ਈ ਮੰਡੀਕਰਨ ਪੋਰਟਲ ’ਤੇ ਗੁਆਚਿਆ ਪੰਜਾਬ ਦੇ ਪਿੰਡਾ ਦਾ ਰਕਬਾ, ਝੋਨਾ ਅਣਵਿਕਿਆ ਪਿਆ

ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ’ਤੇ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ ਗੁਆਚ ਗਿਆ ਹੈ। ਜਿਸ ਕਰਕੇ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਫਸਲ ਦੇ ਬਿੱਲ ਨਹੀਂ ਬਣ ਸਕੇ ਹਨ। ਪੋਰਟਲ ‘ਤੇ ਪਿੰਡਾਂ ਦੇ ਗਾਇਬ ਰਕਬੇ ਕਾਰਨ ਪੀੜਤ ਕਿਸਾਨ ਕਾਫ਼ੀ ਪਰੇਸ਼ਾਨੀ ਵਿੱਚ ਹਨ, ਉਨ੍ਹਾਂ ਦਾ ਕਰੋੜਾਂ ਰੁਪਏ ਦਾ ਝੋਨਾ ਅਣਵਿਕਿਆ ਪਿਆ ਹੈ।

ਜ਼ਿਕਰਯੋਗ ਹੈ ਕਿ ਪਿੰਡ ਕਿਲਿਆਂਵਾਲੀ ਦਾ ਰਕਬਾ ਕਰੀਬ 5000 ਏਕੜ ਅਤੇ ਪਿੰਡ ਵੜਿੰਗਖੇੜਾ ਦਾ ਰਕਬਾ ਲਗਪਗ 4000 ਏਕੜ ਹੈ। ਹਾਲਾਂਕਿ ਇਹ ਰਕਬਾ ਮਾਲ ਵਿਭਾਗ ਦੇ ਵੈੱਬ ਪੋਰਟਲ ’ਤੇ ਮੌਜੂਦ ਹੈ। ਇਸ ਸਬੰਧੀ ਖੁਲਾਸਾ ਆੜਤੀਆਂ ਵੱਲੋਂ ਝੋਨਾ ਫ਼ਸਲ ਦੇ ਬਿੱਲ ਬਣਾਉਣ ਮੌਕੇ ਜ਼ਮੀਨ ਦਾ ਰਕਬਾ ਪੋਰਟਲ ’ਤੇ ਜ਼ਮੀਨ ਮੈਪ ਕਰਨ ਮੌਕੇ ਹੋਇਆ। ਆੜਤੀਆਂ ਮੁਤਾਬਕ ਪਿਛਲੇ ਸੀਜਨ 2024-25 ਵਿੱਚ ਲੈਂਡ ਮੈਪਿੰਗ ਦੌਰਾਨ ਇਹ ਰਕਬਾ ਪੂਰੀ ਤਰਾਂ ਪੋਰਟਲ ’ਤੇ ਦਰਜ ਸੀ। ਸੂਤਰਾਂ ਦਾ ਮੰਨਣਾ ਹੈ ਕਿ ਮਾਰਕੀਟ ਕਮੇਟੀ ਕਿੱਲਿਆਂਵਾਲੀ ਦਾ ਨਵਾਂ ਗਠਨ ਹੋਇਆ ਹੈ। ਉਸ ਤੋਂ ਬਾਅਦ ਨਵੀਂਆਂ ਅਧਿਕਾਰਕ ਆਈਡੀ ਬਣਨ ਦੌਰਾਨ ਇਸ ਸਾਲ (ਸਾਉਣੀ ਸੀਜਨ 2025—26) ਦੌਰਾਨ ਡਾਟਾ ਕਿਸੇ ਤਕਨੀਕੀ ਖਾਮੀ ਕਰਕੇ ਵਿਖਾਈ ਨਹੀਂ ਦੇ ਰਿਹਾ।

ਪਿੰਡ ਕਿੱਲਿਆਂਵਾਲੀ ਦੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਫਸਲ ਤੁਲਾਈ ਹੋਏ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ, ਪਰ ਅਜੇ ਤੱਕ ਬਿੱਲ ਨਹੀਂ ਬਣਿਆ। ਉਹ ਆੜਤੀਏ ਅਤੇ ਮਾਰਕੀਟ ਕਮੇਟੀ ਦਫ਼ਤਰ ਦੇ ਗੇੜੇ ਲਗਾ ਰਹੇ ਹਨ। ਪਿੰਡ ਕਿੱਲਿਆਂਵਾਲੀ ਦੇ ਆੜਤੀਆਂ ਨੇ ਕਿਹਾ ਕਿ ਰਕਬਾ ਨਾ ਵਿਖਾਈ ਦੇਣ ਕਰਕੇ ਉਹ ਬਿੱਲ ਬਣਾਉਣ ਵਿੱਚ ਅਸਮੱਰਥ ਹਨ, ਪਰ ਕਿਸਾਨ ਉਨਾਂ ’ਤੇ ਛੇਤੀ ਬਿੱਲ ਬਣਾਉਣ ਲਈ ਦਬਾਅ ਬਣਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਮੰਡੀ ਬੋਰਡ ਦੇ ਆਈਟੀ ਵਿੰਗ ਪੱਧਰ ਦਾ ਹੈ। ਉਕਤ ਸਮੱਸਿਆ ਦੇ ਛੇਤੀ ਹੱਲ ਲਈ ਮਾਰਕੀਟ ਕਮੇਟੀ ਕਿੱਲਿਆਂਵਾਲੀ ਨੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ।

