ਗੋਲੀਬਾਰੀ ਦੇ ਮਾਮਲੇ ’ਚ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਹੋਰ ਜੁਰਮਾਂ ’ਚ ਸ਼ਮੂਲੀਅਤ ਦੇ ਸ਼ੱਕ

ਸਰੀ ਪੁਲੀਸ ਨੇ ਸਰੀ ਵਿਚ ਹੋਈ ਗੋਲੀਬਾਰੀ ਦੇ ਸਬੰਧ ਵਿਚ ਫੜੇ ਗਏ ਦੋ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ ਕਰਕੇ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਹੋਰ ਕਿਸੇ ਜੁਰਮ ਵਿੱਚ ਸ਼ਮੂਲੀਅਤ ਬਾਰੇ ਜਾਣਕਾਰੀ ਦੇਣ ਬਾਰੇ ਅਪੀਲ ਕੀਤੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਕਈ ਹੋਰ ਥਾਵਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੋਵੇਗਾ ਜਿਸ ਬਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਹੰਸਪ੍ਰੀਤ ਸਿੰਘ ਤੇ ਹਰਸ਼ਦੀਪ ਸਿੰਘ ਦੋਹਾਂ ਨੂੰ ਗੋਲੀਬਾਰੀ ਤੋਂ ਅਗਲੇ ਦਿਨ ਫੜਿਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਉਹ ਫਿਰੌਤੀਆਂ ਲਈ ਗੋਲੀਬਾਰੀ ਕਰਨ ਵਾਲੇ ਗਰੋਹ ਦਾ ਹਿੱਸਾ ਹਨ। ਪੁਲੀਸ ਦਾ ਕਹਿਣਾ ਹੈ ਕਿ ਫਿਰੌਤੀ ਅਪਰਾਧ ਨੂੰ ਨੱਥ ਪਾਉਣ ਲਈ ਸਰਕਾਰ ਵਲੋਂ ਐਲਾਨੇ ਢਾਈ ਲੱਖ ਦੇ ਫੰਡ ਵਿਚੋਂ ਮੁਖਬਰੀ ਕਰਨ ਵਾਲੇ ਪੁਲੀਸ ਸਹਿਯੋਗੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ।

ਇਸੇ ਤਰ੍ਹਾਂ ਪ੍ਰਿੰਸ ਜਾਰਜ ਕੇਂਦਰੀ ਪੁਲੀਸ ਨੇ 56 ਸਾਲਾ ਹਰਵਿੰਦਰ ਕੁਮਾਰ ਕੇਮਰਾ ਨੂੰ ਖਤਰਨਾਕ ਅਪਰਾਧੀ ਗਰਦਾਨਦੇ ਹੋਏ ਉਸ ਨੂੰ ਮੋਸਟ ਵਾਂਟਡ ਸੂਚੀ ਵਿੱਚ ਪਾ ਦਿੱਤਾ ਹੈ। ਉਸ ’ਤੇ ਕਈ ਖਤਰਨਾਕ ਅਪਰਾਧਾਂ ਦੇ ਦੋਸ਼ ਹਨ। ਪੁਲੀਸ ਦਾ ਕਹਿਣਾ ਹੈ ਕਿ ਜਿਸ ਨੂੰ ਵੀ ਉਸ ਬਾਰੇ ਪਤਾ ਲੱਗੇ ਤਾਂ ਉਹ ਤੁਰੰਤ ਪੁਲੀਸ ਨੂੰ ਇਤਲਾਹ ਦੇਵੇ, ਤਾਂ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਮੈਲਬੌਰਨ ‘ਚ ਖਾਲਸਾ ਏਡ ਵੱਲੋਂ ‘ਲੋਕ ਮਿਲਣੀ’ ਸਮਾਗਮ, ਲੋੜਵੰਦਾਂ ਤੇ ਵਿਦਿਆਰਥੀਆਂ ਦੀ ਸੇਵਾ ਦਾ ਸੰਕਲਪ ਦੁਹਰਾਇਆ

ਮੈਲਬੌਰਨ : ਖਾਲਸਾ ਏਡ ਆਸਟ੍ਰੇਲੀਆ ਦੀ ਮੈਲਬੌਰਨ ਇਕਾਈ ਵੱਲੋਂ ਬੀਤੇ ਦਿਨ ਪ੍ਰੈਜ਼ੀਡੈਂਟਸ ਪਾਰਕ ਵਿੰਡਮ ਵੇਲ ਵਿਖੇ ‘ਲੋਕ ਮਿਲਣੀ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਖਾਲਸਾ ਏਡ

Read More »

‘ਕੀ 1971 ਭੁੱਲ ਗਏ?’ ਪਾਕਿਸਤਾਨ ਦੇ ਸੰਸਦ ਮੈਂਬਰ ਨੇ ਮੁਨੀਰ ਦਿਖਾਈ ਔਕਾਤ, ਸੰਸਦ ’ਚ ਉਡਾਇਆ ਮਜ਼ਾਕ

 ਪੇਸ਼ਾਵਰ : ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ‘ਤੇ ਸਿੱਧਾ ਹਮਲਾ ਕਰਦੇ ਹੋਏ, ਸੀਨੀਅਰ ਪਾਕਿਸਤਾਨੀ ਸੰਸਦ ਮੈਂਬਰ ਅਤੇ ਜਮੀਅਤ ਉਲੇਮਾ-ਏ-ਇਸਲਾਮ (ਐਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ

Read More »

