ਡੋਨਾਲਡ ਟਰੰਪ ਦੀ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ’ਚ ਮੰਗਲਵਾਰ ਨੂੰ ਸਿਹਤ ਜਾਂਚ ਕੀਤੀ ਗਈ। ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਸਿਹਤਮੰਦ ਹਨ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਤਰ੍ਹਾਂ ਫਿਟ ਹਨ। 79 ਸਾਲਾ ਟਰੰਪ ਨੇ ਜਾਂਚ ਦੇ ਬਾਅਦ ਕਿਹਾ ਕਿ ਸਭਕੁਝ ਬਿਲਕੁਲ ਠੀਕ ਨਿਕਲਿਆ। ਰਾਸ਼ਟਰਪਤੀ ਦਾ ਵਜ਼ਨ 108 ਕਿੱਲੋ ਸੀ, ਜੋ ਅਪ੍ਰੈਲ 2025 ਵਿਚ ਹੋਈ ਮੈਡੀਕਲ ਜਾਂਚ ਤੋਂ ਛੇ ਕਿੱਲੋ ਜ਼ਿਆਦਾ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਡਾਈਟ, ਕਸਰਤ ਤੇ ਵਜ਼ਨ ਘੱਟ ਕਰਨ ਨੂੰ ਲੈ ਕੇ ਸਲਾਹ ਦਿੱਤੀ। ਨਾਲ ਹੀ ਕਿਹਾ ਕਿ ਉਨ੍ਹਾਂ ਦਾ ਦਿਮਾਗੀ ਤੇ ਸਰੀਰਕ ਪ੍ਰਦਰਸ਼ਨ ਬਿਹਤਰੀਨ ਹੈ। ਰਿਪੋਰਟ ’ਚ ਟਰੰਪ ਦੇ ਹੱਥਾਂ ’ਤੇ ਸੱਟ ਦੇ ਨਿਸ਼ਾਨ ਹੋਣ ਦੀ ਗੱਲ ਵੀ ਦਰਜ ਕੀਤੀ ਗਈ ਹੈ, ਜਿਸ ਨੂੰ ਵਾਰ-ਵਾਰ ਹੱਥ ਮਿਲਾਉਣ ਨਾਲ ਹੋਣ ਵਾਲੀ ਮਾਮੂਲੀ ਜਿਹੀ ਟਿਸ਼ੂ ਜਲਣ ਦੱਸਿਆ ਗਿਆ। ਨਾਲ ਹੀ ਕਿਹਾ ਗਿਆ ਹੈ ਕਿ ਇਹ ਐਸਪੀਰਿਨ ਥੇਰੈਪੀ ਦਾ ਆਮ ਤੇ ਨੁਕਸਾਨ ਰਹਿਤ ਪ੍ਰਭਾਵ ਹੈ। ਰਿਪੋਰਟ ਵਿਚ ਕੀਤੀਆਂ ਗਈਆਂ ਸਿਫਾਰਸ਼ਾਂ ਵਿੱਚੋਂ ਇਕ ਇਹ ਵੀ ਹੈ ਕਿ ਉਨ੍ਹਾਂ ਨੂੰ ਘੱਟ ਡੋਜ਼ ਵਾਲੀ ਐਸਪਰਿਨ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਟਰੰਪ ਦੀ ਮੈਡੀਕਲ ਰਿਪੋਰਟ ਆਈ ਸਾਹਮਣੇ: 79 ਦੀ ਉਮਰ ‘ਚ ਵੀ ਪੂਰੀ ਤਰ੍ਹਾਂ ਸਿਹਤਮੰਦ, ਡਾਕਟਰ ਨੇ ਕਿਹਾ- ਉਹ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਫਿਟ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸੋਧੇ ਬੇਅਦਬੀ ਐਕਟ ਨੂੰ ਜੱਥੇਦਾਰ ਗੜਗੱਜ ਨੇ ਸਿੱਖਾਂ ਲਈ ਦਿੱਤਾ ਖ਼ਤਰਾ ਕਰਾਰ, ਪੰਥਕ ਇਕੱਤਰਤਾ ‘ਚ ਕਾਨੂੰਨ ਦੀਆਂ ਧਾਰਾਵਾਂ ’ਤੇ ਚੁੱਕੇ ਸਵਾਲ
ਗੁਰਦੁਆਰਾ ਸ਼ਹੀਦਾਂ ਫੇਰੂਮਾਨ, ਢੋਲੇਵਾਲ ਚੌਂਕ ਵਿਖੇ ਕਰਵਾਈ ਗਈ ਪੰਥਕ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ

ਚੀਨ ਦੀ ਨਵੀਂ ਚਾਲ: ਪਰਮਾਣੂ ਮਿਸਾਈਲ ਸਾਈਟਾਂ ਦੇ ਕੋਲ ਲਾਂਚ ਪੈਡ ਅਤੇ ਬੰਕਰ ਬਣਾ ਰਿਹਾ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ
ਚੀਨ ਸ਼ਿਨਜਿਆਂਗ ਦੇ ਸੁੰਨਸਾਨ ਰੇਗਿਸਤਾਨ ਵਿੱਚ ਗੁਪਤ ਤਰੀਕੇ ਨਾਲ ਇੱਕ ਵਿਸ਼ਾਲ ਫੌਜੀ ਟਿਕਾਣਾ ਬਣਾ ਰਿਹਾ ਹੈ। ਰੱਖਿਆ ਅਤੇ ਸੁਰੱਖਿਆ ਮਾਮਲਿਆਂ ਦੇ ਮਾਹਰਾਂ ਦਾ ਮੰਨਣਾ ਹੈ

US News: ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ, ਲੱਖਾਂ ਭਾਰਤੀਆਂ ਲਈ ਰਾਹਤ ਦੀ ਖ਼ਬਰ
ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦਾ ਗ੍ਰੀਨ ਕਾਰਡ ’ਤੇ ਹਫ਼ਤੇ ਦੇ ਅੰਦਰ ਹੀ ਯੂ-ਟਰਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ
ਸੋਧੇ ਬੇਅਦਬੀ ਐਕਟ ਨੂੰ ਜੱਥੇਦਾਰ ਗੜਗੱਜ ਨੇ ਸਿੱਖਾਂ ਲਈ ਦਿੱਤਾ ਖ਼ਤਰਾ ਕਰਾਰ, ਪੰਥਕ ਇਕੱਤਰਤਾ ‘ਚ ਕਾਨੂੰਨ ਦੀਆਂ ਧਾਰਾਵਾਂ ’ਤੇ ਚੁੱਕੇ ਸਵਾਲ
ਗੁਰਦੁਆਰਾ ਸ਼ਹੀਦਾਂ ਫੇਰੂਮਾਨ, ਢੋਲੇਵਾਲ ਚੌਂਕ ਵਿਖੇ ਕਰਵਾਈ ਗਈ ਪੰਥਕ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ‘ਜਾਗਤ ਜੋਤ ਸ੍ਰੀ…
ਚੀਨ ਦੀ ਨਵੀਂ ਚਾਲ: ਪਰਮਾਣੂ ਮਿਸਾਈਲ ਸਾਈਟਾਂ ਦੇ ਕੋਲ ਲਾਂਚ ਪੈਡ ਅਤੇ ਬੰਕਰ ਬਣਾ ਰਿਹਾ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ
ਚੀਨ ਸ਼ਿਨਜਿਆਂਗ ਦੇ ਸੁੰਨਸਾਨ ਰੇਗਿਸਤਾਨ ਵਿੱਚ ਗੁਪਤ ਤਰੀਕੇ ਨਾਲ ਇੱਕ ਵਿਸ਼ਾਲ ਫੌਜੀ ਟਿਕਾਣਾ ਬਣਾ ਰਿਹਾ ਹੈ। ਰੱਖਿਆ ਅਤੇ ਸੁਰੱਖਿਆ ਮਾਮਲਿਆਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਖੁਫੀਆ ਟਿਕਾਣੇ ਦਾ…
US News: ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ, ਲੱਖਾਂ ਭਾਰਤੀਆਂ ਲਈ ਰਾਹਤ ਦੀ ਖ਼ਬਰ
ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦਾ ਗ੍ਰੀਨ ਕਾਰਡ ’ਤੇ ਹਫ਼ਤੇ ਦੇ ਅੰਦਰ ਹੀ ਯੂ-ਟਰਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ…
More News






ਦਿੱਲੀ ਹਾਈ ਕੋਰਟ ਨੇ ਗੂਗਲ ‘ਤੇ ਠੋਕਿਆ ₹30 ਲੱਖ ਦਾ ਜੁਰਮਾਨਾ, 8 ਹਫ਼ਤਿਆਂ ਦੇ ਅੰਦਰ ਭੁਗਤਾਨ ਦਾ ਆਦੇਸ਼




