ਐੱਚ-1 ਬੀ ਵੀਜ਼ੇ ’ਤੇ ਇਕ ਲੱਖ ਡਾਲਰ ਚਾਰਜ ਖਿਲਾਫ਼ ਲਾਮਬੰਦ ਹੋਏ 22 ਅਮਰੀਕੀ ਸੂਬੇ, ਕਿਹਾ-ਦੇਸ਼ ’ਚ ਡਾਕਟਰਾਂ, ਨਰਸਾਂ, ਅਧਿਆਪਕਾਂ ਦੀ ਹੋਵੇਗੀ ਕਮੀ

ਅਮਰੀਕਾ ’ਚ ਐੱਚ-1ਬੀ ਵੀਜ਼ਾ ਧਾਰਕਾਂ ਤੇ ਭਾਰਤੀ ਪਰਵਾਸੀਆਂ ਲਈ ਇਕ ਵੱਡੀ ਰਾਹਤ ਦੀ ਉਮੀਦ ਜਾਗੀ ਹੈ, ਉੱਥੇ ਦੂਜੇ ਪਾਸੇ ਪ੍ਰਸ਼ਾਸਨਿਕ ਨੀਤੀਆਂ ’ਤੇ ਤਿੱਖਾ ਟਕਰਾਅ ਸ਼ੁਰੂ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ’ਤੇ ਇਕ ਲੱਖ ਡਾਲਰ ਤੋਂ ਜ਼ਿਆਦਾ ਦਾ ਭਾਰੀ ਚਾਰਜ ਲਗਾਉਣ ਦੀ ਤਜਵੀਜ਼ ਖਿਲਾਫ਼ ਅਮਰੀਕਾ ਦੇ 22 ਸੂਬਿਆਂ ਦੇ ਅਟਾਰਨੀ ਜਨਰਲ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਉਨ੍ਹਾਂ ਦੀ ਦਲੀਲ ਹੈ ਕਿ ਇਹ ਕਦਮ ਗੈਰਕਾਨੂੰਨੀ ਹੈ ਤੇ ਇਸ ਨਾਲ ਅਧਿਆਪਕਾਂ, ਡਾਕਟਰਾਂ ਤੇ ਨਰਸਾਂ ਦੀ ਕਮੀ ਹੋਰ ਵੱਧ ਜਾਏਗੀ। ਇਸ ਕਦਮ ਨੂੰ ਅਮਰੀਕੀ ਅਰਥਚਾਰਾ, ਸਿੱਖਿਆ ਤੇ ਸਿਹਤ ਸੇਵਾਵਾਂ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਹ ਮਾਮਲਾ ਉਨ੍ਹਾਂ ਭਾਰਤੀ ਪੇਸ਼ੇਵਰਾਂ ਤੇ ਅਮਰੀਕੀ ਕੰਪਨੀਆਂ ਲਈ ਅਹਿਮ ਹੈ ਜੋ ਹੁਨਰਮੰਦ ਮੁਲਾਜ਼ਮਾਂ ਦੀ ਭਰਤੀ ਲਈ ਐੱਚ-1ਬੀ ਪ੍ਰੋਗਰਾਮ ’ਤੇ ਬਹੁਤ ਜ਼ਿਆਦਾ ਨਿਰਭਰ ਹਨ।