ਤੁਰਕੀ ਦੀਆਂ ਫ਼ੌਜੀ ਉਡਾਣਾਂ ਨਾਲ ਵਧੀ ਭਾਰਤ ਦੀ ਚਿੰਤਾ, ਮੱਕਾ ਸਮਝੋਤੇ ਤੋਂ ਬਾਅਦ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦਾ ਖ਼ਦਸ਼ਾ

ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ‘ਚ ਪਾਕਿਸਤਾਨ ਨੂੰ ਤੁਰਕੀ ਦੀਆਂ ਫੌਜੀ ਆਵਾਜਾਈ ਉਡਾਣਾਂ ‘ਚ ਇੱਕ ਅਸਾਧਾਰਨ ਵਾਧੇ ਨੇ ਭਾਰਤੀ ਰੱਖਿਆ ਹਲਕਿਆਂ ‘ਚ ਚਿੰਤਾ ਪੈਦਾ ਕਰ

Read More »
ਮੈਲਬੌਰਨ ‘ਚ ਖਾਲਸਾ ਏਡ ਵੱਲੋਂ ‘ਲੋਕ ਮਿਲਣੀ’ ਸਮਾਗਮ, ਲੋੜਵੰਦਾਂ ਤੇ ਵਿਦਿਆਰਥੀਆਂ ਦੀ ਸੇਵਾ ਦਾ ਸੰਕਲਪ ਦੁਹਰਾਇਆ
24Aug

ਮੈਲਬੌਰਨ ‘ਚ ਖਾਲਸਾ ਏਡ ਵੱਲੋਂ ‘ਲੋਕ ਮਿਲਣੀ’ ਸਮਾਗਮ, ਲੋੜਵੰਦਾਂ ਤੇ ਵਿਦਿਆਰਥੀਆਂ ਦੀ ਸੇਵਾ ਦਾ ਸੰਕਲਪ ਦੁਹਰਾਇਆ

ਮੈਲਬੌਰਨ : ਖਾਲਸਾ ਏਡ ਆਸਟ੍ਰੇਲੀਆ ਦੀ ਮੈਲਬੌਰਨ ਇਕਾਈ ਵੱਲੋਂ ਬੀਤੇ ਦਿਨ ਪ੍ਰੈਜ਼ੀਡੈਂਟਸ ਪਾਰਕ ਵਿੰਡਮ ਵੇਲ ਵਿਖੇ ‘ਲੋਕ ਮਿਲਣੀ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਖਾਲਸਾ ਏਡ ਦੀ ਸਮੁੱਚੀ ਟੀਮ, ਵਲੰਟੀਅਰਾਂ ਅਤੇ…

‘ਕੀ 1971 ਭੁੱਲ ਗਏ?’ ਪਾਕਿਸਤਾਨ ਦੇ ਸੰਸਦ ਮੈਂਬਰ ਨੇ ਮੁਨੀਰ ਦਿਖਾਈ ਔਕਾਤ, ਸੰਸਦ ’ਚ ਉਡਾਇਆ ਮਜ਼ਾਕ
24Aug

‘ਕੀ 1971 ਭੁੱਲ ਗਏ?’ ਪਾਕਿਸਤਾਨ ਦੇ ਸੰਸਦ ਮੈਂਬਰ ਨੇ ਮੁਨੀਰ ਦਿਖਾਈ ਔਕਾਤ, ਸੰਸਦ ’ਚ ਉਡਾਇਆ ਮਜ਼ਾਕ

 ਪੇਸ਼ਾਵਰ : ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ‘ਤੇ ਸਿੱਧਾ ਹਮਲਾ ਕਰਦੇ ਹੋਏ, ਸੀਨੀਅਰ ਪਾਕਿਸਤਾਨੀ ਸੰਸਦ ਮੈਂਬਰ ਅਤੇ ਜਮੀਅਤ ਉਲੇਮਾ-ਏ-ਇਸਲਾਮ (ਐਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਫੌਜੀ ਸਥਾਪਨਾ ਨੂੰ ਭਾਰਤ ਵਿਰੁੱਧ…

ਤੁਰਕੀ ਦੀਆਂ ਫ਼ੌਜੀ ਉਡਾਣਾਂ ਨਾਲ ਵਧੀ ਭਾਰਤ ਦੀ ਚਿੰਤਾ, ਮੱਕਾ ਸਮਝੋਤੇ ਤੋਂ ਬਾਅਦ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦਾ ਖ਼ਦਸ਼ਾ
24Aug

ਤੁਰਕੀ ਦੀਆਂ ਫ਼ੌਜੀ ਉਡਾਣਾਂ ਨਾਲ ਵਧੀ ਭਾਰਤ ਦੀ ਚਿੰਤਾ, ਮੱਕਾ ਸਮਝੋਤੇ ਤੋਂ ਬਾਅਦ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦਾ ਖ਼ਦਸ਼ਾ

ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ‘ਚ ਪਾਕਿਸਤਾਨ ਨੂੰ ਤੁਰਕੀ ਦੀਆਂ ਫੌਜੀ ਆਵਾਜਾਈ ਉਡਾਣਾਂ ‘ਚ ਇੱਕ ਅਸਾਧਾਰਨ ਵਾਧੇ ਨੇ ਭਾਰਤੀ ਰੱਖਿਆ ਹਲਕਿਆਂ ‘ਚ ਚਿੰਤਾ ਪੈਦਾ ਕਰ ਦਿੱਤੀ ਹੈ। ਓਪਨ-ਸੋਰਸ ਫਲਾਈਟ ਟਰੈਕਰਾਂ…

More News