ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ

ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ ਉਨ੍ਹਾਂ ਦੇ ਤਾਜ਼ਾ ਬਿਆਨ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਸਾਫ ਸ਼ਬਦਾਂ ’ਚ ਈਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜ਼ਿਆਦਾ ਸਮੇਂ ਤੱਕ ਚੰਗੇ ਆਦਮੀ ਨਹੀਂ ਬਣੇ ਰਹਿ ਸਕਦੇ। ਹਾਲੇ ਵੀ ਸਮਾਂ ਹੈ, ਸਮਝ ਜਾਓ। ਟਰੰਪ ਨੇ ਇਸ ਚਿਤਾਵਨੀ ਨਾਲ ਇੰਟਰਨੈੱਟ ਮੀਡੀਆ ’ਤੇ ਅਸਾਲਟ ਰਾਈਫਲ ਨਾਲ ਆਪਣੀ ਏਆਈ ਨਾਲ ਬਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਦਾ ਧਮਕੀ ਭਰਿਆ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਈਰਾਨ ਤੇ ਅਮਰੀਕਾ ਵਿਚਾਲੇ ਦੂਜੇ ਦੌਰ ਦੀ ਸ਼ਾਂਤੀ ਗੱਲਬਾਤ ਦੀ ਰਾਹ ’ਚ ਰੁਕਾਵਟ ਕਾਇਮ ਹੈ। ਦੋਵਾਂ ਦੇਸ਼ਾਂ ਵਿਚਾਲੇ 11 ਅਪ੍ਰੈਲ ਨੂੰ ਪਹਿਲੇ ਦੌਰ ਦੀ ਗੱਲਬਾਤ ਪਾਕਿਸਤਾਨ ’ਚ ਹੋਈ ਸੀ, ਜੋ ਨਾਕਾਮ ਰਹੀ ਸੀ। ਉਦੋਂ ਤੋਂ ਦੂਜੇ ਦੌਰ ਦੀ ਗੱਲਬਾਤ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਪਰਮਾਣੂ ਮੁੱਦੇ ’ਤੇ ਅਸਹਿਮਤੀ ਕਾਰਨ ਹੁਣ ਤੱਕ ਗੱਲ ਅੱਗੇ ਨਹੀਂ ਵਧ ਪਾ ਰਹੀ। ਈਰਾਨ ਨੇ ਹਾਲ ਹੀ ਵਿਚ ਪਾਕਿਸਤਾਨ ਰਾਹੀਂ ਅਮਰੀਕਾ ਨੂੰ ਇਕ ਪੇਸ਼ਕਸ਼ ਭੇਜੀ ਸੀ। ਇਸ ਵਿਚ ਅਮਰੀਕੀ ਨਾਕਾਬੰਦੀ ਹਟਾਉਣ, ਜੰਗ ਖ਼ਤਮ ਕਰਨ ਤੇ ਪਰਮਾਣੂ ਮੁੱਦੇ ’ਤੇ ਵੱਖਰੀ ਗੱਲਬਾਤ ਦੀ ਗੱਲ ਕਹੀ ਗਈ ਸੀ। ਟਰੰਪ ਇਸ ਮਤੇ ਤੋਂ ਸੰਤੁਸ਼ਟ ਨਹੀਂ ਹਨ। ਉਹ ਕਈ ਵਾਰ ਕਹਿ ਚੁੱਕੇ ਹਨ ਕਿ ਈਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦੇ। ਟਰੰਪ ਚਾਹੁੰਦੇ ਹਨ ਕਿ ਈਰਾਨ ਪਰਮਾਣੂ ਪ੍ਰੋਗਰਾਮ ਨੂੰ ਛੱਡ ਦੇਵੇ ਤੇ ਸੋਧਿਆ ਯੂਰੇਨੀਅਮ ਅਮਰੀਕਾ ਨੂੰ ਸੌਂਪ ਦੇਵੇ।

