ਮੈਟਾ ਤੇ ਯੂਟਿਊਬ ਖ਼ਿਲਾਫ਼ ਮੁਕੱਦਮਿਆਂ ’ਤੇ ਬਹਿਸ ਇਸੇ ਹਫ਼ਤੇ

ਦੁਨੀਆ ਦੀਆਂ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਇਸ ਸਾਲ ਕਈ ਇਤਿਹਾਸਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੀਆਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਆਪਣੇ ਮੰਚਾਂ ਦੀ ਵਰਤੋਂ ਕਰਨ ਵਾਲੇ ਬੱਚਿਆਂ ਨੂੰ ਹੋਣ ਵਾਲੇ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲੇ ਕੇਸ ਦੀ ਸ਼ੁਰੂਆਤੀ ਬਹਿਸ ਇਸ ਹਫ਼ਤੇ ਲਾਸ ਏਂਜਲਸ ਕਾਊਂਟੀ ਸੁਪੀਰੀਅਰ ਕੋਰਟ ਵਿੱਚ ਸ਼ੁਰੂ ਹੋ ਰਹੀ ਹੈ।

ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ਅਤੇ ਗੂਗਲ ਦੇ ਯੂਟਿਊਬ ਨੂੰ ਇਨ੍ਹਾਂ ਦਾਅਵਿਆਂ ਦਾ ਸਾਹਮਣਾ ਕਰਨਾ ਪਵੇਗਾ ਕਿ ਉਨ੍ਹਾਂ ਦੇ ਮੰਚ ਜਾਣ-ਬੁੱਝ ਕੇ ਬੱਚਿਆਂ ਨੂੰ ਆਪਣੀ ਆਦਤ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਟਿਕਟੌਕ ਤੇ ਸਨੈਪ ਨੇ ਗੁਪਤ ਰਕਮਾਂ ਦਾ ਭੁਗਤਾਨ ਕਰ ਕੇ ਸਮਝੌਤਾ ਕਰ ਲਿਆ ਹੈ।ਗੈਰ-ਮੁਨਾਫਾ ਆਧਾਰਿਤ ਸੰਸਥਾ ‘ਟੈਕ ਓਵਰਸਾਈਟ ਪ੍ਰਾਜੈਕਟ’ ਦੀ ਕਾਰਜਕਾਰੀ ਨਿਰਦੇਸ਼ਕ ਸਾਚਾ ਹੈਵਰਥ ਨੇ ਕਿਹਾ, ‘‘ਇਹ ਸਿਰਫ ਪਹਿਲਾ ਕੇਸ ਸੀ। ਸੋਸ਼ਲ ਮੀਡੀਆ ਦੀ ਆਦਤ ਦੇ ਅਜਿਹੇ ਸੈਂਕੜੇ ਮੁਕੱਦਮੇ ਹਨ ਜੋ ਅੱਜ ਤੋਂ ਸ਼ੁਰੂ ਹੋ ਰਹੇ ਹਨ। ਹਰ ਰੋਜ਼ ਨਵੇਂ ਪਰਿਵਾਰ ਸਾਹਮਣੇ ਆ ਰਹੇ ਹਨ ਅਤੇ ਵੱਡੀਆਂ ਟੈੱਕ ਕੰਪਨੀਆਂ ਨੂੰ ਉਨ੍ਹਾਂ ਦੇ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਵਾਲੇ ਬਣਾਏ ਗਏ ਉਤਪਾਦਾਂ ਲਈ ਅਦਾਲਤ ਵਿੱਚ ਲਿਜਾ ਰਹੇ ਹਨ।’’ ਇਹ ਪਹਿਲੀ ਵਾਰ ਹੈ ਜਦੋਂ ਕੰਪਨੀਆਂ ਜਿਊਰੀ ਸਾਹਮਣੇ ਆਪਣਾ ਪੱਖ ਰੱਖਣਗੀਆਂ। ਇਸ ਦਾ ਨਤੀਜਾ ਉਨ੍ਹਾਂ ਦੇ ਕਾਰੋਬਾਰਾਂ ਅਤੇ ਉਨ੍ਹਾਂ ਦੇ ਮੰਚਾਂ ਦੀ ਵਰਤੋਂ ਕਰਨ ਵਾਲੇ ਬੱਚਿਆਂ ਨਾਲ ਉਨ੍ਹਾਂ ਦੇ ਵਿਹਾਰ ’ਤੇ ਡੂੰਘਾ ਅਸਰ ਪਾ ਸਕਦਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ

ਕਾਰਾਕਾਸ: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ ਹੈ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ

Read More »

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ

Read More »

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ

ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ ‘ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ

Read More »
ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ
25Jun

ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ

ਕਾਰਾਕਾਸ: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ ਹੈ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ…

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ
25Jun

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ ਝਟਕਾ ਇਕ ਜੱਜ ਨੇ ਦਿੱਤਾ।…

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ
25Jun

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ

ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ ‘ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ ਨੇ ਇਸ ਮਾਮਲੇ ’ਚ ਸੋਮਵਾਰ…

More News