ਉਧਰ ਪ੍ਰਭਾਵਿਤ ਕਿਸਾਨ ਇਸ ਸਮੱਸਿਆ ਦੇ ਹੱਲ ਲਈ ਧਰਨਾ ਲਾਉਣ ਦੀ ਵਿਉਂਤਬੰਦੀ ਕਰ ਰਹੇ ਹਨ।  ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਨੇ ਧਿਆਨ ਵਿੱਚ ਨਹੀਂ ਹੈ ਉਹ ਜਾਂਚ ਕਰਕੇ ਤੁਰੰਤ ਠੀਕ ਕਰਵਾਉਣਗੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਈ ਮੰਡੀਕਰਨ ਪੋਰਟਲ ’ਤੇ ਗੁਆਚਿਆ ਪੰਜਾਬ ਦੇ ਪਿੰਡਾ ਦਾ ਰਕਬਾ, ਝੋਨਾ ਅਣਵਿਕਿਆ ਪਿਆ

ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ’ਤੇ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ ਗੁਆਚ ਗਿਆ ਹੈ। ਜਿਸ ਕਰਕੇ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਫਸਲ

Read More »

ਕੈਨੇਡਾ ਵੱਲੋਂ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੀ ਤਿਆਰੀ

ਕੈਨੇਡਾ ਵਿਚ ਗ਼ੈਰਕਨੂੰਨੀ ਤੌਰ ’ਤੇ ਮੌਜੂਦ 32 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ, ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਿਜ਼ ਵਾਲੇ ਇਨ੍ਹਾਂ

Read More »

IGI Airport: ਪਲਾਸਟਿਕ ਦੀ ਬੋਤਲ ‘ਚ ਲੁਕੋਇਆ 170 ਗ੍ਰਾਮ ਸੋਨਾ, ਕਸਟਮ ਅਧਿਕਾਰੀਆਂ ਨੇ ਕੀਤਾ ਜ਼ਬਤ 

ਦਿੱਲੀ ਕਸਟਮਜ਼ ਦੇ ਅਧਿਕਾਰੀਆਂ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਦੁਬਈ ਤੋਂ ਆਏ ਇੱਕ ਭਾਰਤੀ ਯਾਤਰੀ ਕੋਲੋਂ 170 ਗ੍ਰਾਮ ਸੋਨਾ ਜ਼ਬਤ ਕੀਤਾ ਹੈ।

Read More »
ਈ ਮੰਡੀਕਰਨ ਪੋਰਟਲ ’ਤੇ ਗੁਆਚਿਆ ਪੰਜਾਬ ਦੇ ਪਿੰਡਾ ਦਾ ਰਕਬਾ, ਝੋਨਾ ਅਣਵਿਕਿਆ ਪਿਆ
26Oct

ਈ ਮੰਡੀਕਰਨ ਪੋਰਟਲ ’ਤੇ ਗੁਆਚਿਆ ਪੰਜਾਬ ਦੇ ਪਿੰਡਾ ਦਾ ਰਕਬਾ, ਝੋਨਾ ਅਣਵਿਕਿਆ ਪਿਆ

ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ’ਤੇ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ ਗੁਆਚ ਗਿਆ ਹੈ। ਜਿਸ ਕਰਕੇ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਫਸਲ ਦੇ ਬਿੱਲ ਨਹੀਂ ਬਣ ਸਕੇ…

ਕੈਨੇਡਾ ਵੱਲੋਂ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੀ ਤਿਆਰੀ
26Oct

ਕੈਨੇਡਾ ਵੱਲੋਂ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੀ ਤਿਆਰੀ

ਕੈਨੇਡਾ ਵਿਚ ਗ਼ੈਰਕਨੂੰਨੀ ਤੌਰ ’ਤੇ ਮੌਜੂਦ 32 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ, ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਿਜ਼ ਵਾਲੇ ਇਨ੍ਹਾਂ ਦੀ ਪੈੜ ਨੱਪਣ ਵਿਚ ਹੁਣ…

IGI Airport: ਪਲਾਸਟਿਕ ਦੀ ਬੋਤਲ ‘ਚ ਲੁਕੋਇਆ 170 ਗ੍ਰਾਮ ਸੋਨਾ, ਕਸਟਮ ਅਧਿਕਾਰੀਆਂ ਨੇ ਕੀਤਾ ਜ਼ਬਤ 
26Oct

IGI Airport: ਪਲਾਸਟਿਕ ਦੀ ਬੋਤਲ ‘ਚ ਲੁਕੋਇਆ 170 ਗ੍ਰਾਮ ਸੋਨਾ, ਕਸਟਮ ਅਧਿਕਾਰੀਆਂ ਨੇ ਕੀਤਾ ਜ਼ਬਤ 

ਦਿੱਲੀ ਕਸਟਮਜ਼ ਦੇ ਅਧਿਕਾਰੀਆਂ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਦੁਬਈ ਤੋਂ ਆਏ ਇੱਕ ਭਾਰਤੀ ਯਾਤਰੀ ਕੋਲੋਂ 170 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਯਾਤਰੀ ਦੀ ਫਲਾਈਟ…

More News

Leave a Reply

Your email address will not be published. Required fields are marked *