ਰੂਸ-ਯੂਕਰੇਨ ਜੰਗ ਦਾ ਪੱਕਾ ਹੱਲ ਚਾਹੁੰਦੇ ਨੇ ਟਰੰਪ: ਰੂਬੀਓ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਰਾਦਾ ਰੂਸ ਯੂਕਰੇਨ ਜੰਗ ਹਮੇਸ਼ਾ ਲਈ ਖ਼ਤਮ ਕਰਾਉਣ ਦਾ ਹੈ। ਉਨ੍ਹਾਂ ਇੱਥੇ ਮਿਊਨਿਖ਼ ਸੁਰੱਖਿਆ ਕਾਨਫਰੰਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ।

ਮਾਰਕੋ ਰੂਬੀਓ ਨੇ ਐਕਸ ’ਤੇ ਲਿਖਿਆ, ‘‘ਯੂਕਰੇਨ ਦੀ ਸੁਰੱਖਿਆ, ਰੱਖਿਆ ਅਤੇ ਆਰਥਿਕ ਭਾਈਵਾਲੀ ਮਜ਼ਬੂਤ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਟਰੰਪ ਅਜਿਹਾ ਹੱਲ ਚਾਹੁੰਦੇ ਹਨ ਜਿਸ ਨਾਲ ਖੂਨ-ਖਰਾਬਾ ਹਮੇਸ਼ਾ ਲਈ ਖ਼ਤਮ ਹੋ ਜਾਵੇ।’’ ਇਹ ਮੁਲਾਕਾਤ ਯੂਕਰੇਨ, ਰੂਸ ਅਤੇ ਅਮਰੀਕਾ ਦਰਮਿਆਨ 17-18 ਫਰਵਰੀ ਨੂੰ ਜਨੇਵਾ ’ਚ ਹੋਣ ਵਾਲੀ ਤਿੰਨ ਧਿਰੀ ਮੀਟਿੰਗ ਦੇ ਪਿਛੋਕੜ ’ਚ ਹੋਈ ਹੈ। ਇਸ ਤੋਂ ਪਹਿਲਾਂ ਸ੍ਰੀ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਸ਼ਾਂਤੀ ਵਾਰਤਾ ਤੋਂ ਪਹਿਲਾਂ ਸ੍ਰੀ ਰੂਬੀਓ ਨੂੰ ਚੱਲ ਰਹੀ ਜੰਗ ਦਰਮਿਆਨ ਯੂਕਰੇਨ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸ੍ਰੀ ਰੂਬੀਓ ਨਾਲ ਯੂਕਰੇਨ ਦੇ ਊਰਜਾ ਸਰੋਤਾਂ ’ਤੇ ਰੂਸੀ ਹਮਲਿਆਂ ਦੇ ਅਸਰ ਬਾਰੇ ਵੀ ਚਰਚਾ ਕੀਤੀ। ਸ੍ਰੀ ਜ਼ੇਲੈਂਸਕੀ ਨੇ ਐਕਸ ’ਤੇ ਲਿਖਿਆ, ‘‘ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੀਟਿੰਗ ਦੌਰਾਨ ਮੈਂ ਉਨ੍ਹਾਂ ਨੂੰ ਮੋਰਚੇ ਦੀ ਸਥਿਤੀ, ਰੂਸੀ ਹਮਲਿਆਂ ਤੇ ਯੂਕਰੇਨ ਦੀ ਊਰਜਾ ਪ੍ਰਣਾਲੀ ’ਤੇ ਹਮਲਿਆਂ ਦੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਅਸੀਂ ਇਸ ਗੱਲ ’ਤੇ ਚਰਚਾ ਕੀਤੀ ਕਿ ਸਰਦੀਆਂ ਦੀ ਠੰਢ ਦੌਰਾਨ ਯੂਕਰੇਨ ਦੇ ਲੋਕਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਵੇ। ਅਸੀਂ ਕੂਟਨੀਤਕ ਪ੍ਰਕਿਰਿਆ ਤੇ ਤਿੰਨ ਧਿਰੀ ਮੀਟਿੰਗਾਂ ਬਾਰੇ ਵੀ ਗੱਲਬਾਤ ਕੀਤੀ।’’ ਇਸ ਤੋਂ ਪਹਿਲਾਂ ਬੀਤੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਨੇ ਜਨੇਵਾ ’ਚ ਹੋਣ ਵਾਲੀ ਮੀਟਿੰਗ ਬਾਰੇ ਅਮਰੀਕੀ ਦੂਤਾਂ ਸਟੀਵ ਵਿਟਕੌਫ ਤੇ ਜੈਰੇਡ ਕੁਸ਼ਨਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਕੀਵ ਨੂੰ ਉਮੀਦ ਹੈ ਕਿ ਵਾਰਤਾ ਸਕਾਰਾਤਮਕ ਹੋਵੇਗੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਰਜਿੰਦਰ ਧਾਮੀ ਦਾ ਵੱਡਾ ਬਿਆਨ: ਬਿੱਲ ਪਾਸ ਹੋਣ ਨਾਲ ਮਸਲੇ ਹੱਲ ਨਹੀਂ ਹੁੰਦੇ, ਲਾਗੂ ਹੋਣਾ ਜ਼ਰੂਰੀ

ਅੰਮ੍ਰਿਤਸਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਲਿਆਂਦੇ ਗਏ ਬਿੱਲ ’ਤੇ

Read More »

