ਕਾਰ ਵਿੱਚ ਕਿਲਕਾਰੀ: ਜੀਹਦੇ ਲਈ ਪੰਜਾਬੀ ਜਾਣੇ ਜਾਂਦੇ ਨੇ

ਭਾਰਤੀ ਮੂਲ ਦੇ ਕੈਬ ਡਰਾਈਵਰ ਨੇ ਸਰਦੀ ਦੀ ਠੰਢੀ ਰਾਤ ਇੱਕ ਜੋੜੇ ਜਿਸ ਵਿੱਚ ਗਰਭਵਤੀ ਔਰਤ ਸ਼ਾਮਲ ਸੀ, ਨੂੰ ਆਪਣੀ ਟੈਕਸੀ ਵਿੱਚ ਬਿਠਾਇਆ। ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ, ਰਸਤੇ ਵਿੱਚ ਔਰਤ ਨੇ ਟੈਕਸੀ ਦੇ ਅੰਦਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਟੈਕਸੀ ਚਾਲਕ ਨੇ ਤਿੰਨੋਂ ਜੀਆਂ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਇਆ।

ਗਲੋਬਲ ਨਿਊਜ਼ ਦੀ ਖ਼ਬਰ ਅਨੁਸਾਰ, ਕੈਲਗਰੀ ਦੇ ਟੈਕਸੀ ਚਾਲਕ ਹਰਦੀਪ ਸਿੰਘ ਤੂਰ ਨੇ ਪਿਛਲੇ ਸ਼ਨਿਚਰਵਾਰ ਦੇਰ ਰਾਤ ਹਸਪਤਾਲ ਜਾਣ ਲਈ ਐਮਰਜੈਂਸੀ ਕਾਲ ਦਾ ਜਵਾਬ ਦਿੱਤਾ। ਸੀ ਟੀ ਵੀ ਨੇ ਤੂਰ ਦੇ ਹਵਾਲੇ ਨਾਲ ਕਿਹਾ, “ਉਹ ਗਰਭਵਤੀ ਔਰਤ ਸੀ ਅਤੇ ਉਸ ਦਾ ਸਾਥੀ ਉਸ ਨੂੰ ਟੈਕਸੀ ਵਿੱਚ ਬੈਠਣ ’ਚ ਮਦਦ ਕਰ ਰਿਹਾ ਸੀ। ਉਹ ਬਹੁਤ ਦਰਦ ਵਿੱਚ ਸੀ।” ਤੂਰ ਨੇ ਜੋੜੇ ਦੀ ਹਾਲਤ ਦੇਖਦੇ ਹੀ ਸਥਿਤੀ ਦੀ ਗੰਭੀਰਤਾ ਸਮਝ ਲਈ। ਉਸ ਨੇ ਸੀ ਟੀ ਵੀ ਨੂੰ ਦੱਸਿਆ, ‘‘ਮੇਰੇ ਮਨ ਵਿੱਚ ਆਇਆ ਕਿ ਐਂਬੂਲੈਂਸ ਸੱਦਣੀ ਚਾਹੀਦੀ ਹੈ ਪਰ ਮੌਸਮ ਨੂੰ ਦੇਖਦਿਆਂ ਮੈਨੂੰ ਲੱਗਿਆ ਕਿ ਸ਼ਾਇਦ ਇਹ ਸਹੀ ਫੈਸਲਾ ਨਹੀਂ ਹੋਵੇਗਾ। ਔਰਤ ਦੀ ਹਾਲਤ ਦੱਸ ਰਹੀ ਸੀ ਕਿ ਉਸ ਕੋਲ ਜ਼ਿਆਦਾ ਸਮਾਂ ਨਹੀਂ, ਇਸ ਲਈ ਮੈਂ ਖੁਦ ਹੀ ਗੱਡੀ ਚਲਾਉਣ ਦਾ ਫੈਸਲਾ ਕੀਤਾ।’’ਤੂਰ ਨੇ ਯਾਦ ਕਰਦਿਆਂ ਦੱਸਿਆ ਕਿ ਹਸਪਤਾਲ ਤੱਕ ਦਾ ਉਹ 30 ਮਿੰਟ ਦਾ ਸਫ਼ਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਲੰਮਾ ਸਫ਼ਰ ਸੀ। ਪਿਛਲੀ ਸੀਟ ਤੋਂ ਚੀਕਾਂ ਸੁਣ ਰਹੀਆਂ ਸਨ ਅਤੇ ਰਸਤੇ ਵਿੱਚ ਆਉਂਦੀਆਂ ਲਾਲ ਬੱਤੀਆਂ ਉਸ ਦੇ ਸਬਰ ਦੀ ਪ੍ਰੀਖਿਆ ਲੈ ਰਹੀਆਂ ਸਨ। ਗਲੋਬਲ ਨਿਊਜ਼ ਅਨੁਸਾਰ, ਤਕਰੀਬਨ -23 ਡਿਗਰੀ ਤਾਪਮਾਨ, ਤੂਫਾਨੀ ਮੌਸਮ ਅਤੇ ਤਿਲਕਣ ਵਾਲੀਆਂ ਸੜਕਾਂ ਦੇ ਬਾਵਜੂਦ, ਤੂਰ ਦਾ ਇੱਕੋ-ਇੱਕ ਟੀਚਾ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ, ਸੁਰੱਖਿਅਤ ਹਸਪਤਾਲ ਪਹੁੰਚਾਉਣਾ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼

ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਜੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਦਿਆਂ ਗੁਆਂਢੀ ਅਰਬ ਮੁਲਕਾਂ ’ਚ ਅਮਰੀਕੀ ਟਿਕਾਣਿਆਂ ’ਤੇ

Read More »

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ

ਚੀਨ ਦੀ ਸੰਸਦ ਨੇ ਅੱਜ ਆਪਣਾ ਸਾਲਾਨਾ ਸੈਸ਼ਨ ਮੁਕੰਮਲ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ’ਚ ਦੇਸ਼ ਦੇ ਅਰਥਚਾਰੇ ਦੀ ਮੰਦੀ ਨੂੰ ਰੋਕਣ

Read More »
ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ
12Mar

ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ

ਜੰਗ ਦਾ ਅਖਾੜਾ ਬਣੇ ਹਰਮੁਜ਼ ਜਲ ਮਾਰਗ ਰਾਹੀਂ ਲਾਈਬੇਰੀਆ ਦੇ ਝੰਡੇ ਵਾਲਾ ਬੇੜਾ ਸ਼ੇਨਲੌਂਗ ਸੁਏਜ਼ਮੈਕਸ ਸਾਊਦੀ ਅਰਬ ਤੋਂ ਕੱਚਾ ਤੇਲ ਲੈ ਕੇ ਮੁੰਬਈ ਬੰਦਰਗਾਹ ’ਤੇ ਪਹੁੰਚ ਗਿਆ ਹੈ। ਅਮਰੀਕਾ-ਇਜ਼ਰਾਈਲ ਅਤੇ…

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼
12Mar

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼

ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਜੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਦਿਆਂ ਗੁਆਂਢੀ ਅਰਬ ਮੁਲਕਾਂ ’ਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਜਾਰੀ ਰੱਖਣ ਦਾ ਅਹਿਦ…

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ
12Mar

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ

ਚੀਨ ਦੀ ਸੰਸਦ ਨੇ ਅੱਜ ਆਪਣਾ ਸਾਲਾਨਾ ਸੈਸ਼ਨ ਮੁਕੰਮਲ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ’ਚ ਦੇਸ਼ ਦੇ ਅਰਥਚਾਰੇ ਦੀ ਮੰਦੀ ਨੂੰ ਰੋਕਣ ਲਈ ਨਵੀਂ ਪੰਜ ਸਾਲਾ ਯੋਜਨਾ,…