ਕੈਨੇਡਾ: ਹੁਣ ਜਹਾਜ਼ ਚੜ੍ਹਨ ਲੱਗਿਆਂ ਵੀ ਵੀਜ਼ਾ ਰੱਦ ਕਰ ਸਕਣਗੇ ਇਮੀਗ੍ਰੇਸ਼ਨ ਅਧਿਕਾਰੀ

ਕੈਨੇਡਾ ਨੇ ਹਾਲ ਹੀ ਵਿੱਚ ਇਮੀਗ੍ਰੇਸ਼ਨ ਬਾਰੇ ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕੀਤਾ ਹੈ, ਜਿਸ ਤਹਿਤ ਅਧਿਕਾਰੀਆਂ ਨੂੰ ਪਹਿਲਾਂ ਜਾਰੀ ਹੋ ਚੁੱਕੇ ਵਿਜ਼ਟਰ ਵੀਜ਼ੇ, ਸਟੱਡੀ ਪਰਮਿਟ ਅਤੇ ਵਰਕ ਪਰਮਿਟ ਰੱਦ ਕਰਨ ਦੀ ਸ਼ਕਤੀ ਦੇ ਦਿੱਤੀ ਗਈ ਹੈ। ਇਸ ਬਦਲਾਅ ਨਾਲ ਇਮੀਗ੍ਰੇਸ਼ਨ ਸ਼ਰਤਾਂ ਦੀ ਲਗਾਤਾਰ ਪਾਲਣਾ ਜ਼ਰੂਰੀ ਹੈ, ਜਿਸ ਨਾਲ ਕੌਮਾਂਤਰੀ ਵਿਦਿਆਰਥੀਆਂ ਅਤੇ ਵਾਰ-ਵਾਰ ਆਉਣ ਵਾਲੇ ਯਾਤਰੀਆਂ ’ਤੇ ਅਸਰ ਪਵੇਗਾ। ਇਹ ਨਵੇਂ ਨਿਯਮ, ਜੋ ਜੂਨ 2024 ਵਿੱਚ ਪੇਸ਼ ਕੀਤੇ ਗਏ ਸਨ, ਇਸ ਸਾਲ ਫਰਵਰੀ ਤੋਂ ਅਮਲ ਵਿਚ ਆ ਗਏ ਹਨ। ਮਾਹਿਰਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਧਿਕਾਰੀ ਹੁਣ ਵੀਜ਼ਾ ਜਾਂ ਪਰਮਿਟ ਜਾਰੀ ਹੋਣ ਤੋਂ ਬਾਅਦ ਵੀ ਇਸ ਨੂੰ ਰੱਦ ਕਰ ਸਕਦੇ ਹਨ। ਇਹ ਕਾਰਵਾਈ ਜਹਾਜ਼ ’ਤੇ ਚੜ੍ਹਨ ਤੋਂ ਪਹਿਲਾਂ, ਪੋਰਟ ਆਫ਼ ਐਂਟਰੀ ’ਤੇ ਜਾਂ ਕੈਨੇਡਾ ਵਿੱਚ ਰਹਿਣ ਦੀ ਮਿਆਦ ਦੌਰਾਨ ਵੀ ਹੋ ਸਕਦੀ ਹੈ।

ਇਸ ਨਵੇਂ ਢਾਂਚੇ ਤਹਿਤ ਸਟੱਡੀ ਪਰਮਿਟ ਸਿਰਫ਼ ਉਦੋਂ ਹੀ ਵੈਧ ਰਹਿੰਦਾ ਹੈ ਜੇ ਵਿਦਿਆਰਥੀ ਆਪਣੀ ਪੂਰੀ ਸਟੇਅ ਦੌਰਾਨ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਰਹਿਣ। ਨਵੇਂ ਨਿਯਮਾਂ ਮੁਤਾਬਕ ਹੁਣ ਇੱਥੇ ਜਾਇਜ਼ ਤੌਰ ’ਤੇ ਰਹਿਣ ਵਾਲੇ ਵਿਦਿਆਰਥੀ ਦਾ ਇਕ ਮਾਨਤਾ ਪ੍ਰਾਪਤ ਲਰਨਿੰਗ ਇੰਸਟੀਚਿਊਟ ਵਿੱਚ ਦਾਖਲ ਹੋਣਾ ਜ਼ਰੂਰੀ ਹੈ ਤੇ ਉਹ ਅਕਾਦਮਿਕ ਤਰੱਕੀ ਕਰ ਰਿਹਾ ਹੋਵੇ। ਇਸ ਤੋਂ ਇਲਾਵਾ ਉਸ ਦਾ ਆਪਣੇ ਪਰਮਿਟ ਦੁਆਰਾ ਨਿਰਧਾਰਿਤ ਸੀਮਾਵਾਂ ਦੇ ਅੰਦਰ ਹੀ ਕੰਮ ਕਰਨਾ ਵੀ ਜ਼ਰੂਰੀ ਹੈ। ਜੇ ਕੋਈ ਵਿਦਿਆਰਥੀ ਅਧਿਕਾਰਤ ਮਨਜ਼ੂਰੀ ਤੋਂ ਬਿਨਾਂ ਕਲਾਸਾਂ ਵਿੱਚ ਜਾਣਾ ਬੰਦ ਕਰ ਦਿੰਦਾ ਹੈ ਜਾਂ ਨਿਰਧਾਰਿਤ ਸਮੇਂ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਦਾ ਸਟੱਡੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਇੰਸਟੀਚਿਊਟ ਆਪਣੀ ਮਾਨਤਾ ਗੁਆ ਦਿੰਦਾ ਹੈ ਤਾਂ ਵਿਦਿਆਰਥੀ ਨੂੰ ਆਪਣਾ ਸਟੇਟਸ ਬਰਕਰਾਰ ਰੱਖਣ ਲਈ ਸਮੇਂ ਸਿਰ ਕਿਸੇ ਹੋਰ ਯੋਗ ਸੰਸਥਾ ਵਿੱਚ ਟਰਾਂਸਫ਼ਰ ਕਰਨਾ ਲਾਜ਼ਮੀ ਹੈ। ਬੋਗਸ Letters of Acceptance ਨਾਲ ਸਬੰਧਤ ਹਾਲੀਆ ਮਾਮਲਿਆਂ ਕਾਰਨ ਵੀ ਵੱਡੀ ਗਿਣਤੀ ’ਚ ਸਟੱਡੀ ਪਰਮਿਟ ਰੱਦ ਕੀਤੇ ਜਾ ਰਹੇ ਹਨ, ਭਾਵੇਂ ਵਿਦਿਆਰਥੀਆਂ ਨੂੰ ਲੈਟਰ ਆਫ਼ ਐਕਸੈਪਟੈਂਸ ਦੇ ਅਸਲੀ ਜਾਂ ਨਕਲੀ ਹੋਣ ਦਾ ਪਤਾ ਹੋਵੇ ਜਾਂ ਨਾ।ਇਨ੍ਹਾਂ ਨਿਯਮਾਂ ਵਿੱਚ ਤਬਦੀਲੀ ਵਾਰ-ਵਾਰ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇੱਕ ਅਧਿਕਾਰੀ ਹੁਣ ਮੌਜੂਦਾ ਵਿਜ਼ਟਰ ਵੀਜ਼ਾ ਰੱਦ ਕਰ ਸਕਦਾ ਹੈ ਜੇਕਰ ਅਧਿਕਾਰੀ ਦਾ ਮੰਨਣਾ ਹੈ ਕਿ ਵੀਜ਼ਾ ਧਾਰਕ ਆਪਣੀ ਸਟੇਅ ਦੀ ਮਿਆਦ ਦੇ ਖ਼ਤਮ ਹੋਣ ’ਤੇ ਵੀ ਕੈਨੇਡਾ ਤੋਂ ਵਾਪਸ ਨਹੀਂ ਜਾਵੇਗਾ। ਇਸ ਦੇ ਨਾਲ ਹੀ ਇਹ ਨਿਯਮ ਉਨ੍ਹਾਂ ਮਾਪਿਆਂ ’ਤੇ ਵੀ ਅਸਰ ਪਾਉਣਗੇ, ਜੋ ਕਿ ਵਾਰ-ਵਾਰ ਆਪਣੇ ਬੱਚਿਆਂ ਨੂੰ ਮਿਲਣ ਕੈਨੇਡਾ ਜਾਂਦੇ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ

ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦਾ ਦੌਰ ਜਾਰੀ ਹੈ। ਬੀਤੇ ਦਿਨ ਯਾਨੀ 17 ਸਤੰਬਰ ਨੂੰ ਦਿਨ ਭਰ ਕੀਮਤਾਂ ਵਿੱਚ ਸੁਸਤੀ

Read More »

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ

ਕੈਨੇਡਾ ਨੇ ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਮਾਮਲੇ ਵਿਚ ਵਿਦੇਸ਼ੀ ਨਾਗਰਿਕਾਂ ’ਤੇ ਕਾਰਵਾਈ ਕਰਦਿਆਂ 111 ਲੋਕਾਂ ਨੂੰ ਕੈਨੇਡਾ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ

Read More »

ਅਮਰੀਕਾ ’ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ, ਕਿਹੜੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ; ਭਾਰਤੀਆਂ ‘ਤੇ ਕਿੰਨਾ ਹੋਵੇਗਾ ਅਸਰ ?

ਵਾਸ਼ਿੰਗਟਨ। ਅਮਰੀਕਾ ’ਚ ਅੱਜ ਸ਼ੁੱਕਰਵਾਰ, 18 ਸਤੰਬਰ ਤੋਂ ਗ੍ਰੀਨ ਕਾਰਡ ਦੇ ਨਿਯਮ ਬਦਲਣ ਵਾਲੇ ਹਨ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਹਾਲ ਹੀ ’ਚ ਐਲਾਨ

Read More »
Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ
18Sep

Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ

ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦਾ ਦੌਰ ਜਾਰੀ ਹੈ। ਬੀਤੇ ਦਿਨ ਯਾਨੀ 17 ਸਤੰਬਰ ਨੂੰ ਦਿਨ ਭਰ ਕੀਮਤਾਂ ਵਿੱਚ ਸੁਸਤੀ ਰਹੀ, ਪਰ ਸ਼ਾਮ ਹੁੰਦੇ-ਹੁੰਦੇ ਦੋਵਾਂ…

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ
18Sep

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ

ਕੈਨੇਡਾ ਨੇ ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਮਾਮਲੇ ਵਿਚ ਵਿਦੇਸ਼ੀ ਨਾਗਰਿਕਾਂ ’ਤੇ ਕਾਰਵਾਈ ਕਰਦਿਆਂ 111 ਲੋਕਾਂ ਨੂੰ ਕੈਨੇਡਾ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ ਹੈ। ਇਨ੍ਹਾਂ ਵਿਚ ਚਾਰ ਪੰਜਾਬੀ…

ਅਮਰੀਕਾ ’ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ, ਕਿਹੜੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ; ਭਾਰਤੀਆਂ ‘ਤੇ ਕਿੰਨਾ ਹੋਵੇਗਾ ਅਸਰ ?
18Sep

ਅਮਰੀਕਾ ’ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ, ਕਿਹੜੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ; ਭਾਰਤੀਆਂ ‘ਤੇ ਕਿੰਨਾ ਹੋਵੇਗਾ ਅਸਰ ?

ਵਾਸ਼ਿੰਗਟਨ। ਅਮਰੀਕਾ ’ਚ ਅੱਜ ਸ਼ੁੱਕਰਵਾਰ, 18 ਸਤੰਬਰ ਤੋਂ ਗ੍ਰੀਨ ਕਾਰਡ ਦੇ ਨਿਯਮ ਬਦਲਣ ਵਾਲੇ ਹਨ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਹਾਲ ਹੀ ’ਚ ਐਲਾਨ ਕੀਤਾ ਕਿ 18 ਸਤੰਬਰ ਤੋਂ,…

More News

Leave a Reply

Your email address will not be published. Required fields are marked *