ਬੱਸਾਂ ਲੈ ਗਈ ‘ਸਰਕਾਰ’, ਲੋਕ ਅੱਡਿਆਂ ’ਤੇ ਹੋਏ ਖੁਆਰ

ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਕੀਤੀ ਰੈਲੀ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਲਿਜਾਣ ਲਈ ਪੀ ਆਰ ਟੀ ਸੀ ਸਮੇਤ ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਨੂੰ ਭੇਜੇ ਜਾਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰਾਂ ਦੇ ਮੁੱਖ ਅੱਡਿਆਂ ਸਮੇਤ ਪੇਂਡੂ ਬੱਸ ਸਟੈਂਡ ਉਪਰ ਲੋਕ ਲੰਬਾ-ਲੰਬਾ ਸਮਾਂ ਬੱਸਾਂ ਨੂੰ ਉਡੀਕਦੇ ਰਹੇ। ਅੱਜ ਸੋਮਵਾਰ ਦਾ ਦਿਨ ਹੋਣ ਕਾਰਨ ਲੋਕਾਂ ਨੂੰ ਬਾਹਰ-ਅੰਦਰ ਆਉਣ-ਜਾਣ ਦੀ ਵੱਧ ਲੋੜ ਪੈਂਦੀ ਹੈ। ਸਵੇਰ ਚੰਡੀਗੜ੍ਹ ਜਾਣ ਵਾਲੇ ਵਿਦਿਆਰਥੀ, ਮੁਲਾਜ਼ਮ, ਮਰੀਜ਼ ਅਤੇ ਆਮ ਲੋਕ ਵੱਧ ਪ੍ਰੇਸ਼ਾਨ ਹੋਏ, ਕਿਉਂਕਿ ਬੱਸਾਂ ਨਹੀਂ ਆਈਆਂ।

ਰੈਲੀ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਦੇ ਬਠਿੰਡਾ, ਬੁਢਲਾਡਾ, ਬਰਨਾਲਾ, ਪਟਿਆਲਾ, ਲੁਧਿਆਣਾ, ਸੰਗਰੂਰ, ਫਰੀਦਕੋਟ ਡਿਪੂਆਂ, ਪੰਜਾਬ ਰੋਡਵੇਜ਼ ਦੇ ਅਨੇਕਾਂ ਡਿਪੂਆਂ ’ਚੋਂ ਬੱਸਾਂ ਨੂੰ ਵੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੈਲੀ ਵਿੱਚ ਲਿਜਾਣ ਲਈ ਭੇਜਿਆ ਗਿਆ।ਰੈਲੀ ਵਿੱਚ ਮਾਨਸਾ ਤੋਂ ਇਲਾਵਾ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਫਰੀਦਕੋਟ, ਲੁਧਿਆਣਾ ਜ਼ਿਲ੍ਹਿਆਂ ਦੇ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਇਨ੍ਹਾਂ ਬੱਸਾਂ ਨੂੰ ਭੇਜਿਆ ਗਿਆ। ਆਮ ਆਦਮੀ ਪਾਰਟੀ ਦੀ ਇਸ ਰੈਲੀ ਵਿੱਚ ਵੱਡੀ ਪੱਧਰ ’ਤੇ ਸਰਕਾਰੀ ਬੱਸਾਂ ਨੂੰ ਵਰਤਿਆ ਗਿਆ ਹੈ, ਜਿਸ ਨਾਲ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਆਪਣੀ ਮੰਜ਼ਿਲ ’ਤੇ ਜਾਣ ਲਈ ਪ੍ਰਾਈਵੇਟ ਬੱਸਾਂ ’ਤੇ ਸਫ਼ਰ ਕਰਨ ਪਿਆ।ਕਾਰਪੋਰੇਸ਼ਨ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਰੈਲੀ ਵਾਲੀਆਂ ਬੱਸਾਂ ਲਈ ਪੈਸਾ ਉਵੇਂ ਹੀ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ, ਜਿਵੇਂ ਮੁਫ਼ਤ ਸਫ਼ਰ ਵਾਲੀਆਂ ਔਰਤਾਂ ਦਾ ਪੈਸਾ ਦਿੱਤਾ ਜਾਂਦਾ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾਈ ਆਗੂ ਮੱਖਣ ਸਿੰਘ ਮਾਨ ਨੇ ਦੱਸਿਆ ਕਿ ਵੱਡੀ ਪੱਧਰ ’ਤੇ ਬੱਸਾਂ ਦੇ ਟਾਈਮ ਰੱਦ ਹੋਣ ਕਾਰਨ ਆਮ ਲੋਕਾਂ ਨੂੰ ਅੱਡਿਆਂ ’ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪਿਛਲੀਆਂ ਹਕੂਮਤਾਂ ਦੇ ਉਲਟ ਪੰਜਾਬ ਸਰਕਾਰ ਨੇ ਵਗਾਰ ’ਚ ਬੱਸਾਂ ਲੈਣੀਆਂ ਬੰਦ ਕੀਤੀਆਂ ਹੋਈਆਂ ਹਨ ਅਤੇ ਬਕਾਇਦਾ ਲੋਕ ਹਿੱਤਾਂ ਲਈ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਰੈਲੀ ਵਿੱਚ ਪਾਰਟੀ ਵਰਕਰਾਂ ਨੂੰ ਠੰਢ ਦੇ ਦਿਨਾਂ ਵਿੱਚ ਬੱਸਾਂ ਰਾਹੀਂ ਰੈਲੀ ਵਿੱਚ ਲਿਜਾ ਕੇ ਨਵੀਂ ਪਿਰਤ ਪੈਦਾ ਕੀਤੀ ਹੈ, ਜਿਸ ਦਾ ਵਿਰੋਧੀ ਬੇਲੋੜਾ ਵਿਵਾਦ ਬਣਾ ਰਹੇ ਹਨ। ਸਰਕਾਰੀ ਬੱਸਾਂ ਤੋਂ ਇਲਾਵਾ ਪਾਰਟੀ ਵੱਲੋਂ ਕਿਰਾਏ ’ਤੇ ਪ੍ਰਾਈਵੇਟ ਬੱਸਾਂ ਨੂੰ ਵੀ ਲਿਜਾਇਆ ਗਿਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਬੱਸਾਂ ਲੈ ਗਈ ‘ਸਰਕਾਰ’, ਲੋਕ ਅੱਡਿਆਂ ’ਤੇ ਹੋਏ ਖੁਆਰ

ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਕੀਤੀ ਰੈਲੀ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ

Read More »

US Truck Driver Rules: ਅਮਰੀਕਾ ’ਚ ਹੋਏ ਹਾਦਸਿਆਂ ਤੋਂ ਬਾਅਦ ਅੰਗਰੇਜ਼ੀ ’ਚ ਮੁਹਾਰਤ ਰੱਖਣ ਵਾਲੇ ਟਰੱਕ ਡਰਾਈਵਰਾਂ ਨੂੰ ਮੁੱਖ ਤਰਜੀਹ, ਨਿਯਮ ਸਖ਼ਤ

ਟਰੰਪ ਪ੍ਰਸ਼ਾਸਨ ਨੇ ਨਵੇਂ ਸੰਘੀ ਨਿਯਮਾਂ ਦਾ ਖੁਲਾਸਾ ਕੀਤਾ ਹੈ, ਜੋ ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ (CDL) ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ

Read More »

Imran Khan ਲਈ ਰਾਹਤ ਦੀ ਖ਼ਬਰ: ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ; ਮੈਡੀਕਲ ਬੋਰਡ ਨੇ ਜਾਰੀ ਕੀਤੀ ਰਿਪੋਰਟ

Imran Khan Medical Bulletin: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਇੱਕ ਉਤਸ਼ਾਹਜਨਕ ਰਿਪੋਰਟ ਸਾਹਮਣੇ ਆਈ ਹੈ। ਇਸਲਾਮਾਬਾਦ ਦੇ ਮੈਡੀਕਲ ਬੋਰਡ

Read More »
ਬੱਸਾਂ ਲੈ ਗਈ ‘ਸਰਕਾਰ’, ਲੋਕ ਅੱਡਿਆਂ ’ਤੇ ਹੋਏ ਖੁਆਰ
16Feb

ਬੱਸਾਂ ਲੈ ਗਈ ‘ਸਰਕਾਰ’, ਲੋਕ ਅੱਡਿਆਂ ’ਤੇ ਹੋਏ ਖੁਆਰ

ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਕੀਤੀ ਰੈਲੀ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਲਿਜਾਣ ਲਈ ਪੀ ਆਰ ਟੀ…

US Truck Driver Rules: ਅਮਰੀਕਾ ’ਚ ਹੋਏ ਹਾਦਸਿਆਂ ਤੋਂ ਬਾਅਦ ਅੰਗਰੇਜ਼ੀ ’ਚ ਮੁਹਾਰਤ ਰੱਖਣ ਵਾਲੇ ਟਰੱਕ ਡਰਾਈਵਰਾਂ ਨੂੰ ਮੁੱਖ ਤਰਜੀਹ, ਨਿਯਮ ਸਖ਼ਤ
16Feb

US Truck Driver Rules: ਅਮਰੀਕਾ ’ਚ ਹੋਏ ਹਾਦਸਿਆਂ ਤੋਂ ਬਾਅਦ ਅੰਗਰੇਜ਼ੀ ’ਚ ਮੁਹਾਰਤ ਰੱਖਣ ਵਾਲੇ ਟਰੱਕ ਡਰਾਈਵਰਾਂ ਨੂੰ ਮੁੱਖ ਤਰਜੀਹ, ਨਿਯਮ ਸਖ਼ਤ

ਟਰੰਪ ਪ੍ਰਸ਼ਾਸਨ ਨੇ ਨਵੇਂ ਸੰਘੀ ਨਿਯਮਾਂ ਦਾ ਖੁਲਾਸਾ ਕੀਤਾ ਹੈ, ਜੋ ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ (CDL) ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਯੋਗਤਾ ਨੂੰ ਖਾਸ ਤੌਰ…

Imran Khan ਲਈ ਰਾਹਤ ਦੀ ਖ਼ਬਰ: ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ; ਮੈਡੀਕਲ ਬੋਰਡ ਨੇ ਜਾਰੀ ਕੀਤੀ ਰਿਪੋਰਟ
16Feb

Imran Khan ਲਈ ਰਾਹਤ ਦੀ ਖ਼ਬਰ: ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ; ਮੈਡੀਕਲ ਬੋਰਡ ਨੇ ਜਾਰੀ ਕੀਤੀ ਰਿਪੋਰਟ

Imran Khan Medical Bulletin: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਇੱਕ ਉਤਸ਼ਾਹਜਨਕ ਰਿਪੋਰਟ ਸਾਹਮਣੇ ਆਈ ਹੈ। ਇਸਲਾਮਾਬਾਦ ਦੇ ਮੈਡੀਕਲ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ…

More News