ਰਾਇਟਰ ਅਨੁਸਾਰ, ਟਰੰਪ ਨੇ ਬੁੱਧਵਾਰ ਨੂੰ ਟਰੁੱਥ ਸੋਸ਼ਲ ’ਤੇ ਇਕ ਪੋਸਟ ’ਚ ਕਿਹਾ ਕਿ ਈਰਾਨ ਆਪਣੇ ਮਾਮਲਿਆਂ ਨੂੰ ਠੀਕ ਤਰ੍ਹਾਂ ਸੰਭਾਲ ਨਹੀਂ ਪਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਗ਼ੈਰ-ਪਰਮਾਣੂ ਸਮਝੌਤੇ ’ਤੇ ਦਸਤਖ਼ਤ ਕਿਵੇਂ ਕੀਤੇ ਜਾਂਦੇ ਹਨ। ਬਿਹਤਰ ਹੋਵੇਗਾ ਕਿ ਉਹ ਜਲਦ ਸਮਝਦਾਰੀ ਦਿਖਾਉਣ। ਮੈਂ ਜ਼ਿਆਦਾ ਸਮੇਂ ਤੱਕ ਚੰਗਾ ਆਦਮੀ ਨਹੀਂ ਬਣਿਆ ਰਹਾਂਗਾ। ਟਰੰਪ ਨੇ ਆਪਣੇ ਇਸ ਬਿਆਨ ਰਾਹੀਂ ਗੱਲਬਾਤ ਦੀ ਹੌਲੀ ਰਫ਼ਤਾਰ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਤੇ ਈਰਾਨੀ ਅਗਵਾਈ ਦੀ ਕਿਸੇ ਸਮਝੌਤੇ ਨੂੰ ਆਖ਼ਰੀ ਰੂਪ ਦੇਣ ’ਚ ਅਸਮਰੱਥਾ ਦੀ ਨਿਖੇਧੀ ਵੀ ਕੀਤੀ। ਵਾਲ ਸਟਰੀਟ ਜਰਨਲ ਨੇ ਅਮਰੀਕੀ

ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਰਾਸ਼ਟਰਪਤੀ ਨੇ ਆਪਣੇ ਸਹਾਇਕਾਂ ਨੂੰ ਈਰਾਨ ਦੀਆਂ ਬੰਦਰਗਾਹਾਂ ਦੀ ਲੰਬੇ ਸਮੇਂ ਤੱਕ ਨਾਕਾਬੰਦੀ ਕਰਨ ਦੀ ਤਿਆਰੀ ਕਰਨ ਲਈ ਕਿਹਾ ਹੈ ਕਿ ਤਾਂਕਿ ਤਹਿਰਾਨ ਨੂੰ ਸ਼ਰਤਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਟਰੰਪ ਨੇ ਈਰਾਨ ਦੇ ਅਰਥਚਾਰੇ ਤੇ ਤੇਲ ਬਰਾਮਦ ’ਤੇ ਨਾਕਾਬੰਦੀ ਰਾਹੀਂ ਦਬਾਅ ਬਣਾਉਣ ਦਾ ਬਦਲ ਚੁਣਿਆ ਹੈ ਕਿਉਂਕਿ ਫਿਰ ਬੰਬਾਰੀ ਸ਼ੁਰੂ ਕਰਨਾ ਜਾਂ ਜੰਗ ਤੋਂ ਹਟਣਾ ਜ਼ਿਆਦਾ ਖ਼ਤਰਿਆਂ ਭਰਿਆ ਹੋ ਸਕਦਾ ਹੈ, ਜਦਕਿ ਈਰਾਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਨਾਕਾਬੰਦੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਉਹ ਬਦਲਵੇਂ ਵਪਾਰ ਮਾਰਗਾਂ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਦੇ ਦੇਸ਼ ਨੇ ਜੰਗ ਨੂੰ ਖ਼ਤਮ ਨਹੀਂ ਮੰਨਿਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ

ਵੀਰਵਾਰ ਨੂੰ ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗ ਗਿਆ। ਰੁਪਏ ਵਿੱਚ ਇਹ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਕਾਰਨ ਆਈ। ਭਾਰਤੀ ਰੁਪਿਆ

Read More »

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ

ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੇ ਪੂਰੀ ਦੁਨੀਆ ਵਿੱਚ ਊਰਜਾ ਸੰਕਟ

Read More »

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ

ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ

Read More »
ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ
30Apr

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ

ਵੀਰਵਾਰ ਨੂੰ ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗ ਗਿਆ। ਰੁਪਏ ਵਿੱਚ ਇਹ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਕਾਰਨ ਆਈ। ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਆਪਣੇ ਆਲ…

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ
30Apr

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ

ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੇ ਪੂਰੀ ਦੁਨੀਆ ਵਿੱਚ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ। ਜਿੱਥੇ…

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ
30Apr

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ

ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ ਉਨ੍ਹਾਂ ਦੇ ਤਾਜ਼ਾ ਬਿਆਨ ਤੋਂ…

More News