ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਵੋਟਰ ਸੂਚੀ ’ਚ ਨਾਂ ਦਰਜ ਕਰਵਾਉਣ ਲਈ ਅੰਮ੍ਰਿਤ ਛਕਣਾ ਜ਼ਰੂਰੀ, ਜਨਰਲ ਸਕੱਤਰ ਨੇ ਦਿੱਤਾ ਤਿੰਨ ਮਹੀਨਿਆਂ ਦਾ ਸਮਾਂ

ਪਟਨਾ ਸਿਟੀ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਵੋਟਰ ਸੂਚੀ ’ਚ ਜਿਨ੍ਹਾਂ ਦੇ ਨਾਂ ਅੱਗੇ ਦੇਵੀ, ਕੁਮਾਰੀ, ਕੁਮਾਰ ਜਾਂ ਪ੍ਰਸਾਦ ਲਿਖਿਆ ਹੈ, ਉਨ੍ਹਾਂ ਨੂੰ ਪੰਥ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਤਿੰਨ ਮਹੀਨਿਆਂ ਦੇ ਅੰਦਰ ਹੁਣ ਅੰਮ੍ਰਿਤ ਛਕ ਕੇ ਉਸ ਦਾ ਸਰਟੀਫਿਕੇਟ ਹਾਸਲ ਕਰਨਾ ਪਵੇਗਾ। ਇਹ ਨਿਰਦੇਸ਼ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਵੱਲੋਂ ਜਾਰੀ ਪੱਤਰ ’ਚ ਦਿੱਤਾ ਗਿਆ ਹੈ। ਇਸ ਲਈ ਆਧਾਰ ਕਾਰਡ ਤੇ ਵੋਟਰ ਕਾਰਡ ’ਚ ਆਪਣੇ ਸੋਧੇ ਹੋਏ ਨਾਂ ਨਾਲ ਸਿੰਘ ਜਾਂ ਕੌਰ ਦਰਜ ਕਰਵਾਉਣਾ ਜ਼ਰੂਰੀ ਹੈ। ਜਨਰਲ ਸਕੱਤਰ ਨੇ ਦੱਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਦੀ ਵੋਟਰ ਸੂਚੀ ’ਚ ਨਾਂ ਦਰਜ ਕਰਵਾਉਣ ਲਈ ਵੀ ਗੁਰੂਦਆਰਾ ਨਿਯਮਾਵਲੀ ਮੁਤਾਬਕ ਆਧਾਰ ਕਾਰਡ ਤੇ ਵੋਟਰ ਕਾਰਡ ’ਚ ਨਾਂ ਸੁਧਾਰ ਕਰ ਕੇ ਕਮੇਟੀ ਦੇ ਦਫ਼ਤਰ ’ਚ ਜਮ੍ਹਾਂ ਕਰਵਾਉਣਾ ਪਵੇਗਾ। ਇਹ ਨਿਰਦੇਸ਼ ਹਲਕਾ ਨੰਬਰ-ਇਕ, ਦੋ ਤੇ ਤਿੰਨ ਨਾਲ ਉੱਤਰ ਤੇ ਦੱਖਣੀ ਬਿਹਾਰ ਦੇ ਵੋਟਰਾਂ ਲਈ ਹਨ। ਜਨਰਲ ਸਕੱਤਰ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੀ 18 ਮਾਰਚ ਦੀ ਬੈਠਕ ’ਚ ਮੈਂਬਰ ਡਾ. ਗੁਰਮੀਤ ਸਿੰਘ ਨੇ ਸਵਾਲ ਚੁੱਕਿਆ ਸੀ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਚੋਣ ਲਈ ਤਿਆਰ ਕੀਤੀ ਗਈ ਮੌਜੂਦਾ ਵੋਟਰ ਸੂਚੀ ਪੰਥ ਦੇ ਨਿਯਮਾਂ ਤੇ ਮਰਿਆਦਾ ਦੇ ਉਲਟ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਚੀਫ ਖ਼ਾਲਸਾ ਦੀਵਾਨ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਮੇਤ ਸਾਰੀਆਂ ਪ੍ਰਮੁੱਖ ਸੰਸਥਾਵਾਂ ਨੇ ਵੋਟਰਾਂ ਦੇ ਨਾਂ ’ਚ ਲੱਗੇ (ਟਾਈਟਲ ਦੇ ਤੌਰ ’ਤੇ) ਦੇਵੀ, ਕੁਮਾਰੀ, ਕੁਮਾਰ ਤੇ ਪ੍ਰਸਾਦ ’ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਇਤਰਾਜ਼ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਚਾਰ-ਵਟਾਂਦਰਾ ਕਰ ਕੇ ਫ਼ੈਸਲਾਕੀਤਾ ਹੈ ਕਿ ਮੌਜੂਦਾ ਸੂਚੀ ’ਚ ਆਪਾ ਵਿਰੋਧ ਹੈ। ਇਸ ਹਾਲਤ ’ਚ ਵੋਟਰਾਂ ਲਈ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ

ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦਾ ਦੌਰ ਜਾਰੀ ਹੈ। ਬੀਤੇ ਦਿਨ ਯਾਨੀ 17 ਸਤੰਬਰ ਨੂੰ ਦਿਨ ਭਰ ਕੀਮਤਾਂ ਵਿੱਚ ਸੁਸਤੀ

Read More »

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ

ਕੈਨੇਡਾ ਨੇ ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਮਾਮਲੇ ਵਿਚ ਵਿਦੇਸ਼ੀ ਨਾਗਰਿਕਾਂ ’ਤੇ ਕਾਰਵਾਈ ਕਰਦਿਆਂ 111 ਲੋਕਾਂ ਨੂੰ ਕੈਨੇਡਾ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ

Read More »

ਅਮਰੀਕਾ ’ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ, ਕਿਹੜੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ; ਭਾਰਤੀਆਂ ‘ਤੇ ਕਿੰਨਾ ਹੋਵੇਗਾ ਅਸਰ ?

ਵਾਸ਼ਿੰਗਟਨ। ਅਮਰੀਕਾ ’ਚ ਅੱਜ ਸ਼ੁੱਕਰਵਾਰ, 18 ਸਤੰਬਰ ਤੋਂ ਗ੍ਰੀਨ ਕਾਰਡ ਦੇ ਨਿਯਮ ਬਦਲਣ ਵਾਲੇ ਹਨ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਹਾਲ ਹੀ ’ਚ ਐਲਾਨ

Read More »
Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ
18Sep

Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ

ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦਾ ਦੌਰ ਜਾਰੀ ਹੈ। ਬੀਤੇ ਦਿਨ ਯਾਨੀ 17 ਸਤੰਬਰ ਨੂੰ ਦਿਨ ਭਰ ਕੀਮਤਾਂ ਵਿੱਚ ਸੁਸਤੀ ਰਹੀ, ਪਰ ਸ਼ਾਮ ਹੁੰਦੇ-ਹੁੰਦੇ ਦੋਵਾਂ…

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ
18Sep

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ

ਕੈਨੇਡਾ ਨੇ ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਮਾਮਲੇ ਵਿਚ ਵਿਦੇਸ਼ੀ ਨਾਗਰਿਕਾਂ ’ਤੇ ਕਾਰਵਾਈ ਕਰਦਿਆਂ 111 ਲੋਕਾਂ ਨੂੰ ਕੈਨੇਡਾ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ ਹੈ। ਇਨ੍ਹਾਂ ਵਿਚ ਚਾਰ ਪੰਜਾਬੀ…

ਅਮਰੀਕਾ ’ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ, ਕਿਹੜੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ; ਭਾਰਤੀਆਂ ‘ਤੇ ਕਿੰਨਾ ਹੋਵੇਗਾ ਅਸਰ ?
18Sep

ਅਮਰੀਕਾ ’ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ, ਕਿਹੜੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ; ਭਾਰਤੀਆਂ ‘ਤੇ ਕਿੰਨਾ ਹੋਵੇਗਾ ਅਸਰ ?

ਵਾਸ਼ਿੰਗਟਨ। ਅਮਰੀਕਾ ’ਚ ਅੱਜ ਸ਼ੁੱਕਰਵਾਰ, 18 ਸਤੰਬਰ ਤੋਂ ਗ੍ਰੀਨ ਕਾਰਡ ਦੇ ਨਿਯਮ ਬਦਲਣ ਵਾਲੇ ਹਨ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਹਾਲ ਹੀ ’ਚ ਐਲਾਨ ਕੀਤਾ ਕਿ 18 ਸਤੰਬਰ ਤੋਂ,…

More News