ਟਰੰਪ ਦੀ ਨਾਕਾਬੰਦੀ ਤੋਂ ਪਹਿਲਾਂ ਈਰਾਨ ਦੇ ਤੇਲ ਟੈਂਕਰਾਂ ਨੇ ਪਾਰ ਕੀਤਾ ਹੋਰਮੂਜ਼, ਬੰਦਰਗਾਹਾਂ ਦੀ ਘੇਰਾਬੰਦੀ ਸ਼ੁਰੂ

ਸੋਮਵਾਰ ਨੂੰ ਈਰਾਨ ਨਾਲ ਜੁੜੇ ਦੋ ਤੇਲ ਟੈਂਕਰ, ਈਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਮਰੀਕਾ ਦੀ ਪ੍ਰਸਤਾਵਿਤ ਨਾਕਾਬੰਦੀ ਤੋਂ ਪਹਿਲਾਂ, ਹੋਰਮੂਜ਼ ਜਲਡਮਰੂਮੱਧ

Read More »

ਪਹਿਲਾਂ ਸ਼ਾਂਤੀ ਦਾ ਦੂਤ, ਹੁਣ ਖ਼ੁਦ ਨੂੰ ਭਗਵਾਨ ਦੱਸ ਰਹੇ ਨੇ ਟਰੰਪ… ਵਿਵਾਦ ਤੋਂ ਬਾਅਦ ਈਸਾ ਮਸੀਹ ਵਾਲੀ AI ਤਸਵੀਰ ਕੀਤੀ ਡਿਲੀਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ‘ਟਰੂਥ ਸੋਸ਼ਲ’ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ

Read More »
ਹਰਜਿੰਦਰ ਧਾਮੀ ਦਾ ਵੱਡਾ ਬਿਆਨ: ਬਿੱਲ ਪਾਸ ਹੋਣ ਨਾਲ ਮਸਲੇ ਹੱਲ ਨਹੀਂ ਹੁੰਦੇ, ਲਾਗੂ ਹੋਣਾ ਜ਼ਰੂਰੀ
13Apr

ਹਰਜਿੰਦਰ ਧਾਮੀ ਦਾ ਵੱਡਾ ਬਿਆਨ: ਬਿੱਲ ਪਾਸ ਹੋਣ ਨਾਲ ਮਸਲੇ ਹੱਲ ਨਹੀਂ ਹੁੰਦੇ, ਲਾਗੂ ਹੋਣਾ ਜ਼ਰੂਰੀ

ਅੰਮ੍ਰਿਤਸਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਲਿਆਂਦੇ ਗਏ ਬਿੱਲ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ…

ਟਰੰਪ ਦੀ ਨਾਕਾਬੰਦੀ ਤੋਂ ਪਹਿਲਾਂ ਈਰਾਨ ਦੇ ਤੇਲ ਟੈਂਕਰਾਂ ਨੇ ਪਾਰ ਕੀਤਾ ਹੋਰਮੂਜ਼, ਬੰਦਰਗਾਹਾਂ ਦੀ ਘੇਰਾਬੰਦੀ ਸ਼ੁਰੂ
13Apr

ਟਰੰਪ ਦੀ ਨਾਕਾਬੰਦੀ ਤੋਂ ਪਹਿਲਾਂ ਈਰਾਨ ਦੇ ਤੇਲ ਟੈਂਕਰਾਂ ਨੇ ਪਾਰ ਕੀਤਾ ਹੋਰਮੂਜ਼, ਬੰਦਰਗਾਹਾਂ ਦੀ ਘੇਰਾਬੰਦੀ ਸ਼ੁਰੂ

ਸੋਮਵਾਰ ਨੂੰ ਈਰਾਨ ਨਾਲ ਜੁੜੇ ਦੋ ਤੇਲ ਟੈਂਕਰ, ਈਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਮਰੀਕਾ ਦੀ ਪ੍ਰਸਤਾਵਿਤ ਨਾਕਾਬੰਦੀ ਤੋਂ ਪਹਿਲਾਂ, ਹੋਰਮੂਜ਼ ਜਲਡਮਰੂਮੱਧ ਰਾਹੀਂ ਹੁੰਦੇ ਹੋਏ ਖਾੜੀ ਤੋਂ…

ਪਹਿਲਾਂ ਸ਼ਾਂਤੀ ਦਾ ਦੂਤ, ਹੁਣ ਖ਼ੁਦ ਨੂੰ ਭਗਵਾਨ ਦੱਸ ਰਹੇ ਨੇ ਟਰੰਪ… ਵਿਵਾਦ ਤੋਂ ਬਾਅਦ ਈਸਾ ਮਸੀਹ ਵਾਲੀ AI ਤਸਵੀਰ ਕੀਤੀ ਡਿਲੀਟ
13Apr

ਪਹਿਲਾਂ ਸ਼ਾਂਤੀ ਦਾ ਦੂਤ, ਹੁਣ ਖ਼ੁਦ ਨੂੰ ਭਗਵਾਨ ਦੱਸ ਰਹੇ ਨੇ ਟਰੰਪ… ਵਿਵਾਦ ਤੋਂ ਬਾਅਦ ਈਸਾ ਮਸੀਹ ਵਾਲੀ AI ਤਸਵੀਰ ਕੀਤੀ ਡਿਲੀਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ‘ਟਰੂਥ ਸੋਸ਼ਲ’ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਈਸਾ ਮਸੀਹ ਵਾਂਗ ਚਮਤਕਾਰ ਕਰਦੇ…

More News