ਸਲਾਮਤੀ ਕੌਂਸਲ: ਪੱਛਮੀ ਕਿਨਾਰੇ ਬਾਰੇ ਯੋਜਨਾਵਾਂ ਦੀ ਨਿਖੇਧੀ

ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੇ ਮੈਂਬਰਾਂ ਨੇ ਅੱਜ ਗਾਜ਼ਾ ਜੰਗਬੰਦੀ ਸਮਝੌਤੇ ਨੂੰ ਸਥਾਈ ਬਣਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਛਮੀ ਕਿਨਾਰੇ ਵਿੱਚ ਕੰਟਰੋਲ ਵਧਾਉਣ ਦੀਆਂ ਇਜ਼ਰਾਇਲੀ ਕੋਸ਼ਿਸ਼ਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਇਸ ਨੂੰ ਦੋ ਦੇਸ਼ਾਂ ਦੇ ਮਸਲੇ ਹੱਲ ਕਰਨ ਦੀਆਂ ਸੰਭਾਵਨਾਵਾਂ ਲਈ ਖ਼ਤਰਾ ਕਰਾਰ ਦਿੱਤਾ। ਇਹ ਘਟਨਾਕ੍ਰਮ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਲਸਤੀਨੀ ਖੇਤਰਾਂ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਪਹਿਲੀ ‘ਬੋਰਡ ਆਫ ਪੀਸ’ ਮੀਟਿੰਗ ਤੋਂ ਠੀਕ ਪਹਿਲਾਂ ਹੋਇਆ ਹੈ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦਾ ਇਹ ਉੱਚ-ਪੱਧਰੀ ਸੈਸ਼ਨ ਅਸਲ ਵਿੱਚ ਵੀਰਵਾਰ ਲਈ ਤੈਅ ਕੀਤਾ ਗਿਆ ਸੀ ਪਰ ਟਰੰਪ ਵੱਲੋਂ ਉਸੇ ਦਿਨ ਬੋਰਡ ਦੀ ਮੀਟਿੰਗ ਹੋਣ ਸਬੰਧੀ ਐਲਾਨ ਤੋਂ ਬਾਅਦ ਇਹ ਇਜਲਾਸ ਪਹਿਲਾਂ ਕਰ ਦਿੱਤਾ ਗਿਆ। ਇਹ ਸਥਿਤੀ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਅਤੇ ਟਰੰਪ ਦੀ ਨਵੀਂ ਪਹਿਲਕਦਮੀ ਵਿਚਕਾਰ ਟਕਰਾਅ ਵਾਲੇ ਏਜੰਡੇ ਦੇ ਸੰਕੇਤ ਦਿੰਦੀ ਹੈ। ਗਾਜ਼ਾ ਦੇ ਪੁਨਰ ਨਿਰਮਾਣ ਲਈ ਸੱਤ ਅਰਬ ਡਾਲਰ ਦਾ ਫੰਡ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਆਪਣੇ ‘ਬੋਰਡ ਆਫ ਪੀਸ’ ਦੀ ਪਹਿਲੀ ਬੈਠਕ ਵਿੱਚ ਦੱਸਿਆ ਕਿ ਗਾਜ਼ਾ ਪੁਨਰ ਨਿਰਮਾਣ ਫੰਡ ਵਿੱਚ 7 ਅਰਬ ਡਾਲਰ ਦਾ ਯੋਗਦਾਨ ਪਾਇਆ ਗਿਆ ਹੈ। ਇਹ ਫੰਡ ਉਦੋਂ ਦਿੱਤਾ ਜਾਵੇਗਾ, ਜਦੋਂ ਹਮਾਸ ਹਥਿਆਰ ਸੁੱਟ ਦੇਵੇਗਾ। ਇਸੇ ਦੌਰਾਨ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਆਪਣੇ ਪ੍ਰਮੁੱਖ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਸਮਝੌਤਾ ਕਰਨਾ ਪਵੇਗਾ, ਨਹੀਂ ਤਾਂ ਬਹੁਤ ਮਾੜਾ ਹੋਵੇਗਾ। ਟਰੰਪ ਨੇ ਅਮਰੀਕਾ ਵੱਲੋਂ ਸੰਭਾਵੀ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਇਰਾਨ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ। -ਰਾਇਟਰਜ਼

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ

ਚੰਡੀਗੜ੍ਹ: ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਾਂਝੇ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ

Read More »

ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ ‘ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਢਿੱਲੋਂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਇੱਕ ਅਹਿਮ ਮੰਗ ਪੱਤਰ ਭੇਜ

Read More »

Gold Silver Price : ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿਨਭਰ ‘ਚ ਟੁੱਟਿਆ 8900 ਰੁਪਏ ਰੇਟ, ਖਰੀਦਦਾਰੀ ਦਾ ਸਹੀ ਮੌਕਾ ਜਾਂ ਕਰਨਾ ਚਾਹੀਦੈ ਇੰਤਜ਼ਾਰ?

ਸੋਨਾ ਤੇ ਚਾਂਦੀ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ

Read More »
ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ
15Jul

ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ

ਚੰਡੀਗੜ੍ਹ: ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਾਂਝੇ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ…

ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ ‘ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਢਿੱਲੋਂ
15Jul

ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ ‘ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਢਿੱਲੋਂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਇੱਕ ਅਹਿਮ ਮੰਗ ਪੱਤਰ ਭੇਜ ਕੇ ਵੋਟਰ ਸੂਚੀਆਂ ਦੀ ਚੱਲ…

Gold Silver Price : ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿਨਭਰ ‘ਚ ਟੁੱਟਿਆ 8900 ਰੁਪਏ ਰੇਟ, ਖਰੀਦਦਾਰੀ ਦਾ ਸਹੀ ਮੌਕਾ ਜਾਂ ਕਰਨਾ ਚਾਹੀਦੈ ਇੰਤਜ਼ਾਰ?
15Jul

Gold Silver Price : ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿਨਭਰ ‘ਚ ਟੁੱਟਿਆ 8900 ਰੁਪਏ ਰੇਟ, ਖਰੀਦਦਾਰੀ ਦਾ ਸਹੀ ਮੌਕਾ ਜਾਂ ਕਰਨਾ ਚਾਹੀਦੈ ਇੰਤਜ਼ਾਰ?

ਸੋਨਾ ਤੇ ਚਾਂਦੀ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ ₹700 ਪ੍ਰਤੀ 10 ਗ੍ਰਾਮ ਡਿੱਗ…

More News