ਸੂਬਿਆਂ ਦੇ ਇਨ੍ਹਾਂ ਪ੍ਰਮੁੱਖ ਵਕੀਲਾਂ ਨੇ ਅਮਰੀਕੀ ਨਾਗਰਿਕਤਾ ਤੇ ਇਮੀਗਰੇਸ਼ਨ ਸੇਵਾ ਵਿਭਾਗ ਨੂੰ ਇਕ ਰਸਮੀ ਚਿੱਠੀ ਭੇਜ ਕੇ ਇਸ ਵਿਵਾਦਤ ਪ੍ਰਸਤਾਵ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਕਾਰਜਪਾਲਿਕਾ ਕੋਲ ਕਾਂਗਰਸ ਦੀ ਮਨਜ਼ੂਰੀ ਦੇ ਬਿਨਾ ਇਸ ਤਰ੍ਹਾਂ ਦਾ ਭਾਰੀ ਟੈਕਸ ਥੋਪਣ ਦਾ ਕੋਈ ਅਧਿਕਾਰ ਨਹੀਂ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ ਇਮੀਗਰੇਸ਼ਨ ਤੇ ਰਾਸ਼ਟਰੀਅਤਾ ਐਕਟ ਦੇ ਦਾਇਰੇ ਤੋਂ ਬਾਹਰ ਤੇ ਇਸ ਤਹਿਤ ਸਿਰਫ਼ 30 ਦਿਨਾਂ ਦੀ ਬੇਹੱਦ ਛੋਟੀ ਜਨਤਕ ਟਿੱਪਣੀ ਮਿਆਦ ਰੱਖੀ ਗਈ ਹੈ, ਜਿਹੜਾ ਲੋਕਤੰਤਰੀ ਪ੍ਰਕਿਰਿਆਵਾਂ ਦੀ ਉਲੰਘਣਾ ਹੈ। ਇਹ ਨਵਾਂ ਟੈਕਸ ਸਿਰਫ਼ ਤਕਨੀਕੀ ਖੇਤਰ ਤੱਕ ਸੀਮਤ ਨਹੀਂ ਰਹੇਗਾ, ਬਲਕਿ ਇਸਦਾ ਸਿੱਧਾ ਅਸਰ ਉਨ੍ਹਾਂ ਅਮਰੀਕੀ ਅਦਾਰਿਆਂ ’ਤੇ ਪਵੇਗਾ ਜਿਹੜੇ ਅਧਿਆਪਕਾਂ, ਡਾਕਟਰਾਂ ਤੇ ਨਰਸਾਂ ਦੀ ਕਮੀ ਨਾਲ ਜੂਝ ਰਹੇ ਹਨ। ਇਹ ਨਿਯਮ ਸਥਾਨਕ ਤੇ ਸੂਬਾ ਪੱਧਰ ਦੇ ਅਦਾਰਿਆਂ ਲਈ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨਾ ਕਰੀਬ ਨਾਮੁਮਕਿਨ ਬਣਾ ਦੇਵੇਗਾ, ਜਿਸ ਨਾਲ ਸਿੱਧੇ ਤੌਰ ’ਤੇ ਲੋਕ ਸਿਹਤ ਤੇ ਬੁਨਿਆਦੀ ਸਿੱਖਿਆ ਵਿਵਸਥਾ ਚਰਮਰਾ ਸਕਦੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਮਰੀਕਾ ‘ਚ ਵੱਸਦੇ ਭਾਰਤੀਆਂ ਲਈ ਚਿਤਾਵਨੀ : 10 ਦਿਨਾਂ ‘ਚ USCIS ਨੂੰ ਅਪਡੇਟ ਨਾ ਕੀਤਾ ਨਵਾਂ ਪਤਾ ਤਾਂ ਭੁਗਤਨਾ ਪੈ ਸਕਦੈ ਭਾਰੀ ਨੁਕਸਾਨ

ਵਾਸ਼ਿੰਗਟਨ : ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣਾ ਪਤਾ ਬਦਲਣ ਦੇ 10

Read More »

ਮਿਗ-23 ਤੇ ਮਿਲਟਰੀ ਟੈਂਕਾਂ ‘ਤੇ ਚੜ੍ਹੇ LPU ਦੇ ਵਿਦਿਆਰਥੀ, ਫਗਵਾੜਾ ’ਚ ਭੜਕਿਆ ਪ੍ਰਦਰਸ਼ਨ; ਵਿਦਿਆਰਥੀਆਂ ਨੇ ਰੱਖੀਆਂ ਪ੍ਰਬੰਧਨ ਅੱਗੇ 6 ਮੁੱਖ ਮੰਗਾਂ

ਜਲੰਧਰ। ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੀਆਂ ਅਫ਼ਵਾਹਾਂ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ ਭੜਕ ਉੱਠਿਆ ਹੈ।

Read More »

ਐੱਚ-1 ਬੀ ਵੀਜ਼ੇ ’ਤੇ ਇਕ ਲੱਖ ਡਾਲਰ ਚਾਰਜ ਖਿਲਾਫ਼ ਲਾਮਬੰਦ ਹੋਏ 22 ਅਮਰੀਕੀ ਸੂਬੇ, ਕਿਹਾ-ਦੇਸ਼ ’ਚ ਡਾਕਟਰਾਂ, ਨਰਸਾਂ, ਅਧਿਆਪਕਾਂ ਦੀ ਹੋਵੇਗੀ ਕਮੀ

ਅਮਰੀਕਾ ’ਚ ਐੱਚ-1ਬੀ ਵੀਜ਼ਾ ਧਾਰਕਾਂ ਤੇ ਭਾਰਤੀ ਪਰਵਾਸੀਆਂ ਲਈ ਇਕ ਵੱਡੀ ਰਾਹਤ ਦੀ ਉਮੀਦ ਜਾਗੀ ਹੈ, ਉੱਥੇ ਦੂਜੇ ਪਾਸੇ ਪ੍ਰਸ਼ਾਸਨਿਕ ਨੀਤੀਆਂ ’ਤੇ ਤਿੱਖਾ ਟਕਰਾਅ ਸ਼ੁਰੂ

