ਮੁੜ ਪਾਕਿਸਤਾਨੀ ਪਤੀ ਦੇ ਘਰ ਪਹੁੰਚੀ ਸਰਬਜੀਤ ਕੌਰ ਉਰਫ਼ ਨੂਰ ਹੂਸੈਨ, ਨਹੀਂ ਆਵੇਗੀ ਭਾਰਤ ਵਾਪਸ! 

ਭਾਰਤ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਹੂਸੈਨ ਬੀਤੇ ਦਿਨ ਆਪਣੇ ਪਾਕਿਸਤਾਨੀ ਪਤੀ ਨਾਸਿਰ ਹੂਸੈਨ ਦੇ ਘਰ ਪਹੁੰਚ ਗਈ ਹੈ। ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਸਰਬਜੀਤ ਕੌਰ ਦੇ ਭਾਰਤ ਵਾਪਸ ਆਉਣ ਦੇ ਕਿਆਸ ਲਾਏ ਜਾ ਰਹੇ ਸਨ। ਪਾਕਿਸਤਾਨ ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾਈ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਉਸ ਦੀ ਖੁਸ਼ੀ ਵੱਖਰੀ ਹੀ ਦਿਖਾਈ ਦੇ ਰਹੀ ਸੀ। ਉਸਨੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸਦੇ ਨਾਲ ਉਸਦਾ ਪਤੀ ਨਾਸਿਰ ਹੁਸੈਨ ਵੀ ਮੌਜੂਦ ਸੀ, ਜਿਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਨੇ ਕਿਹਾ ਕਿ ਜੇ ਸੱਚਾ ਪਿਆਰ ਹੋਵੇ ਤਾਂ ਦਿਲ ਵਿੱਚ ਇਹ ਅਹਿਸਾਸ ਰਹਿੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਜ਼ਰੂਰ ਮਿਲਾਂਗੇ। ਉਸ ਨੇ ਕਿਹਾ ਕਿ ਉਹਨਾਂ ਦਾ ਪਿਆਰ ਅੱਜ ਦਾ ਨਹੀਂ, ਸਗੋਂ ਪਿਛਲੇ ਅੱਠ ਸਾਲਾਂ ਤੋਂ ਕਾਇਮ ਹੈ। ਉਸ ਨੇ ਕਿਹਾ, ‘‘ਜੇ ਉਸ ਦੇ ਮੂੰਹ ਵਿੱਚ ਦੰਦ ਵੀ ਨਾ ਰਹਿੰਦੇ, ਤਾਂ ਵੀ ਉਹ ਪਾਕਿਸਤਾਨ ਜ਼ਰੂਰ ਆਉਂਦੀ।’’ ਸਰਬਜੀਤ ਕੌਰ ਉਰਫ਼ ਨੂਰ ਹੂਸੈਨ ਨੇ ਕਿਹਾ ਕਿ ਹੁਣ ਉਹ ਆਪਣੀ ਬਾਕੀ ਜ਼ਿੰਦਗੀ ਪਾਕਿਸਤਾਨ ਵਿੱਚ ਖੁਸ਼ੀ-ਖੁਸ਼ੀ ਬਿਤਾਉਣੀ ਚਾਹੁੰਦੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਹੁਣ ਸਰਬਜੀਤ ਕੌਰ ਉਰਫ਼ ਨੂਰ ਹੂਸੈਨ ਭਾਰਤ ਵਾਪਸ ਨਹੀਂ ਆਵੇਗੀ। ਹਾਲਾਂਕਿ ਕੁੱਝ ਸਮਾਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕਥਿਤ ਤੌਰ ’ਤੇ ਉਕਤ ਮਹਿਲਾ ਆਪਣੇ ਭਾਰਤੀ ਪਤੀ ਨਾਲ ਗੱਲ ਕਰਦਿਆਂ ਭਾਰਤ ਆਉਣ ਲਈ ਅਪੀਲ ਕਰ ਰਹੀ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Stock Market: ਸ਼ੁਰੂਆਤੀ ਕਾਰੋਬਾਰ ਵਿੱਚ ਬਾਜ਼ਾਰ 1 ਫੀਸਦੀ ਤੋਂ ਵੱਧ ਡਿੱਗਿਆ

