Imran Khan ਲਈ ਰਾਹਤ ਦੀ ਖ਼ਬਰ: ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ; ਮੈਡੀਕਲ ਬੋਰਡ ਨੇ ਜਾਰੀ ਕੀਤੀ ਰਿਪੋਰਟ

Imran Khan Medical Bulletin: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਇੱਕ ਉਤਸ਼ਾਹਜਨਕ ਰਿਪੋਰਟ ਸਾਹਮਣੇ ਆਈ ਹੈ। ਇਸਲਾਮਾਬਾਦ ਦੇ ਮੈਡੀਕਲ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਜੇਲ੍ਹ ਵਿੱਚ ਬੰਦ ਇਮਰਾਨ ਖਾਨ ਦੀਆਂ ਅੱਖਾਂ ਦੀ ਸਥਿਤੀ ਅਤੇ ਰੌਸ਼ਨੀ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ। ਇਹ ਜਾਂਚ ਸੁਪਰੀਮ ਕੋਰਟ ਦੇ ਉਸ ਹੁਕਮ ਤੋਂ ਬਾਅਦ ਕੀਤੀ ਗਈ, ਜਿਸ ਵਿੱਚ 73 ਸਾਲਾ ਸਾਬਕਾ ਕ੍ਰਿਕਟਰ ਦੀ ਅੱਖ ਦੀ ਰੌਸ਼ਨੀ ਸਿਰਫ਼ 15 ਫ਼ੀਸਦੀ ਰਹਿ ਜਾਣ ਦੀ ਸ਼ਿਕਾਇਤ ਮਗਰੋਂ ਵਿਸਤ੍ਰਿਤ ਜਾਂਚ ਲਈ ਕਿਹਾ ਗਿਆ ਸੀ।

ਡਾਕਟਰਾਂ ਮੁਤਾਬਕ ਖਾਨ ਦੀ ਸੱਜੀ ਅੱਖ ਵਿੱਚ ਆਈ ਸੋਜ ਹੁਣ ਕਾਫ਼ੀ ਘੱਟ ਗਈ ਹੈ ਅਤੇ ਐਨਕਾਂ ਦੀ ਮਦਦ ਨਾਲ ਉਨ੍ਹਾਂ ਦੀ ਨਜ਼ਰ 6/9 ਤੱਕ ਬਿਹਤਰ ਹੋ ਗਈ ਹੈ, ਜਦੋਂਕਿ ਖੱਬੀ ਅੱਖ ਦੀ ਰੌਸ਼ਨੀ 6/6 (ਬਿਲਕੁਲ ਸਹੀ) ਦਰਜ ਕੀਤੀ ਗਈ ਹੈ।ਮੈਡੀਕਲ ਰਿਪੋਰਟ ਦੇ ਅਨੁਸਾਰ, ਅਲ-ਸ਼ਿਫਾ ਟਰੱਸਟ ਆਈ ਹਸਪਤਾਲ ਅਤੇ ਪਿਮਸ (PIMS) ਦੇ ਮਾਹਿਰਾਂ ਨੇ ਇਮਰਾਨ ਖਾਨ ਦੀ ਅਡਿਆਲਾ ਜੇਲ੍ਹ ਵਿੱਚ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਖ਼ਾਸ ਆਈ-ਡ੍ਰੌਪਸ (ਅੱਖਾਂ ਦੀ ਦਵਾਈ) ਵਰਤਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਇਮਰਾਨ ਖਾਨ ਦੇ ਨਿੱਜੀ ਡਾਕਟਰਾਂ ਨੇ ਇਸ ਰਿਪੋਰਟ ’ਤੇ ਪੂਰੀ ਤਰ੍ਹਾਂ ਭਰੋਸਾ ਜਤਾਉਣ ਤੋਂ ਪਹਿਲਾਂ ਖੁਦ ਜਾਂਚ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।ਉਨ੍ਹਾਂ ਮੰਗ ਕੀਤੀ ਹੈ ਕਿ ਖਾਨ ਨੂੰ ਬਿਹਤਰ ਇਲਾਜ ਲਈ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਅਗਸਤ 2023 ਤੋਂ ਵੱਖ-ਵੱਖ ਮਾਮਲਿਆਂ ਵਿੱਚ ਰਾਵਲਪਿੰਡੀ ਦੀ ਉੱਚ-ਸੁਰੱਖਿਆ ਵਾਲੀ ਅਦਿਆਲਾ ਜੇਲ੍ਹ ਵਿੱਚ ਕੈਦ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ‘ਚ AAP ਦੀ ਵੱਡੀ ਬੈਠਕ; ਕੇਜਰੀਵਾਲ, CM ਮਾਨ ਤੇ ਸਿਸੋਦੀਆ ਨੇ ਬਣਾਈ ਰਣਨੀਤੀ

