ਪੈਨਸਿਲਵੇਨੀਆ ’ਚ ਭਾਰਤੀ ਮੋਟਲ ਮਾਲਕ ਦੀ ਹੱਤਿਆ !

ਭਾਰਤੀ ਮੂਲ ਦੇ 51 ਸਾਲਾ ਮੋਟਲ ਮਾਲਕ ‘ਰਾਕੇਸ਼ ਇਹਾਗਾਬਨ’ ਦੀ ਪੈਨਸਿਲਵੇਨੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,ਜਦੋਂ ਉਹ ਰੌਲਾ ਰੱਪਾ ਸੁਣ ਆਪਣੇ ਘਰ ਦੇ ਬਾਹਰ ਆਇਆ।

ਇਹ ਘਟਨਾ ਉਦੋਂ ਵਾਪਰੀ ਜਦੋਂ ਇਹਾਗਾਬਨ ਨੇ ਸ਼ੱਕੀ ਨੂੰ ਪੁੱਛਿਆ, ‘ਕੀ ਤੂੰ ਠੀਕ ਹੈਂ, ਦੋਸਤ?’ ਜਿਸ ਤੋਂ ਬਾਅਦ ਉਸ ਆਦਮੀ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।ਹਮਲਾਵਰ ਦੀ ਪਛਾਣ 37 ਸਾਲਾ ਸਟੈਨਲੀ ਯੂਜੀਨ ਵੈਸਟ ( Stanley Eugene West) ਵਜੋਂ ਹੋਈ ਹੈ, ਜੋ ਕਿ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਇੱਕ ਔਰਤ ਅਤੇ ਬੱਚੇ ਨਾਲ ਮੋਟਲ ਵਿੱਚ ਰਹਿ ਰਿਹਾ ਸੀ।ਇਹਾਗਾਬਨ ਦੀ ਮੌਤ ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਹੈ ਕਿ ਵੈਸਟ ਨੇ ਇੱਕ ਔਰਤ, ਜੋ ਸ਼ਾਇਦ ਉਸ ਦੀ ਸਾਥੀ ਸੀ, ਨੂੰ ਪਾਰਕਿੰਗ ਲਾਟ ਵਿੱਚ ਕਾਰ ਵਿੱਚ ਬੈਠੇ ਹੋਏ ਗਲੇ ਵਿੱਚ ਗੋਲੀ ਮਾਰੀ। ਜਖ਼ਮੀ ਹੋਣ ਦੇ ਬਾਵਜੂਦ, ਉਸ ਔਰਤ ਨੇ ਹਿੰਮਤ ਕਰਕੇ ਨੇੜਲੇ ਆਟੋ ਰਿਪੇਅਰ ਸੈਂਟਰ ਤੱਕ ਗੱਡੀ ਚਲਾਈ, ਜਿੱਥੇ ਲੋਕਾਂ ਨੇ ਉਸ ਨੂੰ ਤੁਰੰਤ ਨਾਜ਼ੁਕ ਹਾਲਤ ਵਿੱਚ ਹਸਪਤਾਲ ਪਹੁੰਚਾਇਆ।

ਇਹਾਗਾਬਨ ਨੂੰ ਮਾਰਨ ਤੋਂ ਬਾਅਦ, ਵੈਸਟ ਕਥਿਤ ਤੌਰ ’ਤੇ ਇੱਕ ਨੇੜਲੇ ਯੂ-ਹਾਲ ਵੈਨ ਵੱਲ ਤੁਰਿਆ ਅਤੇ ਭੱਜ ਗਿਆ। ਬਾਅਦ ਵਿੱਚ ਪੁਲੀਸ ਦੁਆਰਾ ਉਸਨੂੰ ਪਿਟਸਬਰਗ ਦੇ ਈਸਟ ਹਿਲਜ਼ ਇਲਾਕੇ ਵਿੱਚ ਲੱਭਿਆ ਗਿਆ। ਗੋਲੀਬਾਰੀ ਤੋਂ ਬਾਅਦ ਪਿਟਸਬਰਗ ਦਾ ਇੱਕ ਜਾਸੂਸ ਜ਼ਖਮੀ ਹੋਇਆ ਅਤੇ ਵੈਸਟ ਵੀ ਜ਼ਖਮੀ ਹੋ ਗਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਵੈਸਟ ’ਤੇ ਅਪਰਾਧਿਕ ਕਤਲ ਅਤੇ ਕਤਲ ਦੀ ਕੋਸ਼ਿਸ ਦੇ ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਵੱਲੋਂ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ, ਜਿਸ ਆਧਾਰ ਤੇ ਜਾਂਚ ਜਾਰੀ ਹੈ।

ਇਹ ਘਾਤਕ ਹਮਲਾ ਉਸ ਘਟਨਾ ਤੋਂ ਇੱਕ ਮਹੀਨੇ ਬਾਅਦ ਹੋਇਆ ਹੈ, ਜਿਸ ਵਿੱਚ ਟੈਕਸਾਸ ’ਚ ਇੱਕ ਹੋਰ ਭਾਰਤੀ ਮੂਲ ਦੇ ਮੋਟਲ ਮੈਨੇਜਰ ਦੀ ਹੱਤਿਆ ਕਰ ਦਿੱਤੀ ਗਈ ਸੀ। ਰਿਪੋਰਟਾਂ ਮੁਤਾਬਕ, ਪੀੜਤ ਦਾ ਇੱਕ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਸਿਰ ਕੱਟ ਦਿੱਤਾ ਗਿਆ ਸੀ। ਹਮਲਾਵਰ, ਜੋ ਕਿ ਉਸਦਾ ਸਾਥੀ ਕਰਮਚਾਰੀ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ’ਤੇ ਕਤਲ ਦਾ ਦੋਸ਼ ਲਗਾਇਆ ਗਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ

ਕਾਰਾਕਾਸ: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ ਹੈ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ

Read More »

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ

Read More »

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ

ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ ‘ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ

Read More »
ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ
25Jun

ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ

ਕਾਰਾਕਾਸ: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ ਹੈ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ…

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ
25Jun

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ ਝਟਕਾ ਇਕ ਜੱਜ ਨੇ ਦਿੱਤਾ।…

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ
25Jun

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ

ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ ‘ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ ਨੇ ਇਸ ਮਾਮਲੇ ’ਚ ਸੋਮਵਾਰ…

More News

Leave a Reply

Your email address will not be published. Required fields are marked *