ਹੋਰਮੁਜ਼ ਸਟ੍ਰੇਟ ਖੋਲ੍ਹਣ ਲਈ ਈਰਾਨ ਨੇ ਅਮਰੀਕਾ ਸਾਹਮਣੇ ਰੱਖੀਆਂ ਸਖ਼ਤ ਸ਼ਰਤਾਂ; ਪਾਬੰਦੀਆਂ ਹਟਾਉਣ ਦੀ ਕੀਤੀ ਮੰਗ

ਨਵੀਂ ਦਿੱਲੀ: ਹੋਰਮੁਜ਼ ਸਟ੍ਰੇਟ ਦੁਬਾਰਾ ਸਮੁੰਦਰੀ ਆਵਾਜਾਈ ਲਈ ਖੋਲ੍ਹਣ ਦੇ ਮਾਮਲੇ ’ਚ ਈਰਾਨ ਨੇ ਅਮਰੀਕਾ ਸਾਹਮਣੇ ਕਈ ਸ਼ਰਤਾਂ ਰੱਖ ਦਿੱਤੀਆਂ ਹਨ। ਈਰਾਨ ਦੀ ਸੁਪਰੀਮ ਨੈਸ਼ਨਲ ਸੁਰੱਖਿਆ ਕੌਂਸਲ ਦੇ ਸਕੱਤਰ ਮੁਹੰਮਦ ਬਾਘੇਰ ਜੋਲਘਾਦਰ ਨੇ ਸ਼ਨੀਵਾਰ ਨੂੰ ਕਿਹਾ ਕਿ ਸਟ੍ਰੇਟ ਖੋਲ੍ਹਣ ਤੋਂ ਪਹਿਲਾਂ ਅਮਰੀਕਾ ਨੂੰ ਈਰਾਨ ’ਤੇ ਲਗਾਏ ਗਏ ਪਾਬੰਦੀਆਂ ਤੇ ਸਮੁੰਦਰੀ ਨਾਕਾਬੰਦੀ ਹਟਾਉਣੀ ਪਵੇਗੀ।ਨਿਊਯਾਰਕ ਟਾਈਮਜ਼ ਮੁਤਾਬਿਕ, ਜੋਲਘਾਦਰ ਨੇ ਅਮਰੀਕਾ ਤੋਂ ਈਰਾਨ ਦੇ ਆਲੇ-ਦੁਆਲੇ ਫੌਜੀ ਮੌਜੂਦਗੀ ਖ਼ਤਮ ਕਰਨ, ਜੰਗ ਦੇ ਨੁਕਸਾਨ ਦੀ ਭਰਪਾਈ ਕਰਨ ਅਤੇ ਵਿਦੇਸ਼ਾਂ ਵਿਚ ਰੱਖੀਆਂ ਈਰਾਨ ਦੀਆਂ ਜਾਇਦਾਦਾਂ ਜਾਰੀ ਕਰਨ ਦੀ ਵੀ ਮੰਗ ਕੀਤੀ। ਇਸਦੇ ਨਾਲ-ਨਾਲ ਈਰਾਨ ਦੇ ਸਹਿਯੋਗੀ ਦੇਸ਼ਾਂ ’ਤੇ ਹਮਲੇ ਤੇ ਈਰਾਨ ਦੇ ਖ਼ਿਲਾਫ ਧਮਕੀਆਂ ਬੰਦ ਕਰਨ ਦੀ ਸ਼ਰਤ ਰੱਖੀ ਗਈ ਹੈ।ਈਰਾਨ ਤੇ ਓਮਾਨ ਦੇ ਵਿਚਕਾਰ ਹੋਰਮੁਜ਼ ਸਟ੍ਰੇਟ ਦੇ ਭਵਿੱਖ ਬਾਰੇ ਗੱਲਬਾਤ ਹੋ ਰਹੀ ਹੈ। ਹਾਲਾਂਕਿ, ਈਰਾਨੀ ਰਿਵਲਿਊਸ਼ਨਰੀ ਗਾਰਡ ਦੇ ਬੁਲਾਰੇ ਹੋਸੈਨ ਮੋਹੇਬੀ ਨੇ ਕਿਹਾ ਕਿ ਸਟ੍ਰੇਟ ਨੂੰ ਖੋਲ੍ਹਣਾ ਈਰਾਨ-ਓਮਾਨ ਗੱਲਬਾਤ ’ਤੇ ਨਿਰਭਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਪਹਿਲਾਂ ਈਰਾਨ ਦੀਆਂ ਸ਼ਰਤਾਂ ਪੂਰੀ ਤਰ੍ਹਾਂ ਮੰਨਣੀਆਂ ਪੈਣਗੀਆਂ।

