ਹੜ੍ਹਾਂ ਦਾ ਖਤਰਾ: ਭਾਖੜਾ ਤੇ ਪੌਂਗ ਡੈਮ ਦੇ ਮੁੜ ਖੁੱਲ੍ਹਣਗੇ ਫਲੱਡ ਗੇਟ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ 6-7 ਅਕਤੂਬਰ ਨੂੰ ਸੰਭਾਵੀ ਭਾਰੀ ਮੀਂਹ ਦੇ ਮੱਦੇਨਜ਼ਰ ਪੌਂਗ ਡੈਮ ਅਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬੋਰਡ ਵੱਲੋਂ ਅੱਜ ਸੱਦੀ ਐਮਰਜੈਂਸੀ ਮੀਟਿੰਗ ਵਿੱਚ ਭਲਕੇ ਸ਼ਨਿਚਰਵਾਰ ਨੂੰ 12 ਵਜੇ ਭਾਖੜਾ ਅਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਹੁਣ ਚੌਕਸੀ ਵਧਾ ਦਿੱਤੀ ਹੈ ਅਤੇ ਕਈ ਸਰਹੱਦੀ ਜ਼ਿਲ੍ਹਿਆਂ ਵਿੱਚ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਦੇ ਨਾਲ ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ ਬਣ ਗਿਆ ਹੈ।ਵੇਰਵੇ ਅਨੁਸਾਰ ਭਾਖੜਾ ਡੈਮ ਤੋਂ ਇਸ ਵੇਲੇ 27,000 ਕਿਊਸਿਕ ਅਤੇ ਪੌਂਗ ਡੈਮ ਤੋਂ 17,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।ਬੀ.ਬੀ.ਐਮ.ਬੀ. ਦੀ ਅੱਜ ਦੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਅੱਜ ਦੁਪਹਿਰ 2 ਵਜੇ ਭਾਖੜਾ ਡੈਮ ਤੋਂ ਪਾਣੀ 27,000 ਕਿਊਸਿਕ ਤੋਂ ਵਧਾ ਕੇ 36,000 ਕਿਊਸਿਕ ਛੱਡਿਆ ਜਾਵੇਗਾ।

ਇਸੇ ਡੈਮ ਤੋਂ ਸ਼ਨਿੱਚਰਵਾਰ ਨੂੰ 12 ਵਜੇ ਤੋਂ 43,000 ਕਿਊਸਿਕ ਪਾਣੀ ਛੱਡਿਆ ਜਾਵੇਗਾ।

ਰਣਜੀਤ ਸਾਗਰ ਡੈਮ ਤੋਂ ਲੰਘੇ ਕੱਲ੍ਹ ਤੋਂ ਹੀ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਸੀ, ਤਾਂ ਜੋ ਡੈਮ ਵਿੱਚ ਪਹਾੜਾਂ ਤੋਂ ਆਉਣ ਵਾਲੇ ਪਾਣੀ ਦੀ ਜਗ੍ਹਾ ਬਣਾਈ ਜਾ ਸਕੇ।

ਵੇਰਵਿਆਂ ਅਨੁਸਾਰ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਵਿੱਚ ਮੁੜ ਖੌਂਫ ਪੈਦਾ ਹੋ ਗਿਆ ਹੈ। ਕਿਸਾਨਾਂ ਵੱਲੋਂ ਖੇਤਾਂ ਵਿੱਚੋਂ ਰੇਤ ਹਟਾਏ ਜਾਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਸੀ। ਹੁਣ ਫਿਰ ਹੜ੍ਹਾਂ ਦੇ ਖਤਰੇ ਨੇ ਅਗਲੀ ਹਾੜ੍ਹੀ ਦੀ ਫਸਲ ਦੀ ਤਿਆਰੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ

Read More »

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ

Read More »

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com

Read More »
ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ
10Aug

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਜਿੱਥੇ ਇੱਕ ਪਾਸੇ ਬਿਨਾਂ ਏਥੇਨਾਲ…

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?
10Aug

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ ਦੇ ਮੈਂਬਰਾਂ ਦੁਆਰਾ ਯਾਤਰੀਆਂ ਤੋਂ…

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ
10Aug

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com ਦੀ ਇੱਕ ਰਿਪੋਰਟ ਦੇ ਅਨੁਸਾਰ,…

More News

Leave a Reply

Your email address will not be published. Required fields are marked *