Read More »
ਅਮਰੀਕਾ ‘ਚ ਵੱਸਦੇ ਭਾਰਤੀਆਂ ਲਈ ਚਿਤਾਵਨੀ : 10 ਦਿਨਾਂ ‘ਚ USCIS ਨੂੰ ਅਪਡੇਟ ਨਾ ਕੀਤਾ ਨਵਾਂ ਪਤਾ ਤਾਂ ਭੁਗਤਨਾ ਪੈ ਸਕਦੈ ਭਾਰੀ ਨੁਕਸਾਨ
27Sep

ਅਮਰੀਕਾ ‘ਚ ਵੱਸਦੇ ਭਾਰਤੀਆਂ ਲਈ ਚਿਤਾਵਨੀ : 10 ਦਿਨਾਂ ‘ਚ USCIS ਨੂੰ ਅਪਡੇਟ ਨਾ ਕੀਤਾ ਨਵਾਂ ਪਤਾ ਤਾਂ ਭੁਗਤਨਾ ਪੈ ਸਕਦੈ ਭਾਰੀ ਨੁਕਸਾਨ

ਵਾਸ਼ਿੰਗਟਨ : ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣਾ ਪਤਾ ਬਦਲਣ ਦੇ 10 ਦਿਨਾਂ ਦੇ ਅੰਦਰ ਏਜੰਸੀ ਨੂੰ…

ਮਿਗ-23 ਤੇ ਮਿਲਟਰੀ ਟੈਂਕਾਂ ‘ਤੇ ਚੜ੍ਹੇ LPU ਦੇ ਵਿਦਿਆਰਥੀ, ਫਗਵਾੜਾ ’ਚ ਭੜਕਿਆ ਪ੍ਰਦਰਸ਼ਨ; ਵਿਦਿਆਰਥੀਆਂ ਨੇ ਰੱਖੀਆਂ ਪ੍ਰਬੰਧਨ ਅੱਗੇ 6 ਮੁੱਖ ਮੰਗਾਂ
27Sep

ਮਿਗ-23 ਤੇ ਮਿਲਟਰੀ ਟੈਂਕਾਂ ‘ਤੇ ਚੜ੍ਹੇ LPU ਦੇ ਵਿਦਿਆਰਥੀ, ਫਗਵਾੜਾ ’ਚ ਭੜਕਿਆ ਪ੍ਰਦਰਸ਼ਨ; ਵਿਦਿਆਰਥੀਆਂ ਨੇ ਰੱਖੀਆਂ ਪ੍ਰਬੰਧਨ ਅੱਗੇ 6 ਮੁੱਖ ਮੰਗਾਂ

ਜਲੰਧਰ। ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੀਆਂ ਅਫ਼ਵਾਹਾਂ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ ਭੜਕ ਉੱਠਿਆ ਹੈ। ਵਿਦਿਆਰਥੀਆਂ ਵਿੱਚ ਇੰਨਾ ਰੋਹ ਹੈ…

ਐੱਚ-1 ਬੀ ਵੀਜ਼ੇ ’ਤੇ ਇਕ ਲੱਖ ਡਾਲਰ ਚਾਰਜ ਖਿਲਾਫ਼ ਲਾਮਬੰਦ ਹੋਏ 22 ਅਮਰੀਕੀ ਸੂਬੇ, ਕਿਹਾ-ਦੇਸ਼ ’ਚ ਡਾਕਟਰਾਂ, ਨਰਸਾਂ, ਅਧਿਆਪਕਾਂ ਦੀ ਹੋਵੇਗੀ ਕਮੀ
27Sep

ਐੱਚ-1 ਬੀ ਵੀਜ਼ੇ ’ਤੇ ਇਕ ਲੱਖ ਡਾਲਰ ਚਾਰਜ ਖਿਲਾਫ਼ ਲਾਮਬੰਦ ਹੋਏ 22 ਅਮਰੀਕੀ ਸੂਬੇ, ਕਿਹਾ-ਦੇਸ਼ ’ਚ ਡਾਕਟਰਾਂ, ਨਰਸਾਂ, ਅਧਿਆਪਕਾਂ ਦੀ ਹੋਵੇਗੀ ਕਮੀ

ਅਮਰੀਕਾ ’ਚ ਐੱਚ-1ਬੀ ਵੀਜ਼ਾ ਧਾਰਕਾਂ ਤੇ ਭਾਰਤੀ ਪਰਵਾਸੀਆਂ ਲਈ ਇਕ ਵੱਡੀ ਰਾਹਤ ਦੀ ਉਮੀਦ ਜਾਗੀ ਹੈ, ਉੱਥੇ ਦੂਜੇ ਪਾਸੇ ਪ੍ਰਸ਼ਾਸਨਿਕ ਨੀਤੀਆਂ ’ਤੇ ਤਿੱਖਾ ਟਕਰਾਅ ਸ਼ੁਰੂ ਹੋ ਗਿਆ ਹੈ। ਟਰੰਪ ਪ੍ਰਸ਼ਾਸਨ…

More News