ਯੂਕਰੇਨ ਜੰਗ ਰੋਕਣ ਲਈ ਟਰੰਪ ਦੀ ਯੋਜਨਾਬੰਦੀ ਦਾ ਖਰੜਾ ਤਿਆਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਬਣਾਈ ਯੋਜਨਾ ਦੇ ਖਰੜੇ ਮੁਤਾਬਕ ਰੂਸ ਨੂੰ ਜ਼ਮੀਨ ਦਿੱਤੀ ਜਾਵੇਗੀ ਤੇ ਕੀਵ ਦੀ ਫੌਜ ਦੇ ਆਕਾਰ ਨੂੰ ਘੱਟ ਕੀਤਾ ਜਾਵੇਗਾ। ਇਸ ਖ਼ਬਰ ਏਜੰਸੀ ਕੋਲ ਖਰੜੇ ਦੀ ਕਾਪੀ ਮੌਜੂਦ ਹੈ। ਇਹ ਤਜਵੀਜ਼, ਜੋ ਵਾਸ਼ਿੰਗਟਨ ਤੇ ਮਾਸਕੋ ਦਰਮਿਆਨ ਗੱਲਬਾਤ ’ਚੋਂ ਨਿਕਲੀ ਸੀ, ਰੂਸ ਲਈ ਕਾਫੀ ਫਾਇਦੇਮੰਦ ਲੱਗ ਰਹੀ ਸੀ।

ਰੂਸ ਨੇ ਕਰੀਬ ਚਾਰ ਸਾਲ ਪਹਿਲਾਂ ਆਪਣੇ ਗੁਆਂਢੀ ’ਤੇ ਹਮਲਾ ਕਰਕੇ ਜੰਗ ਸ਼ੁਰੂ ਕੀਤੀ ਸੀ। ਉਧਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਲਈ ਇਹ ਮੁਸ਼ਕਲ ਹੋਵੇਗਾ ਕਿਉਂਕਿ ਉਹ ਟਰੰਪ ਵੱਲੋਂ ਇਲਾਕਿਆਂ ਵਿਚ ਛੋਟ ਦੀ ਪਹਿਲਾਂ ਕੀਤੀ ਮੰਗ ਦਾ ਵਿਰੋਧ ਕਰ ਚੁੱਕੇ ਹਨ। ਯੂਰੋਪੀ ਆਗੂਆਂ ਵੱਲੋਂ ਵੀ ਇਸ ਦਾ ਵਿਰੋਧ ਹੋਇਆ ਸੀ, ਜੋ ਸ਼ਾਇਦ ਅਮਰੀਕਾ ਵੱਲੋਂ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੁਰਾ ਭਲਾ ਆਖਣ ਦੇ ਨਾਲ ਇਹ ਵੀ ਕਹਿਣਗੇ ਕਿ ਇਸ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਉਨ੍ਹਾਂ ਦੇ ਗੁੱਸੇ ਦਾ ਇਨਾਮ ਮਿਲਿਆ, ਜਿਸ ਨਾਲ ਉਹ ਹਾਰਨ ਦੀ ਬਜਾਏ ਹੋਰ ਵਧੇਰੇ ਤਾਕਤ ਵਾਲੇ ਹੋ ਗਏ ਹਨ। ਮਿਸਾਲ ਵਜੋਂ ਇਹ ਤਜਵੀਜ਼ ਨਾ ਸਿਰਫ਼ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਹੋਣ ਤੋਂ ਰੋਕੇਗਾ ਬਲਕਿ ਇਹ ਗੱਠਜੋੜ ਦੇ ਭਵਿੱਖੀ ਵਿਸਥਾਰ ਨੂੰ ਵੀ ਰੋਕੇਗਾ। ਅਜਿਹੀ ਪੇਸ਼ਕਦਮੀ ਮਾਸਕੋ ਲਈ ਇੱਕ ਅਹਿਮ ਜਿੱਤ ਹੋਵੇਗੀ, ਜੋ ਨਾਟੋ ਨੂੰ ਇੱਕ ਖ਼ਤਰੇ ਵਜੋਂ ਦੇਖਦਾ ਹੈ। ਪੂਤਿਨ ਨੂੰ ਉਹ ਜ਼ਮੀਨ ਵੀ ਮਿਲੇਗੀ ਜੋ ਉਹ ਜੰਗ ਦੇ ਮੈਦਾਨ ਵਿੱਚ ਜਿੱਤਣ ਵਿੱਚ ਅਸਮਰੱਥ ਰਹੇ ਹਨ। ਖਰੜੇ ਤਹਿਤ ਮਾਸਕੋ ਸਾਰੇ ਪੂਰਬੀ ਡੋਨਬਾਸ ਖੇਤਰ ਨੂੰ ਆਪਣੇ ਕੋਲ ਰੱਖੇਗਾ, ਹਾਲਾਂਕਿ ਕਰੀਬ 14 ਫੀਸਦ ਖੇਤਰ ਅਜੇ ਵੀ ਯੂਕਰੇਨੀ ਹੱਥਾਂ ਵਿੱਚ ਹੈ। ਇਹੀ ਨਹੀਂ ਰੂਸ ’ਤੇ ਲੱਗੀ ਪਾਬੰਦੀ ਹਟਾਉਣ ਤੇ ਉਸ ਦੀ ਪਹਿਲਾਂ ਜੀ8 ਨਾਮ ਨਾਲ ਜਾਣੇ ਜਾਂਦੇ ਗਰੁੱਪ ਵਿਚ ਵਾਪਸੀ ਦਾ ਵੀ ਰਾਹ ਪੱਧਰਾ ਹੋਵੇਗਾ। ਇਸ ਸਮੂਹ ਵਿਚ ਵਿਸ਼ਵ ਦੇ ਕਈ ਵੱਡੇ ਅਰਥਚਾਰੇ ਸ਼ਾਮਲ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ

ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦਾ ਦੌਰ ਜਾਰੀ ਹੈ। ਬੀਤੇ ਦਿਨ ਯਾਨੀ 17 ਸਤੰਬਰ ਨੂੰ ਦਿਨ ਭਰ ਕੀਮਤਾਂ ਵਿੱਚ ਸੁਸਤੀ

Read More »

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ

ਕੈਨੇਡਾ ਨੇ ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਮਾਮਲੇ ਵਿਚ ਵਿਦੇਸ਼ੀ ਨਾਗਰਿਕਾਂ ’ਤੇ ਕਾਰਵਾਈ ਕਰਦਿਆਂ 111 ਲੋਕਾਂ ਨੂੰ ਕੈਨੇਡਾ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ

Read More »

ਅਮਰੀਕਾ ’ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ, ਕਿਹੜੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ; ਭਾਰਤੀਆਂ ‘ਤੇ ਕਿੰਨਾ ਹੋਵੇਗਾ ਅਸਰ ?

ਵਾਸ਼ਿੰਗਟਨ। ਅਮਰੀਕਾ ’ਚ ਅੱਜ ਸ਼ੁੱਕਰਵਾਰ, 18 ਸਤੰਬਰ ਤੋਂ ਗ੍ਰੀਨ ਕਾਰਡ ਦੇ ਨਿਯਮ ਬਦਲਣ ਵਾਲੇ ਹਨ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਹਾਲ ਹੀ ’ਚ ਐਲਾਨ

Read More »
Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ
18Sep

Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ

ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦਾ ਦੌਰ ਜਾਰੀ ਹੈ। ਬੀਤੇ ਦਿਨ ਯਾਨੀ 17 ਸਤੰਬਰ ਨੂੰ ਦਿਨ ਭਰ ਕੀਮਤਾਂ ਵਿੱਚ ਸੁਸਤੀ ਰਹੀ, ਪਰ ਸ਼ਾਮ ਹੁੰਦੇ-ਹੁੰਦੇ ਦੋਵਾਂ…

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ
18Sep

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ

ਕੈਨੇਡਾ ਨੇ ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਮਾਮਲੇ ਵਿਚ ਵਿਦੇਸ਼ੀ ਨਾਗਰਿਕਾਂ ’ਤੇ ਕਾਰਵਾਈ ਕਰਦਿਆਂ 111 ਲੋਕਾਂ ਨੂੰ ਕੈਨੇਡਾ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ ਹੈ। ਇਨ੍ਹਾਂ ਵਿਚ ਚਾਰ ਪੰਜਾਬੀ…

ਅਮਰੀਕਾ ’ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ, ਕਿਹੜੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ; ਭਾਰਤੀਆਂ ‘ਤੇ ਕਿੰਨਾ ਹੋਵੇਗਾ ਅਸਰ ?
18Sep

ਅਮਰੀਕਾ ’ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ, ਕਿਹੜੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ; ਭਾਰਤੀਆਂ ‘ਤੇ ਕਿੰਨਾ ਹੋਵੇਗਾ ਅਸਰ ?

ਵਾਸ਼ਿੰਗਟਨ। ਅਮਰੀਕਾ ’ਚ ਅੱਜ ਸ਼ੁੱਕਰਵਾਰ, 18 ਸਤੰਬਰ ਤੋਂ ਗ੍ਰੀਨ ਕਾਰਡ ਦੇ ਨਿਯਮ ਬਦਲਣ ਵਾਲੇ ਹਨ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਹਾਲ ਹੀ ’ਚ ਐਲਾਨ ਕੀਤਾ ਕਿ 18 ਸਤੰਬਰ ਤੋਂ,…

More News