ਈਰਾਨ ਦੀਆਂ ਮੰਗਾਂ ਨੇ ਸਟ੍ਰੇਟ ਨੂੰ ਜਲਦੀ ਖੋਲ੍ਹਣ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਅਮਰੀਕਾ ਵੱਲੋਂ ਇਨ੍ਹਾਂ ਮੰਗਾਂ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹੋਰਮੁਜ਼ ਸਟ੍ਰੇਟ ਦੁਨੀਆ ਦੇ ਮੁੱਖ ਊਰਜਾ ਵਪਾਰ ਰਸਤੇ ਵਿੱਚੋਂ ਇਕ ਹੈ। ਇਸਦੇ ਲੰਮੇ ਸਮੇਂ ਤੱਕ ਬੰਦ ਰਹਿਣ ਨਾਲ ਤੇਲ ਦੀਆਂ ਕੀਮਤਾਂ ਅਤੇ ਵਿਸ਼ਵ ਪੂਰਤੀ ’ਤੇ ਦਬਾਅ ਵਧ ਸਕਦਾ ਹੈ।

ਇਸ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਵੀ ਸਪੱਸ਼ਟ ਕੀਤਾ ਸੀ ਕਿ ਓਮਾਨ ਨਾਲ ਸਟ੍ਰੇਟ ਵਿੱਚ ਸਮੁੰਦਰੀ ਆਵਾਜਾਈ ਦੇ ਪ੍ਰਬੰਧ ਨੂੰ ਲੈ ਕੇ ਬਣੀ ਸਹਿਮਤੀ ਦਾ ਇਹ ਮਤਲਬ ਨਹੀਂ ਹੈ ਕਿ ਰਣਨੀਤਕ ਸਮੁੰਦਰੀ ਰਾਹ ਤੁਰੰਤ ਖੋਲ ਦਿੱਤਾ ਜਾਵੇਗਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਗਵਾਹੀ ਲਈ ਨਾ ਪੁੱਜੇ ASI ਦੀ ਤਨਖਾਹ ’ਚੋਂ 50 ਹਜ਼ਾਰ ਰੁਪਏ ਕੱਟਣ ਦੇ ਹੁਕਮ, ਟ੍ਰਾਇਲ ਕੋਰਟ ’ਚ ਵਾਰ-ਵਾਰ ਰਿਹਾ ਗ਼ੈਰ-ਹਾਜ਼ਰ

 ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਪਰਾਧਿਕ ਮਾਮਲੇ ’ਚ ਗਵਾਹੀ ਲਈ ਵਾਰ-ਵਾਰ ਹੇਠਲੀ ਅਦਾਲਤ ’ਚ ਪੇਸ਼ ਨਾ ਹੋਣ ਵਾਲੇ ਪੰਜਾਬ ਪੁਲਿਸ ਦੇ ਸਹਾਇਕ

Read More »

ਨੇਪਾਲ ਤ੍ਰਾਸਦੀ ਦਾ ਦਰਦ : 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਰਾਹਤ ਕਾਰਜਾਂ ‘ਚ ਦੇਰੀ ਕਿਉਂ?

