ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ

ਚੰਡੀਗੜ੍ਹ : ਪੰਜਾਬ ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆ ਰਹੀ ਹੈ ਪਰ ਪੁਲਿਸ ਦੀ ਅੰਦਰੂਨੀ ਰਿਪੋਰਟ ਇਸ ਪਾਸੇ ਇਸ਼ਾਲਾ ਕਰਦੀ ਹੈ ਕਿ ਸਮੱਸਿਆ ਪਹਿਲਾਂ ਬਣੇ ਕਾਨੂੰਨ ਵਿਚ ਨਹੀਂ ਹੈ। ਜਾਂਚ ਵਿਚ ਖਾਮੀਆਂ, ਸਬੂਤਾਂ ਦੀ ਕਮੀ ਤੇ ਗਵਾਹਾਂ ਦੇ ਪਿੱਛੇ ਹਟਣ ਕਾਰਨ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲ ਸਕੀ। ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (ਬੀਓਆਈ) ਨੇ 2015 ਤੋਂ 2025 ਦਰਮਿਆਨ ਬੇਅਦਬੀ ਦੇ 597 ਮਾਮਲਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਨ੍ਹਾਂ ਵਿਚੋਂ ਸਿਰਫ 44 ਮਾਮਲਿਆਂ ਵਿਚ ਹੀ ਮੁਲਜ਼ਮਾਂ ਨੂੰ ਸਜ਼ਾ ਮਿਲੀ ਹੈ। ਮਤਲਬ ਸੂਬੇ ਵਿਚ ਅਜਿਹੇ ਮਾਮਲਿਆਂ ਵਿਚ ਸਜ਼ਾ ਦੀ ਦਰ ਸਿਰਫ 7.3 ਹੈ ਤੇ 92.7 ਫੀਸਦ ਵਿਚ ਮੁਲਜ਼ਮ ਸਜ਼ਾ ਤੋਂ ਬਚ ਗਏ।

ਰਿਪੋਰਟ ਵਿਚ ਇਹ ਵੀ ਪਤਾ ਲੱਗਾ ਹੈ ਕਿ 15 ਤੋਂ 30 ਫੀਸਦ ਮੁਲਜ਼ਮ ਮਾਨਸਿਕ ਰੋਗੀ ਸਨ। ਅਜਿਹੇ ਮਾਮਲਿਆਂ ਵਿਚ ਸਜ਼ਾ ਦੀ ਬਜਾਏ ਇਲਾਜ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਬੀਓਆਈ ਦੇ ਡਾਇਰੈਕਟਰ ਤੇ ਏਡੀਜੀਪੀ ਐੱਲਕੇ ਯਾਦਵ ਨੇ ਕਿਹਾ ਹੈ ਕਿ ਫਾਰੈਂਸਿਕ ਸਾਈਕੈਟ੍ਰਿਕ ਪੜਚੋਲ ਜ਼ਰੂਰੀ ਹੈ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਅਜਿਹੇ ਵਿਅਕਤੀਆਂ ਦੀ ਵਰਤੋਂ ਕਿਸੇ ਲੁਕੀ ਸਾਜ਼ਿਸ਼ ਤਹਿਤ ਤਾਂ ਨਹੀਂ ਕੀਤੀ ਜਾ ਰਹੀ। ਇਹੀ ਨਹੀਂ ਸਾਈਕੈਟ੍ਰਿਕ ਪੜਚੋਲ ਅਪਰਾਧਕ ਜ਼ਿੰਮੇਵਾਰੀ ਤੈਅ ਕਰਨ ਵਿਚ ਮਦਦ ਕਰ ਸਕਦੀ ਹੈ। ਪੰਜਾਬ ਵਿਚ ਬੇਅਦਬੀ ਦਾ ਮੁੱਦਾ 2015 ਦੇ ਬਰਗਾੜੀ ਕਾਂਡ ਦੇ ਬਾਅਦ ਬੇਹੱਦ ਸੰਵੇਦਨਸ਼ੀਲ ਬਣਿਆ ਹੋਇਆ ਹੈ। ਏਡੀਜੀਪੀ ਐਲਕੇ ਯਾਦਵ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਧਰਮ ਵਿਚ ਜੀਵਤ ਗੁਰੂ ਮੰਨਿਆ ਜਾਂਦਾ ਹੈ, ਇਸ ਲਈ ਲਈ ਸਖ਼ਤ ਕਾਨੂੰਨ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਪਤਾ ਲਾਉਣਦੀ ਦਰ 2015 ਵਿਚ 40 ਤੋਂ ਵਧ ਕੇ 2025 ਵਿਚ 80 ਫੀਸਦ ਹੋ ਗਈ ਹੈ ਪਰ ਜਾਂਚ ਤੇ ਸਬੂਤਾਂ ਦੀਆਂ ਖਾਮੀਆਂ ਨੂੰ ਦੂਰ ਕੀਤੇ ਬਿਨਾਂ ਸਜ਼ਾ ਦਰ ਵਿਚ ਸੁਧਾਰ ਸੰਭਵ ਨਹੀਂ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਨੇਪਾਲ ਸਰਕਾਰ ਦਾ ਵੱਡਾ ਫੈਸਲਾ, ਭਾਰਤੀ ਕਰੰਸੀ ‘ਤੇ ਲੱਗੀ ਰੋਕ ਹਟਾਈ; ਹੁਣ ਕਿਹੜੇ-ਕਿਹੜੇ ਨੋਟ ਲੈ ਕੇ ਜਾਣ ਦੀ ਮਿਲੀ ਮਨਜ਼ੂਰੀ?