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੋਮਵਾਰ ਨੂੰ ਤਜਵੀਜ਼ਸ਼ੁਦਾ ਪੇਸ਼ੀ ਤੋਂ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ (AAP) ਦੀ ਸਵੇਰੇ 11:30 ਵਜੇ ਅੰਮ੍ਰਿਤਸਰ ਦੇ ਸਰਕਟ ਹਾਊਸ

Read More »

ਟਰੰਪ ਨੇ ਆਪਣੀ ਤਸਵੀਰ ਵਾਲਾ ਨਵਾਂ ਅਮਰੀਕੀ ਪਾਸਪੋਰਟ ਕੀਤਾ ਜਾਰੀ, ਸਿਰਫ਼ ਇਨ੍ਹਾਂ ਨਾਗਰਿਕਾਂ ਨੂੰ ਮਿਲੇਗੀ ਤਰਜੀਹ

ਵਾਸ਼ਿੰਗਟਨ। ਟਰੰਪ ਨੇ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਇੱਕ ਸੀਮਤ ਐਡੀਸ਼ਨ ਦਾ ਨਵਾਂ ਅਮਰੀਕੀ ਪਾਸਪੋਰਟ ਪੇਸ਼ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੀ

Read More »

ਰਾਸ਼ਟਰਪਤੀ ਜਿਨਪਿੰਗ ਦੀ ਭ੍ਰਿਸ਼ਟਾਚਾਰ ਖਿ਼ਲਾਫ਼ ਮੁਹਿੰਮ ਤੇਜ਼, ਚੀਨ ‘ਚ ਛੇ ਫੌਜੀ ਜਨਰਲਾਂ ਸਣੇ ਕਈ ਸੀਨੀਅਰ ਆਗੂਆਂ ਦੀ ਸੰਸਦ ਮੈਂਬਰਸ਼ਿਪ ਰੱਦ

ਬੀਜਿੰਗ: ਚੀਨ ਨੇ ਛੇ ਸੀਨੀਅਰ ਫੌਜੀ ਅਧਿਕਾਰੀਆਂ, ਸਾਬਕਾ ਵਿੱਤੀ ਰੈਗੂਲੇਟਰ ਲੀ ਯੂਨਜ਼ੇ ਅਤੇ ਮਾ ਜ਼ਿੰਗਰੂਈ, ਜੋ ਕਿ ਹਾਲ ਹੀ ਵਿੱਚ ਜਾਂਚ ਦੇ ਘੇਰੇ ਵਿੱਚ ਆਏ ਸਨ,

Read More »
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ‘ਚ AAP ਦੀ ਵੱਡੀ ਬੈਠਕ; ਕੇਜਰੀਵਾਲ, CM ਮਾਨ ਤੇ ਸਿਸੋਦੀਆ ਨੇ ਬਣਾਈ ਰਣਨੀਤੀ
27Jun

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ‘ਚ AAP ਦੀ ਵੱਡੀ ਬੈਠਕ; ਕੇਜਰੀਵਾਲ, CM ਮਾਨ ਤੇ ਸਿਸੋਦੀਆ ਨੇ ਬਣਾਈ ਰਣਨੀਤੀ