ਨੇਪਾਲ ਦੇ ਰਾਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ 26 ਅਗਸਤ ਨੂੰ ਭੋਟੇਕੋਸ਼ੀ ਦਰਿਆ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸਵੇਰੇ-ਸਵੇਰੇ ਆਈ ਇਸ ਕੁਦਰਤੀ

Read More »

ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ

ਲਾਗੋਸ। ਸ਼ੁੱਕਰਵਾਰ ਨੂੰ ਨਾਈਜੀਰੀਆ ਦੇ ਇੱਕ ਵਾਤਾਵਰਣ ਸਮੂਹ ਨੇ ਦਾਅਵਾ ਕੀਤਾ ਕਿ ਤੇਲ ਪਾਈਪਲਾਈਨ ਤੋਂ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ

Read More »
ਗਵਾਹੀ ਲਈ ਨਾ ਪੁੱਜੇ ASI ਦੀ ਤਨਖਾਹ ’ਚੋਂ 50 ਹਜ਼ਾਰ ਰੁਪਏ ਕੱਟਣ ਦੇ ਹੁਕਮ, ਟ੍ਰਾਇਲ ਕੋਰਟ ’ਚ ਵਾਰ-ਵਾਰ ਰਿਹਾ ਗ਼ੈਰ-ਹਾਜ਼ਰ
04Sep

ਗਵਾਹੀ ਲਈ ਨਾ ਪੁੱਜੇ ASI ਦੀ ਤਨਖਾਹ ’ਚੋਂ 50 ਹਜ਼ਾਰ ਰੁਪਏ ਕੱਟਣ ਦੇ ਹੁਕਮ, ਟ੍ਰਾਇਲ ਕੋਰਟ ’ਚ ਵਾਰ-ਵਾਰ ਰਿਹਾ ਗ਼ੈਰ-ਹਾਜ਼ਰ

 ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਪਰਾਧਿਕ ਮਾਮਲੇ ’ਚ ਗਵਾਹੀ ਲਈ ਵਾਰ-ਵਾਰ ਹੇਠਲੀ ਅਦਾਲਤ ’ਚ ਪੇਸ਼ ਨਾ ਹੋਣ ਵਾਲੇ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਹਰਜਿੰਦਰ ਸਿੰਘ ਦੇ…

ਨੇਪਾਲ ਤ੍ਰਾਸਦੀ ਦਾ ਦਰਦ : 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਰਾਹਤ ਕਾਰਜਾਂ ‘ਚ ਦੇਰੀ ਕਿਉਂ?
04Sep

ਨੇਪਾਲ ਤ੍ਰਾਸਦੀ ਦਾ ਦਰਦ : 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਰਾਹਤ ਕਾਰਜਾਂ ‘ਚ ਦੇਰੀ ਕਿਉਂ?

ਨੇਪਾਲ ਦੇ ਰਾਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ 26 ਅਗਸਤ ਨੂੰ ਭੋਟੇਕੋਸ਼ੀ ਦਰਿਆ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸਵੇਰੇ-ਸਵੇਰੇ ਆਈ ਇਸ ਕੁਦਰਤੀ ਆਫ਼ਤ ਨੇ ਰਿਹਾਇਸ਼ੀ ਇਲਾਕਿਆਂ ਦੇ…

ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ
04Sep

ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ

ਲਾਗੋਸ। ਸ਼ੁੱਕਰਵਾਰ ਨੂੰ ਨਾਈਜੀਰੀਆ ਦੇ ਇੱਕ ਵਾਤਾਵਰਣ ਸਮੂਹ ਨੇ ਦਾਅਵਾ ਕੀਤਾ ਕਿ ਤੇਲ ਪਾਈਪਲਾਈਨ ਤੋਂ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ ਨਾਲ ਘੱਟੋ-ਘੱਟ 37 ਲੋਕਾਂ ਦੀ…

More News