ਯੂਕੇ ਵਿਚ ਭਾਰਤੀ ਮਹਿਲਾ ਨਾਲ ਜਬਰ-ਜਨਾਹ ਮਾਮਲੇ ’ਚ ਇਕ ਮੁਲਜ਼ਮ ਗ੍ਰਿਫ਼ਤਾਰ

ਬਰਤਾਨਵੀ ਪੁਲੀਸ ਨੇ ਸਿੱਖ ਮਹਿਲਾ ਨਾਲ ਕਥਿਤ ਜਬਰ-ਜਨਾਹ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਹਿਲਾ ਜਿਸ ਦੀ ਉਮਰ 20 ਸਾਲ ਦੀ ਕਰੀਬ ਦੱਸੀ ਜਾਂਦੀ ਹੈ, ਨਾਲ ਦੋ ਗੋਰਿਆਂ ਨੇ 9 ਸਤੰਬਰ ਨੂੰ ਓਲਡਬਰੀ ਦੇ ਟੇਮ ਰੋਡ ਇਲਾਕੇ ਵਿਚ ਕਥਿਤ ਦੁਰਾਚਾਰ ਕੀਤਾ ਸੀ।

ਵੈਸਟ ਮਿਡਲੈਂਡਜ਼ ਪੁਲੀਸ ਨੇ ਐਤਵਾਰ ਸ਼ਾਮ ਨੂੰ 30 ਸਾਲ ਦੇ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਸ ਨੂੰ ਇਸ ਵੇਲੇ ਬਲਾਤਕਾਰ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਹੈ ਕਿਉਂਕਿ ਜਾਂਚ ਜਾਰੀ ਹੈ। ਪੁਲੀਸ ਨੂੰ ਇਸ ਘਟਨਾ ਬਾਰੇ ਪਹਿਲੀ ਵਾਰ ਮੰਗਲਵਾਰ ਸਵੇਰੇ ਜਾਣਕਾਰੀ ਦਿੱਤੀ ਗਈ ਸੀ। ਪੁਲੀਸ ਵੱਲੋਂ ਇਸ ਅਪਰਾਧ ਵਿਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਵਿਆਪਕ ਪੁੱਛਗਿੱਛ ਕੀਤੀ ਜਾ ਰਹੀ ਸੀ।

ਸੈਂਡਵੈਲ ਪੁਲੀਸ ਦੇ ਮੁੱਖ ਸੁਪਰਡੈਂਟ ਕਿਮ ਮੈਡਿਲ ਨੇ ਗ੍ਰਿਫ਼ਤਾਰੀ ਨੂੰ ਇਸ ਮਾਮਲੇ ਵਿੱਚ ਅਹਿਮ ਪੇਸ਼ਕਦਮੀ ਦੱਸਿਆ ਹੈ। ਉਨ੍ਹਾਂ ਸਥਾਨਕ ਭਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਤੇ ਸਮਰਥਨ ਲਈ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਜਾਂਚ ਜਾਰੀ ਹੈ ਉਦੋਂ ਤੱਕ ਕਿਆਸ ਅਰਾਈਆਂ ਤੋਂ ਬਚਿਆ ਜਾਵੇ।ਉਧਰ ਇਸ ਘਟਨਾ ਦੇ ਰੋਸ ਵਜੋਂ ਸਿੱਖ ਭਾਈਚਾਰੇ ਦੇ ਮੈਂਬਰ ਐਤਵਾਰ ਨੂੰ ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਇਕੱਠੇ ਹੋਏ। ਦਰਜਨਾਂ ਲੋਕ ਸ਼ਾਂਤੀਪੂਰਨ ਇਕੱਠ ਵਿੱਚ ਸ਼ਾਮਲ ਹੋਏ ਤੇ ਕਥਿਤ ਹਮਲੇ ਵਾਲੀ ਥਾਂ ’ਤੇ ਜਾਣ ਤੋਂ ਪਹਿਲਾਂ ਪੀੜਤਾ ਲਈ ਅਰਦਾਸ ਕੀਤੀ ਗਈ। ਇਕੱਠ ਵਿਚ ਸਥਾਨਕ ਕੌਂਸਲਰ ਪਰਬਿੰਦਰ ਕੌਰ ਵੀ ਸ਼ਾਮਲ ਸੀ, ਜਿਸ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਉਹ ‘ਇੱਕ ਔਰਤ, ਇੱਕ ਮਾਂ ਅਤੇ ਇੱਕ ਦਾਦੀ’ ਵਜੋਂ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ

Read More »

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ

Read More »

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com

Read More »
ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ
10Aug

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਜਿੱਥੇ ਇੱਕ ਪਾਸੇ ਬਿਨਾਂ ਏਥੇਨਾਲ…

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?
10Aug

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ ਦੇ ਮੈਂਬਰਾਂ ਦੁਆਰਾ ਯਾਤਰੀਆਂ ਤੋਂ…

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ
10Aug

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com ਦੀ ਇੱਕ ਰਿਪੋਰਟ ਦੇ ਅਨੁਸਾਰ,…

More News

Leave a Reply

Your email address will not be published. Required fields are marked *