ਫ਼ਲਸਤੀਨੀਆਂ ਨੂੰ ਗਾਜ਼ਾ ’ਚ ਦਾਖ਼ਲੇ ਦੀ ਮਿਲੀ ਇਜਾਜ਼ਤ

ਮਿਸਰ ਤੋਂ ਦਰਜਨ ਦੇ ਕਰੀਬ ਫ਼ਲਸਤੀਨੀਆਂ ਨੂੰ ਲੰਘੀ ਦੇਰ ਰਾਤ ਗਾਜ਼ਾ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ। ਰਾਫਾਹ ਸਰਹੱਦ ਮੁੜ ਖੁੱਲ੍ਹਣ ਦੀ ਪ੍ਰਕਿਰਿਆ ਵਿੱਚ ਦੇਰੀ ਕਾਰਨ ਕਾਫੀ ਉਨ੍ਹਾਂ ਦੇ ਦਾਖਲੇ ’ਚ ਰੁਕਾਵਟਾਂ ਆਈਆਂ। ਇਨ੍ਹਾਂ ਲੋਕਾਂ ਦੀ ਆਮਦ ਤੋਂ ਕੁਝ ਘੰਟੇ ਪਹਿਲਾਂ ਡਾਕਟਰੀ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਦੇ ਸਮੂਹ ਨੂੰ ਗਾਜ਼ਾ ਤੋਂ ਮਿਸਰ ਲਿਜਾਇਆ ਗਿਆ ਸੀ। ਰਾਫ਼ਾਹ ਸਰਹੱਦ ਦਾ ਖੁੱਲ੍ਹਣਾ ਇਜ਼ਰਾਈਲ-ਹਮਾਸ ਜੰਗਬੰਦੀ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਪਰ ਫਿਲਹਾਲ ਇਹ ਸਿਰਫ਼ ਸੰਕੇਤਕ ਹੀ ਹੈ ਕਿਉਂਕਿ ਬਹੁਤ ਘੱਟ ਲੋਕਾਂ ਨੂੰ ਲਾਂਘੇ ਤੋਂ ਪਾਰ ਜਾਣ ਦੀ ਇਜਾਜ਼ਤ ਮਿਲੀ ਹੈ। ਵਸਤਾਂ ਦੀ ਢੋਆ-ਢੁਆਈ ’ਤੇ ਫਿਲਹਾਲ ਪਾਬੰਦੀ ਹੈ। ਪਾਬੰਦੀਆਂ ਦਾ ਅਸਰ ਬੀਤੇ ਦਿਨ ਸਾਫ਼ ਦਿਖਾਈ ਦਿੱਤਾ ਕਿਉਂਕਿ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਅਧਿਕਾਰੀਆਂ ਵੱਲੋਂ ਦੱਸੀ ਗਈ 50 ਲੋਕਾਂ ਦੀ ਹੱਦ ਤੋਂ ਵੀ ਬਹੁਤ ਘੱਟ ਰਹੀ।

ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਤਰਕੀਬਨ 20 ਹਜ਼ਾਰ ਬੱਚਿਆਂ ਤੇ ਬਾਲਗਾਂ ਦੇ ਜਿਨ੍ਹਾਂ ਨੂੰ ਇਲਾਜ ਦੀ ਸਖ਼ਤ ਲੋੜ ਹੈ, ਇਸ ਸਰਹੱਦ ਰਾਹੀਂ ਬਾਹਰ ਜਾਣ ਦੀ ਉਮੀਦ ਹੈ। ਹਜ਼ਾਰਾਂ ਦੀ ਗਿਣਤੀ ’ਚ ਬੇਘਰ ਹੋਏ ਫ਼ਲਸਤੀਨੀ ਘਰ ਵਾਪਸੀ ਦੀ ਉਡੀਕ ਕਰ ਰਹੇ ਹਨ। ਮਈ 2024 ਵਿੱਚ ਇਜ਼ਰਾਈਲੀ ਫੌਜਾਂ ਦੇ ਕਬਜ਼ੇ ਤੋਂ ਬਾਅਦ ਇਹ ਲਾਂਘਾ ਬੰਦ ਸੀ। ਜੇ ਪ੍ਰਬੰਧ ਕਾਮਯਾਬ ਰਿਹਾ ਤਾਂ ਆਉਣ ਵਾਲੇ ਸਮੇਂ ’ਚ ਗਾਜ਼ਾ ਆਉਣ ਵਾਲੇ ਫ਼ਲਸਤੀਨੀਆਂ ਦੀ ਗਿਣਤੀ ਵਧ ਸਕਦੀ ਹੈ। ਇਜ਼ਰਾਈਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਤੇ ਮਿਸਰ ਮਿਲ ਕੇ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਜਾਂਚ ਕਰਨਗੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ

Read More »

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ

ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ

Read More »

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ

ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ

Read More »
ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ
02Jun

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ ਆਰਥਿਕ ਗਿਰਾਵਟ ਆਉਣ ਕਾਰਨ ਦੇਸ਼…

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ
02Jun

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ

ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ ਆ ਰਿਹਾ ਹੈ। ਸੰਯੁਕਤ ਰਾਸ਼ਟਰ…

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ
02Jun

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ

ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ ਅੰਕੜਿਆਂ ਅਨੁਸਾਰ, 11.5 ਲੱਖ ਭਾਰਤੀਆਂ…

More News