ਉਸ ਫਿਲਮ ਲਈ ਅਸੀਂ ਲੰਬੇ ਸਮੇਂ ਤੱਕ ਲੜਾਈ ਲੜੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ। ਜੇਕਰ ਕੋਈ ਸਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਕੋਈ ਗੱਲ ਨਹੀਂ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ।” ਦਿਲਜੀਤ ਦੁਸਾਂਝ ਦੀਆਂ ਇਹ ਗੱਲਾਂ ਅਭਿਜੀਤ ਦੀਪਕੇ ਤੱਕ ਵੀ ਪਹੁੰਚੀਆਂ ਹਨ ਅਤੇ ਉਨ੍ਹਾਂ ਨੇ ਗਾਇਕ ਦੇ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਅਭਿਜੀਤ ਨੇ ਦਿਲਜੀਤ ਦੀ ਆਲੋਚਨਾ ਨੂੰ ਲੈ ਕੇ ਆਪਣਾ ਪੱਖ ਰੱਖਦਿਆਂ ਲਿਖਿਆ, “ਪਾਜੀ, ਜੂਨ ਵਿੱਚ ਜਦੋਂ ਅਸੀਂ ਪ੍ਰੋਟੈਸਟ ਕਰ ਰਹੇ ਸੀ, ਉਦੋਂ ਤੁਹਾਡੀ ਇੱਕ ਗੱਲ ਮੈਨੂੰ ਥੋੜ੍ਹੀ ਬੁਰੀ ਲੱਗੀ ਸੀ। ਅਜਿਹਾ ਨਹੀਂ ਸੀ ਕਿ ਮੇਰੇ ਮਨ ਵਿੱਚ ਤੁਹਾਡੇ ਲਈ ਕੋਈ ਨਿੱਜੀ ਨਾਰਾਜ਼ਗੀ ਸੀ, ਸਗੋਂ ਇਸ ਲਈ ਕਿਉਂਕਿ ਮੈਂ ਹਮੇਸ਼ਾ ਤੁਹਾਨੂੰ ਅਜਿਹੇ ਇਨਸਾਨ ਵਜੋਂ ਦੇਖਿਆ ਹੈ, ਜੋ ਕਿਸੇ ਮੁੱਦੇ ਲਈ ਆਪਣੀ ਆਵਾਜ਼ ਬੁਲੰਦ ਕਰਦਾ ਹੈ, ਜਿਵੇਂ ਕਿ ਤੁਸੀਂ ਖੁਦ ਵੀ ਕਿਹਾ ਸੀ।”