ਕਾਠਮੰਡੂ: ਨੇਪਾਲ ਨੇ ਭਾਰਤੀ ਕਰੰਸੀ ਦੇ ਆਉਣ-ਜਾਣ ‘ਤੇ ਲੱਗੀਆਂ ਪਾਬੰਦੀਆਂ ਵਿੱਚ ਛੋਟ ਦਿੱਤੀ ਹੈ। ਹੁਣ ਭਾਰਤੀ ਅਤੇ ਨੇਪਾਲੀ ਨਾਗਰਿਕ 9 ਨਵੰਬਰ 2016 ਤੋਂ ਬਾਅਦ ਜਾਰੀ ਕੀਤੇ

Read More »

ਅਮਰੀਕਾ ਦੀਆਂ ਮਿਸਾਲਾਂ ਹੋ ਰਹੀਆਂ ਨੇ ਖ਼ਤਮ, ਰਿਪੋਰਟ ‘ਚ ਦਾਅਵਾ; ਟਰੰਪ ਨੇ ਈਰਾਨ ‘ਤੇ ਹਮਲਾ ਰੋਕਣ ਲਈ ਕਿਹਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਨੂੰ ਈਰਾਨ ‘ਤੇ ਨਵੇਂ ਹਮਲੇ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ‘ਦ ਨਿਊਯਾਰਕ ਟਾਈਮਜ਼’ ਅਤੇ ‘ਐਕਸੀਓਸ’ ਦੀਆਂ

Read More »

ਕੈਨੇਡਾ ‘ਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ, ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਗ੍ਰਿਫ਼ਤਾਰ

ਓਟਾਵਾ : ਕੈਨੇਡਾ ਦੇ ਓਨਟਾਰੀਓ ਵਿੱਚ ਇੱਕ ਵੱਡੇ ਸਰਹੱਦ ਪਾਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ

Read More »
ਨੇਪਾਲ ਸਰਕਾਰ ਦਾ ਵੱਡਾ ਫੈਸਲਾ, ਭਾਰਤੀ ਕਰੰਸੀ ‘ਤੇ ਲੱਗੀ ਰੋਕ ਹਟਾਈ; ਹੁਣ ਕਿਹੜੇ-ਕਿਹੜੇ ਨੋਟ ਲੈ ਕੇ ਜਾਣ ਦੀ ਮਿਲੀ ਮਨਜ਼ੂਰੀ?
26Jul

ਨੇਪਾਲ ਸਰਕਾਰ ਦਾ ਵੱਡਾ ਫੈਸਲਾ, ਭਾਰਤੀ ਕਰੰਸੀ ‘ਤੇ ਲੱਗੀ ਰੋਕ ਹਟਾਈ; ਹੁਣ ਕਿਹੜੇ-ਕਿਹੜੇ ਨੋਟ ਲੈ ਕੇ ਜਾਣ ਦੀ ਮਿਲੀ ਮਨਜ਼ੂਰੀ?

ਕਾਠਮੰਡੂ: ਨੇਪਾਲ ਨੇ ਭਾਰਤੀ ਕਰੰਸੀ ਦੇ ਆਉਣ-ਜਾਣ ‘ਤੇ ਲੱਗੀਆਂ ਪਾਬੰਦੀਆਂ ਵਿੱਚ ਛੋਟ ਦਿੱਤੀ ਹੈ। ਹੁਣ ਭਾਰਤੀ ਅਤੇ ਨੇਪਾਲੀ ਨਾਗਰਿਕ 9 ਨਵੰਬਰ 2016 ਤੋਂ ਬਾਅਦ ਜਾਰੀ ਕੀਤੇ ਗਏ 200 ਅਤੇ 500 ਰੁਪਏ…

ਅਮਰੀਕਾ ਦੀਆਂ ਮਿਸਾਲਾਂ ਹੋ ਰਹੀਆਂ ਨੇ ਖ਼ਤਮ, ਰਿਪੋਰਟ ‘ਚ ਦਾਅਵਾ; ਟਰੰਪ ਨੇ ਈਰਾਨ ‘ਤੇ ਹਮਲਾ ਰੋਕਣ ਲਈ ਕਿਹਾ
26Jul

ਅਮਰੀਕਾ ਦੀਆਂ ਮਿਸਾਲਾਂ ਹੋ ਰਹੀਆਂ ਨੇ ਖ਼ਤਮ, ਰਿਪੋਰਟ ‘ਚ ਦਾਅਵਾ; ਟਰੰਪ ਨੇ ਈਰਾਨ ‘ਤੇ ਹਮਲਾ ਰੋਕਣ ਲਈ ਕਿਹਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਨੂੰ ਈਰਾਨ ‘ਤੇ ਨਵੇਂ ਹਮਲੇ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ‘ਦ ਨਿਊਯਾਰਕ ਟਾਈਮਜ਼’ ਅਤੇ ‘ਐਕਸੀਓਸ’ ਦੀਆਂ ਰਿਪੋਰਟਾਂ ਦੇ ਅਨੁਸਾਰ, ਟਰੰਪ ਨੇ…

ਕੈਨੇਡਾ ‘ਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ, ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਗ੍ਰਿਫ਼ਤਾਰ
26Jul

ਕੈਨੇਡਾ ‘ਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ, ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਗ੍ਰਿਫ਼ਤਾਰ

ਓਟਾਵਾ : ਕੈਨੇਡਾ ਦੇ ਓਨਟਾਰੀਓ ਵਿੱਚ ਇੱਕ ਵੱਡੇ ਸਰਹੱਦ ਪਾਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 1.7 ਟਨ ਗੈਰ-ਕਾਨੂੰਨੀ ਨਸ਼ੀਲੇ…

More News