ਬੰਗਲਾਦੇਸ਼ ਵਿੱਚ ਭਲਕੇ ਵੀਰਵਾਰ ਨੂੰ ਸੰਸਦੀ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ 15 ਸਾਲਾਂ ਦਾ ਸ਼ਾਸਨ ਖ਼ਤਮ ਹੋਣ ਅਤੇ ਦੇਸ਼ਵਿਆਪੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਬਣੀ ਅੰਤ੍ਰਿਮ ਸਰਕਾਰ ਦੇ 18 ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਹੋ ਰਹੀਆਂ ਹਨ। ਸ਼ੇਖ ਹਸੀਨਾ ਦੀ ਹੁਣ ਭੰਗ ਹੋ ਚੁੱਕੀ ਪਾਰਟੀ ‘ਆਵਾਮੀ ਲੀਗ’ ਦੀ ਗੈ਼ਰ-ਮੌਜੂਦਗੀ ਵਿੱਚ ਮੁੱਖ ਮੁਕਾਬਲਾ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਅਤੇ ਉਸ ਦੀ ਪੁਰਾਣੀ ਸਹਿਯੋਗੀ ਜਮਾਤ-ਏ-ਇਸਲਾਮੀ ਵਿਚਕਾਰ ਹੈ। ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅੰਤ੍ਰਿਮ ਸਰਕਾਰ ਨੇ ਪਿਛਲੇ ਸਾਲ ‘ਆਵਾਮੀ ਲੀਗ’ ਨੂੰ ਭੰਗ ਕਰ ਦਿੱਤਾ ਸੀ ਅਤੇ ਉਸ ਦੇ ਚੋਣ ਲੜਨ ’ਤੇ ਪਾਬੰਦੀ ਲਗਾ ਦਿੱਤੀ ਸੀ। 13ਵੀਂ ਸੰਸਦੀ ਚੋਣਾਂ ਦੇ ਨਾਲ-ਨਾਲ ਗੁੰਝਲਦਾਰ 84-ਨੁਕਾਤੀ ਸੁਧਾਰ ਪੈਕੇਜ ’ਤੇ ਰਾਇਸ਼ੁਮਾਰੀ ਵੀ ਕਰਵਾਈ ਜਾ ਰਹੀ ਹੈ। ਦੇਸ਼ ਭਰ ਦੇ 299 ਸੰਸਦੀ ਹਲਕਿਆਂ ਵਿੱਚ ਸਵੇਰੇ 7.30 ਵਜੇ ਤੋਂ ਸ਼ਾਮ 4.30 ਵਜੇ ਤੱਕ ਵੋਟਾਂ ਪੈਣਗੀਆਂ। ਹਾਲਾਂਕਿ, ਇੱਕ ਹਲਕੇ ਵਿੱਚ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣ ਰੱਦ ਕਰ ਦਿੱਤੀ ਗਈ ਹੈ। ਚੋਣਾਂ ਵਿੱਚ 50 ਸਿਆਸੀ ਪਾਰਟੀਆਂ ਦੇ 1,755 ਉਮੀਦਵਾਰ ਅਤੇ 273 ਆਜ਼ਾਦ ਉਮੀਦਵਾਰ ਮੈਦਾਨ ਵਿੱਚ ਹਨ। ਬੀ ਐੱਨ ਪੀ ਨੇ ਸਭ ਤੋਂ ਵੱਧ 291 ਉਮੀਦਵਾਰ ਖੜ੍ਹੇ ਕੀਤੇ ਹਨ। ਇਨ੍ਹਾਂ ਚੋਣਾਂ ਵਿੱਚ 83 ਮਹਿਲਾ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਅਤੇ ਲਗਪਗ 10 ਲੱਖ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਕਿ ਦੇਸ਼ ਦੇ ਚੋਣ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਤਾਇਨਾਤੀ ਹੈ।
ਬੰਗਲਾਦੇਸ਼ ’ਚ ਸੰਸਦੀ ਚੋਣਾਂ ਅੱਜ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ
ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ

US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ
ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ

ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ
ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ
ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ
ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ ਕਰਨ ਲਈ ਤਿਆਰ ਹੋਵੇਗਾ। ਏਆਰਵਾਈ…
US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ
ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ ਗੱਲਬਾਤ ਅੱਗੇ ਨਹੀਂ ਵਧੇਗੀ।ਜਿਵੇਂ ਹੀ…
ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ
ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 54 ਮੁਲਾਜ਼ਮ ਜ਼ਖ਼ਮੀ ਹੋ…
More News



ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ


ਬਰਤਾਨੀਆ ‘ਚ 100 ਸਾਲ ਪੁਰਾਣੇ ਭਾਰਤੀ ਰੇਸਤਰਾਂ ‘ਤੇ ਬੇਦਖ਼ਲੀ ਦਾ ਖ਼ਤਰਾ, ਬਚਾਉਣ ਲਈ ਭਾਰਤ ਨੂੰ ਦਖ਼ਲ ਦੇਣ ਦੀ ਅਪੀਲ

‘ਹੁਣ ਉਨ੍ਹਾਂ ਦੇ ਸਿਰ ‘ਤੇ ਬੰਬ ਸੁੱਟਾਂਗੇ’, ਟਰੰਪ ਨੇ ਮੁੜ ਦਿੱਤੀ ਈਰਾਨ ਨੂੰ ਧਮਕੀ

ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ



