ਐੱਚ-1ਬੀ ਵੀਜ਼ਾ ਲਈ 1,00,000 ਅਮਰੀਕੀ ਡਾਲਰ ਦੀ ਫੀਸ ਖ਼ਿਲਾਫ਼ ਕੇਸ ਦਾਇਰ

ਅਮਰੀਕਾ ਵਿੱਚ ਐੱਚ-1ਬੀ ਵੀਜ਼ਾ ਅਰਜ਼ੀਆਂ ਲਈ 1,00,000 ਅਮਰੀਕੀ ਡਾਲਰ ਦੀ ਫੀਸ ਦੇ ਖ਼ਿਲਾਫ਼ ਸਿਹਤ ਸੰਭਾਲ ਪ੍ਰਦਾਤਾਵਾਂ, ਧਾਰਮਿਕ ਸਮੂਹਾਂ, ਯੂਨੀਵਰਸਿਟੀ ਪ੍ਰੋਫੈਸਰਾਂ ਅਤੇ ਹੋਰਾਂ ਦੇ ਇੱਕ ਸਮੂਹ ਨੇ ਸ਼ੁੱਕਰਵਾਰ ਨੂੰ ਇੱਕ ਸੰਘੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ।ਸਮੂਹ ਨੇ ਕੇਸ ਦਾਇਰ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੀ ਇਸ ਯੋਜਨਾ ਨੇ ਨਿਯੋਜਕਾਂ, ਕਰਮਚਾਰੀਆਂ ਅਤੇ ਸੰਘੀ ਏਜੰਸੀਆਂ ਨੂੰ ਅਰਾਜਕਤਾ ਵਾਲੀ ਸਥਿਤੀ ਵਿੱਚ ਪਾ ਦਿੱਤਾ ਹੈ।”ਟਰੰਪ ਪ੍ਰਸ਼ਾਸਨ ਨੇ ਨਵੇਂ ਐੱਚ-1ਬੀ ਵਰਕਿੰਗ ਵੀਜ਼ਾ ਲਈ 1,00,000 ਅਮਰੀਕੀ ਡਾਲਰ ਦੀ ਇੱਕਮੁਸ਼ਤ ਫੀਸ ਦਾ ਐਲਾਨ ਕੀਤਾ ਹੈ।

ਸਾਂ ਫ੍ਰਾਂਸਿਸਕੋ ਸਥਿਤ ‘ਯੂ.ਐੱਸ. ਡਿਸਟ੍ਰਿਕਟ ਕੋਰਟ’ ਵਿੱਚ ਦਾਇਰ ਕੀਤੇ ਕੇਸ ਵਿੱਚ ਕਿਹਾ ਗਿਆ ਹੈ ਕਿ ਐੱਚ-1ਬੀ ਪ੍ਰੋਗਰਾਮ ਸਿਹਤ ਸੰਭਾਲ ਕਰਮਚਾਰੀਆਂ ਅਤੇ ਅਧਿਆਪਕਾਂ ਦੀ ਨਿਯੁਕਤੀ ਦਾ ਇੱਕ ਮਹੱਤਵਪੂਰਨ ਰਸਤਾ ਹੈ। ਇਹ ਅਮਰੀਕਾ ਵਿੱਚ ਨਵੀਨਤਾ (Innovation) ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਿਯੋਜਕਾਂ ਨੂੰ ਵਿਸ਼ੇਸ਼ ਖੇਤਰਾਂ ਵਿੱਚ ਖਾਲੀ ਅਸਾਮੀਆਂ ਭਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

‘ਡੈਮੋਕਰੇਸੀ ਫਾਰਵਰਡ ਫਾਊਂਡੇਸ਼ਨ’ ਅਤੇ ‘ਜਸਟਿਸ ਐਕਸ਼ਨ ਸੈਂਟਰ’ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, ‘‘ਇਸ ਮਾਮਲੇ ਵਿੱਚ ਕੋਈ ਰਾਹਤ ਨਾ ਮਿਲਣ ‘ਤੇ ਹਸਪਤਾਲਾਂ ਨੂੰ ਮੈਡੀਕਲ ਸਟਾਫ, ਗਿਰਜਾਘਰਾਂ ਨੂੰ ਪਾਦਰੀਆਂ ਅਤੇ ਕਲਾਸਰੂਮਾਂ ਨੂੰ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਅਤੇ ਦੇਸ਼ ਭਰ ਦੇ ਉਦਯੋਗਾਂ ‘ਤੇ ਮੁੱਖ ਨਵੀਨਤਾਕਾਰਾਂ ਨੂੰ ਗੁਆਉਣ ਦਾ ਖ਼ਤਰਾ ਹੈ।’’

ਅਦਾਲਤ ਤੋਂ ਟਰੰਪ ਦੇ ਆਦੇਸ਼ ’ਤੇ ਤੁਰੰਤ ਰੋਕ ਲਗਾਉਣ ਦੀ ਬੇਨਤੀ ਕੀਤੀ ਗਈ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ

ਵੀਰਵਾਰ ਨੂੰ ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗ ਗਿਆ। ਰੁਪਏ ਵਿੱਚ ਇਹ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਕਾਰਨ ਆਈ। ਭਾਰਤੀ ਰੁਪਿਆ

Read More »

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ

ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੇ ਪੂਰੀ ਦੁਨੀਆ ਵਿੱਚ ਊਰਜਾ ਸੰਕਟ

Read More »

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ

ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ

Read More »
ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ
30Apr

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ

ਵੀਰਵਾਰ ਨੂੰ ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗ ਗਿਆ। ਰੁਪਏ ਵਿੱਚ ਇਹ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਕਾਰਨ ਆਈ। ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਆਪਣੇ ਆਲ…

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ
30Apr

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ

ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੇ ਪੂਰੀ ਦੁਨੀਆ ਵਿੱਚ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ। ਜਿੱਥੇ…

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ
30Apr

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ

ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ ਉਨ੍ਹਾਂ ਦੇ ਤਾਜ਼ਾ ਬਿਆਨ ਤੋਂ…

More News

Leave a Reply

Your email address will not be published. Required fields are marked *