Stock Market: ਕਮਜ਼ੋਰ ਆਲਮੀ ਸੰਕੇਤਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕਾਰਨ ਪੈਦਾ ਹੋਣ ਵਾਲੇ ਵਿਘਨ ਦੀਆਂ ਚਿੰਤਾਵਾਂ ਦਰਮਿਆਨ ਨਿਵੇਸ਼ਕਾਂ ਦੀ ਭਾਵਨਾ ਪ੍ਰਭਾਵਿਤ ਹੋਣ ਕਾਰਨ ਸ਼ੁੱਕਰਵਾਰ ਨੂੰ

Read More »

ਮੁੜ ਪਾਕਿਸਤਾਨੀ ਪਤੀ ਦੇ ਘਰ ਪਹੁੰਚੀ ਸਰਬਜੀਤ ਕੌਰ ਉਰਫ਼ ਨੂਰ ਹੂਸੈਨ, ਨਹੀਂ ਆਵੇਗੀ ਭਾਰਤ ਵਾਪਸ! 

ਭਾਰਤ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਹੂਸੈਨ ਬੀਤੇ ਦਿਨ ਆਪਣੇ ਪਾਕਿਸਤਾਨੀ ਪਤੀ ਨਾਸਿਰ ਹੂਸੈਨ ਦੇ ਘਰ

Read More »
114 ਨਵੇਂ Rafale ਖਰੀਦਣ ਨੂੰ ਮਨਜ਼ੂਰੀ
13Feb

114 ਨਵੇਂ Rafale ਖਰੀਦਣ ਨੂੰ ਮਨਜ਼ੂਰੀ

ਭਾਰਤ ਦੀ ਰੱਖਿਆ ਕੌਂਸਲ (DAC) ਨੇ ਫਰਾਂਸ ਤੋਂ 114 ਨਵੇਂ ਰਾਫੇਲ ਲੜਾਕੂ ਜਹਾਜ਼ ਖ਼ਰੀਦਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਵੱਡੇ ਰੱਖਿਆ ਸੌਦੇ ਦੀ ਕੁੱਲ ਕੀਮਤ 3.60…

Stock Market: ਸ਼ੁਰੂਆਤੀ ਕਾਰੋਬਾਰ ਵਿੱਚ ਬਾਜ਼ਾਰ 1 ਫੀਸਦੀ ਤੋਂ ਵੱਧ ਡਿੱਗਿਆ
13Feb

Stock Market: ਸ਼ੁਰੂਆਤੀ ਕਾਰੋਬਾਰ ਵਿੱਚ ਬਾਜ਼ਾਰ 1 ਫੀਸਦੀ ਤੋਂ ਵੱਧ ਡਿੱਗਿਆ

Stock Market: ਕਮਜ਼ੋਰ ਆਲਮੀ ਸੰਕੇਤਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕਾਰਨ ਪੈਦਾ ਹੋਣ ਵਾਲੇ ਵਿਘਨ ਦੀਆਂ ਚਿੰਤਾਵਾਂ ਦਰਮਿਆਨ ਨਿਵੇਸ਼ਕਾਂ ਦੀ ਭਾਵਨਾ ਪ੍ਰਭਾਵਿਤ ਹੋਣ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸ਼ੇਅਰ…

ਮੁੜ ਪਾਕਿਸਤਾਨੀ ਪਤੀ ਦੇ ਘਰ ਪਹੁੰਚੀ ਸਰਬਜੀਤ ਕੌਰ ਉਰਫ਼ ਨੂਰ ਹੂਸੈਨ, ਨਹੀਂ ਆਵੇਗੀ ਭਾਰਤ ਵਾਪਸ! 
13Feb

ਮੁੜ ਪਾਕਿਸਤਾਨੀ ਪਤੀ ਦੇ ਘਰ ਪਹੁੰਚੀ ਸਰਬਜੀਤ ਕੌਰ ਉਰਫ਼ ਨੂਰ ਹੂਸੈਨ, ਨਹੀਂ ਆਵੇਗੀ ਭਾਰਤ ਵਾਪਸ! 

ਭਾਰਤ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਹੂਸੈਨ ਬੀਤੇ ਦਿਨ ਆਪਣੇ ਪਾਕਿਸਤਾਨੀ ਪਤੀ ਨਾਸਿਰ ਹੂਸੈਨ ਦੇ ਘਰ ਪਹੁੰਚ ਗਈ ਹੈ। ਹਾਲਾਂਕਿ ਪਿਛਲੇ…