ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖਤ ’ਤੇ ਪੇਸ਼; ਵੀਡੀਓ ਮਾਮਲੇ ’ਤੇ ਦੇਣਗੇ ਸਪਸ਼ਟੀਕਰਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਣ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਉਨ੍ਹਾਂ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਸਿੱਖ ਮਾਮਲਿਆਂ ਵਿਚ ਬਿਆਨਬਾਜ਼ੀ ਤੇ ਵੀਡੀਓ ਮਾਮਲੇ ਵਿਚ ਸਪਸ਼ਟੀਕਰਨ ਦੇਣ ਲਈ ਸੱਦਿਆ ਹੈ। ਉਹ ਇਸ ਵੇਲੇ ਦਰਬਾਰ ਸਾਹਿਬ ਪੁੱਜ ਗਏ ਹਨ ਤੇ ਜਲਦੀ ਹੀ ਅਕਾਲ ਤਖਤ ’ਤੇ ਪੇਸ਼ ਹੋਣਗੇ।

ਇਸ ਤੋਂ ਪਹਿਲਾਂ ਸਕੱਤਰੇਤ ਦੇ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ ਅਨੁਸਾਰ ਤਿਆਰੀਆਂ ਕੀਤੀਆਂ ਗਈਆਂ ਹਨ। ਸਕੱਤਰੇਤ ਆਮ ਤੌਰ ’ਤੇ ਸਵੇਰੇ 9.30 ਵਜੇ ਖੁੱਲ੍ਹਦਾ ਹੈ। ਜਥੇਦਾਰ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਵਿਸ਼ੇਸ਼ ਸਟਾਫ਼ ਦੀ ਤਾਇਨਾਤੀ ਸਮੇਤ ਸਾਰੇ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ 12 ਵਜੇ ਦੇ ਕਰੀਬ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚਣ ਦੀ ਸੰਭਾਵਨਾ ਹੈ। ਭਾਵੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਾਮ 4.30 ਵਜੇ ਸਕੱਤਰੇਤ ਪਹੁੰਚਣਾ ਚਾਹੀਦਾ ਹੈ ਪਰ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਦਿਨ ਲਈ ਆਪਣੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਹਨ ਅਤੇ 15 ਜਨਵਰੀ ਦਾ ਪੂਰਾ ਦਿਨ ਸਪੱਸ਼ਟੀਕਰਨ ਦੇਣ ਅਤੇ ਲਾਪਤਾ ਸਰੂਪਾਂ ਦੀ ਭਾਲ ਦੇ ਸਬੂਤ ਪੇਸ਼ ਕਰਨ ਲਈ ਸਮਰਪਿਤ ਕੀਤਾ ਹੋਇਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਊਰਜਾ ਮਾਰਗਾਂ ’ਚ ਅੜਿੱਕਿਆਂ ਲਈ ਅਮਰੀਕਾ ਜ਼ਿੰਮੇਵਾਰ’
11Mar

‘ਊਰਜਾ ਮਾਰਗਾਂ ’ਚ ਅੜਿੱਕਿਆਂ ਲਈ ਅਮਰੀਕਾ ਜ਼ਿੰਮੇਵਾਰ’

ਪੱਛਮੀ ਏਸ਼ੀਆ ਦੇ ਫ਼ੌਜੀ ਟਕਰਾਅ ਕਾਰਨ ਊਰਜਾ ਦੀਆਂ ਕੀਮਤਾਂ ਵਿੱਚ ਹੋ ਰਹੀ ਉਥਲ-ਪੁਥਲ ਵਿਚਕਾਰ, ਇਰਾਨ ਨੇ ਹਰਮੁਜ਼ ਜਲ ਮਾਰਗ ਰਾਹੀਂ ਕੱਚੇ ਤੇਲ ਅਤੇ ਗੈਸ ਦੀ ਢੋਆ-ਢੁਆਈ ਵਿੱਚ ਪੈਦਾ ਹੋ ਰਹੇ…

ਇਰਾਨ ਵੱਲੋਂ ਬੇੜਿਆਂ ਅਤੇ ਤੇਲ ਪਲਾਂਟਾਂ ’ਤੇ ਹਮਲੇ
11Mar

ਇਰਾਨ ਵੱਲੋਂ ਬੇੜਿਆਂ ਅਤੇ ਤੇਲ ਪਲਾਂਟਾਂ ’ਤੇ ਹਮਲੇ

ਇਰਾਨ ਨੇ ਫ਼ਾਰਸ ਦੀ ਖਾੜੀ ’ਚ ਬੁੱਧਵਾਰ ਨੂੰ ਵਪਾਰਕ ਬੇੜਿਆਂ ਅਤੇ ਖਾੜੀ ਮੁਲਕਾਂ ’ਚ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਬੇੜਿਆਂ ’ਤੇ ਹਮਲੇ ਉਦੋਂ ਕੀਤੇ ਗਏ ਹਨ ਜਦੋਂ…

Punjab News: ਪੰਜਾਬ ’ਚ ਗੈਸ ਦੀ ਆਨਲਾਈਨ ਬੁਕਿੰਗ ਠੱਪ
11Mar

Punjab News: ਪੰਜਾਬ ’ਚ ਗੈਸ ਦੀ ਆਨਲਾਈਨ ਬੁਕਿੰਗ ਠੱਪ

Punjab News: ਗੈਸ ਸਪਲਾਈ ਦੇ ਕੌਮੀ ਸੰਕਟ ਦਰਮਿਆਨ ਪੰਜਾਬ ’ਚ ਘਰੇਲੂ ਗੈਸ ਦੀ ਆਨਲਾਈਨ ਬੁਕਿੰਗ ਠੱਪ ਹੋ ਗਈ ਹੈ। ਗੈਸ ਦੀ ਕਿੱਲਤ ਕਰ ਕੇ ਮੈਰਿਜ ਪੈਲੇਸ ਮਾਲਕ ਸਮਾਗਮਾਂ ਦੀ ਬੁਕਿੰਗ…