Washington Post report ਮਾਮਲਾ: ਪੂਰੀ ਜਾਂਚ-ਪੜਤਾਲ ਮਗਰੋਂ ਅਡਾਨੀ ਦੀਆਂ ਕੰਪਨੀਆਂ ’ਚ ਆਜ਼ਾਦਾਨਾ ਤੌਰ ’ਤੇ ਨਿਵੇਸ਼ ਕੀਤਾ:  LIC

ਭਾਰਤੀ ਜੀਵਨ ਬੀਮਾ ਨਿਗਮ (LIC/ਐੱਲ ਆਈ ਸੀ) ਨੇ ਅੱਜ ਕਿਹਾ ਕਿ ਉਸ ਨੇ ਆਜ਼ਾਦਾਨਾ ਤੌਰ ’ਤੇ ਅਤੇ  ਤਫ਼ਸੀਲ ਵਿੱਚ ਜਾਂਚ-ਪੜਤਾਲ ਕਰਨ ਮਗਰੋਂ ਹੀ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ। ਕੰਪਨੀ ਨੇ ਕਿਹਾ ਕਿ ਅਜਿਹਾ ਇਹ ਨਿਰਦੇਸ਼ਕ ਮੰਡਲ ਦੁਆਰਾ ਪ੍ਰਵਾਨਿਤ ਨੀਤੀਆਂ ਮੁਤਾਬਕ ਕੀਤਾ ਗਿਆ ਹੈ।

ਬੀਮਾ ਕੰਪਨੀ ਨੇ ਇਹ ਬਿਆਨ  ਅਮਰੀਕੀ ਅਖਬਾਰ ‘ਦਿ ਵਾਸ਼ਿੰਗਟਨ ਪੋਸਟ’ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਜਵਾਬ ਵਿੱਚ ਦਿੱਤਾ ਹੈ। ਰਿਪੋਰਟ ’ਚ ਦੋਸ਼ ਲਾਇਆ ਗਿਆ ਸੀ ਐੱਲ ਆਈ ਸੀ ਨੂੰ ਸਰਕਾਰੀ ਅਧਿਕਾਰੀਆਂ  ਨੇ   ਇਸ ਸਾਲ ਅਡਾਨੀ ਗਰੁੱਪ ਵਿੱਚ ਨਿਵੇਸ਼ ਕਰਨ ਲਈ  ਪ੍ਰਭਾਵਿਤ ਕੀਤਾ  ਸੀ। ਜਦਕਿ ਉਸ ਸਮੇਂ ਅਡਾਨੀ ਗਰੁੱਪ ਬਹੁਤ ਜ਼ਿਆਦਾ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਤੇ ਅਮਰੀਕਾ ਵਿੱਚ ਜਾਂਚ ਦਾ ਸਾਹਮਣਾ ਕਰ ਰਿਹਾ ਸੀ।’’ LIC ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ਉੱਤੇ ਜਾਰੀ ਬਿਆਨ ਵਿੱਚ ਕਿਹਾ, ‘‘ਕੇਂਦਰੀ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਜਾਂ ਕਿਸੇ ਹੋਰ ਸੰਸਥਾ ਦੀ ਅਜਿਹੇ (ਨਿਵੇਸ਼) ਫੈਸਲਿਆਂ ਵਿੱਚ ਕੋਈ ਭੂਮਿਕਾ ਨਹੀਂ ਹੈ।’’ਐੱਲ ਆਈ ਸੀ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਨੇ ਪਿਛਲੇ ਕੁਝ ਸਾਲਾਂ ਵਿੱਚ  ਕੰਪਨੀਆਂ ਦੇ ਬੁਨਿਆਦੀ ਅੰਕੜਿਆਂ  ਦੀ  ਵਿਸਥਾਰ ’ਚ  ਜਾਂਚ ਦੇ ਅਧਾਰ ’ਤੇ ਵੱਖ-ਵੱਖ ਕੰਪਨੀਆਂ ਵਿੱਚ ਨਿਵੇਸ਼ ਦੇ ਫੈਸਲੇ ਲਏ ਹਨ। ਭਾਰਤ ਦੀਆਂ ਸਿਖਰਲੀਆਂ 500 ਕੰਪਨੀਆਂ ਵਿੱਚ ਇਸ ਦਾ ਨਿਵੇਸ਼ ਮੁੱਲ 2014 ਤੋਂ 10 ਗੁਣਾ ਵਧ ਕੇ 1.56 ਲੱਖ ਕਰੋੜ ਰੁਪਏ ਤੋਂ 15.6 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ ਕਿ ਮਜ਼ਬੂਤ  ​​ਫੰਡ ਪ੍ਰਬੰਧਨ fund management ਨੂੰ ਦਰਸਾਉਂਦਾ ਹੈ।

ਐੱਲ ਆਈ ਸੀ ਮੁਤਾਬਕ ਉਸ ਨੇ ਪਿਛਲੇ ਕੁਝ ਸਾਲਾਂ ਵਿੱਚ ਬੁਨਿਆਦੀ ਗੱਲਾਂ ਅਤੇ ਬਕਾਇਆ ਜਾਂਚ ਦੇ ਆਧਾਰ ’ਤੇ ਨਿਵੇਸ਼ ਫੈਸਲੇ ਲਏ ਹਨ। LIC ਮੁਤਾਬਕ, ‘‘ਨਿਵੇਸ਼ ਦੇ ਫੈਸਲੇ LIC ਵੱਲੋਂ ਸੁਤੰਤਰ ਤੌਰ ’ਤੇ ਅਤੇ ਤਫ਼ਸੀਲੀ ਜਾਂਚ ਮਗਰੋਂ ਲਏ ਗਏ ਸਨ, ਜੋ ਇਸ ਦੇ board ਵੱਲੋਂ approved policies ਦੇ ਅਨੁਸਾਰ ਹਨ।’’

ਬੀਮਾ ਕੰਪਨੀ ਨੇ ਕਿਹਾ, ‘‘ਐੱਲ ਆਈ ਸੀ ਨੇ ਜਾਂਚ-ਪੜਤਾਲ ਦੇ ਸਿਖਰਲੇ ਮਿਆਰ ਯਕੀਨੀ ਬਣਾਏ ਹਨ ਤੇ ਇਸ ਸਾਰੇ ਨਿਵੇਸ਼ ਫੈਸਲੇ ਸਾਰੇ ਹਿੱਤਧਾਰਕਾਂ ਦੇ ਹਿੱਤ ਵਿੱਚ, ਮੌਜੂਦਾ ਨੀਤੀਆਂ, ਐਕਟ ਦੇ ਉਪਬੰਧਾਂ ਅਤੇ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤਹਿਤ ਲਏ ਜਾਂਦੇ ਹਨ।’’

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ

ਕਾਰਾਕਾਸ: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ ਹੈ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ

Read More »

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ

Read More »

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ

ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ ‘ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ

Read More »
ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ
25Jun

ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ

ਕਾਰਾਕਾਸ: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ ਹੈ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ…

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ
25Jun

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ ਝਟਕਾ ਇਕ ਜੱਜ ਨੇ ਦਿੱਤਾ।…

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ
25Jun

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ

ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ ‘ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ ਨੇ ਇਸ ਮਾਮਲੇ ’ਚ ਸੋਮਵਾਰ…

More News

Leave a Reply

Your email address will not be published. Required fields are marked *