ਹਰਿਮੰਦਰ ਸਾਹਿਬ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ

ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ 21 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਅਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਰਸ਼ਨੀ ਦਿਓੜੀ ਤੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਵੀ ਜਾਰੀ ਕੀਤਾ ਜਾਵੇਗਾ। ਇਸ ਵਾਰ ਦੀਵਾਲੀ ਦੇ ਤਿਉਹਾਰ ਸਬੰਧੀ ਦੋ ਮਿਤੀਆਂ 20 ਅਤੇ 21 ਅਕਤੂਬਰ ਹੋਣ ਕਾਰਨ ਵੱਡੇ ਪੱਧਰ ਤੇ ਦੁਚਿੱਤੀ ਵਾਲੀ ਸਥਿਤੀ ਹੈ। ਕੁਝ ਧਿਰਾਂ ਵੱਲੋਂ ਦੀਵਾਲੀ 20 ਅਕਤੂਬਰ ਨੂੰ ਦੱਸੀ ਜਾ ਰਹੀ ਹੈ ਜਦੋਂ ਕਿ ਧਾਰਮਿਕ ਸੰਗਠਨਾਂ ਵੱਲੋਂ ਦੀਵਾਲੀ ਦਾ ਤਿਉਹਾਰ 21 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ।

ਇਸੇ ਦੌਰਾਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮਨਾਏ ਜਾਣ ਦਾ ਪ੍ਰੋਗਰਾਮ ਜਾਰੀ ਕੀਤਾ ਹੈ ਜਿਸ ਤਹਿਤ 20, 21 ਅਤੇ 22 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਹੋਣਗੇ ਅਤੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਢਾਡੀ, ਕਵੀਸ਼ਰ ਜੱਥੇ ਤੇ ਪ੍ਰਚਾਰਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। 21 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਸ਼ਾਮ 5 ਵਜੇ ਦਰਸ਼ਨੀ ਦਿਓੜੀ ਤੋਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਿੱਖ ਕੌਮ ਦੇ ਨਾਲ ਸੰਦੇਸ਼ ਜਾਰੀ ਕਰਨਗੇ। ਇਸ ਦਿਨ ਵੱਡੇ ਪੱਧਰ ਤੇ ਨਿਹੰਗ ਸਿੰਘ ਜਥੇਬੰਦੀਆਂ ਵੀ ਸਮਾਗਮ ਵਿੱਚ ਸ਼ਾਮਿਲ ਹੁੰਦੀਆਂ ਹਨ, ਜੋ ਕਿ ਸਿੱਧੇ ਤੌਰ ’ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬਤੌਰ ਕਾਰਜਕਾਰੀ ਜਥੇਦਾਰ ਮਾਨਤਾ ਦੇਣ ਦਾ ਸੰਕੇਤ ਹੋਵੇਗਾ। ਜ਼ਿਕਰਯੋਗ ਹੈ ਕਿ ਕੁਝ ਨਿਹੰਗ ਸਿੰਘ ਜਥੇਬੰਦੀਆਂ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਗੜਗੱਜ ਦੀ ਇਸ ਨਿਯੁਕਤੀ ’ਤੇ ਇਤਰਾਜ਼ ਕੀਤਾ ਗਿਆ ਸੀ। ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਹਰਿਮੰਦਰ ਸਾਹਿਬ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 21 ਅਕਤੂਬਰ ਨੂੰ ਧਾਰਮਿਕ ਸਮਾਗਮ ਹੋਣਗੇ, ਸ਼ਾਮ ਨੂੰ ਦੀਪਮਾਲਾ ਹੋਵੇਗੀ ਅਤੇ ਰਾਤ ਨੂੰ ਆਤਿਸ਼ਬਾਜ਼ੀ ਵੀ ਚਲਾਈ ਜਾਵੇਗੀ। ਇਸ ਮੌਕੇ ਸੰਗਤ ਦੀ ਭਾਰੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ

ਮਨੀਲਾ : ਦੱਖਣੀ ਫਿਲੀਪੀਨਜ਼ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਬਚਾਅ ਟੀਮਾਂ ਮੰਗਲਵਾਰ ਨੂੰ ਮਲਬੇ ਵਿੱਚ ਫਸੇ ਲੋਕਾਂ

Read More »

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ

ਚੰਡੀਗੜ੍ਹ : ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ

Read More »

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ

ਵਾਸ਼ਿੰਗਟਨ: ਸਟ੍ਰੇਟ ਆਫ਼ ਹਾਰਮੁਜ਼ ਵਿੱਚ ਅਮਰੀਕੀ ਫ਼ੌਜ ਦਾ ਇੱਕ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ ਹੈ। ‘ਨਿਊਯਾਰਕ ਟਾਈਮਜ਼’ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਹੁਣ

Read More »
37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ
09Jun

37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ

ਮਨੀਲਾ : ਦੱਖਣੀ ਫਿਲੀਪੀਨਜ਼ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਬਚਾਅ ਟੀਮਾਂ ਮੰਗਲਵਾਰ ਨੂੰ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ…

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ
09Jun

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ

ਚੰਡੀਗੜ੍ਹ : ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਲੜਾਈ ਪਹੁੰਚ ਗਈ,…

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ
09Jun

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ

ਵਾਸ਼ਿੰਗਟਨ: ਸਟ੍ਰੇਟ ਆਫ਼ ਹਾਰਮੁਜ਼ ਵਿੱਚ ਅਮਰੀਕੀ ਫ਼ੌਜ ਦਾ ਇੱਕ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ ਹੈ। ‘ਨਿਊਯਾਰਕ ਟਾਈਮਜ਼’ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਹੁਣ ਖ਼ਬਰ ਹੈ ਕਿ ਇੱਕ ਐਵੀਏਸ਼ਨ…

More News

Leave a Reply

Your email address will not be published. Required fields are marked *