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੋਮਵਾਰ ਨੂੰ ਤਜਵੀਜ਼ਸ਼ੁਦਾ ਪੇਸ਼ੀ ਤੋਂ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ (AAP) ਦੀ ਸਵੇਰੇ 11:30 ਵਜੇ ਅੰਮ੍ਰਿਤਸਰ ਦੇ ਸਰਕਟ ਹਾਊਸ ‘ਚ ਆਪਣੇ ਸਾਰੇ ਵਿਧਾਇਕਾਂ ਤੇ…

ਟਰੰਪ ਨੇ ਆਪਣੀ ਤਸਵੀਰ ਵਾਲਾ ਨਵਾਂ ਅਮਰੀਕੀ ਪਾਸਪੋਰਟ ਕੀਤਾ ਜਾਰੀ, ਸਿਰਫ਼ ਇਨ੍ਹਾਂ ਨਾਗਰਿਕਾਂ ਨੂੰ ਮਿਲੇਗੀ ਤਰਜੀਹ
27Jun

ਟਰੰਪ ਨੇ ਆਪਣੀ ਤਸਵੀਰ ਵਾਲਾ ਨਵਾਂ ਅਮਰੀਕੀ ਪਾਸਪੋਰਟ ਕੀਤਾ ਜਾਰੀ, ਸਿਰਫ਼ ਇਨ੍ਹਾਂ ਨਾਗਰਿਕਾਂ ਨੂੰ ਮਿਲੇਗੀ ਤਰਜੀਹ

ਵਾਸ਼ਿੰਗਟਨ। ਟਰੰਪ ਨੇ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਇੱਕ ਸੀਮਤ ਐਡੀਸ਼ਨ ਦਾ ਨਵਾਂ ਅਮਰੀਕੀ ਪਾਸਪੋਰਟ ਪੇਸ਼ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੀ ਗੰਭੀਰ ਮੁਦਰਾ ਵਾਲੀ ਤਸਵੀਰ ਸ਼ਾਮਲ…

ਰਾਸ਼ਟਰਪਤੀ ਜਿਨਪਿੰਗ ਦੀ ਭ੍ਰਿਸ਼ਟਾਚਾਰ ਖਿ਼ਲਾਫ਼ ਮੁਹਿੰਮ ਤੇਜ਼, ਚੀਨ ‘ਚ ਛੇ ਫੌਜੀ ਜਨਰਲਾਂ ਸਣੇ ਕਈ ਸੀਨੀਅਰ ਆਗੂਆਂ ਦੀ ਸੰਸਦ ਮੈਂਬਰਸ਼ਿਪ ਰੱਦ
27Jun

ਰਾਸ਼ਟਰਪਤੀ ਜਿਨਪਿੰਗ ਦੀ ਭ੍ਰਿਸ਼ਟਾਚਾਰ ਖਿ਼ਲਾਫ਼ ਮੁਹਿੰਮ ਤੇਜ਼, ਚੀਨ ‘ਚ ਛੇ ਫੌਜੀ ਜਨਰਲਾਂ ਸਣੇ ਕਈ ਸੀਨੀਅਰ ਆਗੂਆਂ ਦੀ ਸੰਸਦ ਮੈਂਬਰਸ਼ਿਪ ਰੱਦ

ਬੀਜਿੰਗ: ਚੀਨ ਨੇ ਛੇ ਸੀਨੀਅਰ ਫੌਜੀ ਅਧਿਕਾਰੀਆਂ, ਸਾਬਕਾ ਵਿੱਤੀ ਰੈਗੂਲੇਟਰ ਲੀ ਯੂਨਜ਼ੇ ਅਤੇ ਮਾ ਜ਼ਿੰਗਰੂਈ, ਜੋ ਕਿ ਹਾਲ ਹੀ ਵਿੱਚ ਜਾਂਚ ਦੇ ਘੇਰੇ ਵਿੱਚ ਆਏ ਸਨ, ਨੂੰ ਨੈਸ਼ਨਲ ਪੀਪਲਜ਼ ਕਾਂਗਰਸ ਦੇ…

More News